ਕੁਛ ਕੁਛ ਹੋਤਾ ਹੈ
ਕੁਛ ਕੁਛ ਹੋਤਾ ਹੈ (English: Something... Something Happens) ਜਿਸ ਨੂੰ ਕੇਕੇਐਚਐਚ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਇੱਕ 1998 ਦੀ ਭਾਰਤੀ ਹਿੰਦੀ ਪ੍ਰੋਢ ਹੋ ਗਈ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ, ਜੋ 16 ਅਕਤੂਬਰ 1998 ਨੂੰ ਭਾਰਤ ਅਤੇ ਬ੍ਰਿਟੇਨ ਵਿੱਚ ਰਿਲੀਜ਼ ਹੋਈ। ਇਸ ਨੂੰ ਕਰਨ ਜੌਹਰ ਦੁਆਰਾ ਲਿਖਿਆ ਅਤੇ ਨਿਰਦੇਸਿਤ ਕੀਤਾ ਗਿਆ ਸੀ ਅਤੇ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਇਹ ਫ਼ਿਲਮ 'ਚ ਇਕੱਠੇ ਕੰਮ ਕਰਨ ਦੀ ਚੌਥੀ ਫ਼ਿਲਮ ਸੀ। ਇਸ ਵਿੱਚ ਰਾਣੀ ਮੁਖਰਜੀ ਦੀ ਸਹਾਇਕ ਭੂਮਿਕਾ ਹੈ, ਜਦਕਿ ਸਲਮਾਨ ਖਾਨ ਦੀ ਮਹਿਮਾਨ ਭੂਮਿਕਾ ਸੀ। ਸਨਾ ਸਈਦ, ਜਿਸਨੇ ਸਹਾਇਕ ਵਜੋਂ ਵਿਸ਼ੇਸ਼ ਭੂਮਿਕਾ ਨਿਭਾਈ, ਉਸਦੀ ਇਹ ਪਹਿਲੀ ਫ਼ਿਲਮ ਸੀ।
ਕੁਛ ਕੁਛ ਹੋਤਾ ਹੈ | |
---|---|
ਨਿਰਦੇਸ਼ਕ | ਕਰਨ ਜੌਹਰ |
ਲੇਖਕ | ਕਰਨ ਜੌਹਰ |
ਨਿਰਮਾਤਾ | ਯਸ਼ ਜੌਹਰ ਹੀਰੂ ਜੌਹਰ |
ਸਿਤਾਰੇ | ਸ਼ਾਹਰੁਖ ਖ਼ਾਨ ਕਾਜੋਲ ਸਲਮਾਨ ਖ਼ਾਨ ਰਾਣੀ ਮੁਖਰਜੀ ਸਨਾ ਸਈਦ |
ਸੰਪਾਦਕ | ਸੰਜੇ ਸੰਕਲ |
ਸੰਗੀਤਕਾਰ | ਜਤਿਨ-ਲਲਿਤ |
ਡਿਸਟ੍ਰੀਬਿਊਟਰ | ਯਸ਼ ਰਾਜ ਫ਼ਿਲਮਸ |
ਰਿਲੀਜ਼ ਮਿਤੀ |
|
ਮਿਆਦ | 185 minutes[1] |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | ਅੰਦਾ.₹100 ਮਿਲੀਅਨ[2] |
ਬਾਕਸ ਆਫ਼ਿਸ | ਅੰਦਾ.₹1.07 ਬਿਲੀਅਨ[2] |
ਇਹ ਭਾਰਤ, ਮੌਰੀਸ਼ੀਅਸ, ਅਤੇ ਸਕੌਟਲੈਂਡ ਵਿੱਚ ਫ਼ਿਲਮਾਈ ਗਈ ਅਤੇ ਇਹ ਕਰਣ ਜੌਹਰ ਦੀ ਨਿਰਦੇਸ਼ਕ ਵਜੋਂ ਪਹਿਲੀ ਫ਼ਿਲਮ ਸੀ। ਫ਼ਿਲਮ ਲਈ ਉਸ ਦੇ ਟੀਚਿਆਂ ਵਿੱਚੋਂ ਇੱਕ ਹਿੰਦੀ ਸਿਨੇਮਾ ਵਿੱਚ ਸ਼ੈਲੀ ਦਾ ਇੱਕ ਨਵਾਂ ਪੱਧਰ ਕਾਇਮ ਕਰਨਾ ਸੀ। ਇਸਦਾ ਪਲਾਟ ਦੋ ਪਿਆਰ ਤਿਕੋਣਾਂ ਨੂੰ ਜੋੜਦਾ ਹੈ ਜਿਨ੍ਹਾਂ ਵਿੱਚ ਬੜੇ ਸਾਲਾਂ ਦਾ ਫ਼ਰਕ ਹੁੰਦਾ ਹੈ। ਪਹਿਲੇ ਅੱਧ ਵਿੱਚ ਇੱਕ ਕਾਲਜ ਕੈਂਪਸ ਵਿੱਚ ਦੋਸਤ-ਮਿੱਤਰ ਸ਼ਾਮਲ ਹੁੰਦੇ ਹਨ, ਜਦੋਂ ਕਿ ਦੂਜੇ ਵਿੱਚ ਇੱਕ ਵਿਧਵਾ ਦੀ ਛੋਟੀ ਧੀ ਦੀ ਕਹਾਣੀ ਹੈ ਜੋ ਆਪਣੇ ਡੈਡੀ ਨੂੰ ਉਸਦੇ ਪੁਰਾਣੇ ਦੋਸਤ ਨਾਲ ਮੁੜ ਜੋੜਦੀ ਹੈ।
ਪਲਾਟ
ਸੋਧੋਰਾਹੁਲ (ਸ਼ਾਹਰੁਖ ਖਾਨ) ਅਤੇ ਅੰਜਲੀ (ਕਾਜੋਲ ਦੇਵਗਨ) ਇੱਕ ਹੀ ਕਾਲਜ ਵਿੱਚ ਪੜ੍ਹਦੇ ਹਨ। ਰਾਹੁਲ ਇੱਕ ਖੁਸ਼ਦਿਲ ਅਤੇ ਮਸਤਮੌਲਾ ਮੁੰਡਾ ਹੁੰਦਾ ਹੈ ਅਤੇ ਅੰਜਲੀ ਇੱਕ ਮੁੰਡਿਆਂ ਵਰਗੀ ਲੱਗਣ ਵਾਲੀ ਅਤੇ ਉਨ੍ਹਾਂ ਵਰਗੇ ਸ਼ੌਕ ਰੱਖਣ ਵਾਲੀ ਕੁੜੀ ਹੁੰਦੀ ਹੈ। ਅੰਜਲੀ ਅਤੇ ਰਾਹੁਲ ਦੋਨਾਂ ਬਹੁਤ ਚੰਗੇ ਦੋਸਤ ਹੁੰਦੇ ਹਨ ਅਤੇ ਪੂਰੇ ਕਾਲਜ ਦੀ ਜਾਨ ਹੁੰਦੇ ਹਨ। ਰਾਹੁਲ ਕਾਲਜ ਦੀਆਂ ਲੜਕੀਆਂ ਦੇ ਪਿੱਛੇ ਭੱਜਦਾ ਹੈ ਪਰ ਅੰਜਲੀ ਨੂੰ ਰਾਹੁਲ ਦੀਆਂ ਇਸ ਤਰ੍ਹਾਂ ਦੀ ਹਰਕਤਾਂ ਬੇਹੱਦ ਨਾਪਸੰਦ ਹੁੰਦੀਆਂ ਹਨ ਤੇ ਰਾਹੁਲ ਨੂੰ ਆਪਣੇ ਹੀ ਕਾਲਜ ਵਿੱਚ ਆਕਸਫਰਡ ਤੋਂ ਪੜ੍ਹਨ ਆਈ ਪ੍ਰਿੰਸੀਪਲ ਦੀ ਧੀ ਟੀਨਾ (ਰਾਣੀ ਮੁਖ਼ਰਜੀ) ਨਾਲ ਪਿਆਰ ਹੋ ਜਾਂਦਾ ਹੈ। ਰਾਹੁਲ ਨੂੰ ਟੀਨਾ ਦੇ ਨਾਲ ਵੇਖਕੇ ਅੰਜਲੀ ਨੂੰ ਜਲਣ ਹੋਣ ਲੱਗਦੀ ਹੈ ਅਤੇ ਤਦ ਉਸਨੂੰ ਅਹਿਸਾਸ ਹੁੰਦਾ ਹੈ ਕਿ ਅੰਜਲੀ ਦੀ ਰਾਹੁਲ ਨਾਲ ਦੋਸਤੀ ਦੋਸਤੀ ਨਹੀਂ ਪਿਆਰ ਹੈ। ਟੀਨਾ ਵੀ ਰਾਹੁਲ ਨੂੰ ਪਿਆਰ ਕਰਨ ਲੱਗਦੀ ਹੈ ਲੇਕਿਨ ਇਸ ਦੌਰਾਨ ਉਹ ਅੰਜਲੀ ਨੂੰ ਵੇਖਕੇ ਜਾਣ ਜਾਂਦੀ ਹੈ ਕਿ ਉਹ ਵੀ ਰਾਹੁਲ ਨੂੰ ਪਿਆਰ ਕਰਦੀ ਹੈ।
ਇੱਥੇ ਕਹਾਣੀ ਵਿੱਚ ਪ੍ਰੇਮ ਤਿਕੋਣ ਬਣਦੀ ਹੈ। ਲੇਕਿਨ ਰਾਹੁਲ ਅਤੇ ਟੀਨਾ ਲਈ ਅੰਜਲੀ ਕਾਲਜ ਛੱਡ ਦਿੰਦੀ ਹੈ। ਰਾਹੁਲ ਅਤੇ ਟੀਨਾ ਵਿਆਹ ਕਰ ਲੈਂਦੇ ਹਨ ਪਰ ਉਨ੍ਹਾਂ ਦੀ ਇੱਕ ਧੀ ਹੁੰਦੀ ਹੈ ਜਿਸਦਾ ਨਾਮ ਉਹ ਅੰਜਲੀ ਰੱਖਦੇ ਹਨ। ਟੀਨਾ ਮਰਨ ਤੋਂ ਪਹਿਲਾਂ ਆਪਣੀ ਧੀ ਲਈ ਉਸਦੇ ਹਰ ਜਨਮ ਦਿਨ ਉੱਤੇ ਇੱਕ ਖ਼ਤ ਤੋਹਫੇ ਵਿੱਚ ਛੱਡ ਕੇ ਜਾਂਦੀ ਹੈ। ਚਿੱਠੀ ਵਿੱਚ ਉਸਦੀ, ਰਾਹੁਲ ਅਤੇ ਅੰਜਲੀ ਦੇ ਕਾਲਜ ਦੀ ਦਾਸਤਾਨ ਬਿਆਨ ਹੁੰਦੀ ਹੈ। ਅੰਜਲੀ ਨੂੰ 8 ਸਾਲ ਦੀ ਹੋਣ ਤੇ ਪਤਾ ਲੱਗਦਾ ਹੈ ਕਿ ਕਾਲਜ ਵਿੱਚ ਅੰਜਲੀ (ਕਾਜੋਲ ਦੇਵਗਨ) ਉਸਦੇ ਪਾਪਾ ਨਾਲ ਕਿੰਨਾ ਪਿਆਰ ਕਰਦੀ ਸੀ ਅਤੇ ਉਸਦੀ ਮਰਦੀ ਹੋਈ ਮਾਂ ਦਾ ਇੱਕ ਹੀ ਸੁਪਨਾ ਸੀ - ਰਾਹੁਲ ਅਤੇ ਅੰਜਲੀ ਨੂੰ ਫਿਰ ਤੋਂ ਮਿਲਾਉਣਾ। ਉਹ ਕਸਮ ਖਾਂਦੀ ਹੈ ਕਿ ਉਹ ਆਪਣੇ ਪਾਪਾ ਨੂੰ ਅੰਜਲੀ ਨਾਲ ਮਿਲਾਵੇਗੀ ਅਤੇ ਉਹ ਅੰਜਲੀ ਨੂੰ ਲੱਭਣਾ ਸ਼ੁਰੂ ਕਰ ਦਿੰਦੀ ਹੈ। ਉਸਨੂੰ ਅੰਜਲੀ ਤਾਂ ਮਿਲ ਜਾਂਦੀ ਹੈ ਲੇਕਿਨ ਤਦ ਤੱਕ ਅੰਜਲੀ ਦੀ ਮੰਗਣੀ ਅਮਨ (ਸਲਮਾਨ ਖਾਨ) ਨਾਲ ਹੋ ਚੁੱਕੀ ਹੁੰਦੀ ਹੈ। ਕੀ ਛੋਟੀ ਅੰਜਲੀ ਆਪਣੇ ਪਾਪਾ ਨੂੰ ਉਨ੍ਹਾਂ ਦੀ ਪੁਰਾਣੀ ਕਾਲਜ ਦੀ ਦੋਸਤ ਨਾਲ ਮਿਲਾ ਦਿੰਦੀ ਹੈ ਅਤੇ ਮੰਗਣੀ ਹੋਣ ਦੇ ਬਾਅਦ ਵੀ ਕੀ ਅੰਜਲੀ ਅਤੇ ਰਾਹੁਲ ਮਿਲ ਪੈਂਦੇ ਹਨ ਇਹ ਫ਼ਿਲਮ ਦਾ ਚਰਮ ਹੈ।
ਫ਼ਿਲਮ ਮਨੋਰੰਜਕ ਹੈ ਪਰ ਕਈ ਥਾਵਾਂ ਉੱਤੇ ਕਹਾਣੀ ਨੂੰ ਕੱਟ ਕੇ ਛੋਟਾ ਕੀਤਾ ਜਾ ਸਕਦਾ ਹੈ। ਮਨੀਸ਼ ਮਲਹੋਤਰਾ ਨੇ ਕਲਾਕਾਰਾਂ ਲਈ ਬਹੁਤ ਚੰਗੇ ਕੱਪੜੇ ਡਿਜਾਇਨ ਕੀਤੇ ਹਨ।
ਮੁੱਖ ਕਲਾਕਾਰ
ਸੋਧੋਹਵਾਲੇ
ਸੋਧੋ- ↑ 1.0 1.1 "Kuch Kuch Hota Hai (1998) – British Board of Film Classification". Archived from the original on 7 January 2016. Retrieved 27 November 2012.
{{cite web}}
: Unknown parameter|deadurl=
ignored (|url-status=
suggested) (help) - ↑ 2.0 2.1 "Kuch Kuch Hota Hai Box office". Box Office India. 22 July 2015. Archived from the original on 5 October 2015. Retrieved 22 July 2015.
{{cite web}}
: Unknown parameter|deadurl=
ignored (|url-status=
suggested) (help)