ਕੈਫ਼ੀ ਆਜ਼ਮੀ
ਕੈਫ਼ੀ ਆਜ਼ਮੀ (ਹਿੰਦੀ: कैफ़ी आज़मी; ਉਰਦੂ: کیفی اعظمی; 14 ਜਨਵਰੀ 1919 – 10 ਮਈ 2002) ਇੱਕ ਭਾਰਤੀ ਉਰਦੂ ਕਵੀ ਸੀ। ਉਨ੍ਹਾਂ ਦਾ ਮੂਲ ਨਾਮ ਅਖਤਰ ਹੁਸੈਨ ਰਿਜਵੀ ਸੀ ਅਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਆਜਮਗੜ ਵਿੱਚ ਜਨਮ ਹੋਇਆ ਸੀ। ਕੈਫ਼ੀ ਨੇ ਆਪਣੀ ਪਹਿਲੀ ਕਵਿਤਾ ਗਿਆਰਾਂ ਸਾਲ ਦੀ ਉਮਰ ਵਿੱਚ ਲਿਖੀ ਅਤੇ ਬਾਰਾਂ ਸਾਲ ਦੀ ਉਮਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹ ਸਨ ਚਾਲ੍ਹੀ ਦੇ ਸ਼ੁਰੂ ਵਿੱਚ ਮੁੰਬਈ ਆ ਗਏ ਅਤੇ ਪੱਤਰਕਾਰਤਾ ਦੇ ਖੇਤਰ ਨਾਲ ਜੁੜ ਗਏ। ਇੱਥੇ ਉਨ੍ਹਾਂ ਨੇ ਆਪਣੇ ਪਹਿਲਾਂ ਸ਼ਾਇਰੀ ਸੰਗ੍ਰਹਿ ਪ੍ਰਕਾਸ਼ਤ ਕੀਤਾ।[1]
ਕੈਫ਼ੀ ਆਜ਼ਮੀ | |
---|---|
ਫਿਲਮਾਂ ਲਈ ਗਾਣੇ
ਸੋਧੋਉਨ੍ਹਾਂ ਨੇ ਅਣਗਿਣਤ ਫਿਲਮਾਂ ਲਈ ਗਾਣੇ ਲਿਖੇ ਲੇਕਿਨ ਗੁਰੂ ਦੱਤ ਦੀ ਫਿਲਮ ਕਾਗਜ ਕੇ ਫ਼ੂਲ' ਦਾ ਗਾਣਾ "ਵਕਤ ਨੇ ਕੀਆ ਕਯਾ ਹਸੀਂ ਸਿਤਮ" ਬਹੁਤ ਸਰਾਹਿਆ ਗਿਆ ਅਤੇ ਉਸਦੇ ਬਾਅਦ ਪਾਕੀਜਾ ਫਿਲਮ "ਚਲਤੇ ਚਲਤੇ ਕਹੀਂ ਕੋਈ ਮਿਲ ਗਿਆ", ਹੀਰ ਰਾਂਝਾ "ਯਹ ਦੁਨੀਆ ਯਹ ਮਹਿਫਲ" ਅਤੇ ਅਰਥ ਦੇ ਗੀਤ "ਤੁਮ ਇਤਨਾ ਜੋ ਮੁਸਕਰਾ ਰਹੇ ਹੋ" ਨੇ ਉਨ੍ਹਾਂ ਨੂੰ ਉਪਮਹਾਦੀਪ ਦੇ ਪ੍ਰਮੁੱਖ ਗੀਤਕਾਰਾਂ ਦੀ ਕਤਾਰ ਵਿੱਚ ਲਿਆ ਖੜਾ ਕੀਤਾ।
ਕਰ ਚਲੇ ਹਮ ਫ਼ਿਦਾ ਜਾਂ -ਓ -ਤਨ ਸਾਥੀਓ |
ਕੈਫ਼ੀ ਆਜ਼ਮੀ |
ਉਨ੍ਹਾਂ ਨੇ ਸ਼ਿਆਮ ਬੇਨੇਗਲ ਦੀ ਫਿਲਮ ਮੰਥਨ ਦੇ ਡਾਇਲਗ ਲਿਖੇ ਅਤੇ ਐਮ ਐਸ ਦੀ ਮਸ਼ਹੂਰ ਫਿਲਮ ਗਰਮ ਹਵਾ ਦਾ ਮਸੌਦਾ ਵੀ ਲਿਖਿਆ ਸੀ, ਉਨ੍ਹਾਂ ਨੂੰ ਉਰਦੂ ਸ਼ਾਇਰੀ ਦੇ ਵਿਕਾਸ ਲਈ ਅਥਕ ਕੰਮ ਕਰਨ ਸਦਕਾ ਸਾਹਿਤ ਅਕਾਦਮੀ ਫੈਲੋਸ਼ਿਪ ਵਰਗਾ ਮਹੱਤਵਪੂਰਨ ਇਨਾਮ ਮਿਲਿਆ। ਕੈਫ਼ੀ ਦੂਜੇ ਉਰਦੂ ਸ਼ਾਇਰ ਹਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ। ਕੈਫ਼ੀ ਆਜਮੀ, ਪ੍ਰਸਿੱਧ ਭਾਰਤੀ ਐਕਟਰੈਸ ਸ਼ਬਾਨਾ ਆਜ਼ਮੀ ਦੇ ਪਿਤਾ ਅਤੇ ਕਵੀ ਜਾਵੇਦ ਅਖਤਰ ਦੇ ਸਹੁਰੇ ਸਨ।
ਕਾਵਿ-ਸੰਗ੍ਰਹਿ
ਸੋਧੋ- ਝੰਕਾਰ-
- ਆਖਿਰੇ-ਸ਼ਬ
- ਆਵਾਰਾ ਸਿਜਦੇ
- ਇਬਲੀਸ ਕੀ ਮਜਿਲਸੇ ਸ਼ੂਰਾ
- ਦੂਸਰਾ ਬਨਵਾਸ (ਹਿੰਦੀ),(ISBN 81-288-0982-2)
- ਸਰਮਾਇਆ (ਉਰਦੂ), (1994)
ਮੀਡੀਆ ਵਿੱਚ
ਸੋਧੋਆਜ਼ਮੀ ਦੀ ਦੀਕਸ਼ਾ (2015) ਨਾਮਕ ਇੱਕ ਦਸਤਾਵੇਜ਼ੀ ਫਿਲਮ ਨੂੰ ਰਮਨ ਕੁਮਾਰ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ। 1997 ਵਿੱਚ, ਉਸਨੇ ਆਪਣੀਆਂ ਸੰਗ੍ਰਹਿਤ ਰਚਨਾਵਾਂ 'ਤੇ ਇੱਕ ਆਡੀਓ ਕਿਤਾਬ, ਕੈਫੀਅਤ ਲਈ ਆਪਣੀਆਂ ਕਵਿਤਾਵਾਂ ਸੁਣਾਈਆਂ।
ਇਨਾਮ ਅਤੇ ਸਨਮਾਨ
ਸੋਧੋਕੈਫ਼ੀ ਆਜਮੀ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ ਕੁੱਝ ਪ੍ਰਮੁੱਖ ਇਸ ਪ੍ਰਕਾਰ ਹਨ -
- 1974 ਵਿੱਚ ਪਦਮ ਸ਼੍ਰੀ, ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ[2]
- 1975 ਅਵਾਰਾ ਸਿਜਦੇ ਲਈ ਸਾਹਿਤ ਅਕਾਦਮੀ ਇਨਾਮ ਅਤੇ ਸੋਵੀਅਤ ਲੈਂਡ ਨਹਿਰੂ ਅਵਾਰਡ
- 1970 ਸੱਤ ਹਿੰਦੁਸਤਾਨੀ ਫਿਲਮ ਲਈ ਸਭ ਤੋਂ ਉੱਤਮ ਰਾਸ਼ਟਰੀ ਫਿਲਮ ਇਨਾਮ
- 1975 ਗਰਮ ਹਵਾ ਫਿਲਮ ਲਈ ਸਭ ਤੋਂ ਉੱਤਮ ਸੰਵਾਦ ਫਿਲਮਫੇਅਰ ਇਨਾਮ
ਪ੍ਰਮੁੱਖ ਫ਼ਿਲਮੀ ਗੀਤ
ਸੋਧੋ- ਮੈਂ ਯੇ ਸੋਚ ਕੇ ਉਸਕੇ ਦਰ ਸੇ ਉਠਾ ਥਾ...(ਹਕੀਕਤ)
- ਹੈ ਕਲੀ-ਕਲੀ ਕੇ ਰੁਖ ਪਰ ਤੇਰੇ ਹੁਸਨ ਕਾ ਫਸਾਨਾ...(ਲਾਲਾਰੂਖ)
- ਵਕਤਨੇ ਕਿਯਾ ਕ੍ਯਾ ਹਸੀਂ ਸਿਤਮ... (ਕਾਗਜ ਕੇ ਫੂਲ)
- ਇੱਕ ਜੁਰਮ ਕਰਕੇ ਹਮਨੇ ਚਾਹਾ ਥਾ ਮੁਸਕੁਰਾਨਾ... (ਸ਼ਮਾ)
- ਜੀਤ ਹੀ ਲੇਂਗੇ ਬਾਜੀ ਹਮ ਤੁਮ... (ਸ਼ੋਲਾ ਔਰ ਸ਼ਬਨਮ)
- ਤੁਮ ਪੂਛਤੇ ਹੋ ਇਸ਼ਕ ਭਲਾ ਹੈ ਕਿ ਨਹੀਂ ਹੈ... (ਨਕਲੀ ਨਵਾਬ)
- ਰਾਹ ਬਨੀ ਖੁਦ ਮੰਜਿਲ... (ਕੋਹਰਾ)
- ਸਾਰਾ ਮੋਰਾ ਕਜਰਾ ਚੁਰਾਯਾ ਤੂਨੇ... (ਦੋ ਦਿਲ)
- ਬਹਾਰੋਂ...ਮੇਰਾ ਜੀਵਨ ਭੀ ਸੰਵਾਰੋ... (ਆਖਿਰੀ ਖ਼ਤ)
- ਧੀਰੇ-ਧੀਰੇ ਮਚਲ ਏ ਦਿਲ-ਏ-ਬੇਕਰਾਰ... (ਅਨੁਪਮਾ)
- ਯਾ ਦਿਲ ਕੀ ਸੁਨੋ ਦੁਨਿਯਾ ਵਾਲੋ... (ਅਨੁਪਮਾ)
- ਮਿਲੋ ਨ ਤੁਮ ਤੋ ਹਮ ਘਬਰਾਏ... (ਹੀਰ-ਰਾੰਝਾ)
- ਯੇ ਦੁਨਿਯਾ ਯੇ ਮਹਫਿਲ... (ਹੀਰ-ਰਾੰਝਾ)
- ਜਰਾ ਸੀ ਆਹਟ ਹੋਤੀ ਹੈ ਤੋ ਦਿਲ ਪੂਛਤਾ ਹੈ... (ਹਕੀਕਤ)
ਹਵਾਲੇ
ਸੋਧੋ- ↑ "ਅਪਨੀ ਦੁਨੀਆ ਤਾਮੀਰ ਕਰਨ ਦਾ ਖ਼ਾਹਿਸ਼ਮੰਦ ਕੈਫ਼ੀ ਆਜ਼ਮੀ". Punjabi Tribune Online (in ਹਿੰਦੀ). 2019-03-17. Retrieved 2019-03-17.[permanent dead link]
- ↑ "Kaifi Azmi's Padma Shri award in Art in 1974" (PDF). Padma Awards Directory (1954 - 2013), Ministry of Home Affairs, Government of India website. Archived from the original (PDF) on 15 October 2015. Retrieved 2 March 2021.