ਮੁੱਖ ਮੀਨੂ ਖੋਲ੍ਹੋ

ਕੁੰਦਨ ਲਾਲ ਸਹਿਗਲ (11 ਅਪ੍ਰੈਲ 1904 – 18 ਜਨਵਰੀ 1947) ਅਕਸਰ ਕੇ ਐੱਲ ਸਹਿਗਲ) ਇੱਕ ਭਾਰਤੀ ਗਾਇਕ ਅਤੇ ਅਦਾਕਾਰ ਸਨ। ਇਹ ਭਾਰਤ ਦੇ ਹਿੰਦੀ ਸਿਨਮਾ, ਜੋ ਉਸ ਵੇਲ਼ੇ ਕਲਕੱਤਾ ’ਤੇ ਕੇਂਦਰਤ ਸੀ ਅਤੇ ਹੁਣ ਮੁੰਬਈ ਵਿਖੇ ਹੈ, ਦੇ ਪਹਿਲੇ ਸੁਪਰਸਟਾਰ ਸਨ।

ਕੁੰਦਨ ਲਾਲ ਸਹਿਗਲ
ਕੁੰਦਨ ਲਾਲ ਸਹਿਗਲ
ਕੁੰਦਨ ਲਾਲ ਸਹਿਗਲ ਅਤੇ ਜਮੁਨਾ ਫ਼ਿਲਮ ਦੇਵਦਾਸ (1935) ਵਿੱਚ
ਜਾਣਕਾਰੀ
ਜਨਮ 11 ਅਪ੍ਰੈਲ 1904
ਜੰਮੂ, ਜੰਮੂ ਅਤੇ ਕਸ਼ਮੀਰ
ਮੌਤ 18 ਜਨਵਰੀ 1947 (ਉਮਰ 42)
ਜਲੰਧਰ, ਬਰਤਾਨਵੀ ਪੰਜਾਬ
ਕਿੱਤਾ ਗਾਇਕ, ਅਦਾਕਾਰ
ਸਰਗਰਮੀ ਦੇ ਸਾਲ 1932–1947

ਵਿਸ਼ਾ ਸੂਚੀ

ਜੀਵਨਸੋਧੋ

ਕੁੰਦਨ ਲਾਲ ਸਹਿਗਲ ਕੇ ਐੱਲ ਸਹਿਗਲ ਦੇ ਨਾਮ ਮਸ਼ਹੂਰ ਸਨ। ਉਨ੍ਹਾਂ ਦਾ ਜਨਮ 11 ਅਪ੍ਰੈਲ 1904 ਨੂੰ ਜੰਮੂ ਦੇ ਨਵਾਸ਼ਹਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਅਮਰਚੰਦ ਸਹਿਗਲ ਜੰਮੂ ਸ਼ਹਿਰ ਵਿੱਚ ਤਹਿਸੀਲਦਾਰ ਸਨ। ਬਚਪਨ ਤੋਂ ਹੀ ਸਹਿਗਲ ਦਾ ਰੁਝਾਨ ਗੀਤ-ਸੰਗੀਤ ਵੱਲ ਸੀ। ਉਨ੍ਹਾਂ ਦੀ ਮਾਂ ਕੇਸਰੀਬਾਈ ਕੌਰ ਵੀ ਸੰਗੀਤ ਵਿੱਚ ਵੀ ਕਾਫ਼ੀ ਰੁਚੀ ਰੱਖਦੇ ਸਨ। [1]

ਸਹਿਗਲ ਨੇ ਕਿਸੇ ਉਸਤਾਦ ਤੋਂ ਸੰਗੀਤ ਦੀ ਸਿੱਖਿਆ ਨਹੀਂ ਲਈ ਸੀ, ਲੇਕਿਨ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਗੀਤ ਦੇ ਗੁਰ ਇੱਕ ਸੂਫੀ ਸੰਤ ਸਲਮਾਨ ਯੁਸੂਫ ਤੋਂ ਸਿੱਖੇ। ਸਹਿਗਲ ਦੀ ਅਰੰਭਕ ਸਿੱਖਿਆ ਬਹੁਤ ਹੀ ਸਧਾਰਣ ਤਰੀਕੇ ਨਾਲ ਹੋਈ ਸੀ। ਉਨ੍ਹਾਂ ਨੂੰ ਆਪਣੀ ਪੜ੍ਹਾਈ ਛੱਡ ਜੀਵਨ ਨਿਰਬਾਹ ਲਈ ਉਨ੍ਹਾਂ ਨੇ ਰੇਲਵੇ ਵਿੱਚ ਟਾਈਮਕੀਪਰ ਦੀ ਮਾਮੂਲੀ ਨੌਕਰੀ ਕਰਨੀ ਪਈ ਸੀ। ਬਾਅਦ ਵਿੱਚ ਉਨ੍ਹਾਂ ਨੇ ਰੇਮਿੰਗਟਨ ਨਾਮਕ ਟਾਇਪਰਾਇਟਿੰਗ ਮਸ਼ੀਨ ਦੀ ਕੰਪਨੀ ਵਿੱਚ ਸੇਲਜਮੈਨ ਦੀ ਨੌਕਰੀ ਵੀ ਕੀਤੀ।[1] ਕਹਿੰਦੇ ਹਨ ਕੀ ਉਹ ਇੱਕ ਵਾਰ ਉਸਤਾਦ ਫਿਆਜ਼ ਖਾਨ ਕੋਲ ਵਿਦਿਆ ਲੈਣ ਗਏ, ਤਾਨਾ ਉਸਤਾਦ ਨੇ ਉਨ੍ਹਾਂ ਨੂੰ ਕੁਝ ਗਾਉਣ ਲਈ ਕਿਹਾ। ਉਨ੍ਹਾਂ ਨੇ ਰਾਗ ਦਰਬਾਰੀ ਵਿੱਚ ਖਿਆਲ ਗਾਇਆ, ਜਿਸਨੂੰ ਸੁਣ ਕੇ ਉਸਤਾਦ ਨੇ ਗਦਗਦ ਹੋਕੇ ਕਿਹਾ ਕੀ ਬੇਟਾ ਮੇਰੇ ਕੋਲ ਅਜਿਹਾ ਕੁਝ ਨਹੀਂ ਜਿਸਨੂੰ ਸਿੱਖ ਕੇ ਤੁਸੀਂ ਹੋਰ ਬੜੇ ਗਾਇਕ ਬਣ ਸਕੋ।

ਅਦਾਕਾਰ ਅਤੇ ਗਾਇਕਸੋਧੋ

ਨਿਊ ਥਈਟਰ ਵਿੱਚ ਉਸ ਜ਼ਮਾਨੇ ਵਿੱਚ ਰਾਏ ਚੰਦ ਬੋਰਲ, ਤਾਮੀਰ ਬਰਨ ਅਤੇ ਪੰਕਜ ਮੁਲਕ ਸੰਗੀਤਕਾਰ ਸਨ ਜਿਨ੍ਹਾਂ ਵਿੱਚ ਬੋਰਲ ਸਭ ਤੋਂ ਸੀਨੀਅਰ ਸਨ ਔਰ ਉਨ੍ਹਾਂ ਨੇ ਸਹਿਗਲ ਦੇ ਫ਼ਨ ਵਿੱਚ ਨਿਖਾਰ ਅਤੇ ਪੁਖ਼ਤਗੀ ਪੈਦਾ ਕਰਨ ਵਿੱਚ ਯਕੀਨਨ ਬੜਾ ਨੁਮਾਇਆਂ ਰੋਲ ਅਦਾ ਕੀਤਾ ਹੋਵੇਗਾ, ਇਸ ਲਈ ਕਿ ਨਿਊ ਥਈਟਰ ਦੀਆਂ ਫ਼ਿਲਮਾਂ ਨੇ ਸਹਿਗਲ ਨੂੰ ਹਿੰਦੁਸਤਾਨ ਭਰ ਵਿੱਚ ਸ਼ੋਹਰਤ ਦਿੱਤੀ ਅਤੇ ਉਨ੍ਹਾਂ ਸੰਗੀਤਕਾਰਾਂ ਦੀਆਂ ਬਣਾਈਆਂ ਹੋਈਆਂ ਧੁਨਾਂ ਤੇ ਹੀ ਉਨ੍ਹਾਂ ਨੇ ਉਹ ਨਗ਼ਮੇ ਗਾਏ ਜਿਨ੍ਹਾਂ ਨੇ ਉਨ੍ਹਾਂ ਨੂੰ ਅਮਰ ਬਣਾਦਿਆ। ਮਸਲਨ ਦੇਵ ਦਾਸ ਦਾ ਇਹ ਨਗ਼ਮਾ 'ਦੁੱਖ ਕੇ ਦਿਨ ਅਬ ਬੀਤਤ ਨਾਹੀਂ ' ਜਾਂ 'ਬਾਲਮ ਆਈ ਬਸੂ ਮੇਰੇ ਮਨ ਮੇਂ' ਯਾ ਫ਼ਿਲਮ ਅ ਸਟਰੀਟ ਸਿੰਗਰ ਦਾ ਇਹ ਗੀਤ 'ਬਾਬਲ ਮੋਰਾ ਨਹੀਅਰ ਛੂਟਲ਼ ਜਾਏ' ਵਗ਼ੈਰਾ ਵਗ਼ੈਰਾ।

ਉਰਦੂ ਅਤੇ ਹਿੰਦੀ ਵਿੱਚ ਉਨ੍ਹਾਂ ਦੇ ਤਵੇ 1932 ਤੋਂ ਹੀ ਭਰਨੇ ਬਾਦਸਤੂਰ ਜਾਰੀ ਰਹੇ, ਪਰ ਪੰਜਾਬੀ ਵਿੱਚ ਉਨ੍ਹਾਂ ਨੇ ਛੇ ਸਾਲ ਬਾਅਦ ਤਵੇ ਭਰੇ। ਬੇਕਲ ਅੰਮ੍ਰਿਤਸਰੀ ਗ਼ਜ਼ਲਗੋ ਨੇ ਦੋ ਗ਼ਜ਼ਲਾਂ ਰਚੀਆਂ ਸਨ। ਇੱਕ ਦੇ ਬੋਲ ਸਨ: ‘‘ਉਹ ਸੁਹਣੇ ਸਾਕੀਆ ਮੇਰੀ ਗਲੀ ਵੀ ਫੇਰਾ ਪਾਂਦਾ ਜਾਹ, ਮੈਂ ਦੁਖ ਵਿੱਚ ਪੀ ਲਵਾਂਗਾ ਸਾਕੀਆ ਦੋ ਘੁੱਟ ਪਿਲਾਂਦਾ ਜਾਹ।’’ ਦੂਜੀ ਦੇ ਬੋਲ ਸਨ: ‘‘ਮਾਹੀ ਨਾਲ ਜੇ ਅੱਖ ਲੜਦੀ ਕਦੀ ਨਾ, ਮੈ ਰਾਹ ਜਾਂਦੇ ਰਾਹੀਆਂ ਨੂੰ ਫੜਦੀ ਕਦੀ ਨਾ।’’ ਇਨ੍ਹਾਂ ਦੋਹਾਂ ਦੇ ਤਵੇ (ਪੰਜਾਬੀ) ਹਿੰਦੁਸਤਾਨ ਰਿਕਾਰਡਿੰਗ ਕੰਪਨੀ ਕਲਕੱਤਾ ਨੇ ਭਰੇ ਜੋ ਕੁੰਦਨ ਲਾਲ ਸਹਿਗਲ ਦੀ ਪੁਰਅਸਰ ਆਵਾਜ਼ ਵਿੱਚ ਹਨ। [2]

ਨਿਊ ਥਈਟਰ ਨੇ ਸ਼ੁਰੂ ਵਿੱਚ ਸਹਿਗਲ ਨਾਲ ਜੋ ਤਿੰਨ ਫ਼ਿਲਮਾਂ ਬਣਾਈਆਂ ਉਹ ਮਾਲੀ ਪੱਖੋਂ ਨਾਕਾਮ ਰਹੀਆਂ।[1] ਉਨ੍ਹਾਂ ਵਿੱਚ ਪਹਿਲੀ ਮੁਹੱਬਤ ਕੇ ਆਂਸੂ, ਜ਼ਿੰਦਾ ਲਾਸ਼ ਔਰ ਸੁਬ੍ਹਾ ਕਾ ਤਾਰਾ ਸ਼ਾਮਿਲ ਹਨ। 1933 ਵਿੱਚ ਵੀ ਨਿਊ ਥਈਟਰ ਨੇ ਤਿੰਨ ਫ਼ਿਲਮਾਂ ਰੀਲੀਜ਼ ਕੀਤੀਆਂ ਵਿੱਚ ਪੂਰਨ ਭਗਤ, ਰਾਜ ਰਾਨੀ ਮੀਰਾ ਅਤੇ ਯਹੂਦੀ ਕੀ ਲੜਕੀ ਸ਼ਾਮਿਲ ਹਨ। ਇਹ ਫ਼ਿਲਮਾਂ ਕਾਮਯਾਬ ਰਹੀਆਂ ਲੇਕਿਨ ਇਨ੍ਹਾਂ ਦੀ ਕਾਮਯਾਬੀ ਤੋਂ ਜ਼ਿਆਦਾ ਸਹਿਗਲ ਨੂੰ ਸ਼ੋਹਰਤ ਮਿਲੀ ਅਤੇ ਉਹ ਅਦਾਕਾਰ ਅਤੇ ਗਾਇਕ ਵਜੋਂ ਪਛਾਣੇ ਜਾਣ ਲੱਗੇ।

ਇਹ ਵੀ ਵੇਖੋਸੋਧੋ

ਹਵਾਲੇਸੋਧੋ

  1. 1.0 1.1 1.2 "के.एल.सहगल की आवाज़ का जादू आज भी बरकरार" (पी.एच.पी) (in हिन्दी). जोश 18.  Unknown parameter |accessyear= ignored (|access-date= suggested) (help); Unknown parameter |accessmonthday= ignored (help)
  2. ਹਰਜਾਪ ਸਿੰਘ ਔਜਲਾ (2018-07-21). "ਪੰਜਾਬ ਦੇ ਸਭ ਤੋਂ ਪੁਰਾਣੇ ਰਿਕਾਰਡਡ ਗਾਇਕ". Tribune Punjabi. Retrieved 2018-07-22.