ਕੂਟਨੀਤੀ ਲਈ ਅੰਗਰੇਜ਼ੀ ਸ਼ਬਦ ਡਿਪਲੋਮੇਸੀ ਹੈ (ਅਤੇ ਇਹ ਹੁਣ ਪੰਜਾਬੀ ਵਿੱਚ ਵੀ ਖਾਸਾ ਪ੍ਰਚਲਿਤ ਹੈ)। ਇਸ ਦੀ ਉਤਪਤੀ ਯੂਨਾਨੀ ਸ਼ਬਦ ਡਿਪਲੋਮਾ (δίπλωμα ਅਰਥਾਤ ਦੂਜੇ ਦੇਸ਼ਾਂ ਨਾਲ ਕਾਰ-ਵਿਹਾਰ) ਤੋਂ ਹੋਈ ਹੈ। ਡਿਪਲੋਮੇਸੀ ਰਾਸ਼ਟਰਾਂ ਦੇ ਪ੍ਰਤੀਨਿਧਾਂ ਦੁਆਰਾ ਕਿਸੇ ਮੁੱਦੇ ਬਾਰੇ ਚਰਚਾ ਅਤੇ ਗੱਲ ਬਾਤ ਕਰਨ ਦੀ ਕਲਾ ਅਤੇ ਅਭਿਆਸ (ਪ੍ਰੈਕਟਿਸ) ਕਹਿੰਦੇ ਹਨ।[1] ਅੰਤਰਰਾਸ਼ਟਰੀ ਕੂਟਨੀਤੀ ਅਮਨ-ਕਰਨ, ਵਪਾਰ, ਜੰਗ, ਅਰਥਸ਼ਾਸਤਰ, ਸੱਭਿਆਚਾਰ, ਵਾਤਾਵਰਣ, ਅਤੇ ਮਨੁੱਖੀ ਅਧਿਕਾਰ ਆਦਿ ਮੁੱਦਿਆਂ ਦੇ ਸੰਬੰਧ ਵਿੱਚ ਪੇਸ਼ੇਵਰ ਡਿਪਲੋਮੇਟਾਂ ਦੀ ਵਿਚੋਲਗੀ ਰਾਹੀਂ ਅੰਤਰਰਾਸ਼ਟਰੀ ਰਿਸ਼ਤਿਆਂ ਦੇ ਸੰਚਾਲਨ ਨੂੰ ਕਹਿੰਦੇ ਹਨ।

Ger van Elk, Symmetry of Diplomacy, 1975, Groninger Museum.

ਭਾਰਤ

ਸੋਧੋ

ਪ੍ਰਾਚੀਨ ਭਾਰਤ ਦੇ ਰਾਜਾਂ ਵਿੱਚ ਕੂਟਨੀਤੀ ਦੀ ਦੀਰਘ ਪਰੰਪਰਾ ਰਹੀ ਹੈ। ਸਟੇਟਕਰਾਫਟ ਅਤੇ ਰਾਜਨੀਤੀ ਬਾਰੇ ਪ੍ਰਾਚੀਨਤਮ ਰਚਨਾ ਅਰਥ ਸ਼ਾਸਤਰ ਹੈ, ਜਿਸਦਾ ਲੇਖਕ ਕੌਟਿਲਿਆ (ਚਾਣਕਿਆ ਨਾਮ ਨਾਲ ਵੀ ਪ੍ਰਸਿੱਧ) ਹੈ। ਉਹ ਮੌਰੀਆ ਰਾਜਵੰਸ਼ ਦੇ ਮੋਢੀ ਚੰਦਰਗੁਪਤ ਮੌਰੀਆ (ਜਿਸਨੇ ਚੌਥੀ ਸ਼ਤਾਬਦੀ ਈ.ਪੂ. ਵਿੱਚ ਰਾਜ ਕੀਤਾ) ਦਾ ਪ੍ਰਧਾਨ ਸਲਾਹਕਾਰ ਸੀ। ਅਰਥ ਸ਼ਾਸਤਰ ਵਿੱਚ ਕੂਟਨੀਤੀ ਦੇ ਸਿਧਾਂਤ ਵੀ ਹਨ, ਦੱਸਿਆ ਗਿਆ ਹੈ ਕਿ ਘਮੰਡੀ ਰਾਜਾਂ ਦੇ ਨਾਲ ਕਿਸ ਪ੍ਰਕਾਰ ਸੂਝਵਾਨ ਰਾਜਾ ਗੱਠਜੋੜ ਬਣਾਏ ਅਤੇ ਆਪਣੇ ਦੁਸ਼ਮਣਾਂ ਨੂੰ ਠੱਲ੍ਹ ਪਾਏ।

ਹਵਾਲੇ

ਸੋਧੋ
  1. Ronald Peter Barston, Modern diplomacy, Pearson Education, 2006, p. 1