ਕੈਨੇਡਾ ਦੇ ਸੂਬੇ ਅਤੇ ਰਾਜਖੇਤਰ

ਕੈਨੇਡਾ ਦੀਆਂ ਉਪ-ਰਾਸ਼ਟਰੀ ਪ੍ਰਸ਼ਾਸਕੀ ਸੰਸਥਾਵਾਂ

ਕੈਨੇਡਾ ਦੇ ਸੂਬੇ ਅਤੇ ਰਾਜਖੇਤਰ ਰਲ਼ਕੇ ਦੁਨੀਆ ਦਾ ਖੇਤਰਫਲ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਬਣਾਉਂਦੇ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ। ਸੂਬਿਆਂ ਅਤੇ ਰਾਜਖੇਤਰਾਂ ਵਿੱਚ ਪ੍ਰਮੁੱਖ ਫ਼ਰਕ ਇਹ ਹੈ ਕਿ ਸੂਬੇ ਉਹ ਅਧਿਕਾਰ-ਖੇਤਰ ਹਨ ਜਿਹਨਾਂ ਦੀਆਂ ਤਾਕਤਾਂ ਅਤੇ ਪ੍ਰਭੁਤਾ ਸਿੱਧੇ ਤੌਰ ਉੱਤੇ ਸੰਵਿਧਾਨ ਅਧੀਨਿਯਮ, 1867 ਤੋਂ ਆਉਂਦੀਆਂ ਹਨ ਜਦਕਿ ਰਾਜਖੇਤਰ ਆਪਣੇ ਫ਼ਰਮਾਨ ਅਤੇ ਤਾਕਤਾਂ ਸੰਘੀ ਸਰਕਾਰ ਤੋਂ ਪ੍ਰਾਪਤ ਕਰਦੇ ਹਨ। ਆਧੁਨਿਕ ਕੈਨੇਡੀਆਈ ਸੰਵਿਧਾਨਕ ਸਿਧਾਂਤ ਮੁਤਾਬਕ ਸੂਬਿਆਂ ਨੂੰ ਸਹਿ-ਖ਼ੁਦਮੁਖ਼ਤਿਆਰ ਵਿਭਾਗ ਮੰਨਿਆ ਜਾਂਦਾ ਹੈ ਅਤੇ ਹਰੇਕ ਸੂਬੇ ਦਾ ਲੈਫਟੀਨੈਂਟ-ਗਵਰਨਰ ਦੇ ਰੂਪ ਵਿੱਚ ਆਪਣਾ "ਮੁਕਟ" ਹੁੰਦਾ ਹੈ ਜਦਕਿ ਰਾਜਖੇਤਰ ਖ਼ੁਦਮੁਖ਼ਤਿਆਰ ਨਹੀਂ ਹਨ ਸਗੋਂ ਸੰਘੀ ਖੇਤਰ ਦੇ ਹਿੱਸੇ ਹਨ ਅਤੇ ਹਰੇਕ ਦਾ ਇੱਕ ਕਮਿਸ਼ਨਰ ਹੁੰਦਾ ਹੈ।

ਕੈਨੇਡਾ ਦੇ ਸ਼ਾਹੀ ਮਿਲਟਰੀ ਕਾਲਜ ਦੇ ਯਿਓ ਹਾਲ ਵਿਖੇ 'ਓ ਕੈਨੇਡਾ ਵੀ ਸਟੈਂਡ ਗਾਰਡ ਫ਼ਾਰ ਦੀ' ਨਾਮਕ ਰੰਗਿਆ ਹੋਇਆ ਸ਼ੀਸ਼ਾ (1965) ਕੈਨੇਡਾ ਦੇ ਸੂਬਿਆਂ ਦੇ ਕੁਲ-ਚਿੰਨ੍ਹਾਂ ਨੂੰ ਦਰਸਾਉਂਦਾ ਹੈ

ਦਸ ਸੂਬੇ ਐਲਬਰਟਾ, ਬ੍ਰਿਟਿਸ਼ ਕੋਲੰਬੀਆ, ਮਾਨੀਟੋਬਾ, ਨਿਊ ਬ੍ਰੰਜ਼ਵਿਕ, ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ, ਨੋਵਾ ਸਕੋਸ਼ਾ, ਓਂਟਾਰੀਓ, ਪ੍ਰਿੰਸ ਐਡਵਰਡ ਟਾਪੂ, ਕੇਬੈਕ ਅਤੇ ਸਸਕਾਚਵਾਨ ਹਨ। ਤਿੰਨ ਰਾਜਖੇਤਰ ਉੱਤਰ-ਪੱਛਮੀ ਰਾਜਖੇਤਰ, ਨੂਨਾਵੁਤ ਅਤੇ ਯੂਕੋਨ ਹਨ।

ਸੂਬਿਆਂ ਅਤੇ ਰਾਜਖੇਤਰਾਂ ਦੀ ਸਥਿਤੀ

ਸੋਧੋ
ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
 ਵਿਕਟੋਰੀਆਵਾਈਟਹਾਰਸਐਡਮੈਂਟਨਯੈਲੋਨਾਈਫ਼ਰੇਜੀਨਾਵਿਨੀਪੈੱਗਇਕਾਲੀਤਟੋਰਾਂਟੋਓਟਾਵਾਕੇਬੈਕਫ਼ਰੈਡਰਿਕਟਨਸ਼ਾਰਲਟਟਨਹੈਲੀਫ਼ੈਕਸਸੇਂਟ ਜਾਨਉੱਤਰ-ਪੱਛਮੀ ਰਾਜਖੇਤਰਸਸਕਾਚਵਾਨਨਿਊਫ਼ਾਊਂਡਲੈਂਡ ਅਤੇ ਲਾਬਰਾਡੋਰਨਿਊ ਬਰੰਸਵਿਕਵਿਕਟੋਰੀਆਯੂਕੋਨਬ੍ਰਿਟਿਸ਼ ਕੋਲੰਬੀਆਵਾਈਟਹਾਰਸਐਲਬਰਟਾਐਡਮੈਂਟਨਰੇਜੀਨਾਯੈਲੋਨਾਈਫ਼ਨੂਨਾਵੁਤਵਿਨੀਪੈੱਗਮੈਨੀਟੋਬਾਓਂਟਾਰੀਓਇਕਾਲੀਤਓਟਾਵਾਕੇਬੈਕਟੋਰਾਂਟੋਕੇਬੈਕ ਸਿਟੀਫ਼ਰੈਡਰਿਕਟਨਸ਼ਾਰਲਟਟਾਊਨਨੋਵਾ ਸਕੋਸ਼ਾਹੈਲੀਫ਼ੈਕਸਪ੍ਰਿੰਸ ਐਡਵਰਡ ਟਾਪੂਸੇਂਟ ਜਾਨ
ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।


ਸੂਬੇ

ਸੋਧੋ
ਕੈਨੇਡਾ ਦੇ ਸੂਬੇ
ਝੰਡਾ ਕੁਲ-ਚਿੰਨ੍ਹ ਸੂਬਾ ਡਾਕ-ਸੰਬੰਧੀ ਛੋਟਾ ਰੂਪ ਰਾਜਧਾਨੀ ਸਭ ਤੋਂ ਵੱਡਾ ਸ਼ਹਿਰ
(ਅਬਾਦੀ ਪੱਖੋਂ)
ਮਹਾਂਸੰਘ ਵਿੱਚ ਦਾਖ਼ਲਾ ਅਬਾਦੀ
(ਮਈ 2011)[1]
ਖੇਤਰਫਲ: ਥਲ (ਕਿ.ਮੀ.2) ਖੇਤਰਫਲ: ਜਲ (ਕਿ.ਮੀ.2) ਖੇਤਰਫਲ: ਕੁੱਲ (ਕਿ.ਮੀ.2) ਅਧਿਕਾਰਕ ਭਾਸ਼ਾ(ਵਾਂ) ਸੰਘੀ ਸੰਸਦ:ਕਾਮਨਜ਼ ਵਿੱਚ ਸੀਟਾਂ ਸੰਘੀ ਸੰਸਦ: ਸੈਨੇਟ ਵਿੱਚ ਸੀਟਾਂ
    ਓਂਟਾਰੀਓ ON ਟੋਰਾਂਟੋ ਟੋਰਾਂਟੋ 1 ਜੁਲਾਈ, 1867 12,851,821 917,741 158,654 1,076,395 ਅੰਗਰੇਜ਼ੀ 106 24
    ਕੇਬੈਕ QC ਕੇਬੈਕ ਸ਼ਹਿਰ ਮਾਂਟਰੀਆਲ 1 ਜੁਲਾਈ, 1867 7,903,001 1,356,128 185,928 1,542,056 ਫ਼ਰਾਂਸੀਸੀ 75 24
    ਨੋਵਾ ਸਕੋਸ਼ਾ NS ਹੈਲੀਫ਼ੈਕਸ ਹੈਲੀਫ਼ੈਕਸ 1 ਜੁਲਾਈ 1867 921,727 53,338 1,946 55,284 ਅੰਗਰੇਜ਼ੀ 11 10
    ਨਿਊ ਬ੍ਰੰਜ਼ਵਿਕ NB ਫ਼ਰੈਡਰਿਕਟਨ ਸੇਂਟ ਜਾਨ 1 ਜੁਲਾਈ 1867 751,171 71,450 1,458 72,908 ਅੰਗਰੇਜ਼ੀ
ਫ਼ਰਾਂਸੀਸੀ
10 10
    ਮਾਨੀਟੋਬਾ MB ਵਿਨੀਪੈਗ ਵਿਨੀਪੈਗ 15 ਜੁਲਾਈ 1870 1,208,268 553,556 94,241 647,797 ਅੰਗਰੇਜ਼ੀ, 14 6
    ਬ੍ਰਿਟਿਸ਼ ਕੋਲੰਬੀਆ BC ਵਿਕਟੋਰੀਆ ਵੈਨਕੂਵਰ 20 ਜੁਲਾਈ 1871 4,400,057 925,186 19,549 944,735 ਅੰਗਰੇਜ਼ੀ 36 6
ਤਸਵੀਰ:Flag of Prince Edward।sland.svg ਤਸਵੀਰ:Arms of Prince Edward।sland.svg ਪ੍ਰਿੰਸ ਐਡਵਰਡ ਟਾਪੂ PE ਸ਼ਾਰਲਟਟਾਊਨ ਸ਼ਾਰਲਟਟਾਊਨ ਇ ਜੁਲਾਈ 1873 140,204 5,660 0 5,660 ਅੰਗਰੇਜ਼ੀ 4 4
    ਸਸਕਾਚਵਾਨ SK ਰੇਜੀਨਾ ਸਸਕਾਟੂਨ 1 ਸਤੰਬਰ 1905 1,033,381 591,670 59,366 651,036 ਅੰਗਰੇਜ਼ੀ 14 6
    ਐਲਬਰਟਾ AB ਐਂਡਮੰਟਨ ਕੈਲਗਰੀ 1 ਸਤੰਬਰ 1905 3,645,257 642,317 19,531 661,848 ਅੰਗਰੇਜ਼ੀ 28 6
    ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ NL ਸੇਂਟ ਜਾਨਜ਼ ਸੇਂਟ ਜਾਨਜ਼ 31 ਮਾਰਚ, 1949 514,536 373,872 31,340 405,212 ਅੰਗਰੇਜ਼ੀ 7 6

ਟਿੱਪਣੀਆਂ:

ਕ.^ ਯਥਾਰਥ; ਫ਼ਰਾਂਸੀਸੀ ਕੋਲ ਸੀਮਤ ਸੰਵਿਧਾਨਕ ਰੁਤਬਾ ਹੈ
ਖ.^ ਫ਼ਰਾਂਸੀਸੀ ਭਾਸਾ ਦੀ ਸਨਦ; ਅੰਗਰੇਜ਼ੀ ਕੋਲ ਸੀਮਤ ਸੰਵਿਧਾਨਕ ਰੁਤਬਾ ਹੈ
ਗ.^ ਖੇਤਰੀ ਨਗਰਪਾਲਿਕਾਵਾਂ ਦੇ ਪੱਖ ਵਿੱਚ ਨੋਵਾ ਸਕੋਸ਼ਾ ਨੇ 1996 ਵਿੱਚ ਸ਼ਹਿਰ ਖ਼ਤਮ ਕਰ ਦਿੱਤੇ
ਘ.^ ਨੋਵਾ ਸਕੋਸ਼ਾ ਵਿੱਚ ਬਹੁਤ ਥੋੜ੍ਹੇ ਦੁਭਾਸ਼ੀ ਵਿਧਾਨ ਹਨ (ਅੰਗਰੇਜ਼ੀ ਅਤੇ ਫ਼ਰਾਂਸੀਸੀ ਵਿੱਚ ਤਿੰਨ; ਅੰਗਰੇਜ਼ੀ ਅਤੇ ਪੋਲੈਂਡੀ ਵਿੱਚ ਇੱਕ); ਕੁਝ ਸਰਕਾਰੀ ਸੰਸਥਾਵਾਂ ਦੇ ਵਿਧਾਨਕ ਨਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ ਦੋਹਾਂ ਵਿੱਚ ਹਨ
ਙ.^ ਅਧਿਕਾਰਾਂ ਅਤੇ ਅਜ਼ਾਦੀ ਦੀ ਕੈਨੇਡੀਆਈ ਸਨਦ ਦਾ ਸੋਲ੍ਹਵਾਂ ਭਾਗ
ਚ.^ ਮਾਨੀਟੋਬਾ ਅਧੀਨਿਯਮ
  • ਮਹਾਂਸੰਘ ਬਣਨ ਤੋਂ ਪਹਿਲਾਂ ਓਂਟਾਰੀਓ ਅਤੇ ਕੇਬੈਕ ਕੈਨੇਡਾ ਦਾ ਸੂਬਾ ਬਣਾਉਂਦੇ ਸਨ।
  • ਕੈਨੇਡਾ ਵਿੱਚ ਰਲ਼ਣ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ, ਨਿਊ ਬ੍ਰੰਜ਼ਵਿਕ, ਨੋਵਾ ਸਕੋਸ਼ਾ ਅਤੇ ਪ੍ਰਿੰਸ ਐਡਵਰਡ ਟਾਪੂ ਵੱਖੋ-ਵੱਖ ਬਸਤੀਆਂ ਸਨ।
  • ਮਾਨੀਟੋਬਾ ਨੂੰ ਉੱਤਰ-ਪੱਛਮੀ ਰਾਜਖੇਤਰਾਂ ਦੇ ਸਮੇਤ ਹੀ ਬਣਾਇਆ ਗਿਆ ਸੀ।
  • ਸਸਕਾਚਵਾਨ ਅਤੇ ਐਲਬਰਟਾ, ਉੱਤਰ-ਪੱਛਮੀ ਰਾਜਖੇਤਰ ਦੀ ਧਰਤੀ ਤੋਂ ਬਣਾਏ ਗਏ ਸਨ।
  • ਕੈਨੇਡਾ ਵਿੱਚ ਰਲ਼ਣ ਤੋਂ ਪਹਿਲਾਂ ਨਿਊਫ਼ਾਊਂਡਲੈਂਡ ਬਰਤਾਨਵੀ ਰਾਸ਼ਟਰਮੰਡਲ ਦੀ ਅਜ਼ਾਦ ਮਲਕੀਅਤ ਸੀ। 1809 ਵਿੱਚ ਬਰਤਾਨਵੀ ਵਿਧਾਨ ਨੇ ਲਾਬਰਾਡੋਰ ਦਾ ਤਬਾਦਲਾ ਹੇਠਲੇ ਕੈਨੇਡਾ ਤੋਂ ਨਿਊਫ਼ਾਊਂਡਲੈਂਡ ਕਰ ਦਿੱਤਾ ਪਰ ਲਾਬਰਾਡੋਰ ਦੀਆਂ ਸਰਹੱਦਾਂ ਦੀ ਸਥਿਤੀ 1927 ਤੱਕ ਤਕਰਾਰੀ ਰਹੀ। ਇਸ ਸੂਬੇ ਦਾ ਅਧਿਕਾਰਕ ਨਾਂ 6 ਦਸੰਬਰ, 2001 ਨੂੰ ਸੰਵਿਧਾਨਕ ਸੋਧ ਤਹਿਤ ਨਿਊਫ਼ਾਊਂਡਲੈਂਡ ਤੋਂ ਬਦਲ ਕੇ ਨਿਊਫ਼ਾਊਂਡਲੈਂਡ ਅਤੇ ਲਾਬਰਾਡੋਰ ਹੋ ਗਿਆ।
  • ਫ਼ਰੈਡਰਿਕਟਨ ਅਤੇ ਵਿਕਟੋਰੀਆ ਨੂੰ ਛੱਡਕੇ ਸਾਰੀਆਂ ਸੂਬਾਈ ਰਾਜਧਾਨੀਆਂ ਜਾਂ ਆਪੋ-ਆਪਣੇ ਸੂਬਿਆਂ ਦੇ ਸਭ ਤੋਂ ਵੱਡੇ ਜਂ ਦੂਜੇ ਸਭ ਤੋਂ ਵੱਡੇ ਸ਼ਹਿਰ ਹਨ। ਫ਼ਰੈਡਰਿਕਟਨ ਨਿਊ ਬ੍ਰੰਜ਼ਵਿਕ ਵਿੱਚ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਜਦਕਿ ਵਿਕਟੋਰੀਆ ਬ੍ਰਿਟਿਸ਼ ਕੋਲੰਬੀਆ ਵਿਚਲਾ ਦਸਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਸੂਬਾਈ ਰਾਜਧਾਨੀਆਂ

ਸੋਧੋ

ਰਾਜਖੇਤਰ

ਸੋਧੋ

ਕੈਨੇਡਾ ਵਿੱਚ ਤਿੰਨ ਰਾਜਖੇਤਰ ਹਨ। ਸੂਬਿਆਂ ਦੇ ਵਾਂਗ ਇਹਨਾਂ ਦੀ ਕੋਈ ਆਪਣੀ ਪ੍ਰਭੁਤਾ ਨਹੀਂ ਹੈ ਅਤੇ ਸਿਰਫ਼ ਸੰਘੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਤਾਕਤਾਂ ਹੀ ਹਨ।[2][3][4] ਇਹਨਾਂ ਵਿੱਚ ਕੈਨੇਡਾ ਦਾ 60° ਉੱਤਰ ਅਕਸ਼ਾਂਸ਼ ਤੋਂ ਉੱਤਰ ਵੱਲ ਅਤੇ ਹਡਸਨ ਖਾੜੀ ਦੇ ਪੱਛਮ ਵੱਲ ਦਾ ਖੇਤਰ ਅਤੇ ਕੈਨੇਡੀਆਈ ਮੁੱਖਦੀਪ ਦੇ ਉੱਤਰ ਵੱਲ ਪੈਂਦੇ ਸਾਰੇ ਟਾਪੂ (ਜੇਮਜ਼ ਖਾੜੀ ਵਿਚਲੇ ਟਾਪੂਆਂ ਤੋਂ ਲੈ ਕੇ ਕੈਨੈਡੀਆਈ ਆਰਕਟਿਕ ਟਾਪੂਆਂ ਤੱਕ) ਸ਼ਾਮਲ ਹਨ। ਹੇਠ ਦਿੱਤੀ ਸਾਰਨੀ ਵਿੱਚ ਪਹਿਲ ਦੇ ਹਿਸਾਬ ਨਾਲ਼ ਰਾਜਖੇਤਰ (ਹਰੇਕ ਸੂਬੇ ਦੀ ਸਾਰੇ ਰਾਜਖੇਤਰਾਂ ਉੱਤੇ ਪਹਿਲਾ ਹੈ, ਕਿਸੇ ਰਾਜਖੇਤਰ ਦੇ ਬਣਨ ਦੀ ਮਿਤੀ ਚਾਹੇ ਕੋਈ ਵੀ ਹੋਵੇ) ਕ੍ਰਮਬੱਧ ਕੀਤੇ ਗਏ ਹਨ।

ਕੈਨੇਡਾ ਦੇ ਰਾਜਖੇਤਰ
ਝੰਡਾ ਕੁਲ-ਚਿੰਨ੍ਹ ਰਾਜਖੇਤਰ ਡਾਕ-ਸੰਬੰਧੀ ਛੋਟਾ ਰੂਪ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮਹਾਂਸੰਘ ਵਿੱਚ ਦਾਖ਼ਲਾ ਅਬਾਦੀ
(ਮਈ 2011)
ਖੇਤਰਫਲ: ਥਲ (ਕਿ.ਮੀ.2) ਖੇਤਰਫਲ: ਜਲ (ਕਿ.ਮੀ.2) ਖੇਤਰਫਲ: ਕੁੱਲ (ਕਿ.ਮੀ.2) ਅਧਿਕਾਰਕ ਭਾਸ਼ਾ(ਵਾਂ) ਸੰਘੀ ਸੰਸਦ: ਕਾਮਨਜ਼ ਵਿੱਚ ਸੀਟਾਂ ਸੰਘੀ ਸੰਸਦ: ਸੈਨੇਟ ਵਿੱਚ ਸੀਟਾਂ
    ਉੱਤਰ-ਪੱਛਮੀ ਰਾਜਖੇਤਰ NT ਯੈਲੋਨਾਈਫ਼ 15 ਜੁਲਾਈ 1870 41,462 1,183,085 163,021 1,346,106 Chipewyan, Cree, English, French, Gwich’in, Inuinnaqtun, Inuktitut, Inuvialuktun, North Slavey, South Slavey, Tłįchǫ[5] 1 1
    ਯੂਕੋਨ YT ਵਾਈਟਹਾਰਸ 13 ਜੂਨ 1898 33,897 474,391 8,052 482,443 ਅੰਗਰੇਜ਼ੀ
ਫ਼ਰਾਂਸੀਸੀ
1 1
  ਨੁਨਾਵੁਤ NU ਇਕਾਲੀਤ 1 ਅਪਰੈਲ 1999 31,906 1,936,113 157,077 2,093,190 ਇਨੂਈਨਾਕਤੁਨ, ਇਨੁਕਤੀਤੂਤ,
ਅੰਗਰੇਜ਼ੀ, ਫ਼ਰਾਂਸੀਸੀ
1 1

ਟਿੱਪਣੀ: ਨੁਨਾਵੁਤ ਅਤੇ ਯੂਕੋਨ ਦੋਹੇਂ ਹੀ ਉੱਤਰ-ਪੱਛਮੀ ਰਾਜਖੇਤਰਾਂ ਦੀ ਧਰਤੀ ਤੋਂ ਬਣਾਏ ਗਏ ਸਨ।

ਰਾਜਖੇਤਰੀ ਰਾਜਧਾਨੀਆਂ

ਸੋਧੋ

ਹਵਾਲੇ

ਸੋਧੋ
  1. "Population and dwelling counts, for Canada, provinces and territories, 2011 and 2006 censuses". Statcan.gc.ca. 2012-02-08. Archived from the original on 2018-12-26. Retrieved 2012-02-08. {{cite web}}: Unknown parameter |dead-url= ignored (|url-status= suggested) (help)
  2. "Northwest Territories Act". Department of Justice Canada. 1985. Retrieved 2013-03-25.
  3. "Yukon Act". Department of Justice Canada. 2002. Retrieved 2013-03-25.
  4. Department of Justice Canada (1993). "Nunavut Act". Archived from the original on 2011-01-05. Retrieved 2007-01-27. {{cite web}}: Unknown parameter |dead-url= ignored (|url-status= suggested) (help)
  5. Northwest Territories Official Languages Act, 1988 (as amended 1988, 1991-1992, 2003)