ਰਵਿੰਦਰ ਰਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 35:
 
==ਜੀਵਨ ਵੇਰਵਾ==
ਰਵਿੰਦਰ ਰਵੀ ਦਾ ਜਨਮ 8 ਮਾਰਚ, 1937 ਨੂੰ [[ਸਿਆਲਕੋਟ]] ਮੌਜੂਦਾ [[ਪਾਕਿਸਤਾਨ|(ਪਾਕਿਸਤਾਨ)]] ਵਿੱਚ ਹੋਇਆ। ਰਵੀ ਦਾ ਜੱਦੀ ਪਿੰਡ ਜਗਤਪੁਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ [[ਪੰਜਾਬ]] ਹੈ। ਉਸ ਨੇ ਪ੍ਰਾਇਮਰੀ ਵਿਦਿਆ ਖਾਲਸਾ ਸਕੂਲ ਢੋਲਾਂ ਵਾਲਾ ਚੌਕ ਤੋਂ ਪ੍ਰਾਪਤ ਕੀਤੀ ਅਤੇ ਚੌਥੀ ਜਮਾਤ ਵਿੱਚ ਡਿਸਟ੍ਰਿਕਟ ਬੋਰਡ ਦੀ ਸਕਾਲਰਸ਼ਿੱਪ ਜਿੱਤੀ। ਉਸ ਤੋਂ ਬਾਅਦ, [[1957]] ਵਿੱਚ ਅਗਲੀ ਵਿਦਿਆ ਦੁਆਬਾ ਖਾਲਸਾ ਹਾਈ ਸਕੂਲ ਜਲੰਧਰ ਵਿੱਚ ਜੇ ਬੀ ਟੀ ਕਾਲਜ ਵਿੱਚ ਕੀਤੀ। ਪਿਤਾ ਜੀ ਦਾ ਨਾਮ ਪ੍ਰੋਫੈਸਰ ਪਿਆਰਾ ਸਿੰਘ ਗਿੱਲ ਸੀ ਅਤੇ ਮਾਤਾ ਜੀ ਦਾ ਨਾਮ ਸ੍ਰੀਮਤੀ ਚਰੰਜੀਤਚਰਨਜੀਤ ਕੌਰ ਗਿੱਲ ਸੀ। ਰਵੀ ਦੀ ਇੱਕ ਭੈਣ ਹੈ ਅਤੇ ਤਿੰਨ ਭਰਾ ਹਨ ਜੋ ਕਨੇਡਾ, [[ਅਮਰੀਕਾ]] ਅਤੇ ਇੰਗਲੈੰਡ ਵਿੱਚ ਰਹਿ ਰਹੇ ਹਨ। ਰਵੀ ਦਾ ਵਿਆਹ [[1960]] ਵਿੱਚ ਭਾਰਤ ਵਿੱਚ ਹੋਇਆ। ਉਸ ਦੇ ਪਹਿਲੇ ਪੁਤਰ ਅੰਮ੍ਰਿਤਪਾਲ ਨੇ ਸਤੰਬਰ 26, [[1962]] ਵਿੱਚ ਜਨਮ ਲਿਆ। ਰਵੀ ਦਾ ਦੂਜਾ ਪੁੱਤਰ ਸਹਿਜਪਾਲ [5 ਫ਼ਰਵਰੀ]], [[1967]] ਵਿੱਚ ਜਮਿਆ ਸੀ ਅਤੇ ਉਸ ਸਮੇਂ ਰਵੀ [[ਕੀਨੀਆ]] ਵਿੱਚ ਸੀ। ਇਸ ਵੇਲੇ ਰਵੀ ਟੈਰੇਸ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਹੈ। ਰਵੀ [[14 ਦਸੰਬਰ]] [[1974]] ਨੂੰ ਕਨੇਡਾ ਆਇਆ। [[ਕਨੇਡਾ]] ਆ ਕੇ ਇਮਾਰਤਾਂ ਵਿੱਚ ਉਸਾਰੀ ਦਾ ਕੰਮ ਕੀਤਾ, ਲੱਕੜੀ ਦੀ ਮਿੱਲ ਵਿੱਚ ਕੰਮ ਕੀਤਾ ਅਤੇ [[1976]] ਵਿੱਚ ਟੈਰੇਸ ਸੈਕੰਡਰੀ ਸਕੂਲ ਵਿੱਚ ਅਧਿਆਪਕ ਬਣ ਗਿਆ ਸੀ। ਰਵੀ ਨੇ ਉਸ ਸਕੂਲ ਵਿੱਚ ਅਠਾਈ ਸਾਲਾਂ ਲਈ ਕੰਮ ਕੀਤਾ ਅਤੇ [[2003]] ਵਿੱਚ ਲੇਖਕ ਬਣਨ ਲਈ ਰੀਟਾਇਰ ਹੋ ਗਿਆ।
 
ਕਨੇਡਾ ਆਉਣ ਤੌਂ ਪਹਿਲਾਂ ਰਵੀ ਅੱਠ ਸਾਲ ਕੀਨੀਆ ਵਿੱਚ ਰਿਹਾ। [[1967]] ਵਿੱਚ ਕੋਮਾਠਾਈ ਹਾਈ ਸਕੂਲ ਵਿੱਚ ਅੰਗ੍ਰੇਜ਼ੀ ਸਾਹਿਤ, ਬ੍ਰਿਟਿਸ਼ ਸੰਵਿਧਾਨ, ਅਤੇ ਅਫਰੀਕਨ ਇਤਿਹਾਸ ਪੜਾਉਂਦਾ ਸੀ। ਇਹ ਹਾਈ ਸਕੂਲ ਨੈਰੋਬੀ ਤੋਂ ਤਕਰੀਬਨ 24 ਮੀਲ ਹੈ। ਕੀਨੀਆ ਆਉਣ ਤੋਂ ਪਹਿਲਾਂ ਵੀ ਉਹ ਲਿਖਦਾ ਸੀ। ਵੱਖ-ਵੱਖ ਸਭਿਆਚਾਰਾਂ ਦਾ ਅਨੁਭਵ ਹੌਣ ਕਰਕੇ ਉਸ ਨੇ ਆਪਣੇ ਸਭ ਤੋਂ ਵਧੀਆ ਕਾਵਿ ਸੰਗ੍ਰਹਿ ਉਸ ਸਮੇਂ ਵਿੱਚ ਹੀ ਲਿਖੇ ਸਨ।