ਕਨੇਡਾ ਦਾ ਇਤਿਹਾਸ ਹਜ਼ਾਰਾਂ ਸਾਲ ਪਹਿਲਾਂ ਪਾਲੀਓ-ਇੰਡੀਅਨਜ਼ ਦੇ ਆਉਣ ਤੋਂ ਲੈ ਕੇ ਅੱਜ ਤੱਕ ਦੇ ਸਮੇਂ ਤੱਕ ਆਉਂਦਾ ਹੈ। ਯੂਰਪੀਅਨ ਬਸਤੀਵਾਦ ਤੋਂ ਪਹਿਲਾਂ, ਅੱਜ ਦੇ ਕਨੇਡਾ ਦੀਆਂ ਜ਼ਮੀਨਾਂ ਤੇ ਹਜ਼ਾਰਾਂ ਸਾਲਾਂ ਤੋਂ ਮੂਲਵਾਸੀ ਲੋਕ ਵੱਸੇ ਹੋਏ ਸਨ, ਜਿਨ੍ਹਾਂ ਦੇ ਆਪਣੇ ਵਪਾਰਕ ਨੈਟਵਰਕ, ਅਧਿਆਤਮਿਕ ਵਿਸ਼ਵਾਸ ਅਤੇ ਸਮਾਜਿਕ ਸੰਗਠਨ ਦੀਆਂ ਸ਼ੈਲੀਆਂ ਸਨ। ਇਨ੍ਹਾਂ ਵਿੱਚੋਂ ਕੁਝ ਪੁਰਾਣੀਆਂ ਸਭਿਅਤਾਵਾਂ ਪਹਿਲੇ ਯੂਰਪੀਅਨ ਪਹੁੰਚਣ ਦੇ ਸਮੇਂ ਤੋਂ ਲੰਬਾ ਸਮਾਂ ਪਹਿਲਾਂ ਅਲੋਪ ਹੋ ਗਈਆਂ ਸਨ ਅਤੇ ਪੁਰਾਤੱਤਵ ਜਾਂਚ ਦੁਆਰਾ ਖੋਜੀਆਂ ਗਈਆਂ ਹਨ।

15 ਵੀਂ ਸਦੀ ਦੇ ਅਖੀਰ ਵਿਚ, ਉੱਤਰੀ ਅਮਰੀਕਾ ਵਿੱਚ ਕਈ ਥਾਵਾਂ ਤੇ, ਜਿਥੇ ਅੱਜ-ਕੱਲ ਕਨੈਡਾ ਹੈ, ਫ੍ਰੈਂਚ ਅਤੇ ਬ੍ਰਿਟਿਸ਼ ਮੁਹਿੰਮਾਂ ਪਹੁੰਚ ਗਈਆਂ। ਉਨ੍ਹਾਂ ਨੇ ਉਥੇ ਆਪਣੀਆਂ ਬਸਤੀਆਂ ਬਣਾਈਆਂ ਅਤੇ ਬਸਤੀਆਂ ਲਈ ਲੜਾਈਆਂ ਹੋਈਆਂ। ਨਿਊ ਫਰਾਂਸ ਕਲੋਨੀ 1534 ਵਿੱਚ ਕਾਇਮ ਕੀਤੀ ਗਈ ਅਤੇ 1608 ਵਿੱਚ ਸਥਾਈ ਵਸੇਵਾ ਸ਼ੁਰੂ ਹੋਇਆ ਸੀ। ਸੱਤ ਸਾਲਾਂ ਦੀ ਲੜਾਈ ਵਿੱਚ ਫ੍ਰੈਂਚ ਦੀ ਹਾਰ ਤੋਂ ਬਾਅਦ 1763 ਵਿੱਚ ਫਰਾਂਸ ਨੇ ਆਪਣੀਆਂ ਲਗਭਗ ਸਾਰੀਆਂ ਉੱਤਰੀ ਅਮਰੀਕਾ ਦੀਆਂ ਸੰਪਤੀਆਂ ਯੁਨਾਈਟਡ ਕਿੰਗਡਮ ਦੇ ਹਵਾਲੇ ਕਰ ਦਿੱਤੀਆਂ। ਹੁਣ ਵਾਲੇ ਬ੍ਰਿਟਿਸ਼ ਕਿਊਬਿਕ ਨੂੰ 1791 ਵਿੱਚ ਉੱਪਰਲੇ ਅਤੇ ਹੇਠਲੇ ਕਨੇਡਾ ਵਿੱਚ ਵਿਚ ਵੰਡਿਆ ਗਿਆ ਸੀ ਅਤੇ 1841 ਵਿੱਚ ਮੁੜ ਜੋੜ ਦਿੱਤਾ ਗਿਆ। ਸੰਨ 1867 ਵਿਚ, ਕਨਫ਼ੈਡਰੇਸ਼ਨ ਦੇ ਜ਼ਰੀਏ, ਨਿਊ ਬਰੰਸਵਿਕ ਅਤੇ ਨੋਵਾ ਸਕੋਸ਼ੀਆ ਦੀਆਂ ਦੋ ਹੋਰ ਬ੍ਰਿਟਿਸ਼ ਕਲੋਨੀਆਂ ਦੇ ਨਾਲ, ਕਨੈਡਾ ਪ੍ਰਾਂਤ ਸ਼ਾਮਲ ਕਰ ਦਿੱਤਾ ਗਿਆ, ਜਿਸਨੇ ਕਨੇਡਾ ਨਾਮ ਦੀ ਇੱਕ ਸਵੈ-ਪ੍ਰਬੰਧਕੀ ਇਕਾਈ ਬਣਾਈ। ਬ੍ਰਿਟਿਸ਼ ਉੱਤਰੀ ਅਮਰੀਕਾ ਦੇ ਹੋਰ ਹਿੱਸਿਆਂ ਨੂੰ ਸ਼ਾਮਲ ਕਰਕੇ ਨਵੇਂ ਦੇਸ਼ ਦਾ ਵਿਸਥਾਰ ਕੀਤਾ ਗਿਆ ਅਤੇ 1949 ਵਿੱਚ ਨਿਊਫ਼ੰਡਲੈਂਡ ਅਤੇ ਲਾਬਰਾਡੋਰ ਨਾਲ ਇਹ ਅਮਲ ਖ਼ਤਮ ਹੋਇਆ।

ਹਾਲਾਂਕਿ ਕਨੈਡਾ ਵਿੱਚ 1848 ਤੋਂ ਜ਼ਿੰਮੇਵਾਰ ਸਰਕਾਰ ਮੌਜੂਦ ਸੀ, ਬ੍ਰਿਟੇਨ ਨੇ ਪਹਿਲੇ ਵਿਸ਼ਵ ਯੁੱਧ ਦੇ ਅੰਤ ਤਕ ਆਪਣੀਆਂ ਵਿਦੇਸ਼ੀ ਅਤੇ ਰੱਖਿਆ ਨੀਤੀਆਂ ਨਿਰਧਾਰਤ ਕਰਨਾ ਜਾਰੀ ਰੱਖਿਆ ਸੀ। ਸੰਨ 1931 ਵਿੱਚ ਵੈਸਟਮਿੰਸਟਰ ਸਟੈਚੂਟ ਪਾਸ ਹੋਣ ਨਾਲ ਮੰਨਿਆ ਗਿਆ ਕਿ ਕਨੇਡਾ ਯੂਨਾਈਟਿਡ ਕਿੰਗਡਮ ਦੇ ਇੱਕ- ਬਰਾਬਰ ਹੋ ਗਿਆ ਸੀ। 1982 ਵਿੱਚ ਸੰਵਿਧਾਨ ਦੇ ਰੂਪ ਵਿੱਚ ਪ੍ਰਭੁਤਾ ਦਾ ਇਹ ਅਮਲ ਪੂਰਾ ਹੋਇਆ ਅਤੇ ਬ੍ਰਿਟਿਸ਼ ਸੰਸਦ ਉੱਤੇ ਕਾਨੂੰਨੀ ਨਿਰਭਰਤਾ ਦੇ ਅੰਤਮ ਅਧਿਕਾਰ ਹਟਾ ਦਿੱਤੇ ਗਏ। ਕਨੈਡਾ ਇਸ ਸਮੇਂ ਦਸ ਪ੍ਰਾਂਤਾਂ ਅਤੇ ਤਿੰਨ ਪ੍ਰਦੇਸ਼ਾਂ ਦਾ ਬਣਿਆ ਹੋਇਆ ਹੈ ਅਤੇ ਸੰਸਦੀ ਲੋਕਤੰਤਰ ਅਤੇ ਸੰਵਿਧਾਨਕ ਰਾਜਤੰਤਰ ਹੈ, ਤੇ ਮਹਾਰਾਣੀ ਐਲਿਜ਼ਾਬੈਥ II ਰਾਜ ਦੀ ਮੁਖੀ ਹੈ।

ਸਦੀਆਂ ਤੋਂ, ਸਵਦੇਸ਼ੀ, ਫ੍ਰੈਂਚ, ਬ੍ਰਿਟਿਸ਼ ਅਤੇ ਹੋਰ ਨਵੇਂ ਪਰਵਾਸੀ ਰਿਵਾਜਾਂ ਦੇ ਤੱਤ ਮਿਲ ਕੇ ਇੱਕ ਕੈਨੇਡੀਅਨ ਸਭਿਆਚਾਰ ਦਾ ਹੋਇਆ ਜੋ ਇਸਦੇ ਭਾਸ਼ਾਈ, ਭੂਗੋਲਿਕ ਅਤੇ ਆਰਥਿਕ ਗੁਆਂਢੀ, ਸੰਯੁਕਤ ਰਾਜ ਅਮਰੀਕਾ ਤੋਂ ਵੀ ਜ਼ੋਰਦਾਰ ਪ੍ਰਭਾਵਿਤ ਹੋਇਆ ਹੈ. ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ, ਕੈਨੇਡੀਅਨਾਂ ਨੇ ਵਿਦੇਸ਼ਾਂ ਵਿੱਚ ਬਹੁਪੱਖਵਾਦ ਅਤੇ ਦੇਸ਼ ਅੰਦਰ ਸਮਾਜਿਕ-ਆਰਥਿਕ ਵਿਕਾਸ ਦਾ ਸਮਰਥਨ ਕੀਤਾ ਹੈ।

ਪੂਰਵ-ਬਸਤੀਕਰਨ ਸੋਧੋ

ਸਵਦੇਸ਼ੀ ਲੋਕ ਸੋਧੋ

 
ਮਹਾਨ ਝੀਲਾਂ ਅਨੁਮਾਨਿਤ ਪਿਛਲੇ ਗਲੇਸ਼ੀਅਨ ਦੌਰ (ਲਗਭਗ 10,000 ਸਾਲ ਪਹਿਲਾਂ) ਦੇ ਅੰਤ ਵਿੱਚ ਬਣੀਆਂ ਸਨ, ਜਦੋਂ ਲੌਰੇਨਟਾਈਡ ਆਈਸ ਸ਼ੀਟ ਪਿਛੇ ਹਟ ਗਈ ਸੀ।