ਕਾਲਕਾ ਰੇਲਵੇ ਸਟੇਸ਼ਨ
ਕਾਲਕਾ ਰੇਲਵੇ ਸਟੇਸ਼ਨ ਦਿੱਲੀ-ਕਾਲਕਾ ਲਾਈਨ ਦਾ ਉੱਤਰੀ ਟਰਮੀਨਸ ਹੈ ਅਤੇ ਯੂਨੈਸਕੋ ਵਿਸ਼ਵ ਵਿਰਾਸਤ ਸਾਈਟ ਕਾਲਕਾ-ਸ਼ਿਮਲਾ ਰੇਲਵੇ ਦਾ ਸ਼ੁਰੂਆਤੀ ਬਿੰਦੂ ਹੈ। ਇਹ ਭਾਰਤ ਦੇ ਹਰਿਆਣਾ ਰਾਜ ਵਿੱਚ ਪੰਚਕੁਲਾ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਕਾਲਕਾ ਅਤੇ ਸ਼ਿਮਲਾ ਜਾਣ ਵਾਲੇ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਦਾ ਹੈ।
ਰੇਲਵੇ ਸਟੇਸ਼ਨ
ਸੋਧੋਕਾਲਕਾ ਰੇਲਵੇ ਸਟੇਸ਼ਨ ਸਮੁੰਦਰ ਤਲ ਤੋਂ 658 ਮੀਟਰ ਦੀ ਉਚਾਈ 'ਤੇ ਸਥਿਤ ਹੈ। ਇਸ ਨੂੰ ਅੰਬਾਲਾ ਰੇਲਵੇ ਡਿਵੀਜ਼ਨ ਦੇ ਅਧਿਕਾਰ ਖੇਤਰ ਅਧੀਨ KLK ਦਾ ਰੇਲਵੇ ਕੋਡ ਅਲਾਟ ਕੀਤਾ ਗਿਆ ਸੀ।[1]
ਇਤਿਹਾਸ
ਸੋਧੋਦਿੱਲੀ-ਪਾਣੀਪਤ-ਅੰਬਾਲਾ-ਕਾਲਕਾ ਲਾਈਨ 1891 ਵਿੱਚ ਖੋਲ੍ਹੀ ਗਈ ਸੀ[2]
ਦੋ ਫੁੱਟ ਚੌੜੀ ਨੈਰੋ ਗੇਜ ਕਾਲਕਾ-ਸ਼ਿਮਲਾ ਰੇਲਵੇ ਦਾ ਨਿਰਮਾਣ ਦਿੱਲੀ-ਪਾਣੀਪਤ-ਅੰਬਾਲਾ-ਕਾਲਕਾ ਰੇਲਵੇ ਕੰਪਨੀ ਨੇ ਕੀਤਾ ਸੀ ਅਤੇ[3] 1905 ਵਿੱਚ ਲਾਈਨ ਨੂੰ ਢਾਈ ਫੁੱਟ ਚੌੜੀ ਬਰਾਡ ਗੇਜ ਬਣਾ ਦਿੱਤਾ ਗਿਆ।
ਬਿਜਲੀਕਰਨ
ਸੋਧੋਚੰਡੀਗੜ੍ਹ-ਕਾਲਕਾ ਸੈਕਟਰ ਦਾ 1999-2000 ਵਿੱਚ ਬਿਜਲੀਕਰਨ ਕੀਤਾ ਗਿਆ ਸੀ।[4]
ਲੋਕੋ ਸ਼ੈੱਡ
ਸੋਧੋਕਾਲਕਾ ਵਿੱਚ ZDM-3 ਅਤੇ ZDM-5 ਨੈਰੋ ਗੇਜ ਡੀਜ਼ਲ ਲੋਕੋਜ਼ ਦੇ ਰੱਖ-ਰਖਾਅ ਲਈ ਇੱਕ ਨੈਰੋ ਗੇਜ ਡੀਜ਼ਲ ਸ਼ੈੱਡ ਹੈ। [5]
ਹਵਾਲੇ
ਸੋਧੋ- ↑ "Kalka Railway Station". India Rail Info. Retrieved 2 August 2013.
- ↑ "IR History: Early Days II (1870–1899)". IRFCA. Retrieved 2 August 2013.
- ↑ Engineer journal article, circa 1915, reprinted in Narrow Gauge & Industrial Railway Modelling Review, no. 75, July 2008
- ↑ "History of Electrification". IRFCA. Retrieved 2 August 2013.
- ↑ "Sheds and workshops". IRFCA. Retrieved 2 August 2013.