ਗ਼ੁੱਸਾ

(ਕ੍ਰੋਧ ਤੋਂ ਮੋੜਿਆ ਗਿਆ)

ਗ਼ੁੱਸਾ ਜਾਂ ਕ੍ਰੋਧ ਇੱਕ ਭਾਵਨਾਤਮਕ ਪ੍ਰਤੀਕਿਰਿਆ ਜਾਂ ਵਲਵਲਾ ਹੈ ਜੋ ਕਿ ਧਮਕੀ ਦਿੱਤੀ ਗਈ ਹੋਣ ਦੀ ਮਨੋਵਿਗਿਆਨਿਕ ਵਿਆਖਿਆ ਨਾਲ ਸਬੰਧਤ ਹੈ। ਇਹ ਅਕਸਰ ਕਿਸੇ ਵੱਲੋਂ ਵਰਤੋ-ਵਿਹਾਰ ਦੀ ਬੁਨਿਆਦੀ ਹੱਦਾਂ ਦੀ ਉਲੰਘਣਾ ਕਰਨ ਨੂੰ ਦਰਸ਼ਾਉਂਦਾ ਹੈ। ਸਰੀਰਕ ਪੱਧਰ ਉੱਤੇ ਕ੍ਰੋਧ ਕਰਨ/ਹੋਣ ਉੱਤੇ ਦਿਲ ਦੀ ਰਫ਼ਤਾਰ ਵਧ ਜਾਂਦੀ ਹੈ; ਲਹੂ ਦਾ ਦੌਰ ਤੇਜ਼ ਹੋ ਜਾਂਦਾ ਹੈ। ਇਹ ਡਰ ਤੋਂ ਉਪਜ ਸਕਦਾ ਹੈ। ਡਰ ਸੁਭਾਅ ਵਿੱਚ ਸਾਫ਼ ਤੌਰ ਉੱਤੇ ਉਦੋਂ ਉਜਾਗਰ ਹੁੰਦਾ ਹੈ ਜਦੋਂ ਵਿਅਕਤੀ ਡਰ ਦੇ ਕਾਰਨ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਕ੍ਰੋਧ ਮਨੁੱਖ ਲਈ ਨੁਕਸਾਨਦਾਇਕ ਹੈ।

ਹਾਇਰੋਨੀਮਸ ਬੋਸ ਦੇ ਚਿੱਤਰ ਸੱਤ ਮਾਰੂ ਪਾਪ ਅਤੇ ਚਾਰ ਅੰਤਿਮ ਚੀਜ਼ਾਂ ਦਾ ਹਿੱਸਾ।