ਕਿਸ਼ਨ ਸਿੰਘ ਆਰਿਫ਼

ਪੰਜਾਬੀ ਕਵੀ
(ਕਿਸ਼ਨ ਸਿੰਘ ਆਰਿਫ ਤੋਂ ਮੋੜਿਆ ਗਿਆ)

ਕਿਸ਼ਨ ਸਿੰਘ ਆਰਿਫ਼ (1836-1904) ਪੰਜਾਬੀ ਕਿੱਸਾਕਾਰ ਸੀ।

ਜੀਵਨ

ਸੋਧੋ

ਕਿਸ਼ਨ ਸਿੰਘ ਆਰਿਫ਼ ਦਾ ਜਨਮ 1836 ਵਿੱਚ ਭਾਈ ਨਰੈਣ ਸਿੰਘ ਦੇ ਘਰ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹੋਇਆ। ਉਸ ਦਾ ਪਿਤਾ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਵਿੱਚ ਇੱਕ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਸੀ। ਉਸ ਨੇ ਛੋਟੀ ਉਮਰ ਵਿੱਚ ਹੀ ਕਿੱਸਿਆਂ ਕਿਤਾਬਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ ਸੀ। ਪਿਤਾ ਦੀ ਮੌਤ ਤੋਂ ਬਾਅਦ, ਉਸ ਨੇ ਵੀ ਇਸੇ ਪੇਸ਼ੇ ਨੂੰ ਅਪਣਾ ਲਿਆ। ਕਿੱਸਿਆਂ ਦੇ ਇਲਾਵਾ ਉਸਨੇ ਬਹੁਤ ਸਾਰੀਆਂ ਬੁਝਾਰਤਾਂ ਵੀ ਲਿਖੀਆਂ।[1]

ਕਿਸ਼ਨ ਸਿੰਘ ਸੁਤ ਸਿੰਘ ਨਰਾਇਣ, ਅੰਮ੍ਰਿਤਸਰ ਵਿੱਚ ਰਹਿੰਦਾ।
ਬਚਨ ਬਿਲਾਸ ਹੁਲਾਸ ਪਾਇਕੈ, ਤਰਹ ਤਰਹ ਦੇ ਕਹਿੰਦਾ।
ਸਤਿਗੁਰ ਦਾਸ ਗੁਲਾਬ ਹਮਾਰੇ, ਹੋਏ ਚੱਠਿਆਂ ਵਾਲੇ।
ਜਿਨ੍ਹਾਂ ਸੰਗਤ ਉਨ ਕੀ ਕੀਤ, ਪੀਤੇ ਪ੍ਰੇਮ ਪਿਆਲੇ।

-(ਕਲੀਆਂ ਵਾਲੀ ਹੀਰ ਵਿੱਚੋਂ ਇੱਕ ਟੋਟਾ, ਬੰਦ ਨੰ:669)

ਕਿੱਸੇ

ਸੋਧੋ
  • ਪੂਰਨ ਭਗਤ
  • ਹੀਰ ਰਾਂਝਾ
  • ਸ਼ੀਰੀ ਫਰਿਹਾਦ
  • ਰਾਜਾ ਭਰਥਰੀ
  • ਰਾਜਾ ਰਸਾਲੂ
  • ਦੁੱਲਾ ਭੱਟੀ

ਉਪਦੋਸਆਤਮਕ ਕਿੱਸੇ

ਸੋਧੋ
  • ਕਿਸ਼ਨ ਕਹਾਣੀ
  • ਕੁੰਡਲੀ ਆਰਿਫ਼
  • ਕਾਫ਼ੀਆਂ. ਆਰਿਫ਼ੂ
  • ਬਵੈਕ ਬਾਣ
  • ਬਾਰਾਂਮਾਹ ਅਤੇ ਕਾਫ਼ੀਆਂ[1]
  • ਸੀਹਰਫ਼ੀ
  • ਪੈਂਤੀ ਅੱਖਰੀ
  • ਬੁਝਾਰਤਾਂ
  • ਪੋਥੀ ਸੁਧਰਮੀ
  • ਰਾਜਨੀਤੀ
  • ਕਿਸ਼ਨ ਕਟਾਰ
  • ਮੂਰਖ ਸ਼ਤਕ
  • ਚਾਬਕ
  • ਦੋਹਿਰੇ
  • ਗਿਆਨ ਚਰਖਾ
  • ਜੀਵ ਸਿਆਪਾ
  • ਸਤੀ ਸ਼ਿੰਗਾਰ
  • ਕਸੀਦਾ ਕਿਸ਼ਨ ਸਿੰਘ
  • ਸੁਧਰਮੀ ਕਿਸ਼ਨ ਸਿੰਘ
  • ਬਾਰਾਂਮਾਹ
  • ਵਿਚਾਰਮਾਲਾ
  • ਸ੍ਰੀ ਕਿਸ਼ਨ ਕਿਰਪਾਲ
  • ਦੀਵਾਨ
  • ਗੁਲਾਬ ਚਮਨ
  • ਮੈਲਾ-ਇ-ਗੋਇੰਦਵਾਲ
  • ਕਾਰ ਸਰੋਵਰ
  • ਹੋਲੀਆਂ

ਹਵਾਲੇ

ਸੋਧੋ