ਕੋਟਲਾ ਨਿਹੰਗ ਖ਼ਾਨ (ਸ਼ਾਹਮੁਖੀ : کوٹلہ نهنگ خاں) ਪੰਜਾਬ, ਭਾਰਤ ਵਿੱਚ ਰੋਪੜ ਸ਼ਹਿਰ ਦਾ ਇੱਕ ਉਪਨਗਰ ਸ਼ਹਿਰ ਹੈ।[1][2]

ਕੋਟਲਾ ਨਿਹੰਗ ਖ਼ਾਨ
ਕਸਬਾ
ਕੋਟਲਾ ਨਿਹੰਗ
ਗੁਰਦੁਆਰਾ ਭੱਠਾ ਸਾਹਿਬ
ਗੁਰਦੁਆਰਾ ਭੱਠਾ ਸਾਹਿਬ
ਕੋਟਲਾ ਨਿਹੰਗ ਖ਼ਾਨ is located in ਪੰਜਾਬ
ਕੋਟਲਾ ਨਿਹੰਗ ਖ਼ਾਨ
ਕੋਟਲਾ ਨਿਹੰਗ ਖ਼ਾਨ
ਪੰਜਾਬ, ਭਾਰਤ ਵਿੱਚ ਸਥਿਤੀ
ਕੋਟਲਾ ਨਿਹੰਗ ਖ਼ਾਨ is located in ਭਾਰਤ
ਕੋਟਲਾ ਨਿਹੰਗ ਖ਼ਾਨ
ਕੋਟਲਾ ਨਿਹੰਗ ਖ਼ਾਨ
ਕੋਟਲਾ ਨਿਹੰਗ ਖ਼ਾਨ (ਭਾਰਤ)
ਗੁਣਕ: 30°57′11″N 76°32′15″E / 30.95306°N 76.53750°E / 30.95306; 76.53750
ਦੇਸ਼ਭਾਰਤ
ਸ਼ਹਿਰਰੋਪੜ
ਰਾਜਪੰਜਾਬ
ਜ਼ਿਲ੍ਹਾਰੂਪਨਗਰ
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
ਵੈੱਬਸਾਈਟrupnagar.nic.in
Gurudwara Bhatha Sahib, Kotla Nihang Khan, Rupnagar, Punjab, India

ਇਹ ਪਿੰਡ 17 ਵੀੰ ਸਦੀ ਦੀਆਂ ਰਾਜਵਾੜਾ ਸ਼ਾਹੀ ਰਿਆਸਤਾਂ ਲਈ ਮਸ਼ਹੂਰ ਸੀ ਜਿਸਤੇ ਪਸ਼ਤੂਨ ਜਿਮੀਂਦਾਰ ਨਿਹੰਗ ਖ਼ਾਨ ਦਾ ਰਾਜ ਸੀ ਜੋ ਕਿ ਦਸਵੇਂ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੁਰੀਦ ਸੀ।[2] ਇਸ ਰਿਆਸਤ ਵਿੱਚ 80 ਤੋਂ ਵਧ ਪਿੰਡ ਸ਼ਾਮਲ ਸਨ। ਇਸ ਪਿੰਡ ਦਾ ਕੋਟਲਾ ਨਿਹੰਗ ਖ਼ਾਨ ਨਾਮ ਗੁਰੂ ਜੀ ਦੇ ਮੁਰੀਦ ਉਸ ਸਮੇਂ ਦੇ ਮੁਸਲਿਮ ਸ਼ਾਸ਼ਕ ਅਤੇ ਜਿਮੀਂਦਾਰ ਦੇ ਨਾਮ ਤੇ ਹੀ ਪਿਆ ਹੈ। ਹੁਣ ਇਹ ਪਿੰਡ ਰੋਪੜ ਸ਼ਹਿਰ ਦਾ ਇੱਕ ਉਪਨਗਰ ਸ਼ਹਿਰ ਹੈ।

ਸਿੰਧ ਘਾਟੀ ਦੀ ਸੱਭਿਅਤਾ ਦੇ ਅਵਸ਼ੇਸ਼

ਸੋਧੋ

ਕੋਟਲਾ ਨਿਹੰਗ ਖ਼ਾਨ ਸਿੰਧੂ ਘਾਟੀ ਸੱਭਿਅਤਾ ਦੀ ਪੁਰਾਤਤਵ ਮਹਤਤਾ ਵਾਲੀ ਥਾਂ ਵਜੋਂ ਵੀ ਮਸ਼ਹੂਰ ਹੈ ਜਿਥੇ 3300-1300 ਬੀ.ਸੀ.ਕਾਂਸੀ ਕਾਲ ਦੇ ਸਮੇਂ ਦੀਆਂ ਜਮੀਨ ਦੋਜ ਪਈਆਂ ਇਮਾਰਤਾਂ ਦੇ ਅਵਸ਼ੇਸ਼ਾਂ ਦੀ ਖੁਦਾਈ ਕਰਕੇ ਇਸ ਸਭਿਅਤਾ ਦੇ ਚਿੰਨਾ ਦੀ ਨਿਸ਼ਾਨਦੇਹੀ ਕੀਤੀ ਗਈ ਸੀ।[3] ਇਥੇ ਹੋਈ ਖੁਦਾਈ ਦੀਆਂ ਦੇ ਅਧਾਰ ਤੇ ਕੀਤੀਆਂ ਲੱਭਤਾਂ ਦੇ ਅਨੁਸਾਰ ਕੋਟਲਾ ਨਿਹੰਗ ਖ਼ਾਨ ਦੀ ਮੁਢਲੀ ਦੇਹ ਆਬਾਦੀ ਦਾ ਸਮਾਂ 2200 ਬੀ.ਸੀ.ਮਿਥਿਆ ਗਿਆ ਹੈ।[4]

ਗੁਰਦੁਵਾਰਾ ਭੱਠਾ ਸਾਹਿਬ

ਸੋਧੋ

ਇਹ ਸਥਾਨ ਗੁਰਦੁਵਾਰਾ ਭੱਠਾ ਸਾਹਿਬ ਕਰਕੇ ਵੀ ਮਸ਼ਹੂਰ ਹੈ।ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਵਾਪਸ ਆਉਂਦੇ ਹੋਏ ਪਹਿਲੀ ਵਾਰੀ ਕੋਟਲਾ ਨਿਹੰਗ ਖ਼ਾਨ ਵਿਖੇ ਰੁਕੇ। ਜਿਥੇ ਅਜਕਲ ਗੁਰਦਵਾਰਾ ਭੱਠਾ ਸਾਹਿਬ ਹੈ ਉਥੇ ਇੱਕ ਇੱਟਾਂ ਪਕਾਉਣ ਵਾਲਾ ਭੱਠਾ ਹੁੰਦਾ ਸੀ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰ ਵਾਰ ਭੱਠਾ ਸਾਹਿਬ ਵਿਖੇ ਆਏ ਸਨ। ਪਹਿਲੀ ਵਾਰ 1688 ਨੂੰ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਵਾਪਸ ਆਨੰਦਪੁਰ ਸਾਹਿਬ ਜਾਂਦੇ ਸਮੇਂ ਪਿੰਡ ਕੋਟਲਾ ਨਿਹੰਗ ਵਿੱਚ ਇੱਟਾਂ ਦੇ ਭੱਠੇ ’ਤੇ ਰੁਕੇ ਸਨ।ਪ੍ਰਚਲਤ ਦੰਤ ਕਥਾ ਮੁਤਾਬਕ ਗੁਰੂ ਜੀ ਨੇ ਭੱਠਾ ਮਜ਼ਦੂਰਾਂ ਨੂੰ ਕੁਝ ਸਮਾਂ ਠਹਿਰਨ ਲਈ ਜਗ੍ਹਾ ਬਾਰੇ ਪੁੱਛਿਆ ਤਾਂ ਮਜ਼ਦੂਰਾਂ ਨੇ ਤਨਜੀਆ ਲਹਿਜ਼ੇ ਵਿੱਚ ਭੱਠੇ ਵੱਲ ਇਸ਼ਾਰਾ ਕਰ ਦਿੱਤਾ। ਗੁਰੂ ਜੀ ਨੇ ਉਨ੍ਹਾਂ ਦੀ ਤਨਜ ਨੂੰ ਸਮਝ ਲਿਆ ਅਤੇ ਜਿਵੇਂ ਹੀ ਗੁਰੂ ਜੀ ਦੇ ਨੀਲੇ ਘੋੜੇ ਦੇ ਖੁਰ (ਪੌੜ) ਗਰਮ ਭਖਦੇ ਹੋਏ ਭੱਠੇ ਵਿੱਚ ਲੱਗੇ ਤਾਂ ਭੱਠਾ ਠੰਢਾ ਹੋ ਗਿਆ। ਭੱਠਾ ਮਜ਼ਦੂਰਾਂ ਨੇ ਇਸ ਦੀ ਸੂਚਨਾ ਕੋਟਲਾ ਨਿਹੰਗ ਦੇ ਕਿਲ੍ਹੇ ਵਿੱਚ ਰਹਿੰਦੇ ਭੱਠੇ ਦੇ ਮਾਲਕ ਨਿਹੰਗ ਖ਼ਾਂ ਪਠਾਨ ਨੂੰ ਦਿੱਤੀ ਤਾਂ ਨਿਹੰਗ ਖ਼ਾਂ ਨੇ ਭੱਠੇ ’ਤੇ ਪਹੁੰਚ ਕੇ ਭੁੱਲ ਬਖ਼ਸ਼ਾਈ ਤੇ ਗੁਰੂ ਜੀ ਨੂੰ ਆਪਣੇ ਕਿਲ੍ਹੇ ਵਿੱਚ ਜਾਣ ਦੀ ਬੇਨਤੀ ਕੀਤੀ। ਨਿਹੰਗ ਖ਼ਾਂ ਦੇ ਕਿਲ੍ਹੇ ਵਿੱਚ ਇੱਕ ਦਿਨ ਰਹਿ ਕੇ ਗੁਰੂ ਜੀ ਨੇ ਅਗਲੇ ਦਿਨ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਜਿੱਥੇ ਗੁਰੂ ਜੀ ਦੇ ਘੋੜੇ ਨੇ ਆਪਣੇ ਖੁਰਾਂ ਨਾਲ ਭੱਠਾ ਠੰਢਾ ਕੀਤਾ ਸੀ, ਉੱਥੇ ਹੀ ਗੁਰਦੁਆਰਾ ਭੱਠਾ ਸਾਹਿਬ ਹੈ।[5]

ਭਾਈ ਬਚਿੱਤਰ ਸਿੰਘ ਦੀ ਸ਼ਹਾਦਤ

ਸੋਧੋ

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਉਸ ਸਮੇਂ ਭਾਈ ਬਚਿੱਤਰ ਸਿੰਘ ਤੇ ਉਨ੍ਹਾਂ ਦੇ ਭਾਈ ਉਦੈ ਸਿੰਘ ਵੀ ਨਾਲ ਸਨ। ਗੁਰੂ ਜੀ ਪਰਿਵਾਰ ਵਿਛੋੜੇ ਤੋਂ ਬਾਅਦ ਸਰਸਾ ਨਦੀ ਤੋਂ ਪਿੰਡ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਵਿੱਚ ਪਹੁੰਚੇ ਸੀ। ਭਾਈ ਬਚਿੱਤਰ ਸਿੰਘ ਦੀ ਰੋਪੜ ਦੇ ਲਾਗੇ ਵੈਰੀ ਫੌਜਾਂ ਨਾਲ ਮਲਕਪੁਰ ਦੇ ਰੰਗੜਾਂ ਦੇ ਨਾਲ ਜੰਗ ਹੋ ਗਈ। ਸਾਰੇ ਸਿੰਘਾਂ ਨੇ ਵੈਰੀ ਫੌਜ ਨਾਲ ਸਖਤ ਟੱਕਰ ਲਈ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਬਚਿੱਤਰ ਸਿੰਘ ਵੀ ਸਖਤ ਜ਼ਖਮੀ ਹੋ ਗਏ ਸਨ। ਅਚਾਨਕ ਪਿੱਛੋਂ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ ਸਿੱਖਾਂ ਨਾਲ ਉਥੋਂ ਲੰਘੇ ਤਾਂ ਜ਼ਖਮੀ ਹਾਲਤ ਵਿੱਚ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਵਿੱਚ ਪਹੁੰਚਾਇਆ, ਜਿਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਨਿਹੰਗ ਖਾਂ ਪਠਾਣ ਦੇ ਕੋਲ ਪਹਿਲਾਂ ਹੀ ਠਹਿਰੇ ਹੋਏ ਸਨ। ਭਾਈ ਬਚਿੱਤਰ ਸਿੰਘ ਨੂੰ ਇੱਕ ਪਲੰਘ 'ਤੇ ਲਿਟਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਅੱਧੀ ਰਾਤ ਨੂੰ ਭਾਈ ਬਚਿੱਤਰ ਸਿੰਘ ਦੀ ਸੇਵਾ ਵਿੱਚ ਚੌਧਰੀ ਨਿਹੰਗ ਖਾਂ ਦੀ ਡਿਊਟੀ ਲਗਾ ਕੇ ਆਪ ਦੋਵੇਂ ਸਾਹਿਬਜ਼ਾਦੇ, ਜ਼ੋਰਾਵਾਰ ਸਿੰਘ ਤੇ ਭਾਈ ਮੋਹਕਮ ਸਿੰਘ ਆਦਿ ਸਿੰਘਾਂ ਸਹਿਤ ਪਿੰਡ ਲਖਮੀਪੁਰ ਦੀ ਵੱਲ ਰਵਾਨਾ ਹੋ ਗਏ ਤੇ ਅੱਗੇ ਚਮਕੌਰ ਸਾਹਿਬ ਪਹੁੰਚੇ ਸਨ। ਚੌਧਰੀ ਨਿਹੰਗ ਖਾਂ ਨੇ ਗੁਰੂ ਜੀ ਦੇ ਆਦੇਸ਼ ਅਨੁਸਾਰ ਬਚਿੱਤਰ ਸਿੰਘ ਦੀ ਸੇਵਾ ਕੀਤੀ। ਕਿਸੇ ਨੇ ਰੋਪੜ ਚੌਕੀ ਦੇ ਸਰਦਾਰ ਨੂੰ ਸੂਹ ਦਿੱਤੀ ਤੇ ਸਰਦਾਰ ਜਾਫਰ ਅਲੀ ਖ਼ਾਨ ਨੇ ਆਪਣੇ ਸਿਪਾਹੀਆਂ ਨਾਲ ਕਿਲ੍ਹੇ ਨੂੰ ਘੇਰਿਆ ਤੇ ਚੌਧਰੀ ਨਿਹੰਗ ਖਾਂ ਦੇ ਕਿਲ੍ਹੇ ਦੀ ਛਾਣਬਾਣ ਕੀਤੀ। ਕਿਲ੍ਹੇ ਦੀ ਕੇਵਲ ਇੱਕ ਕੋਠੜੀ ਹੀ ਤਲਾਸ਼ੀ ਲਈ ਰਹਿ ਗਈ ਸੀ, ਜਿਸ ਬਾਰੇ ਪੁੱਛਣ 'ਤੇ ਚੌਧਰੀ ਨਿਹੰਗ ਖਾਂ ਨੇ ਕਿਹਾ ਕਿ ਕੋਠੜੀ ਵਿੱਚ ਮੇਰੀ ਲੜਕੀ ਮੁਮਤਾਜ ਤੇ ਦਾਮਾਦ ਆਰਾਮ ਕਰ ਰਹੇ ਹਨ। ਜੇ ਚਾਹੁੰਦੇ ਹੋ ਤਾਂ ਖੁਲ੍ਹਵਾ ਕੇ ਦਿਖਾਵਾਂ? ਸਰਦਾਰ ਜਾਫਰ ਅਲੀ ਖ਼ਾਨ ਚੌਧਰੀ ਨਿਹੰਗ ਖਾਂ ਤੋਂ ਖਿਮਾ ਮੰਗ ਕੇ ਵਾਪਸ ਚਲੇ ਗਿਆ ਸੀ। ਕੋਠੜੀ ਵਿੱਚ ਭਾਈ ਬਚਿੱਤਰ ਸਿੰਘ ਦੀ ਸੇਵਾ ਬੇਟੀ ਮੁਮਤਾਜ ਕਰ ਰਹੀ ਸੀ ਤੇ ਪਿਤਾ ਜੀ ਦੇ ਬਚਨ ਸੁਣ ਕੇ ਬੇਟੀ ਮੁਮਤਾਜ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਸੀ ਤੇ ਭਾਰੀ ਤਪ ਕੀਤਾ ਸੀ। ਭਾਈ ਬਚਿੱਤਰ ਸਿੰਘ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ 8 ਦਸੰਬਰ 1705 ਨੂੰ ਪ੍ਰਲੋਕ ਸਿਧਾਰ ਗਿਆ ਸੀ।[5]

ਭਾਈ ਬਚਿੱਤਰ ਸਿੰਘ ਦੀ ਯਾਦ ਵਿੱਚ ਗੁਰਦਵਾਰਾ

ਸੋਧੋ

ਇਸ ਸਥਾਨ ਤੇ ਅੱਜਕਲ੍ਹ ਸ਼ਹੀਦ ਭਾਈ ਬਚਿੱਤਰ ਸਿੰਘ ਟਰੱਸਟ ਕੋਟਲਾ ਨਿਹੰਗ ਖਾਂ ਦੇ ਸਹਿਯੋਗ ਨਾਲ ਕਾਰਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੇ ਬਾਬਾ ਬਚਨ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਹਨ। ਇਸ ਟਰੱਸਟ ਦੇ ਪਹਿਲੇ ਪ੍ਰਧਾਨ ਮੱਖਣ ਸਿੰਘ ਸਨ, ਜਿਨ੍ਹਾਂ ਨੇ ਟਰੱਸਟ ਬਣਾ ਕੇ ਗੁਰਦੁਆਰਾ ਸਾਹਿਬ ਦੀ ਪਹਿਲੀ ਇਮਾਰਤ ਬਣਾਈ ਸੀ ਤੇ ਬਾਬਾ ਜੈਮਲ ਸਿੰਘ ਨਿਹੰਗ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਲਗਾਇਆ ਸੀ। ਇਸ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ 19, 20, 21 ਦਸੰਬਰ ਨੂੰ ਸਾਲਾਨਾ ਸ਼ਹੀਦੀ ਜੋੜ ਮੇਲਾ ਭਰਦਾ ਹੈ।

ਕਿਲ੍ਹਾ

ਸੋਧੋ
 
ਕੋਟਲਾ ਨਿਹੰਗ ਖ਼ਾਨ ਦਾ ਕਿਲ੍ਹਾ

ਇਹ ਪਿੰਡ 17 ਵੀੰ ਸਦੀ ਵਿੱਚ ਇੱਕ ਮੁਗਲ ਰਿਆਸਤ ਦੀ ਰਾਜਧਾਨੀ ਸੀ ਜਿਸਤੇ ਪਸ਼ਤੂਨ ਜਿਮੀਂਦਾਰ ਨਿਹੰਗ ਖ਼ਾਨ ਦਾ ਰਾਜ ਸੀ।ਇਸ ਪਿੰਡ ਵਿੱਚ ਉਸ ਸਮੇਂ ਦਾ ਇੱਕ ਕਿਲ੍ਹਾ ਬਣਿਆ ਹੋਇਆ ਹੈ ਜੋ ਹੁਣ ਲਗਪਗ ਖੰਡਰ ਹੋ ਚੁੱਕਾ ਹੈ ਅਤੇ ਇਸ ਥਾਂ ਹੁਣ ਭਾਈ ਬਚਿੱਤਰ ਸਿੰਘ ਦੀ ਯਾਦਗਾਰ ਉਸਾਰੀ ਜਾ ਰਹੀ ਹੈ।

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. Radiocarbon and Indian archaeology, Tata Institute of Fundamental Research, 1973, ... Kotla Nihang Khan is about 3 km to south-east of Ropar ...
  2. 2.0 2.1 Surjit Singh Gandhi, History of Sikh Gurus Retold: 1606-1708 C, Atlantic Publishers & Distributors, 2007, ISBN 978-81-269-0858-5, ... the Guru met Nihang Khan, the Zamindar of Kotla Nihang Khan, a place in proximity to present-day Ropar city. Nihang Khan was so moved that he decided to dedicate his all in the cause of the Guru. This happened on the Amavas or Maghar 1745 Bk 1688 ...
  3. Shashi Asthana, Pre-Harappan cultures of India and the borderlands, Books & Books, 1985, ISBN 978-81-85016-13-9, ... similar to a furnace found at Kotla Nihang Khan, is located here. It is an overground oval structure built with the long axis of about 1 to 1.5 m ...
  4. Mohindar Singh Randhawa, A history of agriculture in India, Volume 1A History of Agriculture in India, Mohindar Singh Randhawa, Indian Council of Agricultural Research, 1980, ... The date of Kotla Nihang Khan is about 2200 bc (ii) Rupar and Other Sites The Nalagarh mound at Rupar on the Satluj was excavated by YD Sharma in 1953-56. In the lowest stratum, Harappan potteries, bronze implements ...
  5. 5.0 5.1 http://punjabipedia.org/topic.aspx?txt=%E0%A8%95%E0%A9%8B%E0%A8%9F%E0%A8%B2%E0%A8%BE%20%E0%A8%A8%E0%A8%BF%E0%A8%B9%E0%A9%B0%E0%A8%97%20%E0%A8%96%E0%A8%BC%E0%A8%BE%E0%A8%A8

ਪੁਸਤਕ ਸੂਚੀ

ਸੋਧੋ