ਗਰਮ ਹਵਾ

1973 ਵਿੱਚ ਅੈਮ ਅੈਸ ਸਥਿੳੂ ਦੁਅਾਰਾ ਬਣਾੲੀ ਗੲੀ ਫ਼ਿਲਮ

ਗਰਮ ਹਵਾ (ਹਿੰਦੀ: गर्म हवा; ਉਰਦੂ: گرم ہوا) ਐਮ ਐੱਸ ਸਾਥੀਊ[1] ਦੁਆਰਾ ਨਿਰਦੇਸ਼ਿਤ, 1973 ਵਿੱਚ ਰਿਲੀਜ਼ ਹੋਈ ਇੱਕ ਹਿੰਦੁਸਤਾਨੀ ਫ਼ਿਲਮ ਹੈ। ਇਹ ਇਸਮਤ ਚੁਗਤਾਈ ਦੀ ਇੱਕ ਅਣਛਪੀ ਨਿੱਕੀ ਕਹਾਣੀ ਉੱਤੇ ਅਧਾਰਿਤ ਹੈ ਅਤੇ ਇਸਦਾ ਸਕ੍ਰੀਨ ਰੂਪ ਵਿੱਚ ਰੂਪਾਂਤਰਨ ਕੈਫੀ ਆਜ਼ਮੀ ਨੇ ਕੀਤਾ, ਅਤੇ ਆਜ਼ਮੀ ਨੇ ਹੀ ਇਸ ਫ਼ਿਲਮ ਲਈ ਸੰਗੀਤ ਲਿੱਖਿਆ। ਮੁੱਖ ਪਾਤਰ ਸਲੀਮ ਮਿਰਜ਼ਾ ਦਾ ਪਾਤਰ ਬਲਰਾਜ ਸਾਹਨੀ ਨੇ ਅਦਾ ਕੀਤਾ ਸੀ। ਗਰਮ ਹਵਾ ਦੀ ਕਹਾਣੀ ਇੱਕ ਐਸੇ ਉੱਤਰੀ ਭਾਰਤੀ ਮੁਸਲਿਮ ਖ਼ਾਨਦਾਨ ਦੇ ਗਿਰਦ ਘੁੰਮਦੀ ਹੈ ਜਿਸ ਦੇ ਕੁਛ ਮੈਂਬਰ ਤਕਸੀਮ ਦੇ ਬਾਅਦ ਪਾਕਿਸਤਾਨ ਚਲੇ ਜਾਂਦੇ ਹਨ ਲੇਕਿਨ ਸਲੀਮ ਮਿਰਜ਼ਾ ਨਾਮੀ ਇੱਕ ਸ਼ਖ਼ਸ ਬਜ਼ਿਦ ਹੈ ਕਿ ਹਿੰਦੁਸਤਾਨ ਉਸਦਾ ਵਤਨ ਹੈ ਅਤੇ ਉਹ ਕਿਤੇ ਨਹੀਂ ਜਾਏਗਾ। ਇਹ ਭਾਰਤ ਦੀ ਪਾਰਟੀਸ਼ਨ ਤੇ ਹੁਣ ਤੱਕ ਬਣੀਆਂ ਸਭ ਤੋਂ ਮਾਰਮਿਕ ਫ਼ਿਲਮਾਂ ਵਿੱਚੋਂ ਇੱਕ ਹੈ।[2][3] ਇਹ ਭਾਰਤ ਵਿੱਚ ਮੁਸਲਮਾਨਾਂ ਦੀ ਪੋਸਟ-ਪਾਰਟੀਸ਼ਨ ਦੁਰਦਸ਼ਾ ਨਾਲ ਨਿਪਟਣ ਵਾਲੀਆਂ ਕੁਝ ਕੁ ਗੰਭੀਰ ਫ਼ਿਲਮਾਂ ਵਿੱਚੋਂ ਇੱਕ ਹੈ।[4][5]

ਗਰਮ ਹਵਾ
Garm Hava (1).jpg
ਨਿਰਦੇਸ਼ਕਐਮ ਐੱਸ ਸਾਥੀਊ
ਲੇਖਕਕੈਫੀ ਆਜ਼ਮੀ
ਸ਼ਮਾ ਜ਼ੈਦੀ
ਕਹਾਣੀਕਾਰਇਸਮਤ ਚੁਗਤਾਈ
ਨਿਰਮਾਤਾਇਸ਼ਾਨ ਆਰੀਆ, ਅਬੂ ਸਿਵਾਨੀ, ਐਮ ਐੱਸ ਸਾਥੀਊ
ਸਿਤਾਰੇਬਲਰਾਜ ਸਾਹਨੀ
ਫ਼ਰੂਕ ਸ਼ੇਖ
ਦੀਨਾਨਾਥ ਜੁਥਸੀ
ਬਦਰ ਬੇਗਮ
ਗੀਤਾ ਸਿਧਾਰਥ
ਸ਼ੌਕਤ ਕੈਫੀ
ਏ ਕੇ ਹੰਗਲ
ਸਿਨੇਮਾਕਾਰਇਸ਼ਾਨ ਆਰੀਆ
ਸੰਗੀਤਕਾਰਅਜ਼ੀਜ਼ ਅਹਿਮਦ
ਬਹਾਦੁਰ ਖਾਨ
ਖਾਨ ਵਾਰਸੀ
ਰਿਲੀਜ਼ ਮਿਤੀ
1973
ਮਿਆਦ
146 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੁਸਤਾਨੀ

ਇਸਮਤ ਚੁਗ਼ਤਾਈ ਦੀ ਕਹਾਣੀ ਵਿੱਚੋਂ:

ਸਲੀਮ ਮਿਰਜ਼ਾ ਪਰ ਜੋ ਆਫ਼ਤੇਂ ਟੂਟਤੀ ਹੈਂ ਵੋਹ ਉਨ ਬਹੁਤ ਸੇ ਕੌਮ ਪ੍ਰਸਤ ਮੁਸਲਮਾਨੋਂ ਕੀ ਬਿਪਤਾ ਬਿਆਨ ਕਰਤੀ ਹੈਂ ਜਿਨਹੋਂ ਨੇ ਪਾਕਿਸਤਾਨ ਮੁੰਤਕਿਲ ਹੋਨੇ ਕੀ ਬਜਾਏ ਭਾਰਤ ਮੇਂ ਰਹਿਨੇ ਕੋ ਤਰਜੀਹ ਦੀ ਲੇਕਿਨ ਕਭੀ ਗ਼ੱਦਾਰੀ ਔਰ ਕਭੀ ਜਾਸੂਸੀ ਕੇ ਇਲਜ਼ਾਮਾਤ ਲਗਾ ਕਰ ਉਨ ਕਾ ਜੀਨਾ ਹਰਾਮ ਕੀਆ ਗਿਆ।[1]

ਅਦਾਕਾਰਸੋਧੋ

  • ਬਲਰਾਜ ਸਾਹਨੀ - ਸਲੀਮ ਮਿਰਜ਼ਾ
  • ਗੀਤਾ ਸਿਧਾਰਥ - ਅਮੀਨਾ ਮਿਰਜ਼ਾ
  • ਫਾਰੂਕ ਸ਼ੇਖ - ਸਿਕੰਦਰ ਮਿਰਜ਼ਾ
  • ਦੀਨਾਨਾਥ ਜੁਤਸ਼ੀ - 'ਹਲੀਮ
  • ਬਦਰ ਬੇਗਮ - ਸਲੀਮ ਦੀ ਮਾਤਾ
  • ਸ਼ੌਕਤ ਆਜ਼ਮੀ (ਕੈਫ਼ੀ)
  • ਏ ਕੇ ਹੰਗਲ - ਅਜਮਾਨੀ ਸਾਹਿਬ
  • ਅਬੂ ਸਿਵਾਨੀ - ਬਕਰ ਮਿਰਜ਼ਾ
  • ਜਲਾਲ ਆਗਾ - ਸ਼ਮਸ਼ਾਦ
  • ਜਮਾਲ ਹਾਸ਼ਮੀ - ਕਾਜ਼ਿਮ
  • ਰਾਜਿੰਦਰ ਰਘੂਵੰਸ਼ੀ - ਸਲੀਮ ਮਿਰਜ਼ਾ ਦਾ ਡਰਾਈਵਰ

ਹਵਾਲੇਸੋਧੋ

  1. http://www.filmreference.com/Films-Fr-Go/Garam-Hawa.html
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ind
  3. SAI Film Series - 2007 Archived 2009-01-18 at the Wayback Machine. Southern Asia Institute, Columbia University.
  4. Secularism and Popular Cinema:Shyam Benegal The Crisis of Secularism in India: Gandhi, Ambedkar, and the ethics of communal representation, by Anuradha Dingwaney Needham, Rajeswari Sunder Rajan. Duke University Press, 2007. ISBN 0-8223-3846-7. page 234-235.
  5. Our Films, Their Films, by Satyajit Ray, Orient Longman, 2005. ISBN 81-250-1565-5.Page 100-102.

ਬਾਹਰੀ ਲਿੰਕਸੋਧੋ