ਗੱਲ-ਬਾਤ:ਤਾਇਪਿੰਙ ਬਗ਼ਾਵਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 6:
::: ਜਿਥੋਂ ਤੱਕ ਮੈਨੂੰ ਪਤਾ ਹੈ, ਪੰਜਾਬੀਪੀਡੀਆ ਵਿੱਚ ਹਲੇ ਤੱਕ ਪੁਰਾਣੀਆਂ ਕਿਤਾਬਾਂ ਹੀ ਅਪਲੋਡ ਕੀਤੀਆਂ ਗਈਆਂ ਹਨ। ਇਸ ਲਈ ਹੋ ਸਕਦਾ ਹੈ ਤਾਂ ਕਰਕੇ ਉਥੇ ਇਹ ਧੁਨੀ ਮੌਜੂਦ ਹੋਵੇ, ਪਰ ਅੱਜ ਦੀ ਤਰੀਕ ਵਿੱਚ ਇਹ ਧੁਨੀ ਨਹੀਂ ਵਰਤੀ ਜਾਂਦੀ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਅੱਜ ਵੰਗਾਂ ਹੀ ਲਿੱਖਿਆ ਜਾਂਦਾ ਹੈ ਕਿਉਂਕਿ ਹੁਣ ਇਹ ਧੁਨੀਆਂ ਪੰਜਾਬੀ ਵਿੱਚ ਬੋਲੀਆਂ ਹੀ ਨਹੀਂ ਜਾਂਦੀਆਂ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਕੋਸ਼ ਇਸ ਤਰ੍ਹਾਂ ਬਣਾਉਣਾ ਹੈ ਕਿ ਕੋਈ ਪੰਜਾਬੀ ਇਹਨੂੰ ਸਮਝ ਨਾ ਸਕੇ ਤਾਂ ਇਹ ਠੀਕ ਹੋਵੇਗਾ। ਤੁਸੀਂ ਇਹ ਦੱਸ ਦਵੋ ਕਿ ਤਾਇਪਿੰਙ ਨੂੰ ਕਿਸ ਤਰ੍ਹਾਂ ਉਚਾਰਿਆ ਜਾਵੇਗਾ ਕਿ ਇਹ ਤਾਇਪਿੰਗ ਨਾਲੋਂ ਵੱਖ ਹੋਵੇਗਾ ? ਇੱਕ ਪੰਜਾਬੀ ਬੁਲਾਰਾ ਇਸਨੂੰ ਨਹੀਂ ਬੋਲ ਸਕਦਾ। ਇਹ ਤਰੀਕਾ ਚੀਜ਼ਾਂ ਨੂੰ ਉਲਝਾਉਣ ਵਾਲਾ ਹੈ। ਮੇਰੇ ਅਨੁਸਾਰ ਹਾਲ ਦੀ ਘੜੀ ਜੋ ਪ੍ਰਚੱਲਤ ਹੈ ਉਸ ਵਲ ਧਿਆਨ ਦਿੱਤਾ ਜਾਵੇ। ਇਸ ਬਾਰੇ ਭਾਈਚਾਰੇ ਦੇ ਵਿਸ਼ਾਲ ਹੋਣ ਉੱਤੇ ਚਰਚਾ ਕੀਤੀ ਜਾਵੇਗੀ ਅਤੇ ਫਿਰ ਹੀ ਕੁਝ ਕਰਨਾ ਚਾਹੀਦਾ ਹੈ। "ਙ" ਦਾ ਪੈਂਤੀ ਵਿੱਚ ਮੌਜੂਦ ਹੋਣ ਜਾਂ ਨਾ ਹੋਣ ਨਾਲ ਅੱਜ ਦੀ ਤਰੀਕ ਵਿੱਚ ਕੋਈ ਫ਼ਰਕ ਨਹੀਂ ਪੈਂਦਾ। ਇਹ ਕ ਦੇ ਪੈਰ ਬਿੰਦੀ ਪਾਉਣ ਦੀ ਤਰ੍ਹਾਂ ਹੀ ਹੋਵੇਗਾ। ਜਦ ਕੋਈ ਬੁਲਾਰਾ ਇਸਦਾ ਉਚਾਰਨ ਹੀ ਨਹੀਂ ਕਰ ਸਕਦਾ ਤਾਂ ਇਸ ਧੁਨੀ ਨੂੰ ਵਰਤਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕੋਈ ਵੀ ਲਿਪੀ ਉਚਾਰਨ ਨੂੰ ਲਿਖਤੀ ਰੂਪ ਵਿੱਚ ਦਰਸਾਉਣ ਲਈ ਹੀ ਹੁੰਦੀ ਹੈ। ਇਸ ਲਈ ਇਸਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਕੀਤੀ ਜਾਣੀ ਚਾਹੀਦੀ ਹੈ। --[[ਵਰਤੋਂਕਾਰ:Satdeep gill|Satdeep gill]] ([[ਵਰਤੋਂਕਾਰ ਗੱਲ-ਬਾਤ:Satdeep gill|ਗੱਲ-ਬਾਤ]]) ੧੪:੫੦, ੨੮ ਜੁਲਾਈ ੨੦੧੪ (UTC)
:::: ਪੰਜਾਬੀਪੀਡੀਆ ਵਿੱਚ ਵੰਗਾਂ ਪਾਕੇ ਦੇਖੋ ਵੰਙਾਂ ਨਾਲੋਂ ਜਾਦਾ ਪੇਜ ਖੁੱਲਦੇ ਹਨ।[http://punjabipedia.org/search.aspx?txt=ਵੰਗਾਂ 1] --[[ਵਰਤੋਂਕਾਰ:Satdeep gill|Satdeep gill]] ([[ਵਰਤੋਂਕਾਰ ਗੱਲ-ਬਾਤ:Satdeep gill|ਗੱਲ-ਬਾਤ]]) ੧੪:੫੭, ੨੮ ਜੁਲਾਈ ੨੦੧੪ (UTC)
::::: ਮਿਹਰਬਾਨੀ ਕਰਕੇ ਆਮ ਪੰਜਾਬੀ ਬੁਲਾਰਿਆਂ ਦਾ ਵਾਸਤਾ ਨਾ ਪਾਓ। ਆਮ ਪੰਜਾਬੀ ਬੁਲਾਰਾ ਆਪਣੀ ਆਮ ਜਿਹੀ ਜ਼ਿੰਦਗੀ 'ਚ ਕਦੇ "ਪ੍ਰਕਾਸ਼ ਸੰਸਲੇਸ਼ਣ", "ਵਰਣ ਵਿਖੇਪਣ" ਵਰਗੇ ਭਾਰੂ ਅਤੇ ਜੁਝਾਰੂ ਸ਼ਬਦ ਨਹੀਂ ਵਰਤਦਾ। ਮੇਰੇ ਵਰਗੇ ਦੀ ਜੀਭ ਨੂੰ ਵੀ ਅਜਿਹੇ ਸ਼ਬਦ ਉਚਾਰਦਿਆਂ ਭਾਜੜਾਂ ਪੈ ਜਾਂਦੀਆਂ ਹਨ। ਆਮ ਪੰਜਾਬੀ ਬੁਲਾਰਾ ਯੁੱਧ ਨੂੰ ਪਹਿਲਾਂ ਤਾਂ ਬੋਲਦਾ ਹੀ ਨਹੀਂ ਜੇਕਰ ਬੋਲੇ ਵੀ ਤਾਂ ਜੁੱਧ ਕਹਿੰਦਾ ਹੈ। ਆਮ ਪੰਜਾਬੀ ਬੁਲਾਰਾ ਵਿਸ਼ਵ ਦੀ ਥਾਂ ਦੁਨੀਆਂ/ਜੱਗ ਦੀ ਵਰਤੋਂ ਕਰਦਾ ਹੈ ਪਰ ਕੀ ਕਿਸੇ ਨੇ ਵਿਚਾਰੇ ਦੀ ਲਾਜ ਰੱਖਣ ਲਈ "world organizations" ਵਿੱਚ ਵਿਸ਼ਵ ਦਾ ਖਹਿੜਾ ਛੱਡਿਆ? ਆਮ ਪੰਜਾਬੀ ਬੁਲਾਰਾ "ਭੂਗੋਲ" ਨਹੀਂ ਵਰਤਦਾ। ਇਹਨੂੰ ਤਾਂ ਸਿਰਫ਼ ਖ਼ਾਸ ਭੂਗੋਲ ਪੜ੍ਹਨ ਵਾਲ਼ੇ ਜਾਂ ਭੂਗੋਲ ਦੇ ਰਸੀਏ ਹੀ ਜਾਣਦੇ ਹਨ। ਆਮ ਬੁਲਾਰਾ ਦਰਸ਼ਨ ਨਹੀਂ ਕਹਿੰਦਾ ਫ਼ਲਸਫ਼ਾ ਆਖਦਾ ਹੈ ਜੋ ਪੰਜਾਬੀ ਅਦਬ 'ਚ ਵਧੇਰੇ ਪ੍ਰਚੱਲਤ ਹੈ ਪਰ ਕੀ ਤੁਸੀਂ ਮੈਨੂੰ ਦਰਸ਼ਨ, ਦਾਰਸ਼ਨਿਕ ਵਰਗੇ "ਖ਼ਾਸ ਸ਼ਬਦਾਂ" ਨੂੰ ਫ਼ਲਸਫ਼ਾ ਕਰਨ ਦਿਓਗੇ? ਭੂਗੋਲ ਨੂੰ ਜੁਗਰਾਫ਼ੀਆ?? ਜੇਕਰ ਹਾਂ ਤਾਂ ਬੇਸ਼ੱਕ ਇਹਨੂੰ ਪ੍ਰਚੱਲਤ ਅਤੇ ਆਮ "ਤਾਇਪਿੰਗ" ਤੇ ਕਰ ਦਿਓ ਬਸ਼ਰਤੇ ਅੱਧੇ ਤੋਂ ਵੱਧ "ਖ਼ਾਸ" ਸੰਸਕ੍ਰਿਤ ਸ਼ਬਦਾਂ ਨੂੰ "ਆਮ" ਪੰਜਾਬੀ ਸ਼ਬਦਾਂ 'ਚ ਬਦਲਨਾ ਪਵੇਗਾ। ਆਮ ਪੰਜਾਬੀ ਬੁਲਾਰੇ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਉਹ ਆਪਣੀ ਜ਼ਿੰਦਗੀ 'ਚ ਦੋ ਤਰ੍ਹਾਂ ਦੇ "ਲ" ਬੋਲਦਾ ਹੈ ਇੱਕ ਲ ਤੇ ਦੂਜਾ ਲ਼॥।ਜਦ ਤੱਕ ਨਾ ਦੱਸੋ ਉਹਨੂੰ ਫ਼ਰਕ ਵੀ ਨਹੀਂ ਪਤਾ ਹੁੰਦਾ ਪਰ ਜੇਕਰ ਉਹਨੂੰ ਬੋਲ ਕੇ "ਬਾਲ" (ਬੱਚਾ) ਅਤੇ "ਬਾਲ਼" (ਕੇਸ) ਵਿੱਚ ਫ਼ਰਕ ਦੱਸੋਗੇ ਤਾਂ ਉਹ ਹੈਰਾਨ-ਪਰੇਸ਼ਾਨ ਹੋ ਜਾਂਦਾ ਹੈ। ਪੰਜਾਬੀ ਵਿਕੀ ਉਹਨਾਂ ਆਮ ਬੁਲਾਰਿਆਂ ਲਈ ਨਹੀਂ ਜਿਹਨਾਂ ਨੂੰ ਭਾਸ਼ਾ ਦੀ ਧੁਨਾਤਮਕ 'ਤੇ ਵਿਆਕਰਨਕ ਅਮੀਰੀ ਦਾ ਪਤਾ ਨਹੀਂ ਜਾਂ ਉਹਨੂੰ ਅਣਡਿੱਠਾ ਕਰਦੇ ਹੋਣ; ਇਹ ਵਿਕੀ ਉਹਨਾਂ ਆਮ ਬੁਲਾਰਿਆਂ ਲਈ ਤਿਆਰ ਕੀਤਾ ਜਾ ਰਿਹਾ ਜਿਹਨਾਂ ਨੂੰ ਜਾਂ ਤਾਂ ਬਰੀਕ ਪਹਿਲੂਆਂ ਦਾ ਗਿਆਨ ਹੈ ਜਾਂ ਗਿਆਨ ਲੈਣਾ ਚਾਹੁੰਦੇ ਹਨ, ਕੁਝ ਸਿੱਖਣਾ ਚਾਹੁੰਦੇ ਹਨ ਅਤੇ ਕੁਝ ਸਿਖਾਉਣਾ ਚਾਹੁੰਦੇ ਹਨ ਨਾ ਕਿ ਸਿਰਫ਼ ਆਪਣੇ ਵਿਚਾਰਾਂ ਦੀ ਕੱਟੜਤਾ 'ਤੇ ਡਟੇ ਰਹਿਣਾ। --ਬਬਨਦੀਪ ੧੫:੨੯, ੨੮ ਜੁਲਾਈ ੨੦੧੪ (UTC)
Return to "ਤਾਇਪਿੰਙ ਬਗ਼ਾਵਤ" page.