ਚੰਦਰਸ਼ੇਖਰ ਵੈਂਕਟ ਰਾਮਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 39:
ਸੰਨ 1907 ਵਿਚ ਸੀ.ਵੀ. ਰਮਨ ਨੇ [[ਸਿਵਲ ਸਰਵਿਸ]] ਦੀ ਪ੍ਰੀਖਿਆ ਦਿੱਤੀ ਅਤੇ ਪਹਿਲੇ ਨੰਬਰ ’ਤੇ ਰਿਹਾ। ਆਪਣੇ ਜੀਵਨ ਦੇ ਸਫਰ ਨੂੰ ਅੱਗੇ ਤੋਰਿਦਆਂ ਉਸ ਨੇ ਕਲਕੱਤੇ ਵਿਚ ਭਾਰਤ ਦੇ ਵਿੱਤ ਵਿਭਾਗ ਦੇ ਅਧੀਨ ਅਸਿਸਟੈਂਟ ਅਕਾਊਂਟੈਂਟ ਜਨਰਲ ਵਜੋਂ ਨੌਕਰੀ ਸ਼ੁਰੂ ਕੀਤੀ। ਆਪਣੇ ਦਫਤਰ ਦੇ ਸਮੇਂ ਤੋਂ ਬਾਅਦ ਉਹ ਸਮਰਪਿਤ ਵਿਗਿਆਨੀ ਇੰਡੀਅਨ ਐਸੋਸੀਏਸ਼ਨ ਫਾਰ ਕਲਟੀਵੇਸ਼ਨ ਆਫ ਸਾਇੰਸ ਕਲਕੱਤਾ ਵਿਖੇ ਆਪਣੀ ਖੋਜ ਕਰਦਾ ਰਹਿੰਦਾ। ਸੀ.ਵੀ. ਰਮਨ ਸਵੇਰੇ ਦਸ ਤੋਂ ਪੰਜ ਵਜੇ ਤਕ ਸਰਕਾਰੀ ਨੌਕਰੀ ਕਰਦਾ ਅਤੇ ਸ਼ਾਮ ਨੂੰ ਫਿਰ ਸਾਢੇ ਪੰਜ ਤੋਂ ਰਾਤ ਦਸ ਵਜੇ ਤਕ ਇਸੇ ਸੰਸਥਾ ਵਿਚ ਖੋਜ ਕਰਦਾ। ਇਸ ਵਿਗਿਆਨੀ ਨੇ ਪੂਰੇ ਦਸ ਸਾਲ ਆਪਣਾ ਇਹੋ ਨਿੱਤਨੇਮ ਰੱਖਿਆ। ਉਸ ਦੀ ਇਸ ਮਿਹਨਤ ਨੂੰ ਵੇਖਦਿਆਂ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਸ ਨੂੰ ਯੂਨੀਵਰਸਿਟੀ ਵਿਚ ਭੌਤਿਕ ਵਿਗਿਆਨ ਦੀ ਵਿਸ਼ੇਸ਼ ਚੇਅਰ ’ਤੇ ਪ੍ਰੋਫੈਸਰ ਨਿਯੁਕਤ ਕਰ ਦਿੱਤਾ। ਸੰਨ 1917 ਤੋਂ 1933 ਤਕ ਕਲਕੱਤਾ ਰਹਿਣ ਉਪਰੰਤ ਇਸ ਵਿਗਿਆਨੀ ਨੇ [[ਇੰਡੀਅਨ ਇੰਸਟੀਚਿਊਟ ਆਫ ਸਾਇੰਸ]], [[ਬੰਗਲੌਰ]] ਵਿਖੇ ਡਾਇਰੈਕਟਰ ਵਜੋਂ ਸੇਵਾ ਸੰਭਾਲ ਲਈ।
==ਰਮਨ ਪ੍ਰਭਾਵ==
{{ਮੁੱਖ|ਰਮਨ ਪ੍ਰਭਾਵ}}
ਸੀ.ਵੀ. ਰਮਨ ਇਕ ਅਜਿਹਾ ਮਹਾਨ ਵਿਅਕਤੀ ਸੀ ਜਿਸ ਨੇ ਆਪਣੀ ਸਾਰੀ ਪੜ੍ਹਾਈ ਗੁਲਾਮ ਭਾਰਤ ਵਿਚ ਰਹਿ ਕੇ ਪੂਰੀ ਕੀਤੀ ਅਤੇ ਗੁਲਾਮ ਭਾਰਤ ਲਈ ‘ਵਿਗਿਆਨ’ ਦੇ ਖੇਤਰ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਪੁਰਸਕਾਰ [[ਨੋਬਲ ਪੁਰਸਕਾਰ]] ਪ੍ਰਾਪਤ ਕੀਤਾ। 28 ਫਰਵਰੀ ਦਾ ਦਿਨ ਪੂਰੇ ਭਾਰਤ ਵਿਚ ‘[[ਰਾਸ਼ਟਰੀ ਵਿਗਿਆਨ ਦਿਵਸ]]’ ਵਜੋਂ ਮਨਾਇਆ ਜਾਂਦਾ ਹੈ। ਇਸੇ ਦਿਨ ਸੰਨ 1928 ’ਚ ਭਾਰਤ ਦੇ ਇਸ ਮਹਾਨ ਵਿਗਿਆਨੀ ਨੇ ਆਪਣੀ ਮਹਾਨ ਖੋਜ ‘[[ਰਮਨ ਪ੍ਰਭਾਵ]]’ ਦਾ ਐਲਾਨ ਕੀਤਾ ਸੀ ਜਿਸ ਦੇ ਬਦਲੇ, ਸਿਰ ’ਤੇ ਛੋਟੀ ਜਿਹੀ ਪਗੜੀ ਬੰਨ੍ਹਣ ਵਾਲੇ ਤੇ ਨਿੱਕੇ ਜਿਹੇ ਕੱਦ ਵਾਲੇ ਵਿਗਿਆਨੀ ਨੂੰ 1930 ’ਚ ਨੋਬਲ ਇਨਾਮ ਮਿਲਿਆ।<ref>{{cite web|title=Sri Venkata Raman - Biographical|url=http://www.nobelprize.org/nobel_prizes/physics/laureates/1930/raman-bio.html|publisher=Nobel Peace Prize - Offical website|accessdate=6 November 2013}}</ref>
 
==ਇਨਾਮ==
*1924 ਵਿੱਚ ਉਹਨਾਂ ਨੂੰ ਰਾਇਲ ਸੋਸਾਇਟੀ ਦੀ ਫੈਲੋਸ਼ਿਪ 'ਚ ਚੁਣਿਆ ਗਿਆ ਅਤੇ ਨਾਈਟ ਬੈਚੁਲਰ ਦੀ ਉਪਾਧੀ ਸੰਨ 1929 ਵਿੱਚ ਮਿਲੀ।