ਕਾਲੇਪਾਣੀ ਦੀ ਜੇਲ੍ਹ
ਕਾਲੇਪਾਣੀ ਦੀ ਜੇਲ੍ਹ ਜਿਸ ਦਾ ਨਾਮ ਸੈਲੂਲਰ ਜੇਲ੍ਹ ਵੀ ਹੈ। ਜੋ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਹੈ। ਇਸ ਜੇਲ੍ਹ ਦਾ ਨਿਰਮਾਣ 1896 ਅਤੇ 1906 ਦੇ ਵਿਚਕਾਰ ਕੀਤਾ ਗਿਆ।[2]
ਕਾਲੇਪਾਣੀ ਦੀ ਜੇਲ੍ਹ | |
---|---|
ਜੇਲ੍ਹ ਦਾ ਮੁੱਖ ਦਰਵਾਜਾ | |
![]() | |
ਆਮ ਜਾਣਕਾਰੀ | |
ਕਿਸਮ | ਰਾਜਨੀਤਿਕ ਕੈਦੀ, ਦੇਸ਼ ਭਗਤ ਕੈਦੀ |
ਆਰਕੀਟੈਕਚਰ ਸ਼ੈਲੀ | ਸੈਲੂਲਰ |
ਕਸਬਾ ਜਾਂ ਸ਼ਹਿਰ | ਪੋਰਟ ਬਲੇਅਰ ਅੰਡੇਮਾਨ ਨਿਕੋਬਾਰ ਦੀਪ ਸਮੂਹ |
ਦੇਸ਼ | ਭਾਰਤ |
ਗੁਣਕ | 11°40′30″N 92°44′53″E / 11.675°N 92.748°E |
ਨਿਰਮਾਣ ਆਰੰਭ | 1896 |
ਮੁਕੰਮਲ | 1906 |
ਲਾਗਤ | ₹ 517,352[1] |
ਗਾਹਕ | ਅੰਗਰੇਜੀ ਰਾਜ |
ਜੇਲ੍ਹ ਤੋਂ ਪਹਿਲਾਂਸੋਧੋ
ਜਦੋਂ ਤੱਕ ਪੋਰਟ ਬਲੇਅਰ ਦੀ ਕਾਲੇਪਾਣੀ ਦੀ ਜੇਲ੍ਹ ਜਾਂ ਸੈਲੂਲਰ ਜੇਲ੍ਹ ਨਹੀਂ ਸੀ ਬਣੀ, ਓਨਾ ਚਿਰ ਕੈਦੀਆਂ ਨੂੰ ਖੁੱਲ੍ਹੇ ਆਸਮਾਨ ਹੇਠ ਵਾਈਪਰ ਆਈਲੈਂਡ (ਜ਼ਹਿਰੀਲੇ ਸੱਪਾਂ ਦੇ ਟਾਪੂ) ਉੱਤੇ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ। ਉਥੋਂ ਕਿਸੇ ਕੈਦੀ ਦੇ ਭੱਜ ਜਾਣ ਦਾ ਡਰ ਨਹੀਂ ਸੀ ਹੁੰਦਾ, ਕਿਉਂਕਿ ਇਸ ਦੇ 10 ਹਜ਼ਾਰ ਕਿਲੋਮੀਟਰ ਤੱਕ ਸਿਰਫ਼ ਸਮੁੰਦਰ ਹੀ ਸਮੁੰਦਰ ਸੀ। ਕਾਲੇ ਪਾਣੀਆਂ ਦੀ ਸਜ਼ਾ ਕੱਟ ਰਹੇ ਕੈਦੀਆਂ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਸੀ ਅਤੇ ਦੂਜੇ ਨੰਬਰ ਉੱਤੇ ਬੰਗਾਲੀ ਸਨ। ਵਾਈਪਰ ਟਾਪੂ ਆਈਲੈਂਡ ਉੱਤੇ ਦਿਨੇ ਤਾਂ ਸਾਰਾ ਦਿਨ ਕੈਦੀਆਂ ਤੋਂ ਜੇਲ੍ਹ ਬਣਾਉਣ ਲਈ ਲੋੜੀਂਦੀ ਲੱਕੜ ਕਟਵਾਈ ਜਾਂਦੀ ਤੇ ਰਾਤ ਨੂੰ ਭੁੱਖੇ-ਪਿਆਸਿਆਂ ਨੂੰ ਦਰੱਖਤਾਂ ਨਾਲ ਬੰਨ੍ਹ ਦਿੱਤਾ ਜਾਂਦਾ। ਸਵੇਰ ਹੋਣ ਤੱਕ ਕਾਫ਼ੀ ਸਾਰੇ ਕੈਦੀ ਸੱਪਾਂ ਦੇ ਡੰਗਣ ਨਾਲ ਹੀ ਮਰ ਜਾਂਦੇ ਸਨ। ਮਰ ਚੁੱਕੇ ਕੈਦੀਆਂ ਨੂੰ ਬਿਨਾਂ ਕਿਸੇ ਕਾਇਦੇ-ਕਾਨੂੰਨ ਦੇ ਸਮੁੰਦਰ ਵਿੱਚ ਰੋੜ੍ਹ ਦਿੱਤਾ ਜਾਂਦਾ ਸੀ। ਮੋਟੀਆਂ ਲੱਕੜਾਂ ਪਹਾੜੀ ਉੱਤੇ ਚੜ੍ਹਾਉਣ ਲਈ ਕੈਦੀਆਂ ਦੇ ਮਗਰ ਰੱਸੇ ਪਾ ਕੇ ਲੱਕੜੀਆਂ ਨੂੰ ਬੰਨ੍ਹ ਦਿੱਤਾ ਜਾਂਦਾ ਅਤੇ ਪਿੱਛੋਂ ਪਸ਼ੂਆਂ ਵਾਂਗ ਉਹਨਾਂ ਦੇ ਗਿੱਟਿਆਂ ਉੱਤੇ ਉਦੋਂ ਤੱਕ ਸੋਟੀਆਂ ਮਾਰੀਆਂ ਜਾਂਦੀਆਂ, ਜਦੋਂ ਤੱਕ ਉਹ ਮੋਟੀ ਲੱਕੜ ਨੂੰ ਖਿੱਚ ਕੇ ਪਹਾੜੀ ਉੱਪਰ ਨਾ ਚੜ੍ਹਾ ਦਿੰਦੇ। ਇਸ ਕਾਰਜ ਵਿੱਚ ਅਸਮਰੱਥ ਰਹਿਣ ਵਾਲੇ ਕੈਦੀਆਂ ਨੂੰ ਬੇਹੋਸ਼ ਹੋ ਜਾਣ ਤੱਕ ਕੁੱਟਿਆ ਜਾਂਦਾ ਸੀ।[3]
ਜੇਲ੍ਹ ਬਾਰੇ ਜਾਣਕਾਰੀਸੋਧੋ
ਬੇਹੱਦ ਮਜ਼ਬੂਤ ਬਣੀ ਸੈਲੂਲਰ ਜੇਲ੍ ਦੀ ਬਣਤਰ ਅਜਿਹੀ ਹੈ ਕੀ ਇੱਕ ਕੈਦੀ ਦੂਜੇ ਕੈਦੀ ਦੀ ਸ਼ਕਲ ਤੱਕ ਨਹੀਂ ਦੇਖ ਸਕਦਾ। 13.5 ਫੁੱਟ ਲੰਬਾਈ ਅਤੇ 7 ਫੁੱਟ ਚੌੜਾਈ ਵਾਲੀ ਹਰ ਇੱਕ ਸੈੱਲ (ਕਾਲ ਕੋਠੜੀ) ਵਿੱਚ ਦਸ ਫੁੱਟ ਲੰਬਾ ਅਤੇ ਇੱਕ ਫੁੱਟ ਚੌੜਾ ਰੋਸ਼ਨਦਾਨ ਬਣਾਇਆ ਹੋਇਆ ਹੈ।[4] ਇੱਕ ਸੈੱਲ ਵਿੱਚ ਇੱਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ ਅਤੇ ਉਸ ਦੇ ਸੈੱਲ ਵਿੱਚ ਲੋਹੇ ਦਾ ਇੱਕ ਭਾਰਾ ਕੋਹਲੂ ਅਤੇ ਇੱਕ ਚੱਕੀ ਲੱਗੀ ਹੁੰਦੀ ਸੀ। ਹਰ ਕੈਦੀ ਲਈ ਹਰ ਰੋਜ਼ 25 ਕਿਲੋ ਨਾਰੀਅਲ ਦਾ ਤੇਲ ਕੱਢਣਾ ਜ਼ਰੂਰੀ ਸੀ। ਪਹਿਲਾਂ ਪੱਥਰ ਉੱਤੇ ਮਾਰ-ਮਾਰ ਕੇ ਨਾਰੀਅਲ ਤੋੜਨਾ ਅਤੇ ਫਿਰ ਉਸ ਦਾ ਤੇਲ ਕੱਢਣਾ। ਜਿਹੜਾ ਵੀ ਕੈਦੀ ਕਿਸੇ ਦਿਨ 25 ਕਿਲੋ ਤੇਲ ਨਾ ਕੱਢ ਸਕਦਾ, ਉਸ ਨੂੰ ਬੇਰਹਿਮੀ ਨਾਲ ਮਾਰਿਆ ਕੁੱਟਿਆ ਜਾਂਦਾ। ਕਾਲ-ਕੋਠੜੀਆਂ ਵਿੱਚ ਬਿਜਲੀ ਦੀ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ। ਇਨ੍ਹਾਂ ਕਾਲ-ਕੋਠੜੀਆਂ ਵਿਚੋਂ ਕੈਦੀਆਂ ਨੂੰ ਉਦੋਂ ਹੀ ਕੱਢਿਆ ਜਾਂਦਾ ਸੀ, ਜਦੋਂ ਉਹਨਾਂ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਤੇ ਜਾਂ ਤਸੀਹੇ ਦੇਣੇ ਹੁੰਦੇ। ਜਦ ਵੀ ਕੋਈ ਕੈਦੀ ਮਾੜੇ ਖਾਣੇ ਜਾਂ ਮਾੜੇ ਜੇਲ੍ਹ ਪ੍ਰਬੰਧ ਬਾਰੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਇੱਕ ਖਾਸ ਤਰ੍ਹਾਂ ਦੇ ਸ਼ਿਕੰਜੇ ਵਿੱਚ ਕੱਸ ਕੇ ਉਦੋਂ ਤੱਕ ਕੋੜੇ ਮਾਰੇ ਜਾਂਦੇ, ਜਦੋਂ ਤੱਕ ਉਸ ਦੀ ਪਿੱਠ ਦਾ ਮਾਸ ਨਾ ਉਧੜ ਜਾਂਦਾ।
ਖਾਣੇ ਬਾਰੇ ਜਾਣਕਾਰੀਸੋਧੋ
ਹਰ ਕੈਦੀ ਨੂੰ ਦੋ ਭਾਂਡੇ ਦਿੱਤੇ ਜਾਂਦੇ-ਇਕ ਲੋਹੇ ਦਾ ਤੇ ਇੱਕ ਮਿੱਟੀ ਦਾ। ਲੋਹੇ ਦੇ ਭਾਂਡੇ ਵਿੱਚ ਖਾਣਾ ਦਿੱਤਾ ਜਾਂਦਾ ਸੀ। ਲੋਹੇ ਦੇ ਭਾਂਡੇ ਵਿੱਚ ਖਾਣਾ ਬਹੁਤ ਜਲਦੀ ਕਾਲਾ ਹੋ ਜਾਣ ਕਰ ਕੇ ਕੋਈ ਵੀ ਕੈਦੀ ਲੋੜ ਅਨੁਸਾਰ ਆਪਣੇ ਖਾਣੇ ਨੂੰ ਬਚਾ ਕੇ ਨਹੀਂ ਸੀ ਰੱਖ ਸਕਦਾ। ਭਾਵੇਂ ਕਿਸੇ ਨੂੰ ਭੁੱਖ ਹੁੰਦੀ ਜਾਂ ਨਾ, ਖਾਣਾ ਤੁਰੰਤ ਹੀ ਖਾਣਾ ਪੈਂਦਾ ਸੀ। ਦੂਜਾ ਮਿੱਟੀ ਦਾ ਭਾਂਡਾ ਮਲ-ਮੂਤਰ ਲਈ ਦਿੱਤਾ ਜਾਂਦਾ ਸੀ। ਸਭ ਤੋਂ ਘਿਨਾਉਣੀ ਗੱਲ ਇਹ ਸੀ ਕਿ ਇਹ ਭਾਂਡਾ ਵੀ ਕੈਦੀ ਨੂੰ ਆਪਣੇ ਨਾਲ ਕਾਲ-ਕੋਠੜੀ ਵਿੱਚ ਹੀ ਰੱਖਣਾ ਪੈਂਦਾ ਸੀ। ਇਸ ਭਾਂਡੇ ਨੂੰ ਕੈਦੀ ਉਦੋਂ ਹੀ ਸਾਫ਼ ਕਰ ਸਕਦਾ ਸੀ ਜਦੋਂ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਦਾ ਸੀ।
ਪਹਿਨਣ ਲਈ ਕੱਪੜੇਸੋਧੋ
ਪਹਿਨਣ ਲਈ ਕੈਦੀਆਂ ਨੂੰ ਪਟਸਨ ਦੀਆਂ ਬੋਰੀਆਂ ਦੇ ਬਣੇ ਕੱਪੜੇ ਦਿੱਤੇ ਜਾਂਦੇ ਸਨ ਤੇ ਪੈਰ ਨੰਗੇ ਰੱਖਣੇ ਪੈਂਦੇ ਸਨ। ਆਮ ਕੱਪੜੇ ਪਹਿਨਣ ਦੀ ਕੈਦੀਆਂ ਨੂੰ ਇਜਾਜ਼ਤ ਨਹੀਂ ਸੀ। ਬਿਮਾਰੀ ਦੀ ਹਾਲਤ ਵਿੱਚ ਕਿਸੇ ਦਾ ਕੋਈ ਇਲਾਜ ਨਹੀਂ ਸੀ ਕਰਵਾਇਆ ਜਾਂਦਾ। ਬਿਮਾਰ ਹੋ ਕੇ ਮਰ ਜਾਣ ਵਾਲੇ ਕੈਦੀ ਦੀ ਲਾਸ਼ ਨੂੰ ਸਮੁੰਦਰ ਵਿੱਚ ਹੀ ਰੋੜ੍ਹ ਦਿੱਤਾ ਜਾਂਦਾ ਸੀ।
ਫ਼ਾਂਸੀ ਘਰਸੋਧੋ
ਫ਼ਾਂਸੀ ਘਰ ਬਿਲਕੁਲ ਸਮੁੰਦਰ ਦੇ ਕੰਢੇ ਉੱਤੇ ਬਣਾਇਆ ਗਿਆ ਸੀ। ਤਿੰਨ-ਤਿੰਨ ਜਣਿਆਂ ਨੂੰ ਇਕੱਠਿਆਂ ਹੀ ਫ਼ਾਂਸੀ ਦਿੱਤੀ ਜਾਂਦੀ ਸੀ। ਲੱਕੜ ਦੀ ਮੋਟੀ ਸ਼ਤੀਰੀ ਨਾਲ ਅੱਜ ਵੀ ਉਹ ਤਿੰਨ ਰੱਸੇ ਲਟਕ ਰਹੇ ਹਨ, ਜਿਹਨਾਂ ਨਾਲ ਹਜ਼ਾਰਾਂ ਮਹਾਨ ਯੋਧੇ ਮੌਤ ਦੀ ਗੋਦ ਵਿੱਚ ਸੁਆ ਦਿੱਤੇ ਗਏ। ਜੇਲ੍ਹ ਦੇ ਵਿਹੜੇ ਵਿੱਚ ਅੱਜ ਵੀ ਉਹ ਸਥਾਨ ਜਿਉਂ ਦਾ ਤਿਉਂ ਕਾਇਮ ਹੈ, ਜਿਥੇ ਫ਼ਾਂਸੀ ਦੇਣ ਤੋਂ ਪਹਿਲਾਂ ਕੈਦੀ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਸੀ। ਪੋਰਟ ਬਲੇਅਰ ਵਿੱਚ ਦੀਵਾਨ ਸਿੰਘ ਕਾਲੇਪਾਣੀ ਦੀ ਯਾਦ ਵਿੱਚ ਸੈਲੂਲਰ ਜੇਲ੍ਹ ਤੋਂ ਥੋੜ੍ਹਾ ਜਿਹਾ ਦੂਰ ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ। ਦੀਵਾਨ ਸਿੰਘ ਕਾਲੇਪਾਣੀ ਉਸ ਸਮੇਂ ਦੇ ਮਹਾਨ ਡਾਕਟਰ ਸਨ। ਡਾਕਟਰ ਹੋਣ ਦੇ ਨਾਲ-ਨਾਲ ਉਹ ਬਹੁਤ ਵੱਡੇ ਸਾਹਿਤਕਾਰ ਵੀ ਸਨ। ਸਜ਼ਾ ਦੌਰਾਨ ਉਹਨਾਂ ਦੇ ਨਹੁੰ ਜਮੂਰ ਨਾਲ ਖਿੱਚੇ ਗਏ ਸਨ। ਸਜ਼ਾ ਦੌਰਾਨ ਹੀ ਉਹਨਾਂ ਦੀ ਮੌਤ ਹੋ ਗਈ ਸੀ। ਇਕੱਲੇ ਉਹ ਹੀ ਨਹੀਂ, ਪਤਾ ਨਹੀਂ ਕਿੰਨੇ ਦੀਵਾਨ ਸਿੰਘ ਆਪਣੇ ਨਹੁੰ ਜਮੂਰਾਂ ਨਾਲ ਖਿਚਵਾ ਕੇ ਦੇਸ਼ ਨੂੰ ਆਜ਼ਾਦ ਕਰਵਾ ਗਏ।
ਜਰਨਲ ਡੇਵਿਡ ਬੈਰੀਸੋਧੋ
ਸੈਲੂਲਰ ਜੇਲ੍ਹ ਵਿੱਚ ਜੇਲ੍ਹਰ ਡੇਵਿਡ ਬੈਰੀਦ ਦੀ ਤਾਨਾਸ਼ਾਹੀ ਚੱਲਦੀ ਸੀ। ਉਹ ਜ਼ੁਲਮ ਦੇ ਸਾਰੇ ਹੱਦਾਂ ਬੰਨੇ ਟੱਪ ਜਾਂਦਾ ਸੀ। ਕੋੜੇ ਮਾਰਨੇ ਅਤੇ ਗਾਲ੍ਹਾਂ ਦੇਣੀਆਂ ਉਸਦਾ ਆਮ ਕੰਮ ਸੀ।[4] ਜਨਰਲ ਬੇਰੀ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ ਅਤੇ ਅੰਤ ਸਮੇਂ ਜਦੋਂ ਉਸ ਦੀ ਇੱਛਾ ਆਪਣੇ ਪਰਿਵਾਰ ਨੂੰ ਮਿਲਣ ਦੀ ਹੋਈ ਤਾਂ ਰਾਹ-ਜਾਂਦਿਆਂ ਜਹਾਜ਼ ਵਿੱਚ ਹੀ ਪਰਿਵਾਰ ਨੂੰ ਮਿਲੇ ਬਿਨਾਂ ਹੀ ਉਸ ਦੀ ਮੌਤ ਹੋ ਗਈ। ਕੈਦੀਆਂ ਉੱਪਰ ਜ਼ੁਲਮ ਕਰਨ ਵਾਲਾ ਜਨਰਲ ਬੇਰੀ ਵੀ ਆਪਣੇ ਪਰਿਵਾਰ ਨਾਲੋਂ ਵਿਛੜਿਆ ਉਸੇ ਤਰ੍ਹਾਂ ਹੀ ਮਰ ਗਿਆ, ਜਿਸ ਤਰ੍ਹਾਂ ਦੇਸ਼ ਭਗਤਾਂ ਨੂੰ ਆਪਣੇ ਪਰਿਵਾਰਾਂ ਨਾਲੋਂ ਵਿਛੋੜਿਆ ਗਿਆ ਸੀ। ਭਾਰਤ ਦਾ ਹਰ ਵਿਅਕਤੀ ਕਾਲੇ ਪਾਣੀ ਦੀ ਸੈਲੂਲਰ ਜੇਲ੍ਹ ਜ਼ਰੂਰ ਵੇਖੇ, ਤਾਂ ਕਿ ਪਤਾ ਲੱਗੇ ਕਿ ਜਿਸ ਆਜ਼ਾਦੀ ਦਾ ਨਿੱਘ ਅਸੀਂ ਮਾਣ ਰਹੇ ਹਾਂ, ਉਹ ਕਿੰਨੇ ਮਹਿੰਗੇ ਮੁੱਲ ਸਾਨੂੰ ਨਸੀਬ ਹੋਈ ਹੈ। ਓਨਾ ਚਿਰ ਦੇਸ਼ ਦੀ ਆਜ਼ਾਦੀ ਦੇ ਮੁੱਲ ਦਾ ਪਤਾ ਨਹੀਂ ਲੱਗ ਸਕਦਾ, ਜਿੰਨਾ ਚਿਰ ਅਸੀਂ ਕਾਲੇ ਪਾਣੀ ਦੀ ਸਜ਼ਾ ਭੁਗਤ ਕੇ ਦੇਸ਼ ਉੱਪਰੋਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਪਹਿਚਾਣਦੇ।
ਕੈਦੀਸੋਧੋ
ਜੇਲ੍ਹ ਦੇ ਜ਼ਿਆਦਾ ਕੈਦੀ ਦੇਸ਼ ਭਗਤ ਹੀ ਸਨ। ਡਾ. ਦੀਵਾਨ ਸਿੰਘ, ਮੋਲਾਨ ਫਜ਼ਲ-ਏ-ਹੱਕ, ਜੋਗਿੰਦਰ ਸ਼ੁਕਲਾ, ਭੱਟਕੇਸ਼ਵਰ ਦੱਤ ਮੌਲਾਨ ਅਹਿਮਦੂਲਾ ਮੋਲਵੀ, ਅਬਦੁਲ ਰਹੀਮ ਸਿਦਕੀ, ਬਾਬਾਰਾਉ ਸਾਵਰਕਰ, ਵਿਨਾਇਕ ਦਮੋਦਰ ਸਾਵਰਕਰ ਭਾਈ ਪਰਮਾਨੰਦ, ਚੰਦਰ ਚੈਟਰਜੀ, ਸਰ ਸੋਹਣ ਸਿੰਘ, ਵਰਮਨ ਰਾਓ ਜੋਸ਼ੀ, ਨੰਦ ਗੋਪਾਲ ਅਤੇ ਹੋਰ ਵੀ ਬਹੁਤ ਸਾਰੇ।
ਕੈਦੀਆਂ ਦਾ ਵੇਰਵਾਸੋਧੋ
- Details of Prisoners of Cellular jail,Port Blair,India 01.JPG
- Details of Prisoners of Cellular jail,Port Blair,India 02.JPG
- Details of Prisoners of Cellular jail,Port Blair,India 03.JPG
- Details of Prisoners of Cellular jail,Port Blair,India 04.JPG
- Details of Prisoners of Cellular jail,Port Blair,India 05.JPG
- Details of Prisoners of Cellular jail,Port Blair,India 06.JPG
- Details of Prisoners of Cellular jail,Port Blair,India 07.JPG
- Details of Prisoners of Cellular jail,Port Blair,India 08.JPG
- Details of Prisoners of Cellular jail,Port Blair,India 09.JPG
- Details of Prisoners of Cellular jail,Port Blair,India 14.JPG
- Details of Prisoners of Cellular jail,Port Blair,India 13.JPG
- Details of Prisoners of Cellular jail,Port Blair,India 12.JPG
- Details of Prisoners of Cellular jail,Port Blair,India 11.JPG
- Details of Prisoners of Cellular jail,Port Blair,India 10.JPG
ਤਸਵੀਰਾਂਸੋਧੋ
- Gurudwara of Port Blair,India nearly in 1940.JPG
ਪੋਰਟ ਬਲੇਅਰ ਦਾ ਗੁਰਦੁਆਰਾ 1940
ਹਵਾਲੇਸੋਧੋ
- ↑ "A memorial to the freedom fighters". Hinduonnet.com. India: The Hindu. August 15, 2004. Archived from the original on ਅਕਤੂਬਰ 23, 2007. Retrieved September 2, 2006.
{{cite web}}
: Unknown parameter|dead-url=
ignored (help) - ↑ History of Andaman Cellular Jail: Recapture of Andaman Islands to keep Political Prisoners. AndamanCellularJail.org. Retrieved 6 August 2010.
- ↑ "Hundred years of the Andamans Cellular Jail". Andaman and Nicobar Administration website. Archived from the original on ਸਤੰਬਰ 30, 2007. Retrieved September 2, 2006.
{{cite web}}
: Unknown parameter|dead-url=
ignored (help) Source: The Hindu, December 21, 2005. - ↑ 4.0 4.1 ਸਤਪਾਲ ਸਿੰਘ ਬੀਰੋ ਕੇ ਕਲਾਂ (14 ਫ਼ਰਵਰੀ 2016). "ਕਾਲੇਪਾਣੀ ਦੀ ਜੇਲ੍". p. 4. Retrieved 14 ਫ਼ਰਵਰੀ 2016.