ਸਲਮਾਨ ਖ਼ਾਨ ਇੱਕ ਭਾਰਤੀ ਫ਼ਿਲਮੀ ਅਦਾਕਾਰ, ਨਿਰਮਾਤਾ, ਟੈਲੀਵਿਜ਼ਨ ਮੇਜ਼ਬਾਨ ਅਤੇ ਮਾਡਲ ਹੈ।

ਸਲਮਾਨ ਖ਼ਾਨ
Salman Khan
2016 ਵਿੱਚ ਸਲਮਾਨ ਖ਼ਾਨ
ਜਨਮਅਬਦੁਲ ਰਾਸ਼ਿਦ ਸਲੀਮ ਸਲਮਾਨ ਖ਼ਾਨ
(1965-12-27) 27 ਦਸੰਬਰ 1965 (ਉਮਰ 55)
ਇੰਦੌਰ, ਮੱਧ ਪ੍ਰਦੇਸ਼, ਭਾਰਤ
ਰਿਹਾਇਸ਼ਮੁੰਬਈ, ਮਹਾਂਰਾਸ਼ਟਰ, ਭਾਰਤ[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਨਿਰਮਾਤਾ, ਪੇਸ਼ਕਰਤਾ[2]
ਸਰਗਰਮੀ ਦੇ ਸਾਲ1988–ਵਰਤਮਾਨ
ਟੈਲੀਵਿਜ਼ਨ10 ਕਾ ਦਮ ਅਤੇ ਬਿੱਗ ਬੌਸ
ਮਾਤਾ-ਪਿਤਾਸ਼ੁਸ਼ੀਲਾ ਅਤੇ ਸਲੀਮ ਖ਼ਾਨ

ਸਲਮਾਨ ਖ਼ਾਨ ਨੇ 1988 ਵਿੱਚ ਫ਼ਿਲਮ "ਬੀਵੀ ਹੋ ਤੋ ਐਸੀ" ਵਿੱਚ ਇੱਕ ਮਾਮੂਲੀ ਕਿਰਦਾਰ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਪਰ ਅਸਲੀ ਪਛਾਣ ਇਸਨੂੰ 1989 ਦੀ ਹਿੱਟ ਫ਼ਿਲਮ "ਮੈਨੇ ਪਿਆਰ ਕੀਆ" ਤੋਂ ਮਿਲੀ। ਇਸ ਤੋਂ ਬਾਦ ਉਸਨੇ 1991 ਵਿੱਚ "ਸਾਜਨ", 1994 ਵਿੱਚ "ਹਮ ਆਪਕੇ ਹੈ ਕੌਨ", 1995 ਵਿੱਚ "ਕਰਨ ਅਰਜੁਨ" 1997 ਵਿੱਚ, "ਜੁੜਵਾ", 1998 ਵਿੱਚ "ਪਿਆਰ ਕਿਯਾ ਤੋ ਡਰਨਾ ਕ੍ਯਾ", 1999 ਵਿੱਚ "ਬੀਵੀ ਨੰਬਰ ਵੰਨ" ਤੇ 1999 ਵਿੱਚ ਹੀ "ਹਮ ਸਾਥ ਸਾਥ ਹੈ" ਫ਼ਿਲਮਾਂ ਵਿੱਚ ਕੰਮ ਕੀਤਾ। 1999 ਵਿੱਚ ਉਸਨੂੰ ਕੁਛ ਕੁਛ ਹੋਤਾ ਹੈ ਫਿਲਮ ਲਈ "ਬੈਸਟ ਸੁਪੋਰਟਿੰਗ ਅਦਾਕਾਰ" ਅਵਾਰਡ ਦਿੱਤਾ ਗਿਆ। ਇਸ ਤੋਂ ਬਾਅਦ 2011 ਵਿੱਚ ਫਿਲਮੀ ਪਰਦੇ ਤੇ ਬੈਸਟ ਕਲਾਕਾਰ ਦਾ ਅਵਾਰਡ ਦਿੱਤਾ।


ਹਵਾਲੇਸੋਧੋ