ਓਮਾਨ ਏਅਰ ਓਮਾਨ ਦੀ ਰਾਸ਼ਟਰੀ ਏਅਰ ਲਾਇਨ ਹੈ[1] ਇਹ ਮਸਕਟ ਇੰਟਰ ਨੇਸ਼ਨਲ ਏਅਰ ਪੋਰਟ ਸੀਬ ਤੇ ਮੋਜੂਦ ਆਪਣੇ ਮੁਖ ਦਫਤਰ ਵਿੱਚੋਂ ਹੀ ਘਰੇਲੂ ਅਤੇ ਅਤੰਰ ਰਾਸ਼ਟਰੀ ਯਾਤਰੀ ਸੇਵਾਵਾ ਅਤੇ ਖੇਤਰੀ ਏਅਰ ਟੇਕ੍ਸੀ ਉਡਾਨਾ ਦੀ ਸਸੇਵਾਵਾ ਪ੍ਰਦਾਨ ਕਰਦੀ ਹੈ। ਇਸ ਦਾ ਮੁਖ ਦਫਤਰ ਮਸਕਟ ਇਟਰ ਨੇਸ਼ਨਲ ਏਅਰ ਪੋਰਟ ਤੇ ਹੈ। ਓਮਾਨ ਏਅਰ ਅਰਬ ਏਅਰ ਕੇਰੀਅਰ ਔਰ੍ਗੇਨਾਇਜੇਸ਼ਨ ਦਾ ਮੈਬਰ ਹੈ।

ਇਤਿਹਾਸ

ਸੋਧੋ

ਓਮਾਨ ਏਅਰ ਦਾ ਇਤਿਹਾਸ 1970 ਤੋ ਸ਼ੁਰੂ ਹੁੰਦਾ ਹੈ ਜਦੋਂ ਓਮਾਨ ਇੰਟਰ ਨੇਸ਼ਨਲ ਸਰਵਸਿਜ ਦੀ ਸਥਾਪਨਾ ਕੀਤੀ ਗਈ ਸੀ। ਇਹ ਇੱਕ ਸਿਵਿਲ ਏਅਰ ਕਰਾਫਟ ਦੇ ਰਖ ਰਖਾਵ ਦੀ ਕੰਪਨੀ ਦੇ ਤੋਰ ਤੇ ਬੇਤ ਅਲ ਫ਼ਜ਼ਲ ਏਅਰ ਪੋਰਟ ਤੇ ਆਪਣੀਆ ਸੇਵਾਵਾ ਦੇਂਦੀ ਸੀ। 1972 ਵਿੱਚ ਓਮਾਨ ਇੰਟਰ ਨੇਸ਼ਨਲ ਸਰਵਸਿਜ ਨੇ ਆਪਣਾ ਸਾਰਾ ਕੰਮ ਸੀਬ ਇੰਟਰ ਨੇਸ਼ਨਲ ਏਅਰ ਪੋਰਟ ਤੇ ਸ਼ੁਰੂ ਕਰ ਦਿਤਾ. 1977 ਵਿੱਚ ਏਅਰ ਕਰਾਫਟ ਇੰਜੀਨੀਅਰਿੰਗ ਡਿਵੀਜਨ ਬਣਾਉਣ ਤੋ ਪਹਿਲਾ ਕੰਪਨੀ ਨੇ ਗਲ੍ਫ ਏਅਰ ਦੇ ਹਲਕੇ ਏਅਰ ਕਰਾਫਟ ਦੇ ਸਾਰੇ ਕਾਰੋਬਾਰ ਦਾ ਅਧਿਗ੍ਰਹਣ ਕਰ ਲੀਤਾ. ਓਮਾਨ ਦੀ ਬਹੁਤ ਹੀ ਤੇਜੀ ਨਾਲ ਵੱਧ ਰਹੀ ਸਿਵਿਲ ਏਅਰਵੇਜ ਇਡੰਸਟਰੀ ਨੇ ਓਮਾਨ ਇੰਟਰ ਨੇਸ਼ਨਲ ਸਰਵਸਿਜ ਨੂੰ ਹੋਰ ਸੇਵਾਵਾ (facilities) ਦੇਣ ਵਾਸਤੇ ਪ੍ਰੋਤਸਾਹਿਤ ਕੀਤਾ. ਇਹ ਸੇਵਾਵਾ ਵਿੱਚ ਏਅਰ ਕਰਾਫਟ ਹੇਨਗੇਰ, ਵਰਕਸ਼ਾਪ ਅਤੇ ਉਡਾਨਾ ਦੀ ਕੇਟਰਿੰਗ ਆਦਿ ਦੀਆ ਸੇਵਾਵਾ ਸ਼ਾਮਿਲ ਸਨ.[2]

1981 ਵਿੱਚ ਓਮਾਨ ਇੰਟਰ ਨੇਸ਼ਨਲ ਸਰਵਸਿਜ ਇੱਕ ਜੋਇੰਟ ਸਟੋਕ ਕੰਪਨੀ ਵਿੱਚ ਤਬਦੀਲ ਹੋ ਗਈ. ਓਮਾਨ ਇੰਟਰ ਨੇਸ਼ਨਲ ਸਰਵਸਿਜ ਨੇ ਗਲ੍ਫ਼ ਏਅਰ ਤੋ 13 ਏਅਰ ਕਰਾਫਟ ਦੀ ਖਰੀਦ ਕੀਤੀ, ਜਿਸ ਦੇ ਨਾਲ ਹੁਣ ਇਹ ਆਪਣੇ ਪੁਰਾਣੇ ਤੁਰ੍ਬੋ ਪ੍ਰੋਪ ਫੋਕੇਰ 27-600 ਨੂੰ 500 ਸੀਰੀਜ਼ ਨਾਲ ਬਦਲ ਸਕਦੀ ਸੀ[2]. ਉਸ ਤੋ ਅਗਲੇ ਸਾਲ ਓਮਾਨ ਇੰਟਰ ਨੇਸ਼ਨਲ ਸਰਵਸਿਜ ਨੇ ਗਲ੍ਫ਼ ਏਅਰ ਨਾਲ ਮਿਲ ਕੇ ਏਵੀਸ਼ਨ ਸੇਵਾਵਾ ਸ਼ੁਰੂ ਕੀਤਿਆ . 1983 ਤੋ 1993 ਤਕ ਕੰਪਨੀ ਨੇ ਨਵੇਂ ਸਾਜੋ ਸਮਾਨ ਦੀ ਖਰੀਦਦਾਰੀ ਕੀਤੀ. ਜਿਸ ਵਿੱਚ ਸੇਸਨਾ ਸਿਟੀਨੇਸ਼ਨ ਵੀ ਸ਼ਾਮਿਲ ਸੀ[3]

1993 ਤੋ ਨਵੀਂ ਏਅਰ ਲਾਇਨ

ਸੋਧੋ

ਸੰਨ 1993 ਵਿੱਚ ਓਮਾਨ ਏਅਰ ਦੀ ਸਥਾਪਨਾ ਕੀਤੀ ਗਈ`. ਉਸੇ ਸਾਲ ਮਾਰਚ ਓਮਾਨ ਏਅਰ ਨੇ ਅਨ੍ਸੇਟ ਵਰਡ ਵਾਈਡ ਤੋ ਬੋਇੰਗ 737-300 ਲੀਜ ਤੇ ਲਿਤੇ ਅਤੇ ਮਸਕਟ ਤੋ ਸਾਲਹ ਤਕ ਦੀਆ ਉਡਾਨਾ ਸ਼ੁਰੂ ਕੀਤਿਆ. ਉਸੇ ਸਾਲ ਜੁਲਾਈ ਵਿੱਚ, ਏਅਰ ਲਾਇਨ ਨੇ ਆਪਣੀ ਪਹਿਲੀ ਅੰਤਰ ਰਾਸਟਰੀ ਉੜਾਨ ਜੋ ਕੀ ਦੁਬਈ ਤਕ ਦੀ ਸੀ ਦਾ ਸੰਚਾਲਨ ਕੀਤਾ, ਇਸ ਉੜਾਨ ਵਾਸਤੇ ਬੋਇੰਗ 737-300 ਦੀ ਵਰਤੋ ਕੀਤੀ ਗਈ[2] ਉਸ ਤੋ ਕੁਛ ਸਮੇਂ ਬਾਦ ਹੀ ਦੂਸਰੇ ਟੀਚੇਆਵਾਸਤੇ ਉਡਾਨਾ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਤ੍ਰਿਵੇਂਦ੍ਰੁਮ (ਤ੍ਰਿਵੇਂਦੁਰਮ ਪੂਰਾ) ਤਕ ਸੇਵਾਵਾ ਨਵਬਰ ਵਿੱਚ, ਕੁਵੈਤ ਤੇ ਕਰਾਚੀ ਦੀਆ ਸੇਵਾਵਾ ਜਨਵਰੀ 1994 ਵਿੱਚ ਅਤੇ ਕੋਲੋਬੋ ਵਾਸਤੇ ਉੜਾਨ ਅਕਤੂਬਰ 1994 ਵਿੱਚ ਸ਼ੁਰੂ ਕੀਤਿਆ ਗਈਆ. ਫਿਰ 1995 ਤੋ 1997 ਤੱਕ ਮੁਬਈ, ਢਾਕਾ, ਆਬੂ ਧਾਬੀ, ਦੋਹਾ ਅਤੇ ਚੇਨਈ ਵਾਸਤੇ ਉਡਾਨਾ ਸ਼ੁਰੂ ਕੀਤਿਆ ਗਈਆ. ਅਕਤੂਬਰ 1998 ਵਿੱਚ ਓਮਾਨ ਏਅਰਵੇਜ ਨੂੰ ਇੰਟਰ ਨੇਸ਼ਨਲ ਏਵੀਏਸ਼ਨ ਇਡਸਟਰੀ ਦੇ ਵਪਾਰਕ ਗਰੁਪ ਇੰਟਰਨੇਸ਼ਨਲ ਏਅਰ ਟ੍ਰਾੰਸਪੋਰਟ ਏਸੋਸ਼ੀਏਸ਼ਨ ਵਿੱਚ ਸ਼ਾਮਿਲ ਕਰ ਲੀਤਾ ਗਿਆ. ਉਸ ਤੋ ਅਗਲੇ ਸਾਲ ਤਕ ਗਵੇਦਰ, ਜੇਦਾ ਅਤੇ ਅਲ ਅਨ ਨੂੰ ਵੀ ਉਡਾਨਾ ਦੇ ਰੂਟ ਵਿੱਚਸ਼ਾਮਿਲ ਕੀਤਾ ਗਿਆ ਪਰ ਬਾਦ ਵਿੱਚ ਇਹਨਾਂ ਵਿੱਚੋਂ ਕੁਛ 2000 ਵਿੱਚ ਬੰਦ ਵੀ ਕਰ ਦਿਤਾ ਗਏ[2]

2000 ਤੋ ਬਾਦ

ਸੋਧੋ

ਮਾਰਚ 2007 ਵਿੱਚ ਓਮਾਨ ਗੋਰ੍ਮੇਟ ਨੇ ਏਅਰ ਲਾਇਨ ਨੂੰ ਹੋਰ ਪੂਜੀ ਮੁਹਿਆ ਕਰਵਾਈ ਅਤੇ ਸਰਕਾਰ ਦੀ ਹਿਸੇਦਾਰੀ ਇਸ ਏਅਰ ਲਾਇਜ ਵਿੱਚ 33% ਤੋ ਵੱਧ ਕੇ 80% ਹੋ ਗਈ[4] ਇਹ ਵੀ ਘੋਸ਼ਣਾ ਕੀਤੀ ਗਈ ਕੀ ਓਮਾਨ ਏਅਰ ਆਪਣੇ ਟੀਚੇ ਦਾ,ਮੁੜ ਕੇ ਮੂਲੀਆਕਣ ਕਰੇਗੀ.

ਹਵਾਲੇ

ਸੋਧੋ
  1. "Oman Air Profile". Archived from the original on 2012-11-20. Retrieved 2016-10-27. {{cite web}}: Unknown parameter |dead-url= ignored (|url-status= suggested) (help)
  2. 2.0 2.1 2.2 2.3 "History". Oman Air. Archived from the original on 23 ਨਵੰਬਰ 2010. Retrieved 10 December 2010. {{cite web}}: Unknown parameter |dead-url= ignored (|url-status= suggested) (help)
  3. "Oman Air History". cleartrip.com. Archived from the original on 21 ਅਗਸਤ 2016. Retrieved 27 October 2016. {{cite web}}: Unknown parameter |dead-url= ignored (|url-status= suggested) (help)
  4. Kaminski-Morrow, David (19 March 2007). "Oman Air goes long-haul". Airline Business. Archived from the original on 10 February 2009. Retrieved 2008-04-04. {{cite news}}: Unknown parameter |deadurl= ignored (|url-status= suggested) (help)