ਕਲੀ (ਛੰਦ)
ਕਲੀ (ਅੰਗਰੇਜ਼ੀ:Kali) ਇੱਕ ਛੰਦ ਹੈ[1] ਜੋ ਕਿ ਪੰਜਾਬੀ ਲੋਕ-ਗੀਤਾਂ ਵਿੱਚ ਵੀ ਵਰਤਿਆ ਗਿਆ ਹੈ। ਇਸ ਦੀਆਂ ਤਿੰਨ ਕਿਸਮਾਂ ਹਨ; ਅੰਬਾ ਕਲੀ, ਸੁੱਚੀ ਕਲੀ, ਰੂਪਾ ਕਲੀ।[2]
ਕਲੀ | |
---|---|
ਸਭਿਆਚਾਰਕ ਮੁੱਢ | ਪੰਜਾਬ |
ਮਸ਼ਹੂਰੀ | 1970ਵਿਆਂ ਵਿੱਚ ਕੁਲਦੀਪ ਮਾਣਕ ਦੁਆਰਾ ਗਾਉਣ ਨਾਲ |
ਉਪ-ਵਿਧਾਵਾਂ | |
|
ਹਰ ਗੀਤ ਕਲੀ ਨਹੀਂ ਹੁੰਦਾ, ਕਲੀ ਦੀਆਂ ਕੁਝ ਖ਼ਾਸ ਬੰਦਿਸ਼ਾਂ ’ਤੇ ਅੰਦਾਜ਼ ਹੁੰਦਾ ਹੈ ਅਤੇ ਕੁੱਝ ਖ਼ਾਸੀਅਤਾਂ ਹੁੰਦੀਆਂ ਹਨ।
ਕਲੀਆਂ ਦਾ ਬਾਦਸ਼ਾਹ ਕਹੇ ਜਾਣ ਵਾਲ਼ੇ ਕੁਲਦੀਪ ਮਾਣਕ[3] ਨੇ ਆਪਣੇ ਗਾਇਕੀ ਜੀਵਨ ’ਚ 16 ਕਲੀਆਂ ਹੀ ਗਾਈਆਂ ਹਨ ਜਿਹਨਾਂ ’ਚੋਂ 10 ਹਰਦੇਵ ਦਿਲਗੀਰ ਲਿਖੀਆਂ ਹੋਈਆਂ ਹਨ ਅਤੇ ਬਾਕੀ ਹੋਰ ਗੀਤਕਾਰਾਂ ਨੇ ਲਿਖੀਆਂ।[1] ਦਰਅਸਲ ਮਾਣਕ ਦੀ ਗਾਈ ’ਤੇ ਦੇਵ ਥਰੀਕੇ ਵਾਲ਼ੇ ਦੀ ਲਿਖੀ ਕਲੀ, ‘‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’’ ਏਨੀ ਮਕਬੂਲ ਹੋਈ ਕਿ ਲੋਕਾਂ ਨੇ ‘ਮਾਣਕ’ ਨੂੰ ‘ਕਲੀਆਂ ਦਾ ਬਾਦਸ਼ਾਹ’ ਬਣਾ ਦਿੱਤਾ ਜਦਕਿ ਦੇਵ ਥਰੀਕੇ ਵਾਲਾ ਮਾਣਕ ਨੂੰ ‘ਲੋਕ ਗਾਥਾਵਾਂ’ ਦਾ ਬਾਦਸ਼ਾਹ ਮੰਨਦਾ ਹੈ।[1]
ਜਾਣੀਆਂ-ਪਛਾਣੀਆਂ ਕਲੀਆਂ
ਸੋਧੋਦੇਵ ਥਰੀਕੇ ਵਾਲ਼ੇ ਦੀਆਂ ਲਿਖੀਆਂ ਅਤੇ ਕੁਲਦੀਪ ਮਾਣਕ ਦੀਆਂ ਗਾਈਆਂ ਕਲੀਆਂ:
- ਤੇਰੇ ਟਿੱਲੇ ਤੋਂ (ਰਾਂਝੇ ਦੀ ਕਲੀ)
- ਛੰਨਾ ਚੂਰੀ ਦਾ
- ਰਾਂਝੇ ਦਾ ਪਟਕਾ
- ਪਿੰਡ ਤਾਂ ਸਿਆਲਾਂ ਦੇ ਧੀ ਜੰਮੀ ਚੌਧਰੀ ਚੂਚਕ ਦੇ
- ਤੇਰੀ ਖ਼ਾਤਰ ਹੀਰੇ ਛੱਡ ਕੇ ਤਖ਼ਤ ਹਜ਼ਾਰੇ ਨੂੰ
- ਸਹਿਤੀ ਹੀਰ ਨੇ ਤਿਆਰੀ ਕਰ ਲਈ ਬਾਗ਼ ਦੀ
- ਚੜ੍ਹੀ ਜਵਾਨੀ ’ਤੇ ਚੰਦ ਸੂਰਜ (ਹੀਰ ਦੀਆਂ ਮਾਂ ਨਾਲ਼ ਗੱਲਾਂ)
- ਇੱਕ ਦਿਨ ਕੈਦੋਂ ਸੱਥ ਵਿੱਚ (ਕੈਦੋਂ ਦੀਆਂ ਚੂਚਕ ਨਾਲ਼ ਗੱਲਾਂ)
- ਗੱਲ ਸੁਣ ਸਿਆਲਾਂ ਦੀਏ ਕੁੜੀਏ ਨੀ... ਗਲ਼ੀਆਂ ਵਿੱਚ ਰਾਂਝਾ ਰੋਲ਼ ’ਤਾ
- ਇੱਕ ਦਿਨ ਮਿਲ਼ ਕੇ ਚਾਕ ਨੂੰ ਹੀਰ ਆਈ ਜਦ ਬੇਲੇ ’ਚੋਂ
ਹੋਰ ਲੇਖਕਾਂ ਦੀਆਂ ਲਿਖੀਆਂ ਕਲੀਆਂ:
- ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲਿਆਂ ਦੇ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
- ਨੀ ਪੁੱਤ ਜੱਟਾਂ ਦਾ ਹਲ਼ ਵਾਹੁੰਦਾ ਵੱਡੇ ਤੜਕੇ ਦਾ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
- ਸੁੱਚਾ ਸੂਰਮਾ ਭਰਕੇ ਬਾਰਾਂ ਬੋਰ ਨੂੰ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
- ਸਹਿਤੀ ਹਸਦੀ-ਹਸਦੀ ਮੂਹਰੇ ਬਹਿ ਗਈ ਜੋਗੀ ਦੇ (ਦਲੀਪ ਸਿੰਘ ਸਿੱਧੂ, ਕਣਕਵਾਲ)
- ਨਮਕ ਹਰਾਮੀ ਹੀਰੇ ਨੌਕਰ ਰੱਖ ਲਿਆ ਮੱਝੀਆਂ ਦਾ (ਦਲੀਪ ਸਿੰਘ ਸਿੱਧੂ, ਕਣਕਵਾਲ)
- ਤੋਹਮਤ ਮਾੜੀ ਲੋਕੋ ਭਾਈਏਂ ਭੇੜ ਪਵਾ ਦੇਵੇ (ਜਰਨੈਲ ਘੁਮਾਣ)
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 1.2 "ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਗਾਇਕੀ ਤੇ ਜੀਵਨ ਦੀ ਕਹਾਣੀ ਦੇਵ ਥਰੀਕਿਆਂ ਵਾਲੇ ਦੀ ਜ਼ੁਬਾਨੀ". KuldeepManak.co.in. ਜਨਵਰੀ 5, 2012. Retrieved ਅਗਸਤ 16, 2012.
{{cite web}}
: External link in
(help)[permanent dead link]|publisher=
- ↑ "ਕਿੱਥੇ ਗਈਆਂ ਕਲੀਆਂ?". ਅਜੀਤ ਹਫ਼ਤਾਵਰੀ. ਮਈ 31, 2012. Archived from the original on 2016-03-05. Retrieved ਅਗਸਤ 16, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ". DailySuraj.com. ਦਸੰਬਰ 1, 2011. Archived from the original on 2013-04-18. Retrieved ਅਗਸਤ 16, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help)