ਕੁੰਵਰ ਵਿਯੋਗੀ
ਕੁੰਵਰ ਵਿਯੋਗੀ (4 ਸਤੰਬਰ 1940 - 2015) ਜਨਮ ਸਮੇਂ ਰਣਧੀਰ ਸਿੰਘ ਜਾਮਵਾਲ, ਇਕੋ ਇੱਕ ਇੰਡੀਅਨ ਏਅਰ ਫੋਰਸ ਅਧਿਕਾਰੀ ਹੈ ਜਿਸ ਨੂੰ 1980 ਵਿੱਚ 'ਘਰ'[1] ਸਿਰਲੇਖ ਦੀ ਆਪਣੀ ਲੰਬੀ ਡੋਗਰੀ ਕਵਿਤਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਉਸਨੇ 'ਘਰ' ਨੂੰ ਇੱਕ ਕੁੰਡੀ ਵਜੋਂ ਵਰਤਿਆ ਅਤੇ 238 ਚਾਰ ਸਤਰਾਂ ਦੀਆਂ ਤੁਕਾਂ ਨੂੰ ਇਕੱਤਰ ਕਰਕੇ ਇੱਕ ਲੰਬੀ ਕਵਿਤਾ ਵਿੱਚ ਵਿਭਿੰਨ ਵਿਸ਼ਿਆਂ ਅਤੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਇਸ ਵਿੱਚ ਟੰਗ ਦਿੱਤਾ ਹੈ। ਸਾਹਿਤ ਅਕਾਦਮੀ ਦੇ ਇਤਿਹਾਸ ਵਿੱਚ ਉਹ ਸਭ ਤੋਂ ਘੱਟ ਉਮਰ ਦਾ ਕਵੀ ਵੀ ਹੈ ਜਿਸ ਨੂੰ ਇਹ ਸਨਮਾਨ ਮਿਲਿਆ ਹੈ। ਵਿਯੋਗੀ ਡੋਗਰੀ ਸਾਹਿਤ ਵਿੱਚ, ਡੋਗਰੀ ਲੇਖਕਾਂ ਲਈ ਇੱਕ ਤੁਲਨਾਤਮਕ ਤੌਰ ਤੇ ਨਵੀਂ ਵਿਧਾ, ਸੋਨੇਟ ਨੂੰ ਪੇਸ਼ ਕਰਨ ਲਈ ਜਾਣਿਆ ਜਾਂਦਾ ਹੈ।
ਅਰੰਭਕ ਜੀਵਨ
ਸੋਧੋਕੁੰਵਰ ਵਿਯੋਗੀ ਦਾ ਜਨਮ 4 ਸਤੰਬਰ 1940 ਨੂੰ ਸਾਂਬਾ ਜ਼ਿਲ੍ਹੇ ਵਿੱਚ ਪੁਰਖ ਸਿੰਘ ਜਾਮਵਾਲ, ਜੋ ਜੰਮੂ ਕਸ਼ਮੀਰ ਦੇ ਪੁਲਿਸ ਵਿਭਾਗ ਵਿੱਚ ਇੰਸਪੈਕਟਰ ਵਜੋਂ ਸੇਵਾ ਨਿਭਾਉਂਦਾ ਸੀ, ਦੇ ਘਰ ਹੋਇਆ ਸੀ।[2] ਉਸਦੀ ਮਾਂ, ਪੁਸ਼ਪਾ ਦੇਵੀ ਪੰਜ ਭਰਾ ਅਤੇ ਤਿੰਨ ਭੈਣਾਂ ਦੀ ਮਾਂ ਸੀ। ਵਿਯੋਗੀ ਸਭ ਤੋਂ ਵੱਡਾ ਸੀ। ਵਿਯੋਗੀ ਦੇ ਬਹੁਤੇ ਭੈਣ-ਭਰਾ ਫੌਜ ਜਾਂ ਹਵਾਈ ਸੈਨਾ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਦੇ ਸਨ। ਉਸ ਦੀਆਂ ਸਾਰੀਆਂ ਭੈਣਾਂ ਦਾ ਵਿਆਹ ਰੱਖਿਆ ਅਧਿਕਾਰੀਆਂ ਨਾਲ ਹੋਇਆ ਸੀ।
ਵਿਯੋਗੀ ਦਾ ਬਚਪਨ ਉਸ ਦੇ ਪਿਤਾ ਦੇ ਕਿੱਤੇ ਕਾਰਨ ਇੱਕ ਜਗ੍ਹਾ ਨਾਲ ਨਹੀਂ ਜੁੜਿਆ ਸੀ। ਉਸ ਨੇ ਗੌੜ ਵਜੋਰੀਆ, ਰਾਜੌਰੀ, ਬੁੱਡਲ; ਕੋਟਲੀ (ਮੌਜੂਦਾ ਪਾਕਿਸਤਾਨ ਵਿੱਚ) ਜੰਮੂ ਅਤੇ ਊਧਮਪੁਰ ਵਿੱਚ ਵੱਡਾ ਹੋਇਆ। ਉਸਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਜੰਮੂ ਦੇ ਫੱਟੂ ਚੋਗਾਨ ਖੇਤਰ ਵਿੱਚ ਬਿਤਾਇਆ ਅਤੇ 13 ਸਾਲ ਦੀ ਉਮਰ ਵਿੱਚ ਕਵਿਤਾ ਲਿਖਣ ਲਈ ਪ੍ਰੇਰਿਤ ਹੋਇਆ। ਉਸਨੇ ਛੋਟੀਆਂ ਕਹਾਣੀਆਂ ਦੇ ਯੋਗਦਾਨ ਪਾਉਂਦਿਆਂ, ਖਿਲੋਨਾ ਅਤੇ ਸ਼ਮਾ ਰਸਾਲੀਆਂ ਵਿੱਚ ਪ੍ਰਕਾਸ਼ਤ ਆਪਣੀਆਂ ਕਵਿਤਾਵਾਂ ਦੀ ਪ੍ਰਸੰਸਾ ਖੱਟੀ।
ਅਕਾਦਮਿਕ ਜੀਵਨ
ਸੋਧੋਵਿਯੋਗੀ ਨੇ ਆਪਣੀ ਮੁੱਢਲੀ ਵਿਦਿਆ ਗੌੜ, ਸਰੋੜ ਅਤੇ ਪੱਕਾ ਡਾਂਗਾ ਦੇ ਪ੍ਰਾਇਮਰੀ ਸਕੂਲਾਂ ਤੋਂ ਪ੍ਰਾਪਤ ਕੀਤੀ। ਉਸ ਦੀ ਮਿੱਡਲ ਪੱਧਰ ਦੀ ਸਿੱਖਿਆ ਜੰਮੂ ਦੇ ਪ੍ਰਿੰਸਲੀ ਸਕੂਲ ਪ੍ਰਤਾਪ ਮੈਮੋਰੀਅਲ ਰਾਜਪੂਤ ਸਕੂਲ ਤੋਂ ਹੋਈ ਸੀ। ਬਾਅਦ ਵਿੱਚ ਉਹ ਉੱਚ ਅਧਿਐਨ ਲਈ ਜੀਜੀਐਮ ਸਾਇੰਸ ਕਾਲਜ ਵਿੱਚ ਸ਼ਾਮਲ ਹੋ ਗਿਆ। ਪੜ੍ਹਾਈ ਵਿੱਚ ਉਸਦੀ ਦਿਲਚਸਪੀ ਸਦਕਾ ਉਸ ਨੇ ਬੀਐਸਸੀ, ਪੀਜੀਡੀਐਮ (ਪੋਸਟ ਗ੍ਰੈਜੂਏਟ ਡਿਪਲੋਮਾ ਆਫ਼ ਮੈਨੇਜਮੈਂਟ), ਪੀਜੀਡੀਐਮਸੀ (ਪੋਸਟ ਗ੍ਰੈਜੂਏਟ ਡਿਪਲੋਮਾ ਆਫ਼ ਮਾਸ ਕਮਿਊਨੀਕੇਸ਼ਨ), ਐਮਬੀਏ (ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ) ਅਤੇ ਪੱਤਰਕਾਰੀ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਕੁੰਵਰ ਵਿਯੋਗੀ ਡੋਗਰੀ, ਉਰਦੂ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਵਿੱਚ ਨਿਪੁੰਨ ਸੀ। ਉਸਦੇ ਸ਼ੌਕ ਵਿੱਚ ਫੁੱਟਬਾਲ ਅਤੇ ਹਾਕੀ ਖੇਡਣਾ ਸ਼ਾਮਲ ਸੀ ਅਤੇ ਉਸਨੇ ਵਿਦਿਆਰਥੀ ਯੂਨੀਅਨ ਦੇ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਹਵਾਲੇ
ਸੋਧੋ- ↑ "Ghar – the rebellious spirit of the soldier". The Qunit. Retrieved 17 October 2016.
- ↑ "Kunwar Viyogi, the Soldier-Poet". Daily Excelsior. Retrieved 17 July 2016.