ਕਲੰਗੂਟ
ਕਲੰਗੂਟ ਭਾਰਤ ਦੇ ਗੋਆ ਰਾਜ ਦੇ ਉੱਤਰੀ ਗੋਆ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ ਆਪਣੇ ਬੀਚ, ਉੱਤਰੀ ਗੋਆ ਵਿੱਚ ਸਭ ਤੋਂ ਵੱਡੇ ਅਤੇ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਲਈ ਮਸ਼ਹੂਰ ਹੈ। ਸਿਖਰ ਸੈਰ-ਸਪਾਟਾ ਸੀਜ਼ਨ ਕ੍ਰਿਸਮਸ ਅਤੇ ਨਵੇਂ ਸਾਲ ਦੇ ਦੌਰਾਨ ਅਤੇ ਮਈ ਵਿੱਚ ਗਰਮੀਆਂ ਦੇ ਦੌਰਾਨ ਹੁੰਦਾ ਹੈ। ਮੌਨਸੂਨ ਸੀਜ਼ਨ ਦੇ ਵੇਲੇ, ਜੂਨ ਤੋਂ ਸਤੰਬਰ ਤੱਕ, ਸਮੁੰਦਰ ਦੀਆਂ ਲਿਹਰਾਂ ਬਹੁਤ ਉਚੀਆਂ ਹੁੰਦੀਆਂ ਹਨ ਅਤੇ ਤੈਰਾਕੀ ਦੇ ਲਈ ਮਨਾਹੀ ਹੈ। ਬੀਚ ਪਾਣੀ ਦੀਆਂ ਖੇਡਾਂ ਅਤੇ ਗਤੀਵਿਧੀਆਂ ਜਿਵੇਂ ਪੈਰਾਸੇਲਿੰਗ ਅਤੇ ਵਾਟਰ ਸਕੀਇੰਗ ਦੀ ਪੇਸ਼ਕਸ਼ ਕਰਦਾ ਹੈ। ਇਹ ਬੀਚ ਸੈਲਾਨੀਆਂ ਦੇ ਵਿੱਚ ਬਹੁਤ ਮਸ਼ਹੂਰ ਹੈ। ਇਸ ਬੀਚ ਦਾ ਆਨੰਦ ਮਾਨਣ ਲਈ ਹਰ ਥਾਂ ਤੋਂ ਲੋਗ ਆਉਂਦੇ ਹਨ।
ਕਲੰਗੂਟ | |
---|---|
ਸ਼ਹਿਰ | |
ਗੁਣਕ: 15°32′30″N 73°45′43″E / 15.54167°N 73.76194°E | |
ਦੇਸ਼ | ਭਾਰਤ |
ਰਾਜ | ਗੋਆ |
ਜ਼ਿਲ੍ਹਾ | ਉੱਤਰੀ ਗੋਆ |
ਉਪ ਜ਼ਿਲ੍ਹੇ | ਬਰਦੇਜ਼ |
ਆਬਾਦੀ (2011) | |
• ਕੁੱਲ | 13,810 |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 403516 |
ਏਰੀਆ ਕੋਡ | 0832 |
ਜਨਸੰਖਿਆ
ਸੋਧੋ2011 ਦੀ ਭਾਰਤ ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਕਲੰਗੁਟ ਦੀ ਆਬਾਦੀ 13,810 ਸੀ। ਮਰਦ ਆਬਾਦੀ ਦਾ 54% ਅਤੇ ਔਰਤਾਂ 46% ਹਨ। ਕੈਲੰਗੂਟ ਦੀ ਔਸਤ ਸਾਖਰਤਾ ਦਰ 73% ਸੀ, ਜੋ ਕਿ ਰਾਸ਼ਟਰੀ ਔਸਤ 59.5% ਤੋਂ ਵੱਧ ਸੀ; ਮਰਦ ਸਾਖਰਤਾ 78% ਅਤੇ ਔਰਤਾਂ ਦੀ ਸਾਖਰਤਾ 67% ਸੀ। ਆਬਾਦੀ ਦਾ 10% 6 ਸਾਲ ਤੋਂ ਘੱਟ ਉਮਰ ਦਾ ਸੀ।
ਸਰਕਾਰ ਅਤੇ ਰਾਜਨੀਤੀ
ਸੋਧੋਕਲੰਗੁਟ, ਕਲੰਗੁਟ (ਗੋਆ ਵਿਧਾਨ ਸਭਾ ਹਲਕਾ) ਅਤੇ ਉੱਤਰੀ ਗੋਆ (ਲੋਕ ਸਭਾ ਹਲਕਾ) ਦਾ ਹਿੱਸਾ ਹੈ।
ਸਿੱਖਿਆ
ਸੋਧੋਕਲੰਗੂਟ ਵਿੱਚ ਸੈਕੰਡਰੀ ਸਿੱਖਿਆ ਸਕੂਲ ਹਨ। ਲਿਟਲ ਫਲਾਵਰ ਆਫ ਜੀਸਸ ਹਾਈ ਸਕੂਲ, ਸੇਂਟ ਜੋਸਫਸ ਹਾਈ ਸਕੂਲ, ਡੌਨ ਬਾਸਕੋ ਹਾਈ ਸਕੂਲ, ਮਾਰਕ ਮੈਮੋਰੀਅਲ ਹਾਈ ਸਕੂਲ ਤੋਂ ਇਲਾਵਾ ਉਮਤਵੱਦੋ ਅਤੇ ਨਾਇਕਵਦੋ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵੀ ਹਨ।
ਮੀਡੀਆ ਵਿੱਚ
ਸੋਧੋਲੋਰਨਾ ਕੋਰਡੇਰੋ ਨੇ ਕਸਬੇ ਅਤੇ ਕੈਲੰਗੂਟ ਬੀਚ ਬਾਰੇ ਕੋਂਕਣੀ ਵਿੱਚ "ਕਲੰਗੂਟ" ਸਿਰਲੇਖ ਵਾਲਾ ਇੱਕ ਗੀਤ ਰਿਕਾਰਡ ਕੀਤਾ।
ਉਘੇ ਵਸਨੀਕ
ਸੋਧੋ- ਬਰੂਨੋ ਕੌਟੀਨਹੋ - ਭਾਰਤ ਦੀ ਰਾਸ਼ਟਰੀ ਫੁੱਟਬਾਲ ਟੀਮ ਦੀ ਕਪਤਾਨੀ ਕੀਤੀ।
ਖੇਡਾਂ
ਸੋਧੋਗੋਆ ਦੇ ਕਿਸੇ ਵੀ ਹੋਰ ਪਿੰਡ ਵਾਂਗ, ਕਲੰਗੂਟ ਦੀ ਸਭ ਤੋਂ ਮਸ਼ਹੂਰ ਖੇਡ ਫੁੱਟਬਾਲ ਹੈ। ਸਥਾਨਕ ਫੁੱਟਬਾਲ ਕਲੱਬ ਕੈਲੰਗੂਟ ਐਸੋਸੀਏਸ਼ਨ ਹੈ, ਜੋ ਗੋਆ ਦੀ ਚੋਟੀ-ਪੱਧਰੀ ਲੀਗ, ਗੋਆ ਪ੍ਰੋਫੈਸ਼ਨਲ ਲੀਗ ਵਿੱਚ ਉਹਨਾਂ ਦੀ ਨੁਮਾਇੰਦਗੀ ਕਰਦੀ ਹੈ।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- Calangute travel guide from Wikivoyage