ਕੌਡੀ ਇੱਕ ਸਮੁੰਦਰੀ ਜੀਵ ਦਾ ਅਸਿਥਕੋਸ਼ ਹੈ। ਕੌਡੀ ਪ੍ਰਾਪਤ ਕਰਨ ਲਈ ਜੀਵ ਨੂੰ ਮਾਰਿਆ ਜਾਂਦਾ ਹੈ। ਇਹ ਜੀਵ ਮੋਲਸਕਾ ਵਰਗ ਦੇ ਸਭ ਤੋਂ ਵੱਡੇ ਉਪਵਰਗ ਗੈਸਟ੍ਰੀਪੋਡਰ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ। ਇਹਨਾਂ ਦੀ ਲੰਬਾਈ ਅੱਧੇ ਇੰਚ ਤੋਂ ਇੱਕ ਇੰਚ ਤੱਕ ਹੁੰਦੀ ਹੈ। ਕੌਡੀ ਨੂੰ ਸੰਸਕ੍ਰਿਤ ਵਿੱਚ ਇਸ ਨੂੰ ‘ਕਪਰਦ’ ਫਰੈਂਚ, ਰੂਸੀ ਅਤੇ ਜਰਮਨ ਵਿੱਚ ‘ਕੋਰਿਸ’, ਅੰਗਰੇਜ਼ੀ ਵਿੱਚ ‘‘ਕੋਡਰੀ’, ਰੋਮਨ ‘ਕੋਰੀ’ ਨੇਪਾਲੀ 'ਚ ਕੌਡਾਂ, ਹਿੰਦੀ 'ਚ ਕੌਰੀ, ਉਰਦੂ 'ਚ کوڑی ਮਰਾਠੀ 'ਚ ਕਵਡੀ ਅਤੇ ਅਫ਼ਰੀਕੀ ਭਾਸ਼ਾ ਵਿੱਚ ਇਸ ਨੂੰ ‘ਕੁਰੜੀ’ ਕਿਹਾ ਜਾਂਦਾ ਹੈ।

ਕੌਡੀਆਂ
1845 ਅਰਬਾਂ ਨਾਲ ਲੈਣ ਦੇਣ ਸਮੇਂ ਕੌਡੀ ਦੀ ਵਰਤੋਂ
ਕੌਡੀ

ਕਿਸਮਾਂ

ਸੋਧੋ

ਕੌਡੀਆਂ ਦੀਆਂ 150 ਨਾਲੋਂ ਜ਼ਿਆਦਾ ਕਿਸਮਾਂ ਹਨ, ਜਿਹਨਾਂ ਵਿੱਚ ਪ੍ਰਿੰਸ, ਯੁਰੇਨੀਅਮ, ਕਾਕਲੇਂਸ, ਲਯੂਕੋਟ੍ਰੋਨ, ਬ੍ਰੋਡਰਿਆ, ਗੱਟਾਟਾ, ਕਲਟੋਸ ਆਦਿ ਕਾਫ਼ੀ ਚੰਗੀਆਂ ਮੰਨੀਆਂ ਜਾਂਦੀਆਂ ਹਨ। ਇਹ ਦੁਰੱਲਭ ਕੌਡੀਆਂ ਭਾਰਤ ਵਿੱਚ 35 ਕਿਸਮਾਂ ਦੀਆਂ ਮਿਲਦੀਆਂ ਹਨ। ਇਹ ਭਾਰਤ, ਮਾਲਦੀਵ, ਲਕਸ਼ਦੀਪ, ਰਾਮੇਸ਼ਵਰਮ, ਕੰਨਿਆਕੁਮਾਰੀ ਥਾਵਾਂ ’ਤੇ ਮਿਲਦੀਆਂ ਹਨ।[1]

ਵਰਤੋਂ

ਸੋਧੋ

ਭਾਰਤ ਵਿੱਚ ਕੌਡੀਆਂ ਨੂੰ ਤੱਕੜੀ ਵਿੱਚ ਬੰਨ੍ਹਿਆ ਜਾਂਦਾ ਹੈ ਤਾਂ ਕਿਤੇ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਉਸ ਦੇ ਲੱਕ ਦੁਆਲੇ ਤਾਂ ਕਿਤੇ ਲਾੜਾ-ਲਾੜੀ ਦੇ ਗੁੱਟ ਦੁਆਲੇ। ਮਕਾਨਾਂ ਦੀ ਨੀਂਹ ਰੱਖਣ ਸਮੇਂ ਵੀ ਇਸ ਨੂੰ ਪਾਇਆ ਜਾਂਦਾ ਹੈ। ਪਿੰਡਾਂ ਵਿੱਚ ਬਲਦਾਂ ਦੇ ਗਲ ਵਿੱਚ ਮਾਲਾ ਦੇ ਰੂਪ ਵਿੱਚ ਬੰਨ੍ਹੀਆਂ ਕੌਡੀਆਂ ਪਾਈਆਂ ਜਾਂਦੀਆਂ ਹਨ। ਭਾਰਤ ਦੇ ਕਈ ਕਬੀਲੇ ਦੇ ਆਦਿਵਾਸੀ ਕੌਡੀ ਨਾਲ ਸਜੇ ਕੱਪੜੇ ਅਤੇ ਗਹਿਣੇ ਪਹਿਨਦੇ ਹਨ। ਆਯੁਰਵੇਦ ਵਿੱਚ ਇਸ ਦੀ ਭਸਮ ਨਾਲ ਕਈ ਰੋਗਾਂ ਦੇ ਇਲਾਜ ਕੀਤਾ ਜਾਂਦਾ ਹੈ।

ਮੁਦਰਾ

ਸੋਧੋ

ਕਿਸੇ ਸਮੇਂ ਭਾਰਤ ਵਿੱਚ ਮੁਦਰਾ ਦੇ ਰੂਪ ਵਿੱਚ ਕੌਡੀ ਦਾ ਲੈਣ ਦੇਣ ਹੁੰਦਾ ਸੀ। ਕੌਡੀਆਂ ਦੀ ਰੀਤ ਦੀ ਸ਼ੁਰੂਆਤ ਭਾਰਤ ਵਿੱਚ ਹੋਈ, ਵਪਾਰੀਆਂ, ਸ਼ਾਹੂਕਾਰਾਂ ਦਾ ਲੈਣ-ਦੇਣ ਸੋਨੇ,ਚਾਂਦੀ ਦੇ ਸਿੱਕਿਆਂ ਨਾਲ ਹੁੰਦਾ ਸੀ। ਕਿਸੇ ਸਮੇਂ ਜਦੋਂ ਸਰਾਧ ਕੀਤਾ ਜਾਂਦਾ ਸੀ ਤਾਂ ਬ੍ਰਾਹਮਣਾਂ ਨੂੰ ਦਕਸ਼ਣਾਂ ਵਿੱਚ ਵੀ ਕੌਡੀਆਂ ਹੀ ਦਿੱਤੀਆਂ ਜਾਂਦੀਆਂ ਸਨ। ਇਹ ਸੁੰਦਰ, ਮਜ਼ਬੂਤ, ਛੋਟੀ ਹੋਣ ਕਾਰਨ ਇਹ ਸਭ ਲਈ ਆਦਰਸ਼ਕ ਸਨ। ਕੌਡੀਆਂ ਨਾ ਤਾਂ ਜਲਦੀ ਗਲਦੀਆਂ-ਸੜਦੀਆਂ ਸਨ, ਨਾ ਟੁੱਟਦੀ-ਫੁੱਟਦੀਆਂ ਸਨ। ਪ੍ਰਸਿੱਧ ਵਿਗਿਆਨੀ ਭਾਸਕਰ ਦੂਜਾ ਨੇ ਆਪਣੇ ਪ੍ਰਸਿੱਧ ਗਰੰਥ ‘ਲੀਲਾਵਤੀ’ ਵਿੱਚ ਕੌਡੀਆਂ ਦਾ ਵਰਣਨ ਮੁਦਰਾ ਦੇ ਰੂਪ ਵਿੱਚ ਕੀਤਾ ਹੈ। ਸਾਡੇ ਦੇਸ਼ ਵਿੱਚ 1939 ਤੱਕ ਕੌਡੀਆਂ ਮੁਦਰਾ ਵਜੋਂ ਚਲਦੀਆਂ ਰਹੀਆਂ। ਸਿੰਧ ਘਾਟੀ ਦੀ ਪ੍ਰਾਚੀਨ ਸਭਿਅਤਾ ਵਿੱਚ ਲਗਭਗ ਪੰਜ ਹਜ਼ਾਰ (5000) ਸਾਲ ਪਹਿਲਾਂ ਮੁਦਰਾ ਦੇ ਰੂਪ ਵਿੱਚ ਇਸਦੀ ਵਰਤੋਂ ਆਮ ਸੀ।

ਫੁੱਟੀ ਕੌਡੀ

ਸੋਧੋ

ਪੁਰਾਣਿਆਂ ਸਮਿਆਂ ਵਿੱਚ ਫੁੱਟੀ ਕੌਡੀ ਨੂੰ ਮੁਦਰਾ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ ਅਤੇ ਇਸ ਦੀ ਕਦਰ ਸਭ ਤੋਂ ਘੱਟ ਹੁੰਦੀ ਸੀ। ਤਿੰਨ ਫੁੱਟੀ ਕੌਡੀਆਂ ਤੋਂ ਇੱਕ ਕੌਡੀ ਬਣਦੀ ਸੀ ਅਤੇ ਦਸ ਕੋਡੀਆਂ ਤੋਂ ਇੱਕ ਦਮੜੀ। "ਫੁੱਟੀ ਕੋਡੀ" ਨੂੰ ਮੁਹਾਵਰੇ ਦੇ ਤੌਰ 'ਤੇ ਮੁਹਤਾਜੀ ਦੀ ਅਲਾਮਤ ਲਈ ਵੀ ਵਰਤਿਆ ਜਾਂਦਾ ਹੈ।

  • ਉਦਾਹਰਣ

ਮੇਰੇ ਕੋਲ ਤਾਂ ਫੁੱਟੀ ਕੌਡੀ ਵੀ ਨਹੀਂ ਬਚੀ। ਦੁਨੀਆ ਦਾ ਸਭ ਤੋਂ ਪੁਰਾਣਾ ਸਿੱਕਾ ਫੁੱਟੀ ਕੌਡੀ ਹੀ ਹੈ। ਇਸ ਨੂੰ ਫੁੱਟੀ ਕੌਡੀ ਦਾ ਨਾਂ ਇਸ ਲਈ ਦਿੱਤਾ ਗਿਆ ਕਿਉਂਕਿ ਇਸ ਦਾ ਇੱਕ ਪਾਸਾ ਫਟਿਆ ਹੋਇਆ ਹੁੰਦਾ ਸੀ। ਇਸੇ ਕਰਕੇ ਕੋਡੀ ਦੇ ਘੂੰਘੇ ਨੂੰ " ਫੁੱਟੀ ਕੋਡੀ" ਕਿਹਾ ਜਾਂਦਾ ਹੈ। ਤਿੰਨ ਫੁੱਟੀ ਕੌਡੀਆਂ ਦੇ ਘੂੰਘੇ ਇੱਕ ਪੂਰੀ ਕੌਡੀ ਦੇ ਬਰਾਬਰ ਹੁੰਦੇ ਸਨ। ਇਸ "ਕੌਡੀ" ਦੀ ਆਖ਼ਰੀ ਕਦਰ ਰੁਪਈਆ ਹੁੰਦਾ ਸੀ। ਇੱਕ ਰੁਪਈਆ 7680 ਫੁੱਟੀ ਕੋਡੀਆਂ ਦੇ ਬਰਾਬਰ ਹੁੰਦਾ ਸੀ। ਫੁੱਟੀ ਕੌਡੀ ਅਤੇ ਰੁਪਈਏ ਦੇ ਵਿਚਕਾਰ ਦਸ ਵੱਖ ਵੱਖ ਸਿੱਕੇ ਹੁੰਦੇ ਸਨ, ਜਿਨ੍ਹਾਂ ਨੂੰ ਕੌਡੀ , ਦਮੜੀ ,ਪਾਈ , ਧੇਲਾ , ਪੈਸਾ ਟਕਾ ,ਆਨਾ , ਦੁਆਨੀ , ਚੁਆਨੀ ,ਅਠੱਨੀ ਅਤੇ ਫਿਰ ਕਿਤੇ ਜਾਕੇ ਰੁਪਈਆ ਬਣਦਾ ਸੀ। ਮੁਦਾਰ ਦੇ ਰੂਪ ਵਿੱਚ ਇਨ੍ਹਾਂ ਦੀ ਕਦਰ ਕੁਝ ਇਸ ਤਰ੍ਹਾਂ ਸੀ,

  • 3 ਫੁੱਟੀ ਕੌਡੀਆਂ = 1 ਕੌਡੀ
  • 10 ਕੌਡੀਆਂ = 1 ਦਮੜੀ
  • 02 ਦਮੜੀ = 1.5 ਪਾਈ
  • 1.5 ਪਾਈ = 1ਧੇਲਾ
  • 02 ਧੇਲੇ = 1 ਪੈਸਾ
  • 02 ਪੈਸੇ = 1 ਟਕਾ
  • 02 ਟਕੇ = 1 ਆਨਾ
  • 02 ਆਨੇ = 1 ਦੁਆਨੀ
  • 02 ਦੁਆਨੀਆਂ = 1 ਚੁਆਨੀ
  • 02 ਚੁਆਨੀਆਂ = 1 ਅਠੱਨੀ
  • 02 ਅਠੱਨੀਆਂ = 1 ਰੁਪਈਆ ਜਾਂ
  • 16 ਆਨੇ = 1 ਰੁਪਈਆ

ਹਵਾਲੇ

ਸੋਧੋ
  1. "Cowri". Dictionary.com. Retrieved 25 Sep 2013.