ਕਰਨ ਥਾਪਰ
ਕਰਨ ਥਾਪਰ ਇੱਕ ਭਾਰਤੀ ਪੱਤਰਕਾਰ ਅਤੇ ਇੱਕ ਟੈਲੀਵਿਜ਼ਨ ਟਿੱਪਣੀਕਾਰ ਅਤੇ ਇੰਟਰਵਿਊਕਾਰ ਹੈ।[1] ਉਹ ਸੀ ਐਨ ਐਨ-ਆਈ ਬੀ ਐੱਨ ਨਾਲ ਜੁੜਿਆ ਹੋਇਆ ਸੀ ਅਤੇ ਦ ਡੇਵਿਲ ਐਡਵੋਕੇਟ ਅਤੇ ਦ ਲਾਸਟ ਵਰਡ ਦੀ ਮੇਜ਼ਬਾਨੀ ਕੀਤੀ ਸੀ। ਉਹ ਵਰਤਮਾਨ ਵਿੱਚ ਇੰਡੀਆ ਟੂਡੇ ਨਾਲ ਸਬੰਧਿਤ ਹੈ ਅਤੇ ਟੂ ਦ ਪੁਆਇੰਟ ਅਤੇ ਨਥਿੰਗ ਬੱਟ ਦ ਟਰੂਥ ਦਾ ਹੋਸਟ ਹੈ।
Karan Thapar | |
---|---|
ਜਨਮ | |
ਸਿੱਖਿਆ | The Doon School Pembroke College, Cambridge St Antony's College, Oxford |
ਪੇਸ਼ਾ | Journalist, News Anchor |
ਸਰਗਰਮੀ ਦੇ ਸਾਲ | 1985 – present |
ਮਹੱਤਵਪੂਰਨ ਕ੍ਰੈਡਿਟ | Devil's Advocate India Tonight The Last Word Face to Face (BBC) Hardtalk India (BBC) To the Point |
ਮੁਢਲਾ ਜੀਵਨ ਅਤੇ ਸਿੱਖਿਆ
ਸੋਧੋਕਰਨ ਥਾਪਰ ਸਾਬਕਾ ਥਲ ਸੈਨਾ ਮੁਖੀ ਜਨਰਲ ਪ੍ਰਾਣ ਨਾਥ ਥਾਪਰ ਅਤੇ ਬਿਮਲਾ ਥਾਪਰ ਦਾ ਸਭ ਤੋਂ ਛੋਟਾ ਬੱਚਾ ਹੈ। ਉਹ ਇਤਿਹਾਸਕਾਰ ਰੋਮੀਲਾ ਥਾਪਰ ਦਾ ਚਚੇਰਾ ਭਰਾ ਹੈ। [2]
ਉਹ ਦੂਨ ਸਕੂਲ ਅਤੇ ਸਟੋ ਸਕੂਲ ਦਾ ਇੱਕ ਅਲੂਮਾਨਸ ਹੈ। ਦੂਨ ਸਕੂਲ ਸਮੇਂ ਥਾਪਰ ਦੂਨ ਸਕੂਲ ਹਫਤਾਵਾਰੀ ਦਾ ਮੁੱਖ ਸੰਪਾਦਕ ਸੀ।[3] ਉਸਨੇ 1977 ਵਿੱਚ ਪੈਮਬੋਰੋਕ ਕਾਲਜ, ਕੈਮਬ੍ਰਿਜ ਤੋਂ ਅਰਥ ਸ਼ਾਸਤਰ ਅਤੇ ਰਾਜਨੀਤਿਕ ਦਰਸ਼ਨ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। ਉਸੇ ਸਾਲ ਉਹ ਕੈਂਬਰਿਜ ਯੂਨੀਅਨ ਦਾ ਪ੍ਰਧਾਨ ਵੀ ਰਿਹਾ। ਬਾਅਦ ਵਿੱਚ ਉਸ ਨੇ ਸੇਂਟ ਐਂਟੋਨੀ ਕਾਲਜ, ਆਕਸਫੋਰਡ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ।
ਕੈਰੀਅਰ
ਸੋਧੋਉਸ ਨੇ ਲਾਗੋਸ, ਨਾਇਜੀਰਿਆ ਵਿੱਚ ਦ ਟਾਈਮਸ, ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਉਸ ਨੇ 1981 ਤੱਕ ਉਸ ਦੇ ਮੁੱਖ ਲੇਖਕ ਦੇ ਤੌਰ ਉੱਤੇ ਭਾਰਤੀ ਉਪ-ਮਹਾਦੀਪ ਵਿੱਚ ਕੰਮ ਕੀਤਾ। 1982 ਵਿੱਚ ਉਹ ਲੰਦਨ ਵੀਕੇਂਡ ਟੈਲੀਵਿਜਨ ਵਿੱਚ ਸ਼ਾਮਿਲ ਹੋ ਗਿਆ ਅਤੇ ਅਗਲੇ 11 ਸਾਲਾਂ ਤੱਕ ਉੱਥੇ ਕੰਮ ਕੀਤਾ। ਫਿਰ ਉਹ ਭਾਰਤ ਆ ਗਿਆ ਜਿਸਦੇ ਬਾਅਦ ਉਸ ਨੇ ਦ ਹਿੰਦੁਸਤਾਨ ਟਾਈਮਸ ਟੈਲੀਵਿਜਨ ਗਰੁਪ, ਹੋਮ ਟੀਵੀ ਅਤੇ ਯੂਨਾਇਟਡ ਟੈਲੀਵਿਜਨ ਦੇ ਨਾਲ ਕੰਮ ਕੀਤਾ ਅਤੇ ਬਾਅਦ ਵਿੱਚ ਅਗਸਤ 2001 ਵਿੱਚ ਇੰਫੋਟੇਨਮੇਂਟ ਟੈਲੀਵਿਜ਼ਨ ਨਾਮ ਦਾ ਆਪਣਾ ਪ੍ਰੋਡਕਸ਼ਨ ਹਾਉਸ ਬਣਾ ਲਿਆ ਜੋ ਕਿ ਬੀਬੀਸੀ, ਦੂਰਦਰਸ਼ਨ ਅਤੇ ਚੈਨਲ ਨਿਊਜ਼ ਏਸ਼ੀਆ ਸਹਿਤ ਹੋਰਨਾਂ ਲਈ ਪ੍ਰੋਗਰਾਮ ਬਣਾਉਂਦਾ ਹੈ।
ਵਰਤਮਾਨ ਵਿੱਚ ਉਹ ਇੰਫੋਟੇਨਮੇਂਟ ਟੇਲੀਵਿਜਨ ਦੇ ਪ੍ਰਧਾਨ ਹੈ ਅਤੇ ਮੋਹਰੀ ਰਾਜਨੇਤਾਵਾਂ ਅਤੇ ਮਸ਼ਹੂਰ ਹਸਤੀਆਂ ਦੇ ਨਾਲ ਤਿੱਖੇ ਇੰਟਰਵਿਊ ਲੈਣ ਲਈ ਜਾਣਿਆ ਜਾਂਦਾ ਹੈ।
ਉਸਦੇ ਕੁੱਝ ਟੀਵੀ ਸ਼ੋਆਂ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ। ਇਹ ਹਨ: ਆਈਵਿਟਨੈਸ, ਟੂਨਾਈਟ ਐਟ 10, ਇਨ ਫੋਕਸ ਵਿਦ ਕਰਨ, ਲਾਈਨ ਆਫ਼ ਫਾਇਰ ਅਤੇ ਵਾਰ ਆਫ ਵਰਡਜ਼।ਉਹ ਸ਼ੋਅ ਜਿਹਨਾਂ ਨਾਲ ਉਹ ਹਾਲ ਹੀ ਵਿੱਚ ਸੁਰਖੀਆਂ ਬਣ ਰਿਹਾ ਹੈ, ਉਹ ਹਨ: ਸੀ ਐੱਨ ਐੱਨ-ਆਈ ਬੀ ਐਨ ਤੇ ਦ ਡੇਵਿਲ ਐਡਵੋਕੇਟ ਅਤੇ ਦ ਲਾਸਟ ਵਰਡ ਅਤੇ ਸੀ ਐਨ ਬੀ ਸੀ ਟੀ ਵੀ 18 ਤੇ ਇੰਡੀਆ ਟੂਨਾਈਟ।
ਅਪ੍ਰੈਲ 2014 ਵਿੱਚ, ਥਾਪਰ ਸੀ ਐੱਨ ਐੱਨ-ਆਈ ਬੀ ਐਨ ਨੂੰ ਛੱਡਕੇ ਇੰਡੀਆ ਟੂਡੇ ਵਿੱਚ ਆ ਗਿਆ। ਉਹ ਚੈਨਲ ਦੇ ਨਵੇਂ ਸ਼ੋ ਟੂ ਦ ਪਾਇੰਟ ਨੂੰ ਹੋਸਟ ਕਰ ਰਿਹਾ ਹੈ। [4]
ਉਹ ਇੱਕ ਮੋਹਰੀ ਭਾਰਤੀ ਰੋਜ਼ਾਨਾ ਅਖਬਾਰ ਦ ਇੰਡੀਅਨ ਐਕਸਪ੍ਰੈਸ ਵਿੱਚ ਇੱਕ ਕਾਲਮਨਵੀਸ ਦੇ ਤੌਰ 'ਤੇ ਵੀ ਲਿਖਦਾ ਹੈ। 1 ਅਪ੍ਰੈਲ 2017 ਨੂੰ ਉਸਨੇ ਕਥਿਤ ਤੌਰ 'ਤੇ ਇੱਕ ਪਾਕਿਸਤਾਨੀ ਜਾਸੂਸ, ਕੁਲਭੂਸ਼ਨ ਯਾਦਵ ਨੂੰ ਮੌਤ ਦੀ ਸਜ਼ਾ ਦੇ ਸਬੰਧ ਵਿੱਚ "ਮਿਸਟਰ ਜਾਧਵ ਦੀ ਰਹੱਸ" ਨਾਂ ਦਾ ਇੱਕ ਲੇਖ ਲਿਖਿਆ ਸੀ। ਇਸ ਲੇਖ ਤੇ ਭਾਰਤ ਵਿੱਚ ਬਹੁਤ ਰੌਲਾ-ਰੱਪਾ ਪਿਆ ਜਿਸ ਦੇ ਕਮੈਂਟ ਸੈਕਸ਼ਨ ਵਿੱਚ ਸਵਾਲ ਹੋਏ ਕਿ ਥਾਪਰ ਆਪਣੇ ਮੁਲਕ ਦੇ ਬੰਦਿਆਂ ਦੇ ਵਿਰੋਧੀ ਮੁੱਦਿਆਂ ਤੇ ਅਜਿਹਾ ਦੇਸ਼-ਵਿਰੋਧੀ ਸਟੈਂਡ ਕਿਵੇਂ ਦਿਖਾ ਰਿਹਾ ਹੈ, ਜੋ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਹੀ ਦੇਸ਼ ਨੂੰ ਸ਼ਰਮਿੰਦਾ ਕਰ ਸਕਦਾ ਹੈ।[5]
ਕਿਤਾਬਾਂ
ਸੋਧੋ- Face To Face India - Conversations With Karan Thapar, Penguin, ISBN 0-14-303344-10-14-303344-1
- Sunday Sentiments, Wisdom Tree, ISBN 81-8328-023-481-8328-023-4
- More Salt Than Pepper - Dropping Anchor With Karan Thapar, Harper Collins, ISBN 978-81-7223-776-9978-81-7223-776-9
ਹਵਾਲੇ
ਸੋਧੋ- ↑ The two faces of Mr. Modi
- ↑ "When the Devil's Advocate has the Last Word, he is anti hindu". Retrieved 25 January 2016.
- ↑ History of the Weekly, The Doon School publications (2009) p.41
- ↑ "Karan Thapar to host 'To the Point' on Headlines Today". Indian Television. 2 April 2014. Retrieved 25 April 2014.
- ↑ "The mysterious Mr Jadhav". The Indian Express (in ਅੰਗਰੇਜ਼ੀ (ਅਮਰੀਕੀ)). 2017-04-21. Retrieved 2017-05-19.
ਬਾਹਰੀ ਲਿੰਕ
ਸੋਧੋ- Karan Thapar's Profile on Infotainment Television Archived 2016-10-26 at the Wayback Machine.
- To the Point with Karan Thapar
- Karan Thapar wins Two Asian Television Awards Archived 2013-12-09 at the Wayback Machine. in The Hindu
- Karan Thapar talks to Outlook India
- Karan Thapar: Latest News Stories Archived 2014-03-02 at the Wayback Machine.