ਕੈਨੇਡਾ

ਉੱਤਰੀ ਅਮਰੀਕਾ 'ਚ ਦੇਸ਼
(ਕੈਨੇਡੀਅਨ ਤੋਂ ਮੋੜਿਆ ਗਿਆ)

60°N 95°W / 60°N 95°W / 60; -95

ਕੈਨੇਡਾ ( ਜਾਂ ਕੰਨੇਡਾ ) ਉੱਤਰੀ ਅਮਰੀਕਾ ਵਿੱਚ ਸਥਿੱਤ ਇੱਕ ਦੇਸ਼ ਹੈ। ਇਸਦੇ ਦਸ ਪ੍ਰਾਂਤ ਅਤੇ ਤਿੰਨ ਖੇਤਰ ਐਟਲਾਂਟਿਕ ਮਹਾਂਸਾਗਰ ਤੋਂ ਪ੍ਰਸ਼ਾਤ ਮਹਾਂਸਾਗਰ ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਤੱਕ ਫ਼ੈਲੇ ਹੋਏ ਹਨ, ਜੋ ਕਿ ਕੁੱਲ 99,84,670 ਵਰਗ ਕਿਲੋਮੀਟਰ ਖੇਤਰ ਵਿੱਚ ਫ਼ੈਲੇ ਹੋਏ ਹਨ, ਜੋ ਇਸਨੂੰ ਦੁਨਿਆਂ ਦਾ ਦੂਜਾ ਸੱਭ ਤੋਂ ਵੱਡਾ ਦੇਸ਼ ਬਣਾਉਂਦੇ ਹਨ। ਅਮਰੀਕਾ ਨਾਲ ਇਸਦੀ ਦੱਖਣੀ ਅਤੇ ਪੱਛਮੀ ਸਰਹੱਦ 8,890 ਕਿਲੋਮੀਟਰ ਲੰਬੀ ਹੈ, ਜੋ ਦੋ ਦੇਸ਼ਾਂ ਵਿਚਕਾਰ ਦੁਨੀਆਂ ਦੀ ਸਭ ਤੋਂ ਵੱਡੀ ਸਰਹੱਦ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਹੈ ਅਤੇ ਇਸਦੇਂ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਆਲ ਆਦਿ ਸ਼ਹਿਰ ਹਨ।

ਕੈਨੇਡਾ
Canada
Flag of ਕੈਨੇਡਾ
ਮੋਹਰ of ਕੈਨੇਡਾ
ਝੰਡਾ ਮੋਹਰ
ਮਾਟੋ: A mari usque ad mare
"ਸਮੁੰਦਰ ਤੋਂ ਸਮੁੰਦਰ ਤੱਕ"
ਐਨਥਮ: O Canada
"ਓ ਕੈਨੇਡਾ"
ਨਕਸ਼ਾ
ਨਕਸ਼ਾ
ਰਾਜਧਾਨੀਓਟਾਵਾ
ਸਭ ਤੋਂ ਵੱਡਾ ਸ਼ਹਿਰਟੋਰਾਂਟੋ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਫ਼ਰਾਂਸੀਸੀ
ਨਸਲੀ ਸਮੂਹ
(2016)
ਸੂਚੀ
  • 72.9% ਯੂਰਪੀਅਨ
  • 17.7% ਏਸ਼ੀਅਨ
  • 4.9% ਮੂਲ–ਨਿਵਾਸੀ
  • 3.1% ਅਫ਼ਰੀਕੀ
  • 1.3% ਲਾਤਿਨ ਅਮਰੀਕੀ
  • 0.1% ਹੋਰ
ਧਰਮ
(2021)
ਸੂਚੀ
  • 53.3% ਈਸਾਈ
  • 34.6% ਨਾਸਤਿਕ
  • 4.9% ਇਸਲਾਮ
  • 2.3% ਹਿੰਦੂ ਧਰਮ
  • 2.1% ਸਿੱਖ ਧਰਮ
  • 2.8% ਹੋਰ
ਵਸਨੀਕੀ ਨਾਮਕੈਨੇਡੀਅਨ
ਸਰਕਾਰਸੰਸਦੀ ਰਾਜਤੰਤਰ
• ਰਾਜਾ
ਚਾਰਲਸ ਤੀਜਾ
• ਗਵਰਨਰ ਜਨਰਲ
ਮੈਰੀ ਸਿਮੋਨ
• ਪ੍ਰਧਾਨ ਮੰਤਰੀ
ਜਸਟਿਸ ਟਰੂਡੋ
ਵਿਧਾਨਪਾਲਿਕਾਸੰਸਦ
ਸੈਨੇਟ
ਹਾਊਸ ਆਫ਼ ਕਾਮਨਜ਼
ਸਥਾਪਨਾਬਰਤਾਨੀਆ ਤੋਂ ਆਜ਼ਾਦੀ
• ਕੌਨਫ਼ੈਡਰੇਸ਼ਨ
1 ਜੁਲਾਈ 1867
• ਖ਼ੁਦਮੁਖ਼ਤਿਆਰੀ
17 ਅਪ੍ਰੈਲ 1982
ਖੇਤਰ
• ਕੁੱਲ
9,984,670 km2 (3,855,100 sq mi)
• ਜਲ (%)
11.76
ਆਬਾਦੀ
• ਜਨਗਣਨਾ
3,69,91,981
ਜੀਡੀਪੀ (ਪੀਪੀਪੀ)2021 ਅਨੁਮਾਨ
• ਕੁੱਲ
$2 ਖਰਬ
• ਪ੍ਰਤੀ ਵਿਅਕਤੀ
$53,000
ਜੀਡੀਪੀ (ਨਾਮਾਤਰ)2021 ਅਨੁਮਾਨ
• ਕੁੱਲ
$2 ਖਰਬ
• ਪ੍ਰਤੀ ਵਿਅਕਤੀ
$52,800
ਗਿਨੀ (2018)30.0
ਮੱਧਮ
ਐੱਚਡੀਆਈ (2019)0.930
ਬਹੁਤ ਉੱਚਾ
ਮੁਦਰਾਕੈਨੇਡੀਅਨ ਡਾਲਰ
ਸਮਾਂ ਖੇਤਰUTC−3.5 to −8
ਮਿਤੀ ਫਾਰਮੈਟਸਾਲ/ਮਹੀਨਾ/ਦਿਨ
ਡਰਾਈਵਿੰਗ ਸਾਈਡਖੱਬੇ ਪਾਸੇ
ਕਾਲਿੰਗ ਕੋਡ+1
ਵੈੱਬਸਾਈਟ
https://www.canada.ca

ਇਤਿਹਾਸ

ਸੋਧੋ

ਕੈਨੇਡਾ ਦੀ ਧਰਤੀ ਉੱਤੇ ਮੂਲ ਨਿਵਾਸੀ ਲੋਕ ਹਜ਼ਾਰਾਂ ਸਾਲਾਂ ਤੋਂ ਵੱਸੇ ਹੋਏ ਸਨ, ਪਰ ਉਸ ਸਮੇਂ ਕੈਨੇਡਾ ਕੋਈ ਦੇਸ਼ ਨਹੀਂ ਸੀ, ਬਲਕਿ ਇਕ ਬੇਜਾਨ ਪਿਆ ਖੇਤਰ ਸੀ, ਜਿੱਥੇ ਨਾਂ ਮਾਤਰ ਲੋਕ ਰਹਿੰਦੇ ਸਨ, ਬਾਅਦ ਵਿੱਚ 16ਵੀਂ ਸਦੀ ਦੇ ਸ਼ੁਰੂ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕਾਂ ਨੇ ਇਸਦੀ ਖੋਜ ਕੀਤੀ ਅਤੇ ਐਟਲਾਂਟਿਕ ਮਹਾਂਸਾਗਰ ਦੇ ਤੱਟ ਕੋਲ ਆਪਣੀਆਂ ਬਸਤੀਆਂ ਵਸਾਈਆਂ, ਇੱਥੋਂ ਹੀ ਕੈਨੇਡਾ ਦੇ ਆਧੁਨਿਕ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ। 1763 ਤੱਕ ਫ਼ਰਾਂਸ ਨੇ ਕੈਨੇਡਾ ਦੇ ਇੱਕ ਵੱਡੇ ਹਿੱਸੇ ਉੱਤੇ ਰਾਜ ਕੀਤਾ ਪਰ 1763 ਵਿੱਚ ਸੱਤ ਸਾਲ ਚੱਲੀ ਫ਼ਰਾਂਸੀਸੀ-ਬਰਤਾਨੀ ਜੰਗ ਮਗਰੋਂ ਫ਼ਰਾਂਸ ਨੇ ਆਪਣੀਆਂ ਸਾਰੀਆਂ ਬਸਤੀਆਂ ਬਰਤਾਨੀਆ ਨੂੰ ਸੌਂਪ ਦਿੱਤੀਆਂ। 1867 ਵਿੱਚ ਤਿੰਨ ਬਰਤਾਨੀ ਬਸਤੀਆਂ ਨੇ ਇਕੱਠਿਆਂ ਹੋ ਕੇ ਕੈਨੇਡਾ ਦਾ ਗਠਨ ਕੀਤਾ, ਉਸਤੋਂ ਬਾਅਦ ਹੋਰ ਸੂਬੇ ਅਤੇ ਖੇਤਰ ਵੀ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦੀ ਕੈਨੇਡਾ ਉੱਤੇ ਪਕੜ ਘਟਣ ਲੱਗੀ, ਫ਼ਿਰ ਸੰਨ 1982 ਵਿੱਚ ਕੈਨੇਡਾ ਮਤੇ ਤਹਿਤ ਬਰਤਾਨੀਆ ਨੇ ਕੈਨੇਡਾ ਨੂੰ ਪੂਰਨ ਖ਼ੁਦਮੁਖ਼ਤਿਆਰੀ ਦੇ ਦਿੱਤੀ।

ਸੇਂਟ ਲਾਰੰਸ ਦਰਿਆ ਦੁਆਲੇ ਰਹਿਣ ਵਾਲੇ ਰੈੱਡ ਇੰਡੀਅਨ ਲੋਕ ਪਿੰਡ ਜਾਂ ਕਸਬੇ ਨੂੰ ਆਪਣੀ ਭਾਸ਼ਾ ਵਿੱਚ 'ਕਨਾਟਾ' ਕਹਿੰਦੇ ਸੀ। ਇੱਕ ਪ੍ਰਸਿੱਧ ਕਹਾਣੀ ਮੁਤਾਬਕ ਸੰਨ 1535 ਵਿੱਚ ਇੱਕ ਫ਼ਰਾਂਸੀਸੀ ਖੋਜੀ ਜੀਕੋਈ ਕਾਰਟੀਰ ਨੂੰ ਇੱਕ ਸਿੱਟਾ ਨਾਮਕ ਡਾਕੂ ਨੇ ਕਿਸੇ ਪਿੰਡ ਦਾ ਰਾਹ ਦਸਦੇ ਸਮੇਂ ਇਸ ਸ਼ਬਦ ਦੀ ਵਰਤੋਂ ਕੀਤੀ ਸੀ, ਜੀਕੋਈ ਕਾਰਟੀਰ ਨੇ ਇਸ ਸ਼ਬਦ ਨੂੰ ਆਪਣੀਆਂ ਲਿਖਤਾਂ ਵਿੱਚ ਲਿਖਦੇ ਸਮੇਂ ਕਨਾਟਾ ਸ਼ਬਦ ਦੀ ਥਾਂ ਕੈਨੇਡਾ ਸ਼ਬਦ ਲਿਖ ਦਿੱਤਾ, ਇਸ ਤਰ੍ਹਾਂ 1545 ਤੱਕ ਯੂਰਪੀ ਕਿਤਾਬਾਂ ਅਤੇ ਨਕਸ਼ਿਆਂ ਵਿੱਚ ਇਸ ਖਿੱਤੇ ਦਾ ਨਾਂ ਕੈਨੇਡਾ ਲਿਖਿਆ ਜਾਣ ਲੱਗਾ ਅਤੇ ਇਸ ਤਰ੍ਹਾਂ ਇਸ ਖਿੱਤੇ ਦਾ ਨਾਂ ਕੈਨੇਡਾ ਪੈ ਗਿਆ।

ਭੂਗੋਲ

ਸੋਧੋ

ਕੈਨੇਡਾ ਉੱਤਰੀ ਅਮਰੀਕਾ ਦੇ ਇੱਕ ਵੱਡੇ ਹਿੱਸੇ ਤੇ ਫੈਲਿਆ ਹੋਇਆ ਹੈ। ਇਸਦੀ ਦੱਖਣੀ ਸਰਹੱਦ ਅਮਰੀਕਾ ਅਤੇ ਪੱਛਮੀ ਸਰਹੱਦ ਅਮਰੀਕ ਸੂਬੇ ਅਲਾਸਕਾ ਨਾਲ ਲੱਗਦੀ ਹੈ। ਕੈਨੇਡਾ ਦੇ ਪੂਰਬ ਵੱਲ ਐਟਲਾਂਟਿਕ ਮਹਾਂਸਾਗਰ, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਹੈ। ਕੈਨੇਡਾ ਰੂਸ ਦੇ ਮਗਰੋਂ ਦੁਨੀਆਂ ਦਾ ਦੂਜਾ ਵੱਡਾ ਦੇਸ਼ ਹੈ। ਕੈਨੇਡਾ ਦਾ ਉੱਤਰੀ ਹਿੱਸਾ ਹਮੇਸ਼ਾ ਬਰਫ਼ ਨਾਲ ਢੱਕਿਆ ਰਹਿੰਦਾ ਹੈ। ਕੈਨੇਡਾ ਕੋਲ ਦੁਨੀਆਂ ਦਾ ਸਭ ਤੋਂ ਲੰਮਾਂ ਸਮੁੰਦਰੀ ਤੱਟ ਹੈ, ਜਿਸਦਾ ਖੇਤਰਫ਼ਲ 2,02,080 ਵਰਗ ਕਿਲੋਮੀਟਰ ਹੈ, ਇਸਦੇ ਨਾਲ ਹੀ ਇਸਦਾ ਅਮਰੀਕਾ ਨਾਲ ਲੱਗਦਾ ਬਾਰਡਰ ਦੁਨੀਆਂ ਦਾ ਸਭ ਤੋਂ ਲੰਮਾ ਬਾਰਡਰ ਹੈ ਜਿਹੜਾ ਕੁੱਲ ਰਕਬਾ 8,890 ਕਿਲੋਮੀਟਰ ਹੈ, ਕੈਨੇਡਾ ਵਿੱਚ 31,700 ਤੋਂ ਵੱਧ ਝੀਲਾਂ ਹਨ। ਲੌ ਗਾਣ (5,959 ਮੀਟਰ) ਉਚਾਈ ਪੱਖੋਂ ਕੈਨੇਡਾ ਦੀ ਸਭ ਤੋਂ ਉੱਚੀ ਥਾਂ ਹੈ। ਮੈਕਨਜ਼ੀ ਦਰਿਆ (1,738 ਕਿਲੋਮੀਟਰ) ਕੈਨੇਡਾ ਦਾ ਸਭ ਤੋਂ ਲੰਮਾ ਦਰਿਆ ਹੈ ਪਰ ਪਾਣੀ ਦੇ ਵਹਾਅ ਦੇ ਹਿਸਾਬ ਨਾਲ ਸੇਂਟਲਾਰੰਸ ਸਭ ਤੋਂ ਵੱਡਾ ਦਰਿਆ ਹੈ।

ਸੂਬੇ ਅਤੇ ਰਾਜਖੇਤਰ

ਸੋਧੋ
ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।
 ਵਿਕਟੋਰੀਆਵਾਈਟਹਾਰਸਐਡਮੈਂਟਨਯੈਲੋਨਾਈਫ਼ਰੇਜੀਨਾਵਿਨੀਪੈੱਗਇਕਾਲੀਤਟੋਰਾਂਟੋਓਟਾਵਾਕੇਬੈਕਫ਼ਰੈਡਰਿਕਟਨਸ਼ਾਰਲਟਟਨਹੈਲੀਫ਼ੈਕਸਸੇਂਟ ਜਾਨਉੱਤਰ-ਪੱਛਮੀ ਰਾਜਖੇਤਰਸਸਕਾਚਵਾਨਨਿਊਫ਼ਾਊਂਡਲੈਂਡ ਅਤੇ ਲਾਬਰਾਡੋਰਨਿਊ ਬਰੰਸਵਿਕਵਿਕਟੋਰੀਆਯੂਕੋਨਬ੍ਰਿਟਿਸ਼ ਕੋਲੰਬੀਆਵਾਈਟਹਾਰਸਐਲਬਰਟਾਐਡਮੈਂਟਨਰੇਜੀਨਾਯੈਲੋਨਾਈਫ਼ਨੂਨਾਵੁਤਵਿਨੀਪੈੱਗਮੈਨੀਟੋਬਾਓਂਟਾਰੀਓਇਕਾਲੀਤਓਟਾਵਾਕੇਬੈਕਟੋਰਾਂਟੋਕੇਬੈਕ ਸਿਟੀਫ਼ਰੈਡਰਿਕਟਨਸ਼ਾਰਲਟਟਾਊਨਨੋਵਾ ਸਕੋਸ਼ਾਹੈਲੀਫ਼ੈਕਸਪ੍ਰਿੰਸ ਐਡਵਰਡ ਟਾਪੂਸੇਂਟ ਜਾਨ
ਕੈਨੇਡਾ ਦੇ ਦਸ ਸੂਬੇ ਅਤੇ ਤਿੰਨ ਰਾਜਖੇਤਰ ਅਤੇ ਉਹਨਾਂ ਦੀਆਂ ਰਾਜਧਾਨੀਆਂ ਦਰਸਾਉਂਦਾ ਹੋਇਆ ਇੱਕ ਕਲਿੱਕ ਕਰਨਯੋਗ ਨਕਸ਼ਾ।


ਫੋਟੋ ਗੈਲਰੀ

ਸੋਧੋ