ਐਲੇਨ ਬਾਦੀਓ
ਐਲੇਨ ਬਾਦੀਓ ਇੱਕ ਫ਼ਰਾਂਸੀਸੀ ਦਾਰਸ਼ਨਿਕ ਹੈ ਅਤੇ ਯੂਰਪੀ ਗ੍ਰੈਜੁਏਟ ਸਕੂਲ ਵਿੱਚ ਪ੍ਰੋਫੈਸਰ ਹੈ। ਬਾਦੀਓ ਨੇ ਹੋਂਦ ਅਤੇ ਸੱਚਾਈ ਦੇ ਸੰਕਲਪਾਂ ਬਾਰੇ ਲਿਖਿਆ ਹੈ ਅਤੇ ਇਸਦਾ ਕਹਿਣਾ ਹੈ ਕਿ ਇਸਦਾ ਨਜ਼ਰੀਆ ਨਾ ਹੀ ਆਧਿਨੁਕ ਅਤੇ ਨਾ ਹੀ ਉੱਤਰ-ਆਧੁਨਿਕ। ਬਾਦੀਓ ਬਹੁਤ ਸਾਰੇ ਰਾਜਨੀਤਕ ਸੰਗਠਨਾਂ ਵਿੱਚ ਸ਼ਾਮਿਲ ਰਿਹਾ ਹੈ, ਅਤੇ ਰਾਜਨੀਤਿਕ ਘਟਨਾਕਰਮ ਬਾਰੇ ਲਗਾਤਾਰ ਟਿੱਪਣੀਆਂ ਕਰਦਾ ਹੈ। ਬਾਦੀਓ ਦੀ ਦਲੀਲਬਾਜ਼ੀ ਕਮਿਊਨਿਜ਼ਮ ਦੇ ਵਿਚਾਰ ਨੂੰ ਮੁੜ ਸੁਰਜੀਤ ਕਰਨ ਲਈ ਹੈ।[1]
ਐਲੇਨ ਬਾਦੀਓ | |
---|---|
ਜਨਮ | |
ਕਾਲ | ਤਤਕਾਲੀਨ ਫਲਸਫਾ |
ਖੇਤਰ | ਫਰਾਂਸੀਸੀ ਫਲਸਫਾ |
ਸਕੂਲ | ਮਾਰਕਸਵਾਦ Continental philosophy |
ਮੁੱਖ ਰੁਚੀਆਂ | ਸੈਟ ਥਿਓਰੀ, ਗਣਿਤ, ਮੈਟਾਰਾਜਨੀਤੀ, ਤੱਤ ਸ਼ਾਸਤਰ, ਮਾਰਕਸਵਾਦ |
ਮੁੱਖ ਵਿਚਾਰ | Événement (Event), ontologie du multiple (ontology of the multiple & ontology is mathematics), L'un n'est pas ("The One is Not") |
ਪ੍ਰਭਾਵਿਤ ਕਰਨ ਵਾਲੇ | |
ਜੀਵਨ
ਸੋਧੋਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ 1963 ਵਿੱਚ ਬਾਦੀਓ ਨੇ ਰਾਂਸ ਸ਼ਹਿਰ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਜਿਥੇ ਉਹ ਫਰਾਂਸੋਆ ਰੇਨੋ ਦਾ ਇੱਕ ਨਜ਼ਦੀਕੀ ਮਿੱਤਰ ਬਣ ਗਿਆ। ਉਹ 1969 ਵਿੱਚ ਪੈਰਿਸ VIII ਯੂਨੀਵਰਸਿਟੀ ਵਿੱਚ ਜਾਣ ਤੋਂ ਪਹਿਲਾਂ ਕੁਝ ਨਾਵਲ ਛਾਪ ਚੁੱਕਾ ਸੀ। ਸ਼ੁਰੂ ਵਿੱਚ ਇਹ ਸਿਆਸੀ ਤੌਰ 'ਤੇ ਬਹੁਤ ਸਰਗਰਮ ਸੀ ਅਤੇ ਇਹ ਯੂਨੀਫਾਇਡ ਸ਼ੋਸ਼ਲਿਸਟ ਪਾਰਟੀ (ਪੀ.ਐਸ.ਯੂ.) ਦੇ ਮੋਢੀਆਂ ਵਿੱਚੋਂ ਇੱਕ ਸੀ।