ਕਾਲ ਮੀ ਕੁਛੂ
ਕਾਲ ਮੀ ਕੁਛੂ 2012 ਦੀ ਅਮਰੀਕੀ ਦਸਤਾਵੇਜ਼ੀ ਫ਼ਿਲਮ ਹੈ ਜੋ ਮਲਿਕਾ ਜੌਹਾਲੀ-ਵੌਰਲ ਅਤੇ ਕੈਥਰੀਨ ਫੇਅਰਫੈਕਸ ਰਾਈਟ ਦੁਆਰਾ ਨਿਰਦੇਸ਼ਤ ਹੈ। ਇਹ ਫ਼ਿਲਮ ਯੂਗਾਂਡਾ ਵਿੱਚ ਐਲ.ਜੀ.ਬੀ.ਟੀ. ਕਮਿਊਨਟੀ ਦੇ ਸੰਘਰਸ਼ ਨੂੰ ਦਰਸਾਉਂਦੀ ਹੈ ਅਤੇ 2011 ਵਿੱਚ ਐਲ.ਜੀ.ਬੀ.ਟੀ. ਦੇ ਕਾਰਕੁੰਨ ਡੇਵਿਡ ਕੈਟੋ ਦੇ ਕਤਲ 'ਤੇ ਕੇਂਦ੍ਰਿਤ ਹੈ।
ਕਾਲ ਮੀ ਕੁਛੂ | |
---|---|
ਨਿਰਦੇਸ਼ਕ | ਮਲਿਕਾ ਜੌਹਾਲੀ-ਵੌਰਲ ਕੈਥਰੀਨ ਫੇਅਰਫੈਕਸ |
ਡਿਸਟ੍ਰੀਬਿਊਟਰ | ਸੀਨੇ ਡਿਗਮ |
ਰਿਲੀਜ਼ ਮਿਤੀਆਂ |
|
ਮਿਆਦ | 87 minutes |
ਦੇਸ਼ | United States |
ਬਾਕਸ ਆਫ਼ਿਸ | $3,476[1] |
ਇਸ ਦਸਤਾਵੇਜ਼ੀ ਫ਼ਿਲਮ ਨੇ 2014 ਵਿੱਚ ਬ੍ਰਾਈਡਗਰੂਮ ਫ਼ਿਲਮ ਨਾਲ ਸਾਂਝਾ ਗਲਾਡ ਮੀਡੀਆ ਐਵਾਰਡ ਹਾਸਿਲ ਕੀਤਾ।
ਸਿਰਲੇਖ
ਸੋਧੋਫ਼ਿਲਮ ਦੀ ਸ਼ੁਰੂਆਤ ਵਿਚ, ਇਹ ਸਮਝਾਇਆ ਗਿਆ ਹੈ ਕਿ "ਕੁਛੂ", ਸਵਾਹਿਲੀ ਮੂਲ ਦਾ ਇੱਕ ਸ਼ਬਦ ਹੈ, ਜੋ ਯੂਗਾਂਡਾ ਵਿੱਚ ਸਮਲਿੰਗੀਤਾ ਨੂੰ ਦਰਸਾਉਣ ਦਾ ਇੱਕ ਤਰੀਕਾ ਹੈ; ਸਿਲਵੀਆ ਤਾਮਾਲੇ ਨੇ ਸਮਲਿੰਗੀ ਯੁਗਾਂਡਾਂ ਦੁਆਰਾ ਇਸ ਸ਼ਬਦ ਦੀ ਵਰਤੋਂ ਨੂੰ 'ਕੈਚ-ਆਲ-ਸੇਲਫ-ਡਿਸਕਰੀਪਸ਼ਨ' ਵਜੋਂ ਦਰਸਾਇਆ ਹੈ।[2]
ਸਾਰ
ਸੋਧੋਕੰਪਾਲਾ ਵਿੱਚ ਦੋ ਆਦਮੀ ਆਪਣੇ ਦੋਸਤਾਂ ਨਾਲ ਮਿਲ ਕੇ ਨੌਵੀਂ ਵਰੇਗੰਢ ਦੀ ਪਾਰਟੀ ਰੱਖਦੇ ਹਨ। ਹਾਲਾਂਕਿ ਇਹ ਬਹੁਤ ਹੀ ਸ਼ਾਂਤ ਜਸ਼ਨ ਹੈ ਅਤੇ ਹਰ ਕੋਈ ਲੋਕਾਂ ਦਾ ਧਿਆਨ ਖਿੱਚਣ ਤੋਂ ਬਚਣ ਲਈ ਆਮ ਕੱਪੜੇ ਪਾ ਕੇ ਆ ਰਿਹਾ ਹੈ। ਇਸ ਦੌਰਾਨ ਅਸੀਂ ਪਾਦਰੀ ਅਤੇ ਰਾਜਨੇਤਾਵਾਂ ਦੀ ਫੁਟੇਜ ਵੇਖਦੇ ਹਾਂ ਜੋ ਸਮਲਿੰਗਤਾ ਨੂੰ ਪੱਛਮੀ ਅਤੇ ਘ੍ਰਿਣਾਯੋਗ ਪਾਪ ਵਜੋਂ ਵੇਖਦੇ ਹਨ।
ਆਪਣੇ ਘਰ ਦੇ ਬਾਹਰ ਡੇਵਿਡ ਕੈਟੋ (1964-2011) ਦੱਸਦਾ ਹੈ ਕਿ ਉਸਨੂੰ "ਗੇਅ ਜ਼ਿੰਦਗੀ" ਬਾਰੇ ਦਸ ਸਾਲ ਪਹਿਲਾਂ ਦੱਖਣੀ ਅਫਰੀਕਾ ਵਿੱਚ ਰਹਿੰਦਿਆ ਪਤਾ ਲੱਗਾ ਸੀ। ਉਹ ਇੱਕ ਗੇਅ ਐਸਕੋਰਟ ਨੂੰ ਮਿਲਿਆ ਅਤੇ ਅਠਾਈ ਸਾਲਾਂ ਦੀ ਉਮਰ ਵਿੱਚ ਪਹਿਲੀ ਵਾਰ ਸੈਕਸ ਕੀਤਾ। ਫਿਰ ਉਸ ਨੇ ਆਪਣੇ ਗ੍ਰਹਿ ਦੇਸ਼ ਯੁਗਾਂਡਾ ਵਾਪਸ ਪਰਤਣ ਅਤੇ ਉਥੇ ਗੇਅ ਅਧਿਕਾਰਾਂ ਦਾ ਪ੍ਰਚਾਰ ਕਰਨ ਦਾ ਫੈਸਲਾ ਕੀਤਾ। ਸੈਕਸੁਅਲ ਮਿਨੋਰਟੀਜ ਯੂਗਾਂਡਾ ਦੇ ਹੈੱਡਕੁਆਰਟਰ ਵਿੱਚ ਜੋ ਐਲ.ਜੀ.ਬੀ.ਟੀ. ਗੈਰ-ਮੁਨਾਫਾ ਸੰਗਠਨ ਹੈ, ਜਿਸ ਨੂੰ ਉਹ ਚਲਾ ਰਿਹਾ ਸੀ, ਉੱਥੇ ਉਸਨੇ ਦੱਸਿਆ ਕਿ ਉਹ ਯੂਗਾਂਡਾ ਵਿੱਚ ਖੁੱਲ੍ਹ ਕੇ ਸਾਹਮਣੇ ਆਉਣ ਵਾਲਾ ਪਹਿਲਾ ਗੇਅ ਆਦਮੀ ਹੈ। ਉਸਨੇ ਕਿਹਾ ਕਿ ਉਸਦਾ ਕੰਮ ਯੁਗਾਂਡਾ ਵਿੱਚ ਹੋਮੋਫੋਬੀਆ ਦੀਆਂ ਸਾਰੀਆਂ ਉਦਾਹਰਣਾਂ ਨੂੰ ਵੇਖਣਾ ਹੈ। ਫਿਰ ਅਸੀਂ ਮਬੇਲ ਦੇ ਇੱਕ ਵਿਅਕਤੀ ਨੂੰ ਇਹ ਦੱਸਦੇ ਹੋਏ ਵੇਖਦੇ ਹਾਂ ਕਿ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲਿਸ ਅਧਿਕਾਰੀਆਂ ਦੁਆਰਾ ਉਸਦਾ ਅਪਮਾਨ ਕੀਤਾ ਗਿਆ ਸੀ....ਫਿਰ ਸਾਡੇ ਨਾਲ ਦੋ ਬੱਚਿਆਂ ਨਾਲ ਲੈਸਬੀਅਨ ਕਾਰਕੁੰਨ ਨੋਮੇ ਰੁਜਿਦਾਨਾ ਦੀ ਜਾਣ-ਪਛਾਣ ਕਰਵਾਈ ਗਈ। 2004 ਵਿੱਚ ਉਸਨੇ ਅਫਰੀਕੀ ਲੇਸਬੀਅਨਜ਼ ਦੇ ਗੱਠਜੋੜ ਦੀ ਸਥਾਪਨਾ ਕੀਤੀ ਸੀ। ਇਸੇ ਤਰ੍ਹਾਂ ਹੀ ਇਹ ਫ਼ਿਲਮ ਅੱਗੇ ਆਪਣੇ ਅੰਤ ਵੱਲ ਵੱਧਦੀ ਹੈ।
ਆਲੋਚਨਾਤਮਕ ਰਿਸੈਪਸ਼ਨ
ਸੋਧੋਫ਼ਿਲਮ ਦਾ ਪ੍ਰੀਮੀਅਰ 2012 ਬਰਲਿਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਹੋਇਆ ਸੀ ਅਤੇ ਬੈਸਟ ਡੌਕੂਮੈਂਟਰੀ ਲਈ ਟੇਡੀ ਅਵਾਰਡ ਮਿਲਿਆ ਸੀ।[3]
ਪ੍ਰਚਾਰ
ਸੋਧੋਫ਼ਿਲਮ ਲਈ ਡਿਸਟਰੀਬਿਊਸ਼ਨ ਅਧਿਕਾਰ ਅਕਤੂਬਰ 2012 ਵਿੱਚ ਸਿਨੇਡੀਮ ਐਂਟਰਟੇਨਮੈਂਟ ਗਰੁੱਪ ਦੁਆਰਾ ਹਾਸਿਲ ਕੀਤੇ ਗਏ ਸਨ, 2013 ਦੇ ਸ਼ੁਰੂ ਵਿੱਚ ਇੱਕ ਥੀਏਟਰਲ ਰਿਲੀਜ਼ ਦੀ ਯੋਜਨਾ ਸੀ, ਇਸ ਤੋਂ ਬਾਅਦ ਮੰਗ-ਰਹਿਤ, ਪ੍ਰੀਮੀਅਮ ਡਿਜੀਟਲ, ਡੀਵੀਡੀ ਅਤੇ ਵੀ ਰਿਲੀਜ਼ ਹੋਈਆ।[4]
ਹਵਾਲੇ
ਸੋਧੋ- ↑ https://www.boxofficemojo.com/movies/?id=callmekuchu.htm
- ↑ [agi.ac.za/sites/agi.ac.za/files/fa_2_standpoint_3.pdf "Out of the Closet: Unveiling Sexuality Discourses in Uganda" by Sylvia Tamale]
- ↑ "'Keep The Lights On,' 'Call Me Kuchu' Top Berlin's Teddy Awards". IndieWire, February 17, 2012.
- ↑ Shaw, Lucas (October 19, 2012). "Cinedigm Acquires LGBT Film 'Call Me Kuchu'". The Wrap. Archived from the original on ਜਨਵਰੀ 10, 2014. Retrieved ਜੂਨ 14, 2020.