ਕਾਮੇਡੀ ਨਾਈਟਜ਼ ਵਿਦ ਕਪਿਲ
ਮਸ਼ਹੂਰ ਭਾਰਤੀ ਕਮੇਡੀ ਸ਼ੋਅ
ਕਾਮੇਡੀ ਨਾਈਟਜ਼ ਵਿਦ ਕਪਿਲ (ਅੰਗਰੇਜ਼ੀ - Comedy Nights With Kapil) ਇੱਕ ਭਾਰਤੀ ਹਾਸਰਸ ਟੈਲੀਵਿਜ਼ਨ ਪ੍ਰੋਗਰਾਮ ਹੈ ਜੋ 22 ਜੂਨ 2013 ਤੋਂ 24 ਜਨਵਰੀ 2016 ਤੱਕ ਕਲਰਸ ਚੈਨਲ ਤੇ ਸ਼ਨੀਵਾਰ ਅਤੇ ਐਤਵਾਰ ਰਾਤ ਨੂੰ 10 ਵਜੇ ਆਉਂਦਾ ਰਿਹਾ। ਇਸ ਪ੍ਰੋਗਰਾਮ ਦਾ ਪੇਸ਼ਕਾਰ ਅਤੇ ਨਿਰਮਾਤਾ ਕਪਿਲ ਸ਼ਰਮਾ ਸੀ। ਇਹ ਪ੍ਰੋਗਰਾਮ ਥੋੜਾ ਅਲੱਗ ਅਤੇ ਅਨੋਖਾ ਸੀ। ਅਸੀਂ ਇਸ ਨੂੰ ਨਾਟਕ ਵੀ ਕਹਿ ਸਕਦੇ ਹਾਂ ਅਤੇ ਗੱਲਾਂ-ਬਾਤਾਂ ਵਾਲਾ ਸ਼ੋਅ ਵੀ ਕਹਿ ਸਕਦੇ ਹਾਂ। ਇਸ ਵਿੱਚ ਨਾਟਕ ਵੀ ਹੁੰਦਾ ਹੈ ਅਤੇ ਹਰ ਵਾਰੀ ਕੋਈ ਨਾ ਕੋਈ ਮਹਿਮਾਨ ਵੀ ਆਉਂਦਾ ਹੈ। ਇਸ ਵਿੱਚ ਦਰਸ਼ਕਾਂ ਨਾਲ ਗੱਲਾਂ-ਬਾਤਾਂ ਵੀ ਹੁੰਦੀਆਂ ਹਨ। ਪਰ ਇਸ ਸ਼ੋਅ ਦਾ ਮੁੱਖ ਮਕਸਦ ਲੋਕਾਂ ਨੂੰ ਹਸਾਉਣਾ ਹੈ। ਇਹ ਸ਼ੋਅ ਭਾਰਤ ਦੇ ਸਭ ਤੋਂ ਮਸ਼ਹੂਰ ਟੈਲੀਵਿਜ਼ਨ ਪ੍ਰੋਗਰਾਮਾਂ ਵਿਚੋਂ ਇੱਕ ਹੈ।
ਕਾਮੇਡੀ ਨਾਈਟਜ਼ ਵਿਦ ਕਪਿਲ | |
---|---|
ਸ਼ੈਲੀ | ਹਾਸਰਸ |
ਪੇਸ਼ ਕਰਤਾ | ਕਪਿਲ ਸ਼ਰਮਾ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ |
ਨਿਰਮਾਤਾ ਟੀਮ | |
ਨਿਰਮਾਤਾ | ਕਪਿਲ ਸ਼ਰਮਾ |
ਲੰਬਾਈ (ਸਮਾਂ) | 60 -70 ਮਿੰਟ |
ਰਿਲੀਜ਼ | |
Picture format | 576i (SDTV) 1080i (HDTV) |
Original release | 22 ਜੂਨ 2013 24 ਜਨਵਰੀ 2016 | –
ਕਲਾਕਾਰ
ਸੋਧੋਮੁੱਖ ਕਲਾਕਾਰ
ਸੋਧੋ- ਕਪਿਲ ਸ਼ਰਮਾ, ਮੇਜ਼ਬਾਨ / ਬਿੱਟੂ ਸ਼ਰਮਾ / ਸਿੱਟੂ / ਕਪਿਲ / ਇੰਸਪੈਕਟਰ ਸ਼ਮਸ਼ੇਰ ਸਿੰਘ / ਅਤੇ ਹੋਰ ਕਈ ਪਾਤਰਾਂ ਦੇ ਤੌਰ 'ਤੇ
- ਨਵਜੋਤ ਸਿੰਘ ਸਿੱਧੂ, ਸਥਾਈ ਮਹਿਮਾਨ ਦੇ ਤੌਰ 'ਤੇ
- ਅਲੀ ਅਸਗਰ, ਡੌਲੀ ਸ਼ਰਮਾ / ਚਿੰਕੀ ਸ਼ਰਮਾ ਦਾਦੀ ਦੇ ਤੌਰ 'ਤੇ
- ਸੁਮੋਨਾ ਚੱਕਰਵਰਤੀ, ਮੰਜੂ ਸ਼ਰਮਾ (ਬਿੱਟੂ ਦੀ ਪਤਨੀ) ਦੇ ਤੌਰ 'ਤੇ
- ਉਪਾਸਨਾ ਸਿੰਘ, ਪਿੰਕੀ ਸ਼ਰਮਾ ਦੇ ਤੌਰ 'ਤੇ
- ਸੁਨੀਲ ਗਰੋਵਰ, ਗੁੱਥੀ / ਖ਼ੈਰਾਤੀ ਲਾਲ / ਕਪਿਲ ਦਾ ਸਹੁਰਾ / ਅਤੇ ਹੋਰ ਕਈ ਪਾਤਰਾਂ ਦੇ ਤੌਰ 'ਤੇ
- ਕਿੱਕੂ ਸ਼ਾਰਦਾ, ਪਲਕ / ਲੱਛਾ / ਪੰਖੁੜੀ / ਪੈਮ / ਅਤੇ ਹੋਰ ਕਈ ਪਾਤਰਾਂ ਦੇ ਤੌਰ 'ਤੇ
- ਚੰਦਨ ਪ੍ਰਭਾਕਰ, ਰਾਜੂ / ਚੱਢਾ ਅੰਕਲ ਦੇ ਤੌਰ 'ਤੇ
- ਪਰੇਸ਼ ਗਨਾਤਰ, ਕਪਿਲ ਦਾ ਸਾਲਾ / ਅਤੇ ਹੋਰ ਕਈ ਪਾਤਰਾਂ ਦੇ ਤੌਰ 'ਤੇ
- ਰੌਸ਼ਨੀ ਚੋਪੜਾ, ਕਈ ਪਾਤਰਾਂ ਦੇ ਤੌਰ 'ਤੇ
- ਨਵੀਨ ਬਾਵਾ, ਕਈ ਪਾਤਰਾਂ ਦੇ ਤੌਰ 'ਤੇ
- ਅਤੁਲ ਪਰਚੁਰੇ, ਕਈ ਪਾਤਰਾਂ ਦੇ ਤੌਰ 'ਤੇ
- ਸੁਗੰਧਾ ਮਿਸ਼ਰਾ, ਬਿੱਟੂ ਦੀ ਸਾਲੀ / ਅਤੇ ਕਈ ਪਾਤਰਾਂ ਦੇ ਤੌਰ 'ਤੇ
ਮਹਿਮਾਨ ਕਲਾਕਾਰ
ਸੋਧੋ- ਅਰਸ਼ਦ ਵਾਰਸੀ, ਮੇਜ਼ਬਾਨ (ਕਿਸ਼ਤ 169)
- ਸਾਜਿਦ ਖ਼ਾਨ, ਮੇਜ਼ਬਾਨ (ਕਿਸ਼ਨ 170)
- ਨਸੀਮ ਵਿੱਕੀ, ਰਾਮੂ ਤੇ ਹੋਰ ਕਈ ਪਾਤਰਾਂ ਦੇ ਤੌਰ 'ਤੇ
- ਵਿਸ਼ਾਲ ਸਿੰਘ, ਕਰੋੜਪਤੀ
- ਰਾਜੀਵ ਠਾਕੁਰ, ਕਈ ਪਾਤਰਾਂ ਦੇ ਤੌਰ 'ਤੇ
- ਰਜ਼ਾਕ ਖ਼ਾਨ, ਗੋਲਡਨ ਭਾਈ ਦੇ ਤੌਰ 'ਤੇ
- ਕ੍ਰਿਸ਼ਨਾ ਭੱਟ, ਕਈ ਪਾਤਰਾਂ ਦੇ ਤੌਰ 'ਤੇ
- ਗੌਰਵ ਗੇੜਾ, ਦੁਲਾਰੀ ਦੇ ਤੌਰ 'ਤੇ
- ਰਾਜੂ ਸ਼੍ਰੀਵਾਸਤਵ, ਬਿਊਟੀਸ਼ੀਅਨ ਰੋਜ਼ੀ ਤੇ ਹੋਰ ਕਈ ਪਾਤਰਾਂ ਦੇ ਤੌਰ 'ਤੇ
- ਅਕਸ਼ਤ ਸਿੰਘ, ਧਮਾਕਾ ਦੇ ਤੌਰ 'ਤੇ
- ਸੋਨੀ ਸਿੰਘ, ਬਿੱਟੂ ਦੀ ਸਕੱਤਰ (ਸੈਕਟਰੀ) ਦੇ ਤੌਰ 'ਤੇ
- ਰਾਹੁਲ ਮਹਾਜਨ, ਨਵਾਬ ਪਾਂਡੇ ਦੇ ਤੌਰ 'ਤੇ