ਰਾਜਸਥਾਨੀ ਭਾਸ਼ਾ
ਇੰਡੋ-ਆਰੀਅਨ ਭਾਸ਼ਾਵਾਂ ਦੇ ਉਪਭਾਸ਼ਾ ਸਮੂਹ
ਰਾਜਸਥਾਨੀ ਭਾਸ਼ਾ (राजस्थानी) ਰਾਜਸਥਾਨ ਪ੍ਰਦੇਸ਼ ਦੀਆਂ ਭਾਸ਼ਾਵਾਂ ਦਾ ਇਕ ਗੁੱਟ ਹੈ। ਇਸ ਦੀਆਂ ਮੁੱਖ ਬੋਲੀਆਂ ਹਨ ਮਾਰਵਾੜੀ,ਢੂਂਢਾੜੀ ਅਤੇ ਮੇਵਾੜੀ। ਰਾਜਸਥਾਨੀ ਭਾਰਤ ਦੇ ਇਲਾਵਾ ਪਾਕਿਸਤਾਨ ਵਿੱਚ ਵੀ ਭਾਰਤ ਨਾਲ ਲੱਗਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਜੈਪੁਰ,ਬੀਕਾਨੇਰ,ਜੋਧਪੁਰ ਅਤੇ ਉਦੈਪੁਰ ਯੂਨੀਵਰਸਿਟੀਆਂ ਵਿੱਚ ਰਾਜਸਥਾਨੀ ਸਿੱਖਣ ਦੀ ਵਿਵਸਥਾ ਹੈ। ਇਸਨੂੰ ਵਰਤਮਾਨ ਸਮੇਂ ਵਿੱਚ ਦੇਵਨਾਗਰੀ ਲਿਪੀ ਵਿੱਚ ਲਿਖਿਆ ਜਾਂਦਾ ਹੈ।
ਰਾਜਸਥਾਨੀ | |
---|---|
राजस्थानी | |
ਜੱਦੀ ਬੁਲਾਰੇ | ਭਾਰਤ, ਪਾਕਿਸਤਾਨ |
ਇਲਾਕਾ | ਰਾਜਸਥਾਨ ਅਤੇ ਨਾਲ ਲੱਗਦੇ ਭਾਰਤ ਦੇ ਇਲਾਕੇ, ਸਿੰਧ ਅਤੇ ਪੰਜਾਬ' ਪਾਕਿਸਤਾਨ ਦੇ ਕੁਝ ਹਿੱਸੇ। |
ਮੂਲ ਬੁਲਾਰੇ | 20 ਮਿਲੀਅਨ |
ਭਾਸ਼ਾਈ ਪਰਿਵਾਰ | ਭਾਰੋਪੀ
|
ਬੋਲੀ ਦਾ ਕੋਡ | |
ਆਈ.ਐਸ.ਓ 639-2 | raj |
ਆਈ.ਐਸ.ਓ 639-3 | raj – inclusive code Individual codes: bgq – ਬਾਗੜੀ gda – Gade Lohar gju – ਗੁਜਰੀ mup – ਮਾਲਵੀ wbr – ਵਾਗੜੀ lmn – Lambadi noe – ਨਿਮਾੜੀ lrk – ਲੋਆਰਕੀ |
ਨਮੂਨੇਸੋਧੋ
ਪੰਜਾਬੀ ਵਾਕ | ਦੇਵਨਾਗਰੀ ਰਾਜਸਥਾਨੀ ਵਿੱਚ ਉਲੱਥਾ | ਗੁਰੁਮੁਖੀ ਲਿਪੀਅੰਤਰ |
---|---|---|
ਤੁਹਾਡਾ ਨਾਂਅ ਕੀ ਹੈ? | थारो /थाणो नाम कांई है ? | ਥਾਰੋ/ਥਾਣੋ ਨਾਮ ਕਾਂਈ ਹੈ ? |
ਮੈਨੂੰ ਰਾਜਸਥਾਨ ਬਹੁਤ ਸੋਹਣਾ ਲੱਗਦਾ ਹੈ | म्हनै राजस्थान घणो फूटरो लागै | ਮਨ੍ਹੇ ਰਾਜਸਥਾਨ ਘਣੋ ਫੂਟਰੋ ਲਾਗੈ |
ਇੱਥੇ,ਉਥੇ ਨਾ ਜਾਓ,ਆਪਣੇ ਦੋਸਤ ਦੇ ਘਰ ਜਾ ਸਕਦੇ ਹੋ | अठै,बठै ना जाओ,आपरै भाईले रे घर जा सको हो | ਅਠੈ,ਬਠੈ ਨਾ ਜਾਓ,ਆਪਰੈ ਭਾਈਲੇ ਰੇ ਘਰੇ ਜਾ ਸਕੋ ਹੋ |