ਕੁਵੈਤ(/kʊˈwt/ ( ਸੁਣੋ);[5][6] Arabic: الكويت al-Kuwait, Gulf Arabic pronunciation: [ɪl‿ɪkweːt] or [lɪkweːt]), ਅਧਿਕਾਰਕ ਭਾਸ਼ਾ ਵਿੱਚ ਕੁਵੈਤ ਦਾ ਰਾਜ (Arabic: دولة الكويت Dawlat al-Kuwait) ਪੱਛਮੀ ਏਸ਼ੀਆ ਵਿੱਚ ਇੱਕ ਦੇਸ਼ ਹੈ, ਜਿਹੜਾ ਕਿ ਪੂਰਬੀ ਅਰਬ ਦੇ ਉੱਤਰੀ ਕਿਨਾਰੇ ਉੱਪਰ ਪਰਸ਼ੀਅਨ ਗਲਫ਼ ਦੇ ਸਿਰੇ ਤੇ ਸਥਿਤ ਹੈ। ਇਸਦੀ ਹੱਦ ਇਰਾਕ ਅਤੇ ਸਾਊਦੀ ਅਰਬ ਨਾਲ ਲੱਗਦੀ ਹੈ। 2016 ਦੇ ਮੁਤਾਬਿਕ, ਕੁਵੈਤ ਦੀ ਜਨਸੰਖਿਆ 4.2 ਕਰੋੜ ਹੈ, ਜਿਸ ਵਿੱਚ 1.3 ਕਰੋੜ ਕੁਵੈਤੀ ਹਨ ਅਤੇ 2.9 ਕਰੋੜ ਪਰਵਾਸੀ ਹਨ।[7] ਕੁਵੈਤ ਦੀ ਕੁੱਲ ਜਨਸੰਖਿਆ ਵਿੱਚ 70 ਪ੍ਰਤੀਸ਼ਤ ਲੋਕ ਪਰਵਾਸੀ ਹਨ।[8]

ਕੁਵੈਤ ਦਾ ਰਾਜ
Flag of ਕੁਵੈਤ
ਚਿੰਨ੍ਹ of ਕੁਵੈਤ
ਝੰਡਾ ਚਿੰਨ੍ਹ
ਐਨਥਮ: 
Location of ਕੁਵੈਤ (ਹਰਾ)
Location of ਕੁਵੈਤ (ਹਰਾ)
Location of ਕੁਵੈਤ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕੁਵੈਤ ਸ਼ਹਿਰ
29°22′N 47°58′E / 29.367°N 47.967°E / 29.367; 47.967
ਅਧਿਕਾਰਤ ਭਾਸ਼ਾਵਾਂਅਰਬੀ
ਨਸਲੀ ਸਮੂਹ
ਧਰਮ
ਇਸਲਾਮ
ਵਸਨੀਕੀ ਨਾਮਕੁਵੈਤੀ
ਸਰਕਾਰਇਕਾਤਮਕ ਦੇਸ਼ ਸੰਵਿਧਾਨਕ ਬਾਦਸ਼ਾਹੀ[1]
ਸਬ੍ਹਾ ਅਹਿਮਦ ਅਲ-ਸਬ੍ਹਾ
ਨਵਾਫ਼ ਅਹਿਮਦ ਅਲ-ਸਬ੍ਹਾ
ਮਰਜ਼ੂਕ ਅਲ-ਗ਼ਨੀਮ
ਜਬਰ ਮੁਬਾਰਕ ਅਲ-ਸਬ੍ਹਾ
ਵਿਧਾਨਪਾਲਿਕਾਕੁਵੈਤ ਦੀ ਰਾਸ਼ਟਰੀ ਅਸੈਂਬਲੀ
 ਸਥਾਪਨਾ
ਖੇਤਰ
• ਕੁੱਲ
17,818 km2 (6,880 sq mi) (152nd)
• ਜਲ (%)
negligible
ਆਬਾਦੀ
• 2016 ਅਨੁਮਾਨ
4,348,395 (140th)
• 2005 ਜਨਗਣਨਾ
2,213,403[2]
• ਘਣਤਾ
200.2/km2 (518.5/sq mi) (61st)
ਜੀਡੀਪੀ (ਪੀਪੀਪੀ)2017 ਅਨੁਮਾਨ
• ਕੁੱਲ
$317.068 billion[3] (52nd)
• ਪ੍ਰਤੀ ਵਿਅਕਤੀ
$73,017[3] (5th)
ਜੀਡੀਪੀ (ਨਾਮਾਤਰ)2017 ਅਨੁਮਾਨ
• ਕੁੱਲ
$161.885 billion[3] (55th)
• ਪ੍ਰਤੀ ਵਿਅਕਤੀ
$37,280[3] (23rd)
ਐੱਚਡੀਆਈ (2014)Steady 0.816[4]
ਬਹੁਤ ਉੱਚਾ · 48th
ਮੁਦਰਾਕੁਵੈਤੀ ਦਿਨਾਰ (KWD)
ਸਮਾਂ ਖੇਤਰUTC+3 (ਯੂ. ਟੀ. ਸੀ +3:00)
ਮਿਤੀ ਫਾਰਮੈਟdd/mm/yyyy (CE)
ਡਰਾਈਵਿੰਗ ਸਾਈਡਸੱਜਾ
ਕਾਲਿੰਗ ਕੋਡ+965
ਇੰਟਰਨੈੱਟ ਟੀਐਲਡੀ.kw
ਵੈੱਬਸਾਈਟ
www.e.gov.kw

ਕੁਵੈਤ ਵਿੱਚ ਤੇਲ ਦੇ ਭੰਡਾਰ 1938 ਵਿੱਚ ਲੱਭੇ ਗਏ ਸਨ। 1946 ਤੋਂ 1982 ਤੱਕ, ਕੁਵੈਤ ਦਾ ਵੱਡੇ ਪੈਮਾਨੇ ਉੱਤੇ ਆਧੁਨਿਕਰਨ ਹੋਇਆ। 1980 ਵਿੱਚ, ਕੁਵੈਤ ਭੂ-ਰਾਜਨੀਤਕ ਅਤੇ ਆਰਥਿਕ ਸੰਕਟ ਵਿੱਚੋਂ ਲੰਘਿਆ ਜਿਸ ਤੋਂ ਬਾਅਦ ਕੁਵੈਤ ਵਿੱਚ ਸ਼ੇਅਰ ਬਜ਼ਾਰ ਦੁਰਘਟਨਾ ਵਾਪਰੀ। 1990 ਵਿੱਚ, ਕੁਵੈਤ ਉੱਪਰ ਇਰਾਕ ਦੁਆਰਾ ਹਮਲਾ ਕੀਤਾ ਗਿਆ। ਇਰਾਕ ਦੁਆਰਾ ਕਬਜ਼ੇ ਵਾਲੇ ਖੇਤਰ ਪਿੱਛੋਂ 1991 ਵਿੱਚ ਗਠਜੋੜ ਫ਼ੌਜਾਂ ਵੱਲੋਂ ਖਾੜੀ ਦੀ ਜੰਗ ਵਿੱਚ ਛੁਡਾਏ ਗਏ। ਜੰਗ ਤੋਂ ਬਾਅਦ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਕੌਮੀ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਲਈ ਵਿਆਪਕ ਯਤਨ ਕੀਤੇ ਗਏ।

ਕੁਵੈਤ ਇੱਕ ਸੰਵਿਧਾਨਕ ਰਾਜ ਹੈ ਜਿਸ ਵਿੱਚ ਅੱਧ ਲੋਕਤੰਤਰੀ ਢਾਂਚਾ ਕੰਮ ਕਰਦਾ ਹੈ। ਇਸਦੀ ਉੱਚ-ਆਮਦਨੀ ਅਰਥ ਵਿਵਸਥਾ ਹੈ ਜਿਸਨੂੰ ਇਸਦੇ ਤੇਲ ਭੰਡਾਰਾਂ ਤੋਂ ਮਦਦ ਮਿਲਦੀ ਹੈ, ਕਿਉਂਕਿ ਕੁਵੈਤ ਦਾ ਤੇਲ ਭੰਡਾਰਾਂ ਵਾਲੇ ਦੇਸ਼ਾਂ ਵਿੱਚ ਛੇਵਾਂ ਸਥਾਨ ਹੈ। ਕੁਵੈਤੀ ਦਿਨਾਰ ਦੁਨੀਆ ਦੀ ਸਭ ਤੋਂ ਕੀਮਤੀ ਮੁਦਰਾ ਹੈ। ਵਿਸ਼ਵ ਬੈਂਕ ਦੇ ਅਨੁਸਾਰ ਕੁਵੈਤ ਕੁੱਲ ਘਰੇਲੂ ਉਤਪਾਦਨ ਪ੍ਰਤੀ ਵਿਅਕਤੀ (ਖਰੀਦਣ ਸ਼ਕਤੀ ਸਮਾਨਤਾ) ਦੇ ਹਿਸਾਬ ਨਾਲ ਵਿਸ਼ਵ ਵਿੱਚੋਂ ਉੱਪਰੋਂ ਚੌਥਾ ਦੇਸ਼ ਹੈ। ਕੁਵੈਤ ਦਾ ਸੰਵਿਧਾਨ 1962 ਵਿੱਚ ਬਣਿਆ ਸੀ।[9][10] ਕੁਵੈਤ ਗਲੋਬਲ ਕਲਚਰਲ ਡਿਸਟ੍ਰਿਕਟ ਨੈਟਵਰਕ ਦਾ ਮੈਂਬਰ ਵੀ ਹੈ।

ਹਵਾਲੇ

ਸੋਧੋ
  1. 1.0 1.1 "Kuwait". The World Factbook. Central।ntelligence Agency. 10 ਅਪਰੈਲ 2015. Archived from the original on 2 ਜੁਲਾਈ 2014. Retrieved 18 ਅਕਤੂਬਰ 2017. {{cite web}}: Unknown parameter |dead-url= ignored (|url-status= suggested) (help)
  2. "Population of Kuwait". Kuwait Government Online. 2013. Archived from the original on 17 ਜਨਵਰੀ 2013. {{cite web}}: Unknown parameter |deadurl= ignored (|url-status= suggested) (help)
  3. 3.0 3.1 3.2 3.3 "IMF Report for Selected Countries and Subjects: Kuwait". International Monetary Fund. Retrieved 2 ਮਈ 2015.
  4. "2015 Human Development Report Summary" (PDF). United Nations Development Programme. 2015. p. 12. Retrieved 14 ਦਸੰਬਰ 2015.
  5. "Kuwait - definition of Kuwait in English". Oxford Dictionaries. Archived from the original on 22 ਅਗਸਤ 2017. Retrieved 5 ਮਈ 2017. {{cite web}}: Unknown parameter |dead-url= ignored (|url-status= suggested) (help)
  6. "Definition of Kuwait by Merriam-Webster". Merriam-Webster. Retrieved 5 ਮਈ 2017.
  7. "Public Authority for Civil।nformation". Government of Kuwait. 2015. Archived from the original on 27 ਜਨਵਰੀ 2016. Retrieved 12 ਮਾਰਚ 2016. {{cite web}}: Unknown parameter |dead-url= ignored (|url-status= suggested) (help)
  8. "Kuwait steps up deportations of expat workers". The National. 29 ਅਪਰੈਲ 2016.
  9. "Kuwaiti Democracy:।llusive or Resilient?" (PDF). American University of Beirut. p. 7. Archived from the original (PDF) on 23 ਸਤੰਬਰ 2015. Retrieved 12 ਮਾਰਚ 2016. {{cite web}}: Unknown parameter |authors= ignored (help); Unknown parameter |dead-url= ignored (|url-status= suggested) (help)
  10. "Kuwait". Reporters without Borders. Retrieved 12 ਮਾਰਚ 2016.