ਕੁਲਰਾਜ ਕੌਰ ਰੰਧਾਵਾ(ਜਨਮ 16 ਮਈ 1983)[1] ਇੱਕ ਪੰਜਾਬੀ ਅਦਾਕਾਰਾ ਹੈ। ਉਹ ਟੀ.ਵੀ ਲੜੀ ਕਰੀਨਾ ਕਰੀਨਾ ਵਿੱਚ ਆਪਣੀ ਭੂਮਿਕਾ ਲਈ ਵਧੇਰੇ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨੇ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ।

ਕੁਲਰਾਜ ਰੰਧਾਵਾ
Kulraj Randhawa at TicketPlease.com Launch
ਚਾਰ ਦਿਨ ਕੀ ਚਾਂਦਨੀ' ਦੇ ਹਾਂਗ ਕਾਂਗ ਪ੍ਰੀਮੀਅਰ ਮੌਕੇ ਕੁਲਰਾਜ ਰੰਧਾਵਾ
ਜਨਮ
ਕੁਲਰਾਜ ਕੌਰ ਰੰਧਾਵਾ

(1983-05-16) 16 ਮਈ 1983 (ਉਮਰ 41)
ਹੋਰ ਨਾਮਕੁਲਰਾਜ
ਪੇਸ਼ਾਅਦਾਕਾਰਾ
ਲਈ ਪ੍ਰਸਿੱਧਕਰੀਨਾ ਦੀ ਭੂਮਿਕਾ ਕਰੀਨਾ ਕਰੀਨਾ
ਮੰਨਤ, ਮੰਨਤ ਫਿਲਮ ਵਿੱਚ
ਕੱਦ5′ 7″

ਪਰਿਵਾਰ ਅਤੇ ਸਿੱਖਿਆ

ਸੋਧੋ

ਇਸ ਦੇ ਪਿਤਾ ਫ਼ੌਜ ਵਿੱਚੋਂ ਸੇਵਾ ਮੁਕਤ ਹਨ। ਕੁਲਰਾਜ ਨੇ ਆਪਣੀ ਸਿੱਖਿਆ ਬੰਗਲੋਰ ਯੂਨੀਵਰਸਿਟੀ, ਭਾਰਤ ਤੋਂ ਕੀਤੀ। ਇਸ ਨੇ ਬਿਜਨੈੱਸ ਮੈਨੇਜਮੈਂਟ ਵਿੱਚ ਆਪਣੀ ਡਿਗਰੀ ਹਾਸਿਲ ਕੀਤੀ।[2] ਇੱਕ ਉਤਸ਼ਾਹੀ ਲੇਖਕ ਹੋਣ ਦੇ ਨਾਲ ਨਾਲ ਕੁਲਰਾਜ ਨੂੰ ਫਿਲਮ ਨਿਰਦੇਸ਼ਕ ਅਤੇ ਫਿਲਮ ਸੰਪਾਦਨ ਸਿੱਖਣ ਦਾ ਵੀ ਸ਼ੌਂਕ ਹੈ ਅਤੇ ਆਪਣੀ ਅਦਾਕਾਰੀ ਦੀਆਂ ਜ਼ਿੰਮੇਵਾਰੀਆਂ ਅਤੇ ਪ੍ਰੋਜੈਕਟਾਂ ਦੌਰਾਨ ਇਸ ਨੇ ਬਹੁਤ ਤਜ਼ਰਬੇ ਹਾਸਿਲ ਕੀਤੀ। ਇਸ ਨਾਲ ਹੀ ਇਸ ਨੇ ਵਿਸ਼ਵ ਸਿਨੇਮੇ ਨੂੰ ਨੇੜਿਓਂ ਅਧਿਐਨ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਇਸ ਨੇ ਕੈਨੇਡੀਅਨ ਅਤੇ ਅਮੈਰੀਕਨ ਫਿਲਮ ਇੰਡਸਟਰੀ ਨਾਲ ਗੱਲਬਾਤ ਕੀਤੀ ਅਤੇ ਵਿਸ਼ੇਸ਼ ਤੌਰ 'ਤੇ ਅੰਤਰਰਾਸ਼ਟਰੀ ਦਰਸ਼ਕਾਂ ਲਈ ਸਮੱਗਰੀ ਦੀ ਪੇਸ਼ਕਾਰੀ ਦੀ ਬਿਹਤਰ ਸੰਖੇਪ ਜਾਣਕਾਰੀ ਹਾਸਿਲ ਕੀਤੀ। ਅਦਾਕਾਰੀ ਲਈ ਇਸ ਦਾ ਪਿਆਰ ਸਪਸ਼ਟ ਹੈ, ਕਿਉਂਕਿ ਇਹ ਅੰਤਰਰਾਸ਼ਟਰੀ ਮਾਰਕਿਟ ਵਿੱਚ ਕਾਫੀ ਮਿਹਨਤ ਕਰਦੀ ਹੈ, ਜਿਸ ਵਿੱਚ ਟੈਲੀਵਿਜ਼ਨ ਅਤੇ ਫਿਲਮਾਂ ਤੋਂ ਇਲਾਵਾ, ਅੰਗਰੇਜ਼ੀ ਭਾਸ਼ਾ ਵਿੱਚ ਡਰਾਮਾ ਅਤੇ ਥੀਏਟਰ ਵੀ ਸ਼ਾਮਿਲ ਹੈ। ਦਰਸ਼ਕਾਂ ਨਾਲ ਜੁੜਨ ਵਿੱਚ ਇਸ ਦਾ ਵਿਸ਼ਵਾਸ, ਇਸ ਦੀ ਅਦਾਕਾਰੀ ਰਾਹੀਂ ਸਾਹਮਣੇ ਆਉਂਦਾ ਹੈ।[2]

ਫਿਲਮੋਗ੍ਰਾਫੀ

ਸੋਧੋ
ਫਿਲਮ[3]
ਸਾਲ ਸਿਰਲੇਖ ਭਾਸ਼ਾ ਭੂਮਿਕਾ ਹੋਰ ਸੂਚਨਾ
2006 ਮੰਨਤ ਪੰਜਾਬੀ ਪ੍ਰਸਿੱਨ ਕੌਰ/ਮੰਨਤ
2008 ਤੇਰਾ ਮੇਰਾ ਕੀ ਰਿਸਤਾ ਪੰਜਾਬੀ ਰੱਜੋ
2009 ਚਿੰਟੂ ਜੀ ਹਿੰਦੀ ਦੇਵਿਕਾ ਮਲਹੋਤਰਾ ਪਹਿਲੀ ਹਿੰਦੀ ਫਿਲਮ
2009 ਜਾਨੇ ਵੀ ਦੋ ਯਾਰੋ ਹਿੰਦੀ
2009 ਹਦਵੜੀ -ਯਹਾਂ ਸਬ ਠੀਕ ਹੈ। 

[4]

ਪੰਜਾਬੀ
2009 ਮਸਤਾਂਗ ਮਾਮਾ ਪੰਜਾਬੀ
2011 ਯਮਲਾ ਪਗਲਾ ਦੀਵਾਨਾ ਹਿੰਦੀ ਸਾਹਿਬਾ
2012 ਚਾਰ ਦਿਨ ਕੀ ਚਾਂਦਨੀ

[5]

ਹਿੰਦੀ
2014 ਲੱਕੀ ਕਬੂਤਰ ਹਿੰਦੀ ਲਕਸ਼ਮੀ
2014 ਡਬਲ ਦੀ ਟਰਾਵਲ ਪੰਜਾਬੀ
2016 ਨਿਧਿ ਸਿੰਘ[6] ਪੰਜਾਬੀ

ਹਵਾਲੇ

ਸੋਧੋ
  1. "Kulraj Randhawa". Cintaa. Archived from the original on 7 ਅਗਸਤ 2014. Retrieved 14 April 2014. {{cite web}}: Unknown parameter |dead-url= ignored (|url-status= suggested) (help)
  2. 2.0 2.1 https://starsunfolded.com/kulraj-randhawa/
  3. "ਪੁਰਾਲੇਖ ਕੀਤੀ ਕਾਪੀ". Archived from the original on 2016-03-04. Retrieved 2017-04-28. {{cite web}}: Unknown parameter |dead-url= ignored (|url-status= suggested) (help)
  4. http://www.unp.me/f16/kulraj-randhawa-biography-104636/
  5. http://www.ndtv.com/topic/kulraj-randhawa
  6. "Kulraj in Needhi Singh".

ਬਾਹਰੀ ਕੜੀਆਂ

ਸੋਧੋ