ਕਾਮਾਗਾਟਾਮਾਰੂ ਬਿਰਤਾਂਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
223.185.18.150 (ਗੱਲ-ਬਾਤ) ਦੀ ਸੋਧ 444453 ਨਕਾਰੀ
ਟੈਗ: ਅਣਕੀਤਾ
ਲਾਈਨ 3:
[[Image:Sikhs aboard Komagata Maru.jpg|right|thumb|300px|कामागाता मारू में सवार यात्री|ਕਾਮਾਗਾਟਾਮਾਰੂ ਜਹਾਜ਼ ਦੇ ਯਾਤਰੀ]]
'''''ਕਾਮਾਗਾਟਾਮਾਰੂ'' ਬਿਰਤਾਂਤ''' ਇੱਕ ਜਪਾਨੀ ਬੇੜੇ, ''[[ਕਾਮਾਗਾਟਾਮਾਰੂ]]'' ਦਾ ਦੁਖਾਂਤ ਵਾਕਿਆ ਹੈ ਜੋ 1914 ਵਿੱਚ [[ਪੰਜਾਬ ਖੇਤਰ|ਪੰਜਾਬ]], [[ਬ੍ਰਿਟਿਸ਼ ਰਾਜ|ਭਾਰਤ]] ਤੋਂ 376 ਮੁਸਾਫ਼ਰ ਲੈ ਕੇ [[ਹਾਂਗਕਾਂਗ]], [[ਸ਼ੰਘਾਈ]], [[ਚੀਨ ਗਣਰਾਜ (1912-49)|ਚੀਨ]] ਤੋਂ ਰਵਾਨਾ ਹੋ ਕੇ [[ਯੋਕੋਹਾਮਾ]], [[ਜਪਾਨ ਸਲਤਨਤ|ਜਪਾਨ]] ਵਿੱਚੋਂ ਲੰਘਦਿਆਂ ਹੋਇਆਂ [[ਵੈਨਕੂਵਰ]], [[ਬ੍ਰਿਟਿਸ਼ ਕੋਲੰਬੀਆ]], [[ਕੈਨੇਡਾ]] ਵੱਲ ਗਿਆ। ਇਹਨਾਂ ਵਿੱਚੋਂ 24 ਨੂੰ ਕੈਨੇਡਾ ਵਿੱਚ ਦਾਖ਼ਲਾ ਦੇ ਦਿੱਤਾ ਗਿਆ ਜਦਕਿ ਬਾਕੀ 352 ਮੁਸਾਫ਼ਰਾਂ ਨੂੰ ਕੈਨੇਡਾ ਦੀ ਧਰਤੀ ਉੱਤੇ ਉੱਤਰਨ ਨਾ ਦਿੱਤਾ ਗਿਆ ਅਤੇ ਜਹਾਜ਼ ਨੂੰ ਭਾਰਤ ਪਰਤਣ ਲਈ ਮਜ਼ਬੂਰ ਕੀਤਾ ਗਿਆ।<ref>{{cite book|title=The Voyage of the Komagata Maru: the Sikh challenge to Canada's colour bar|year=1989|publisher=University of British Columbia Press|location=Vancouver|isbn=0-7748-0340-1|pages=81, 83}}</ref> ਮੁਸਾਫ਼ਰਾਂ ਵਿੱਚ 340 [[ਸਿੱਖ]], 24 [[ਮੁਸਲਮਾਨ]] ਅਤੇ 12 [[ਹਿੰਦੂ]] ਸ਼ਾਮਲ ਸਨ ਜੋ ਸਭ ਬਰਤਾਨਵੀ ਰਾਜ ਅਧੀਨ ਸਨ। ਇਹ ਮੂਹਰਲੀ 20ਵੀਂ ਸਦੀ ਦੇ ਇਤਿਹਾਸ ਦੇ ਉਹਨਾਂ ਕਈ ਬਿਰਤਾਂਤਾਂ 'ਚੋਂ ਇੱਕ ਹੈ ਜਿਸ ਵਿੱਚ ਕੈਨੇਡਾ ਅਤੇ [[ਸੰਯੁਕਤ ਰਾਜ]] ਵਿੱਚ ਉਲੀਕੇ ਗਏ ਅਲਿਹਦਗੀ-ਪਸੰਦ ਕਨੂੰਨਾਂ ਦੇ ਅਧਾਰ ਉੱਤੇ ਸਿਰਫ਼ [[ਏਸ਼ੀਆਈ ਲੋਕ|ਏਸ਼ੀਆਈ ਪ੍ਰਵਾਸੀਆਂ]] ਨੂੰ ਇਸ ਧਰਤੀ ਤੋਂ ਬਾਹਰ ਰੱਖਿਆ ਜਾਂਦਾ ਸੀ।
==ਘਟਨਾ==
 
ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ਼ ਸਿੱਧੇ ਕੈਨੇਡਾ ਪੁੱਜਣ ਵਾਲੇ ਮੁਸਾਫ਼ਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ| ਇਸ ਮਸਲੇ ਨੂੰ ਹੱਲ ਕਰਨ ਵਾਸਤੇ ਗੁਰਦਿਤ ਸਿੰਘ ਸਰਹਾਲੀ ਨੇ ਇੱਕ ਜਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ਉੱਤੇ ਲੈ ਲਿਆ ਤਾਂ ਜੋ ਕਾਨੂੰਨੀ ਅੜਚਣ ਨੂੰ ਦੂਰ ਕੀਤਾ ਜਾ ਸਕੇ| ਇਹ ਜਹਾਜ਼ 29 ਮਾਰਚ 1914 ਨੂੰ ਸਿੱਧੇ ਕੈਨੇਡਾ ਪਹੁੰਚਣਾ ਸੀ ਪਰ ਰਸਤੇ ਵਿੱਚ ਦੇਰ ਹੋਣ ਕਾਰਨ ਇਹ ਜਹਾਜ਼ 22 ਮਈ 1914 ਨੂੰ [[ਵੈਨਕੂਵਰ]] ਪਹੁੰਚਿਆ| ਕੈਨੇਡਾ ਦੇ ਨਸਲੀ ਹਾਕਮਾਂ ਨੇ ਇੰਜ ਸਿੱਧੇ ਪੁੱਜੇ ਮੁਸਾਫ਼ਰਾਂ ਨੂੰ ਵੀ ਉਤਰਨ ਦੀ ਇਜਾਜ਼ਤ ਨਾ ਦਿਤੀ| ਕਾਫ਼ੀ ਲੰਮੀ ਜਦੋ-ਜਹਿਦ ਮਗਰੋਂ ਵੀ ਜਦੋਂ ਇਜਾਜ਼ਤ ਨਾ ਮਿਲੀ ਤਾਂ ਸਿੱਖ ਵੀ ਡੱਟ ਗਏ| ਕੈਨੇਡਾ ਦੇ ਹਾਕਮਾਂ ਨੇ ਜਹਾਜ਼ ਉੱਤੇ ਫ਼ਾਇਰਿੰਗ ਕਰਨ ਦੀ ਧਮਕੀ ਦਿਤੀ| ਇਸ ਦੇ ਜਵਾਬ ਵਿੱਚ ਕੈਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦਵਾਰੇ ਵਿੱਚ ਇੱਕ ਇਕੱਠ ਕੀਤਾ ਤੇ ਮਤਾ ਪਾਸ ਕੀਤਾ ਕਿ ਜੇਕਰ ਜਹਾਜ਼ ਉੱਤੇ ਗੋਲੀ ਚਲਾਈ ਗਈ ਤਾਂ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਕੇ ਸੁਆਹ ਕਰ ਦੇਣਗੇ| ਸਿੱਖਾਂ ਦੇ ਇਸ ਐਲਾਨਨਾਮੇ ਤੋਂ ਸਰਕਾਰ ਡਰ ਗਈ| ਹੁਣ ਸਰਕਾਰ ਨੇ ਸਿੱਖ ਆਗੂਆਂ ਨਾਲ ਮੁੜ ਗੱਲਬਾਤ ਕੀਤੀ| ਜਹਾਜ਼ ਵਿਚਲੇ ਸਿੱਖ ਵੀ ਇੱਕ ਹੋਰ ਨਵੇਂ ਬਣੇ ਕਾਨੂੰਨ ਦੀ ਚਾਲਾਕੀ ਵਿਰੁਧ ਟੱਕਰ ਲੈਣ ਦੀ ਬਜਾਏ ਵਾਪਸ ਪੰਜਾਬ ਮੁੜਨ ਵਾਸਤੇ ਰਾਜ਼ੀ ਹੋ ਗਏ| ਕੈਨੇਡਾ ਸਰਕਾਰ ਨੇ ਵੀ ਜਹਾਜ਼ ਨੂੰ ਤੇਲ ਤੇ ਖਾਣ-ਪੀਣ ਦਾ ਸਮਾਨ ਲੈਣ ਦੀ ਇਜਾਜ਼ਤ ਦੇ ਦਿਤੀ| ਅਖ਼ੀਰ 23 ਜੁਲਾਈ ਨੂੰ ਜਹਾਜ਼ ਕਲਕੱਤੇ ਨੂੰ ਵਾਪਸ ਮੁੜ ਪਿਆ| ਦੋ ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿਲਪੀ ਪਹੁੰਚਿਆ| ਉਥੇ ਇਸ ਦੀ ਪੂਰੀ ਤਲਾਸ਼ੀ ਲਈ ਗਈ| 29 ਸਤੰਬਰ 1914 ਨੂੰ ਜਦੋਂ ਕਾਮਾਗਾਟਾਮਾਰੂ ਜਹਾਜ਼ [[ਬਜਬਜ ਘਾਟ]] ਪਹੁੰਚਿਆ ਤਾਂ ਇੱਕ ਸਪੈਸ਼ਲ ਗੱਡੀ ਮੁਸਾਫ਼ਰਾਂ ਨੂੰ ਉਥੋਂ [[ਪੰਜਾਬ]] ਲਿਜਾਣ ਵਾਸਤੇ ਅੱਗੇ ਖੜੀ ਸੀ| ਮੁਸਾਫ਼ਰਾਂ ਨੇ ਇਸ ਵਿੱਚ ਬੈਠਣ ਤੋਂ ਨਾਂਹ ਕਰ ਦਿਤੀ ਅਤੇ ਉਹ [[ਗੁਰੂ ਗ੍ਰੰਥ ਸਾਹਿਬ]] ਦੀ ਅਗਵਾਈ ਵਿੱਚ [[ਕਲਕੱਤਾ]] ਦੇ ਬੜਾ ਬਾਜ਼ਾਰ ਵਾਲੇ ਗੁਰਦਵਾਰੇ ਵਲ ਜਲੂਸ ਬਣਾ ਕੇ ਤੁਰ ਪਏ| ਇਸ ਉੱਤੇ ਪੁਲਿਸ ਨੇ ਮੁਸਾਫ਼ਰਾਂ ਉੱਤੇ ਗੋਲੀ ਚਲਾ ਦਿਤੀ| ਇਸ ਫ਼ਾਇਰਿੰਗ ਵਿੱਚ 15 ਮੁਸਾਫ਼ਰ ਮਾਰੇ ਗਏ| ਮਗਰੋਂ ਪੁਲਿਸ ਨੇ ਮੁਸਾਫ਼ਰਾਂ ਨੂੰ ਗਿ੍ਫ਼ਤਾਰ ਕਰ ਲਿਆ| ਇਸ ਦੌਰਾਨ [[ਬਾਬਾ ਗੁਰਦਿੱਤ ਸਿੰਘ]] ਸਣੇ 30 ਸਿੱਖ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ| ਕਾਮਾਗਾਟਾਮਾਰੂ ਜਹਾਜ਼ ਦੇ ਜਾਣ ਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸਨ।
 
==ਅਦਾਲਤੀ ਕਾਰਵਾੲੀ==
ਅੰਗਰੇਜ਼ਾਂ ਨੇ ਸਿੱਖਾਂ ਵਿਰੁਧ ਪੁਲਿਸ ਤੇ ਖ਼ੁਫ਼ੀਆ ਮਹਿਕਮੇ ਵਿੱਚ ਇੱਕ ਸੈੱਲ ਕਾਇਮ ਕੀਤਾ ਹੋਇਆ ਸੀ ਜਿਸ ਦਾ ਇੰਚਾਰਜ ਇੱਕ ਅੰਗਰੇਜ਼ ਹਾਪਕਿਨਸਨ ਸੀ ਜੋ ਇੰਟੈਲੀਜੈਂਸ ਮਹਿਕਮੇ ਦਾ ਇੱਕ ਅਫ਼ਸਰ ਸੀ| ਉਸ ਨੇ ਬੇਲਾ ਸਿੰਘ ਜਿਆਣ ਤੇ ਇਕ-ਦੋ ਹੋਰ ਪੰਜਾਬੀ ਅਪਣੇ ਏਜੰਟ ਬਣਾਏ ਹੋਏ ਸਨ। 21 ਅਕਤੂਬਰ 1914 ਦੇ ਦਿਨ ਜਦ ਹਾਪਕਿਨਸਨ ਅਦਾਲਤ ਵਿੱਚ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇਣ ਵਾਸਤੇ ਪੁੱਜਾ ਹੋਇਆ ਸੀ ਤਾਂ ਮੇਵਾ ਸਿੰਘ ਨੇ ਉਸ ਨੂੰ ਉਥੇ ਹੀ ਗੋਲੀਆਂ ਮਾਰ ਕੇ ਮਾਰ ਦਿਤਾ| ਮੇਵਾ ਸਿੰਘ ਨੂੰ 11 ਜਨਵਰੀ 1915 ਦੇ ਦਿਨ ਫਾਂਸੀ ਦਿਤੀ ਗਈ|