ਸੁਨੀਲ ਗਰੋਵਰ
ਸੁਨੀਲ ਗਰੋਵਰ (ਜਨਮ 3 ਅਗਸਤ 1977) ਇੱਕ ਭਾਰਤੀ ਅਦਾਕਾਰ ਅਤੇ ਸਟੈਂਡ-ਅੱਪ ਕਾਮੇਡੀਅਨ ਹੈ। ਉਹ ਟੈਲੀਵਿਜ਼ਨ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਵਿੱਚ ਗੁੱਥੀ ਦੇ ਕਿਰਦਾਰ ਲਈ ਸੁਰਖੀਆਂ ਵਿੱਚ ਆਇਆ ਸੀ ਪਰ ਦ ਕਪਿਲ ਸ਼ਰਮਾ ਸ਼ੋਅ ਵਿੱਚ ਡਾ. ਮਸ਼ੂਰ ਗੁਲਾਟੀ ਅਤੇ ਰਿੰਕੂ ਦੇਵੀ ਦੀ ਭੂਮਿਕਾ ਨਿਭਾਉਣ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਬਾਲੀਵੁੱਡ ਫਿਲਮਾਂ ਗੱਬਰ ਇਜ਼ ਬੈਕ, ਦਿ ਲੀਜੈਂਡ ਆਫ ਭਗਤ ਸਿੰਘ ਅਤੇ ਭਾਰਤ ਵਿੱਚ ਵੀ ਨਜ਼ਰ ਆਏ ਸਨ।[1]
ਸੁਨੀਲ ਗਰੋਵਰ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਫਰਮਾ:ਐਕਟਰ |
ਸਰਗਰਮੀ ਦੇ ਸਾਲ | 1995–ਵਰਤਮਾਨ |
ਜੀਵਨ ਸਾਥੀ | ਆਰਤੀ ਗਰੋਵਰ |
ਬੱਚੇ | 1 |
ਨਿਜੀ ਜਿੰਦਗੀ
ਸੋਧੋਗਰੋਵਰ ਦਾ ਜਨਮ 3 ਅਗਸਤ 1977 ਨੂੰ ਸਿਰਸਾ, ਹਰਿਆਣਾ ਵਿੱਚ ਹੋਇਆ ਸੀ। ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਥੀਏਟਰ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਉਸਦਾ ਵਿਆਹ ਆਰਤੀ ਨਾਲ ਹੋਇਆ ਹੈ ਅਤੇ ਉਸਦਾ ਇੱਕ ਬੇਟਾ ਮੋਹਨ ਹੈ।[2][3]
ਫਰਵਰੀ 2022 ਵਿੱਚ, ਗਰੋਵਰ ਨੂੰ ਦਿਲ ਦਾ ਦੌਰਾ ਪਿਆ, ਅਤੇ ਉਸ ਨੂੰ ਚਾਰ ਬਾਈਪਾਸ ਸਰਜਰੀਆਂ ਕਰਵਾਉਣੀਆਂ ਪਈਆਂ।[4][5]
ਐਕਟਿੰਗ ਕੈਰੀਅਰ
ਸੋਧੋਗਰੋਵਰ ਨੂੰ ਉਸ ਦੇ ਕਾਲਜ ਦੇ ਦਿਨਾਂ ਵਿੱਚ ਮਰਹੂਮ ਵਿਅੰਗਕਾਰ ਅਤੇ ਕਾਮੇਡੀਅਨ ਜਸਪਾਲ ਭੱਟੀ ਨੇ ਖੋਜਿਆ ਸੀ। ਉਸਨੇ ਸ਼ੁਰੂਆਤੀ 26 ਐਪੀਸੋਡਾਂ ਵਿੱਚ ਭਾਰਤ ਦੇ ਪਹਿਲੇ ਸਾਈਲੈਂਟ ਕਾਮੇਡੀ ਸ਼ੋਅ, ਐਸਏਬੀ ਟੀਵੀ ਦੇ ਗੁਟੂਰ ਗੂ ਵਿੱਚ ਵੀ ਕੰਮ ਕੀਤਾ ਹੈ।
ਉਸ ਨੇ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਤੋਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਗੁੱਥੀ, ਰਿੰਕੂ ਭਾਬੀ ਅਤੇ ਡਾ. ਮਸ਼ੂਰ ਗੁਲਾਟੀ ਵਰਗੇ ਆਪਣੇ ਹਾਸੋਹੀਣੇ ਕਿਰਦਾਰਾਂ ਲਈ ਮਸ਼ਹੂਰ ਹੋ ਗਿਆ। ਉਹ ਸ਼ੋਅ ਵਿੱਚ ਅਮਿਤਾਭ ਬੱਚਨ ਵਰਗੇ ਮਸ਼ਹੂਰ ਬਾਲੀਵੁੱਡ ਅਦਾਕਾਰਾਂ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਨਕਲ ਵੀ ਕਰਦਾ ਹੈ ਜੋ ਜ਼ਿਆਦਾਤਰ ਦਰਸ਼ਕਾਂ ਦੁਆਰਾ ਪਸੰਦ ਕੀਤੇ ਗਏ ਹਨ। ਪਰ ਆਪਣੇ ਸਹਿ-ਅਦਾਕਾਰ ਕਪਿਲ ਸ਼ਰਮਾ ਨਾਲ ਲੜਾਈ ਹੋਣ ਤੋਂ ਬਾਅਦ, ਸੁਨੀਲ ਨੇ ਸ਼ੋਅ ਛੱਡ ਦਿੱਤਾ।
ਫਿਲਮਾਂ
ਸੋਧੋYear | Title | Role |
---|---|---|
1998 | Pyaar To Hona Hi Tha | Barber Totaram |
1999 | Mahaul Theek Hai[6] | |
2002 | The Legend of Bhagat Singh | Jaidev Kapur |
2004 | Main Hoon Na | College Student |
2005 | Insan | Mahesh |
2006 | Family: Ties of Blood | |
2008 | Ghajini | Sampat |
2009 | Dev.D | Band singer in the song "Emotional Attyachar" |
2011 | Mumbai Cutting | |
2013 | Zila Ghaziabad | Faqeera |
2014 | Heropanti | Driver Devpal |
2015 | Gabbar is Back | Constable Sadhuram |
2016 | Vaisakhi List | Tarsem Lal |
Baaghi | P. P. Khurana | |
2017 | Coffee with D | Arnab Ghosh |
2018 | Pataakha | Dipper |
2019 | Bharat | Vilayti Khan |
2022 | Untitled Atlee film[7] | TBA |
ਵੈਬ ਸੀਰੀਜ਼
ਸੋਧੋYear | Title | Role | Platform | Ref. |
---|---|---|---|---|
2021 | ਤਾਂਡਵ | ਗੁਰਪਾਲ ਚੌਹਾਨ | ਐਮਾਜਾਨ ਪਰਾਇਮ | [8][9] |
2021 | ਸਨਫਲਾਵਰ | ਸੋਨੂੰ ਸਿੰਘ | ਜੀ5 | [10][11] |
ਗੀਤ
ਦਾਰੂ ਪੀ ਕੇ ਗਿਰਨਾ | ਬਿੱਲਾ ਸ਼ਰਾਬੀ |
ਮੇਰੇ ਹਸਬੈਂਡ ਮੁਜੇ ਪਿਆਰ ਨਹੀਂ ਕਰਤੇ | ਰਿੰਕੂ ਭਾਬੀ |
Awards
ਸੋਧੋYear | Category | Film/Role | Result |
---|---|---|---|
2018 | ITA Award For Special Mention Comic Icon | ਅਮੀਤਾਬ ਬੱਚਨ ਦੀ ਨਕਲ ਕਰਨ ਲਈ (ਮੀਮੀਕਰੀ)|rowspan=8 style="background: #9EFF9E; color: #000; vertical-align: middle; text-align: center; " class="yes table-yes2 notheme"|Won[12] | |
2013, 2014 | STAR Parivaar Award for Favourite Mazebaan |
ਹਵਾਲੇ
ਸੋਧੋ- ↑ "Sunil Grover To Resume Work 2 Months After Undergoing Heart Surgery | Deets Inside". News18 (in ਅੰਗਰੇਜ਼ੀ). 23 ਮਾਰਚ 2022. Retrieved 11 ਅਪਰੈਲ 2022.
- ↑ "Happy Birthday Sunil Grover: RJ Sud to Gutthi to Rinku bhabhi, his journey has been a laugh fest. Watch videos". The Indian Express. 8 ਮਾਰਚ 2017. Retrieved 7 ਮਾਰਚ 2019.
- ↑ "Happy Birthday Sunil Grover: Earning Rs 500 a month to sharing screen space with Salman Khan; interesting facts about the comedian". The Times of India (in ਅੰਗਰੇਜ਼ੀ). 3 ਅਗਸਤ 2021. Retrieved 4 ਅਪਰੈਲ 2022.
- ↑ "Sunil Grover suffered a heart attack, underwent 4 bypass surgeries, confirms doctor who treated the actor". The Economic Times. 3 ਫ਼ਰਵਰੀ 2022. Retrieved 4 ਅਪਰੈਲ 2022.
- ↑ Panchal, Komal R. J (3 ਫ਼ਰਵਰੀ 2022). "Sunil Grover's doctor says he had 'blockages in all 3 major arteries': 'Had a heart attack, discharged now'". The Indian Express (in ਅੰਗਰੇਜ਼ੀ). Retrieved 4 ਅਪਰੈਲ 2022.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedGuthi
- ↑ "Tamil director Atlee's next film with Shah Rukh Khan; Nayanthara all set to roll". Times of India. 3 ਸਤੰਬਰ 2021. Retrieved 3 ਸਤੰਬਰ 2021.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedTandav
- ↑ Keshri, Shweta (4 ਜਨਵਰੀ 2021). "Tandav trailer out, into murky politics with Saif Ali Khan in new Amazon Prime web series". India Today (in ਅੰਗਰੇਜ਼ੀ). Retrieved 4 ਜਨਵਰੀ 2021.
- ↑ "Sunil Grover Begins Shoot for Web Series Sunflower by Vikas Bahl". News18 (in ਅੰਗਰੇਜ਼ੀ). 8 ਨਵੰਬਰ 2020. Retrieved 18 ਦਸੰਬਰ 2020.
- ↑ Bhasin, Shriya (8 ਨਵੰਬਰ 2020). "Sunil Grover to play lead in ZEE5 web series 'Sunflower'". www.indiatvnews.com (in ਅੰਗਰੇਜ਼ੀ). Retrieved 18 ਦਸੰਬਰ 2020.
- ↑ "Sunil Grover Awards: List of awards and nominations received by Sunil Grover". The Times of India. Retrieved 8 ਦਸੰਬਰ 2020.