ਮੁਹੰਮਦ ਗ਼ੌਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[File:Tomb of Muhammad of Ghor 2.jpg|thumb|right|250px|ਸੋਹਾਵਾ ਝੇਲਮ , ਪਾਕਿਸਤਾਨ ਵਿੱਚ ਮੋਹੰਮਦ ਗੌਰੀ ਦਾ ਮਕਬਰਾ]]
'''ਮੁਹੰਮਦ ਗੌਰੀ''' 12ਵੀ ਸ਼ਤਾਬਦੀ ਦਾ ਅਫਗਾਨ ਯੋਧਾ ਸੀ ਜੋ ਗਜਨੀ ਸਾਮਰਾਜ ਦੇ ਅਧੀਨ ਗੌਰ ਨਾਮਕ ਰਾਜ ਦਾ ਸ਼ਾਸਕ ਸੀ। ਉਹ ੧੧੭੩ ਈ. ਵਿੱਚ ਗੌਰ ਦਾ ਸ਼ਾਸਕ ਬਣਿਆ ਅਤੇ
ਉਸ ਨੇ ਭਾਰਤੀ ਉਪ ਮਹਾਦੀਪ ਉੱਤੇ ਪਹਿਲਾ ਹਮਲਾ [[ਮੁਲਤਾਨ]] (੧੧੭੫ ਈ.) ਉੱਤੇ ਕੀਤਾ। [[ਪਾਟਨ]] (ਗੁਜਰਾਤ) ਦੇ ਸ਼ਾਸਕ ਭੀਮ ਦੂਸਰੇ ਉੱਤੇ ਮੁਹੰਮਦ ਗੌਰੀ ਨੇ ੧੧੭੮ ਈ. ਵਿੱਚ ਹਮਲਾ ਕੀਤਾ ਕਿੰਤੂ ਬੁਰੀ ਤਰ੍ਹਾਂ ਹਾਰ ਗਿਆ। <br>
 
ਮੁਹੰਮਦ ਗੌਰੀ ਅਤੇ [[ਪ੍ਰਿਥਵੀਰਾਜ ਚੌਹਾਨ]] ਦੇ ਵਿਚਕਾਰ ਤਰਾਈਨ ਦੇ ਮੈਦਾਨ ਵਿੱਚ ਦੋ ਲੜਾਈਆਂ ਹੋਈਆਂ । ੧੧੯੧ ਈ. ਵਿੱਚ ਹੋਏ [[ਤਰਾਈਨ ਦੀ ਪਹਿਲੀ ਲੜਾਈ]] ਵਿੱਚ ਪ੍ਰਿਥਵੀਰਾਜ ਚੌਹਾਨ ਦੀ ਫਤਹਿ ਹੋਈ ਪਰ ਅਗਲੇ ਹੀ ਸਾਲ ੧੧੯੨ ਈ . ਵਿੱਚ ਪ੍ਰਿਥਵੀਰਾਜ ਚੁਹਾਨ ਨੂੰ [[ਤਰਾਈਨ ਦੀ ਦੂਸਰੀ ਲੜਾਈ]] ਵਿੱਚ ਮੁਹੰਮਦ ਗੌਰੀ ਨੇ ਉਸਨੂੰ ਬੁਰੀ ਤਰ੍ਹਾਂ ਹਾਰ ਦਿੱਤੀ । <br>
 
ਮੁਹੰਮਦ ਗੌਰੀ ਨੇ ਚੰਦਾਵਰ ਦੀ ਲੜਾਈ (੧੧੯੪ ਈ.) ਵਿੱਚ ਦਿੱਲੀ ਦੇ ਗਹੜਵਾਲ ਖ਼ਾਨਦਾਨ ਦੇ ਸ਼ਾਸਕ ਜੈਚੰਦ ਨੂੰ ਹਾਰ ਦਿੱਤੀ। ਉਸ ਨੇ ਭਾਰਤ ਵਿੱਚ ਜਿੱਤਿਆ ਸਾਮਰਾਜ ਆਪਣੇ ਸੈਨਾਪਤੀਆਂ ਨੂੰ ਸੌਪ ਦਿੱਤਾ ਅਤੇ ਆਪ ਗਜਨੀ ਚਲਾ ਗਿਆ। ੧੫ ਮਾਰਚ ੧੨੦੬ ਈ . ਨੂੰ ਮੁਹੰਮਦ ਗੌਰੀ ਦੀ ਗਜਨੀ ਵਿੱਚ ਹੱਤਿਆ ਕਰ ਦਿੱਤੀ ਗਈ। ਬਾਅਦ ਵਿੱਚ ਗੋਰੀ ਦੇ ਗੁਲਾਮ [[ਕੁਤੁਬੁੱਦੀਨ ਐਬਕ]] ਨੇ [[ਗ਼ੁਲਾਮ ਖ਼ਾਨਦਾਨ]] ਦੀ ਨੀਂਹ ਰੱਖੀ।