ਕਾਬੁਲ ਸ਼ਾਹੀ
ਕਾਬੁਲ ਸ਼ਾਹੀ ਜਾਂ ਹਿੰਦੂਸ਼ਾਹੀ ਰਾਜ ਸੱਤਵੀਂ ਸਦੀ ਤੋਂ ਸ਼ੁਰੂ ਹੋ ਕਿ ਨੌਵੀਂ ਸਦੀ ਦੇ ਮੱਧ ਤਕ ਅਫਗਾਨਿਸਤਾਨ ਅਤੇ ਪੱਛਮੀ ਪੰਜਾਬ ਦੇ ਪ੍ਰਦੇਸ਼ਾਂ ਵਿੱਚ ਤੁਰਕਸ਼ਾਹੀ ਰਾਜ ਸਥਾਪਿਤ ਸੀ। ਇਹ ਰਾਜ ਪਰਬਤ ਤੋਂ ਲੈ ਕਿ ਚਨਾਬ ਨਦੀ ਤਕ ਫੈਲਿਆ ਹੋਇਆ ਸੀ ਅਤੇ ਇਸ ਦੀ ਰਾਜਧਾਨੀ ਕਾਬੁਲ ਸੀ। ਨੌਵੀਂ ਸਦੀ ਦੇ ਮੱਧ ਵਿੱਚ ਕੱਲਾਰ ਨਾਮੀ ਬ੍ਰਾਹਮਣ ਪ੍ਰਧਾਨ ਮੰਤਰੀ ਨੇ ਤੁਰਕਸ਼ਾਹੀ ਰਾਜ ਨੂੰ ਸਮਾਪਤ ਕਰ ਕੇ ਇੱਕ ਨਵੇਂ ਰਾਜਵੰਸ਼ ਦੀ ਨੀਂਹ ਰੱਖੀ ਜੋ ਹਿੰਦੂਸ਼ਾਹੀ ਰਾਜਵੰਸ਼ ਦੇ ਨਾ ਨਾਲ ਪ੍ਰਸਿੱਧ ਹੋਇਆ। ਇਸ ਵੰਸ਼ ਦਾ ਦੂਜਾ ਪ੍ਰਸਿੱਧ ਹਾਕਮ ਲੱਲੀਆ ਸੀ। ਇਸ ਵੰਸ਼ ਦੇ ਰਾਜਿਆਂ ਨੇ ਕਾਫ਼ੀ ਅਰਸੇ ਤੱਕ ਅਰਬਾਂ ਦੇ ਹਮਲਿਆਂ ਦਾ ਸਫਲਤਾਪੂਰਵਕ ਵਿਰੋਧ ਕੀਤਾ। ਸਮਾਂ ਬੀਤਣ ਤੇ ਅਫਗਾਨਿਸਤਾਨ ਦਾ ਕੁਝ ਭਾਗ ਜਿਸ ਵਿੱਚ ਕਾਬੁਲ ਵੀ ਸਾਮਲਸੀ, ਇਸ ਤੋਂ ਅੱਡ ਹੋ ਗਿਆ। ਕਾਬੁਲ ਦੇ ਸਥਾਨ ਦੇ ਹਿੰਦੂਸ਼ਾਹੀ ਰਾਜ ਦੀ ਰਾਜਧਾਨੀ ਲਮਘਾਨ ਅਤੇ ਬਾਅਦ ਵਿੱਚ ਵਈਹਿੰਦ ਤੇ ਫਿਰ ਲਾਹੌਰ ਬਣ ਗਈ। ਦਸਵੀਂ ਸਦੀ ਦੇ ਅੰਤ ਵਿੱਚ ਇਸ ਵੰਸ਼ ਦਾ ਸ਼ਾਸਕ ਜੈਪਾਲ ਸੀ ਜਿਸਨੂੰ ਮਹਿਮੂਦ ਗਜ਼ਨਵੀ ਦੇ ਪਿਤਾ ਸੁਬਕਤਗੀਨ ਨੇ ਲਮਘਾਨ ਦੀ ਲੜਾਈ ਵਿੱਚ ਹਰਾਇਆ ਸੀ। ਮਹਿਮੂਦ ਗਜ਼ਨਵੀ ਨੇ ਵੀ ਜੈਪਾਲ ਨੂੰ 1001 ਈ. ਇਚ ਹਰਾਇਆ ਸੀ।
ਕਾਬੁਲ ਸ਼ਾਹੀ ਕਾਬੁਲ ਸ਼ਾਹੀ | |
---|---|
500–1010/1026 | |
ਰਾਜਧਾਨੀ | ਕਾਬੁਲ ਲਮਘਾਨ ਵਈਹਿੰਦ ਲਾਹੌਰ (870–1010)[1] |
ਆਮ ਭਾਸ਼ਾਵਾਂ | ਸੰਸਕ੍ਰਿਤ |
ਧਰਮ | ਬੁਧ ਹਿੰਦੂ |
ਸਰਕਾਰ | ਰਾਜਤੰਤਰ |
ਕਸ਼ੱਤਿਆ ਸ਼ਾਹ ਸ਼ਾਹਿਨਸ਼ਾਹ | |
• 700s | ਕਪੀਸਾ ਦਾ ਖਿੰਗਲਾ |
• 964–1001 | ਜੈਪਾਲ |
• 1001–1010 | ਅਨੰਦਪਾਲ |
Historical era | ਮੱਧਕਾਲੀਨ ਭਾਰਤ |
• Established | 500 |
• Disestablished | 1010/1026 |
ਅੱਜ ਹਿੱਸਾ ਹੈ | ਅਫਗਾਨਿਸਤਾਨ ਪਾਕਿਸਤਾਨ |
ਹਵਾਲੇ
ਸੋਧੋ- ↑ André Wink, Early Medieval India and the Expansion of Islam: 7th-11th Centuries, (Brill, 2002), 125. ISBN 9780391041257 – via Questia (subscription required)