ਕਲਯੁੱਗ (1981 ਫ਼ਿਲਮ)
ਕਲਯੁਗ 1981 ਦੀ ਇੱਕ ਭਾਰਤੀ ਹਿੰਦੀ-ਭਾਸ਼ਾ ਅਪਰਾਧ ਡਰਾਮਾ ਫਿਲਮ ਹੈ ਜਿਸ ਦਾ ਨਿਰਦੇਸ਼ਕ ਸ਼ਿਆਮ ਬੇਨੇਗਲ ਹੈ।ਇਸ ਨੂੰ ਅਜੋਕੇ ਮਹਾਂਭਾਰਤ ਦੇ ਤੌਰ ਤੇ ਜਾਣਿਆ ਜਾਂਦਾ ਹੈ।ਵਪਾਰਕ ਘਰਾਣਿਆਂ ਵਿਚਕਾਰ ਇੱਕ ਆਦਿਰੂਪੀ ਸੰਘਰਸ਼ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਕਲਯੁਗ ਨੇ 1982 ਵਿੱਚ ਸਰਬੋਤਮ ਫਿਲਮ ਲਈ ਫਿਲਮਫੇਅਰ ਅਵਾਰਡ ਜਿੱਤਿਆ ਸੀ।[1]
ਕਲਯੁਗ | |
---|---|
ਤਸਵੀਰ:Kalyug 1981 poster.jpg Poster | |
ਨਿਰਦੇਸ਼ਕ | ਸ਼ਿਆਮ ਬੇਨੇਗਲ |
ਨਿਰਮਾਤਾ | ਸ਼ਸ਼ੀ ਕਪੂਰ |
ਲੇਖਕ | ਸ਼ਿਆਮ ਬੇਨੇਗਲ ਸਤਿਆਦੇਵ ਦੂਬੇ ਗਿਰੀਸ਼ ਕਰਨਾਡ |
ਸਿਤਾਰੇ | ਸ਼ਸ਼ੀ ਕਪੂਰ ਰੇਖਾ ਰਾਜ ਬੱਬਰ |
ਸੰਗੀਤਕਾਰ | ਵਨਰਾਜ ਭਾਟੀਆ |
ਸਿਨੇਮਾਕਾਰ | ਗੋਵਿੰਦ ਨਿਹਲਾਨੀ |
ਸੰਪਾਦਕ | ਭਾਨੁਦਾਸ ਦਿਵਾਕਰ |
ਰਿਲੀਜ਼ ਮਿਤੀ(ਆਂ) |
|
ਮਿਆਦ | 152 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਪਟਕਥਾ ਅਤੇ ਪਲਾਟ ਮਹਾਂਭਾਰਤ ਤੋਂ ਬਿਲਕੁਲ ਵੱਖਰੇ ਹਨ। ਹਾਲਾਂਕਿ, ਪਾਤਰਚਿਤਰਣ ਅਤੇ ਮਹੱਤਵਪੂਰਣ ਘਟਨਾਵਾਂ ਵਿੱਚ ਮਹਾਂਕਾਵਿ ਨਾਲ ਬਹੁਤ ਹੀ ਸਮਾਨਤਾ ਸੀ। ਸ਼ਸ਼ੀ ਕਪੂਰ, ਰੇਖਾ, ਰਾਜ ਬੱਬਰ, ਸੁਪ੍ਰਿਯਾ ਪਾਠਕ, ਅਨੰਤ ਨਾਗ, ਕੁਲਭੂਸ਼ਨ ਖਰਬੰਦਾ, ਸੁਸ਼ਮਾ ਸੇਠ, ਆਕਾਸ਼ ਖੁਰਾਣਾ, ਵਿਕਟਰ ਬੈਨਰਜੀ, ਰੀਮਾ ਲਾਗੂ ਅਤੇ ਏ.ਕੇ. ਹੰਗਲ ਨੇ ਮੁੱਖ ਭੂਮਿਕਾਵਾਂ ਨਿਭਾਈਆਂ, ਜਦਕਿ ਉਰਮਿਲਾ ਮੋਟੌਂਦਕਰ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਪ੍ਰਗਟ ਹੋਈ।