ਕਿਰਨ ਕੁਮਾਰ ਇੱਕ ਭਾਰਤੀ ਅਭਿਨੇਤਾ ਹੈ ਜਿਸਨੇ ਹਿੰਦੀ, ਰਾਜਸਥਾਨੀ ਅਤੇ ਗੁਜਰਾਤੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸਨੇ ਕਈ ਗੁਜਰਾਤੀ ਫ਼ਿਲਮਾਂ ਵਿੱਚ ਬਤੌਰ ਮੁੱਖ ਐਕਟਰ ਵੀ ਕੰਮ ਕੀਤਾ ਹੈ।[citation needed] ਇਹ ਤਜਰਬੇਕਾਰ ਬਾਲੀਵੁੱਡ ਐਕਟਰ ਜੀਵਨ ਦਾ ਪੁੱਤਰ ਹੈ।[1]

ਕਿਰਨ ਕੁਮਾਰ
2013 ਵਿੱਚ ਕਿਰਨ ਕੁਮਾਰ
ਜਨਮ
ਦੀਪਕ ਦਾਰ

(1957-10-20) 20 ਅਕਤੂਬਰ 1957 (ਉਮਰ 67)
ਸਿੱਖਿਆਫਿਲਮ ਅਤੇ ਟੇਲੀਵਿਜਨ ਇੰਸਟੀਚਿਊਟ ਆਫ਼ ਇੰਡੀਆ, ਡਾਲੀ ਕਾਲਜ
ਪੇਸ਼ਾਫ਼ਿਲਮ ਅਭਿਨੇਤਾ
ਸਰਗਰਮੀ ਦੇ ਸਾਲ1971–ਵਰਤਮਾਨ
ਜੀਵਨ ਸਾਥੀਸੁਸ਼ਮਾ ਵਰਮਾ
ਬੱਚੇ2 (ਸ੍ਰਿਸ਼ਟੀ ਕੁਮਾਰ, ਵਿਕਾਸ ਕੁਮਾਰ)
ਰਿਸ਼ਤੇਦਾਰਭੂਸ਼ਣ ਜੀਵਨ (ਭਰਾ)

ਨਿੱਜੀ ਜੀਵਨ

ਸੋਧੋ

ਕਿਰਨ ਕੁਮਾਰ ਇੱਕ ਸਫ਼ਲ ਅਭਿਨੇਤਾ ਦੇ ਪੁੱਤਰ ਹਨ ਜਿਸਦਾ ਵਿਆਹ ਇੱਕ ਗੁਜਰਾਤੀ ਅਭਿਨੇਤਰੀ ਸੁਸ਼ਮਾ ਵਰਮਾ ਨਾਲ ਹੋਇਆ। ਕਿਰਨ ਅਤੇ ਸੁਸ਼ਮਾ ਦੇ ਦੋ ਬੱਚੇ ਹਨ ਜਿਹਨਾਂ ਵਿਚੋਂ ਇਹਨਾਂ ਦਾ ਇੱਕ ਬੇਟਾ ਸ਼ੌਰਿਆ, ਜੋ ਡੇਵਿਡ ਧਵਨ, ਅੱਬਾਸ ਮੁਸਤਾਨ, ਇੰਦਰਾ ਕੁਮਾਰ ਅਤੇ ਇਮਤਿਆਜ਼ ਅਲੀ ਨਾਲ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕਰਦਾ ਹੈ। ਕਿਰਨ ਦੀ ਇੱਕ ਬੇਟੀ ਹੈ ਜਿਸਦਾ ਨਾਂ ਸ੍ਰਿਸ਼ਟੀ ਹੈ, ਜੋ ਆਪਣੀ ਮਾਂ ਨਾਲ ਗਹਿਣੇ ਅਤੇ ਕਪੜਿਆਂ ਦੀ "ਸੁਸ਼ ਅਤੇ ਸ਼ਿਸ਼"  ਨਾਂ ਦੀ ਲੇਬਲ ਚਲਾਉਂਦੀ ਹੈ ਅਤੇ ਫੈਸ਼ਨ ਇੰਡਸਟਰੀ ਵਿੱਚ ਇੱਕ ਸਲਾਹਕਾਰ ਵਜੋਂ ਕੰਮ ਕਰਦੀ ਹੈ।

ਕਿਰਨ ਜਨਮ ਤੋਂ ਕਸ਼ਮੀਰੀ ਹੈ ਜੋ ਇੱਕ ਸ਼ਾਹੀ ਖ਼ਾਨਦਾਨ ਨਾਲ ਸਬੰਧ ਰਖੱਦਾ ਹੈ ਅਤੇ ਜਿਸ ਕਾਰਨ ਇਹ ਗਿਲਗਿਤ ਦੇ ਵਜ਼ੀਰ-ਏ-ਵਜ਼ਾਰਤ ਦੇ ਪੌਤੇ ਬਣੇ।[2] ਇਹ ਸਾਈ ਬਾਬਾ ਦਾ ਸ਼ਰਧਾਲੂ ਹੈ  ਅਤੇ ਇਸਨੇ ਆਪਣੇ ਘਰ ਦਾ ਨਾਂ ਵੀ ਇਸ ਸੰਤ ਦੇ ਨਾਂ ਤੇ ਸਾਈਨਾਮਾ ਵਿਜ਼ਨ ਰੱਖਿਆ।

ਇਸ ਸਮੇਂ ਇਸਨੂੰ ਏਸ਼ੀਅਨ ਅਕੈਡਮੀ ਆਫ਼ ਫ਼ਿਲਮ ਐਂਡ ਟੇਲੀਵਿਜਨ ਵਜੋਂ ਅੰਤਰਰਾਸ਼ਟਰੀ ਫ਼ਿਲਮ ਅਤੇ ਟੇਲੀਵਿਜਨ ਦੀ ਲਾਇਫ਼ ਮੈਂਬਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।

ਹਵਾਲੇ

ਸੋਧੋ