ਰਵਿੰਦਰ ਰਵੀ
ਰਵਿੰਦਰ ਰਵੀ, ਪੂਰਾ ਨਾਮ ਰਵਿੰਦਰ ਸਿੰਘ ਗਿੱਲ (8 ਮਾਰਚ 1937[1]ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਸਾਹਿਤ ਰਚਣ ਵਾਲਾ ਪੰਜਾਬੀ ਲੇਖਕ ਹੈ। ਉਹ ਕਹਾਣੀ ਲੇਖਕ ਹੋਣ ਦੇ ਨਾਲ ਨਾਲ ਕਵੀ ਅਤੇ ਨਾਟਕਕਾਰ ਵੀ ਹੈ। ਉਹਨੇ ਆਪਣੀ ਜ਼ਿੰਦਗੀ ਵਿੱਚ ਕਈ ਪੁਰਸਕਾਰ ਜਿੱਤੇ ਹਨ ਤੇ ਅੱਜ ਉਸ ਵੱਲੋ ਲਿਖੀਆਂ ਕਈ ਕਿਤਾਬਾਂ ਸਕੂਲਾਂ ਵਿੱਚ ਪੜ੍ਹਾਈਆਂ ਜਾਂਦੀਆਂ ਹਨ। ਪੜ੍ਹਾਈ ਦੀ ਮਹੱਤਤਾ ਨੂੰ ਸਮਝਦੇ ਹੋਇਆਂ ਰਵੀ ਨੇ ਆਪਣਾ ਪੂਰਾ ਜੀਵਨ ਪੜ੍ਹਾਈ ਤੇ ਸਿਖਿਆ ਦੇ ਗੁਰ ਸਿਖਾਉਣ ਵਿੱਚ ਲਾ ਦਿੱਤਾ।
ਰਵਿੰਦਰ ਰਵੀ | |
---|---|
ਜਨਮ | ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) | 7 ਮਾਰਚ 1937
ਕਿੱਤਾ | ਅਧਿਆਪਨ |
ਭਾਸ਼ਾ | ਪੰਜਾਬੀ |
ਕਾਲ | 1960 - ਹੁਣ |
ਸ਼ੈਲੀ | ਨਜ਼ਮ ਅਤੇ ਨਾਟਕ |
ਵਿਸ਼ਾ | ਮਾਨਵੀ ਸਰੋਕਾਰ |
ਸਾਹਿਤਕ ਲਹਿਰ | ਪ੍ਰਯੋਗਵਾਦ |
ਪ੍ਰਮੁੱਖ ਕੰਮ | ' |
ਜੀਵਨ ਸਾਥੀ | ਕਸ਼ਮੀਰ ਕੌਰ ਗਿੱਲ |
ਰਿਸ਼ਤੇਦਾਰ | ਬੇਟੇ :ਅਮ੍ਰਿਤਪਾਲ ਅਤੇ ਸਹਿਜਪਾਲ। ਨੂੰਹਾਂ :ਪਲਬਿੰਦਰ ਅਤੇ ਮਨਵੀਨ। ਪੋਤੇ :ਕੁਰਬਾਨ , ਈਮਾਨ , ਸਾਗਰ । ਪੋਤੀਆਂ : ਮਨਪ੍ਰਿਆ , ਮੋਹਨਮ । |
ਵੈੱਬਸਾਈਟ | |
[1] |
ਇਸ ਲੇਖ ਵਿੱਚ ਦਿੱਤੀ ਗਈ ਬਹੁਤੀ ਜਾਣਕਾਰੀ ਸਤਨਾਮ ਸਿੰਘ ਢਾਅ ਵਲੋਂ ਰਵਿੰਦਰ ਰਵੀ ਨਾਲ ਕੀਤੀ ਗਈ ਮੁਲਾਕਾਤ 'ਤੇ ਆਧਾਰਤ ਹੈ।[2]
ਜੀਵਨ ਵੇਰਵਾ
ਸੋਧੋਰਵਿੰਦਰ ਰਵੀ ਦਾ ਜਨਮ 8 ਮਾਰਚ, 1937 ਨੂੰ ਸਿਆਲਕੋਟ ਮੌਜੂਦਾ (ਪਾਕਿਸਤਾਨ) ਵਿੱਚ ਹੋਇਆ। ਰਵੀ ਦਾ ਜੱਦੀ ਪਿੰਡ ਜਗਤਪੁਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਹੈ। ਉਸ ਨੇ ਪ੍ਰਾਇਮਰੀ ਵਿਦਿਆ ਖਾਲਸਾ ਸਕੂਲ ਢੋਲਾਂ ਵਾਲਾ ਚੌਕ ਤੋਂ ਪ੍ਰਾਪਤ ਕੀਤੀ ਅਤੇ ਚੌਥੀ ਜਮਾਤ ਵਿੱਚ ਡਿਸਟ੍ਰਿਕਟ ਬੋਰਡ ਦੀ ਸਕਾਲਰਸ਼ਿੱਪ ਜਿੱਤੀ। ਉਸ ਤੋਂ ਬਾਅਦ, 1957 ਵਿੱਚ ਅਗਲੀ ਵਿਦਿਆ ਦੁਆਬਾ ਖਾਲਸਾ ਹਾਈ ਸਕੂਲ ਜਲੰਧਰ ਵਿੱਚ ਜੇ ਬੀ ਟੀ ਕਾਲਜ ਵਿੱਚ ਕੀਤੀ। ਪਿਤਾ ਜੀ ਦਾ ਨਾਮ ਪ੍ਰੋਫੈਸਰ ਪਿਆਰਾ ਸਿੰਘ ਗਿੱਲ ਸੀ ਅਤੇ ਮਾਤਾ ਜੀ ਦਾ ਨਾਮ ਸ੍ਰੀਮਤੀ ਚਰਨਜੀਤ ਕੌਰ ਗਿੱਲ ਸੀ। ਰਵੀ ਦੀ ਇੱਕ ਭੈਣ ਹੈ ਅਤੇ ਤਿੰਨ ਭਰਾ ਹਨ ਜੋ ਕਨੇਡਾ, ਅਮਰੀਕਾ ਅਤੇ ਇੰਗਲੈੰਡ ਵਿੱਚ ਰਹਿ ਰਹੇ ਹਨ। ਰਵੀ ਦਾ ਵਿਆਹ 1960 ਵਿੱਚ ਭਾਰਤ ਵਿੱਚ ਹੋਇਆ। ਉਸ ਦੇ ਪਹਿਲੇ ਪੁਤਰ ਅੰਮ੍ਰਿਤਪਾਲ ਨੇ ਸਤੰਬਰ 26, 1962 ਵਿੱਚ ਜਨਮ ਲਿਆ। ਰਵੀ ਦਾ ਦੂਜਾ ਪੁੱਤਰ ਸਹਿਜਪਾਲ [5 ਫ਼ਰਵਰੀ]], 1967 ਵਿੱਚ ਜਮਿਆ ਸੀ ਅਤੇ ਉਸ ਸਮੇਂ ਰਵੀ ਕੀਨੀਆ ਵਿੱਚ ਸੀ। ਇਸ ਵੇਲੇ ਰਵੀ ਟੈਰੇਸ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਹੈ। ਰਵੀ 14 ਦਸੰਬਰ 1974 ਨੂੰ ਕਨੇਡਾ ਆਇਆ। ਕਨੇਡਾ ਆ ਕੇ ਇਮਾਰਤਾਂ ਵਿੱਚ ਉਸਾਰੀ ਦਾ ਕੰਮ ਕੀਤਾ, ਲੱਕੜੀ ਦੀ ਮਿੱਲ ਵਿੱਚ ਕੰਮ ਕੀਤਾ ਅਤੇ 1976 ਵਿੱਚ ਟੈਰੇਸ ਸੈਕੰਡਰੀ ਸਕੂਲ ਵਿੱਚ ਅਧਿਆਪਕ ਬਣ ਗਿਆ ਸੀ। ਰਵੀ ਨੇ ਉਸ ਸਕੂਲ ਵਿੱਚ ਅਠਾਈ ਸਾਲਾਂ ਲਈ ਕੰਮ ਕੀਤਾ ਅਤੇ 2003 ਵਿੱਚ ਲੇਖਕ ਬਣਨ ਲਈ ਰੀਟਾਇਰ ਹੋ ਗਿਆ।
ਕਨੇਡਾ ਆਉਣ ਤੌਂ ਪਹਿਲਾਂ ਰਵੀ ਅੱਠ ਸਾਲ ਕੀਨੀਆ ਵਿੱਚ ਰਿਹਾ। 1967 ਵਿੱਚ ਕੋਮਾਠਾਈ ਹਾਈ ਸਕੂਲ ਵਿੱਚ ਅੰਗ੍ਰੇਜ਼ੀ ਸਾਹਿਤ, ਬ੍ਰਿਟਿਸ਼ ਸੰਵਿਧਾਨ, ਅਤੇ ਅਫਰੀਕਨ ਇਤਿਹਾਸ ਪੜਾਉਂਦਾ ਸੀ। ਇਹ ਹਾਈ ਸਕੂਲ ਨੈਰੋਬੀ ਤੋਂ ਤਕਰੀਬਨ 24 ਮੀਲ ਹੈ। ਕੀਨੀਆ ਆਉਣ ਤੋਂ ਪਹਿਲਾਂ ਵੀ ਉਹ ਲਿਖਦਾ ਸੀ। ਵੱਖ-ਵੱਖ ਸਭਿਆਚਾਰਾਂ ਦਾ ਅਨੁਭਵ ਹੌਣ ਕਰਕੇ ਉਸ ਨੇ ਆਪਣੇ ਸਭ ਤੋਂ ਵਧੀਆ ਕਾਵਿ ਸੰਗ੍ਰਹਿ ਉਸ ਸਮੇਂ ਵਿੱਚ ਹੀ ਲਿਖੇ ਸਨ।
ਸਾਹਿਤਕ ਜੀਵਨ
ਸੋਧੋਰਵਿੰਦਰ ਰਵੀ ਨੇ ਹੁਣ ਤੱਕ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿੱਚ 80 ਦੇ ਕਰੀਬ ਕਿਤਾਬਾਂ ਲਿਖੀਆਂ ਹਨ। ਇਹਨਾਂ ਵਿੱਚ ਕਵਿਤਾ, ਕਹਾਣੀ, ਨਾਟਕ ਅਤੇ ਆਲੋਚਨਾ ਸ਼ਾਮਲ ਹੋ। ਰਵੀ ਦਾ ਪਹਿਲਾ ਕਾਵਿ ਸੰਗ੍ਰਹਿ "ਦਿਲ ਦਰਿਆ ਸਮੁੰਦਰ ਡੂੰਘੇ" ਉੱਨੀ ਸੌ ਇਕਾਹਟ ਵਿੱਚ ਛਪਿਆ ਸੀ। ਉਨਾਂ ਦਿਨਾਂ ਵਿੱਚ ਪ੍ਰਯੋਗਸ਼ੀਲ ਕਵਿਤਾ ਲਈ ਜ਼ਮੀਨ ਤਿਆਰ ਹੋ ਰਹੀ ਸੀ ਅਤੇ ਇਸ ਤਰਾਂ ਪਹਿਲੇ ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਚੌਥਾ ਹਿੱਸਾ ਪ੍ਰਯੋਗਵਾਦ ਵਾਲਾ ਸੀ। 1955 ਵਿੱਚ ਰਵੀ ਨੇ ਅਪਿਣੀ ਸਭ ਤੋਂ ਪਹਿਲੀ ਕਹਾਣੀ ਲਿਖੀ ਸੀ। ਉਹਨਾਂ ਦਿਨਾਂ ਵਿੱਚ ਰਵੀ ਬਹੁਤ ਕਹਾਣੀਆਂ ਪੜ੍ਹਦਾ ਹੁੰਦਾ ਸੀ। ਉਸ ਨੂੰ ਕਹਾਣੀ ਲਿਖਣ ਦੀ ਪ੍ਰੇਰਨਾ ਕਹਾਣੀਆਂ ਪੜਕੇ ਮਿਲੀ। ਉਹ "ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼" ਦਾ ਬਾਨੀ ਪ੍ਰੈਜ਼ੀਡੈਂਟ ਹੈ ਜਿਸ ਸੰਸਥਾ ਦੀ ਨੀਂਹ 1978 ਵਿੱਚ ਰੱਖੀ ਗਈ।
ਲਿਖਤਾਂ
ਸੋਧੋਕਿਤਾਬਾਂ
ਸੋਧੋ- ਬਾਜ਼ ਦੀ ਨਜ਼ਰ, ਨੈਸ਼ਨਲ ਬੁੱਕ ਸ਼ਾਪ ਦਿੱਲੀ (2010)
- ਨਵੀਂ ਸਦੀ ਦੀ ਨਵੀਂ ਨਸਲ, ਨੈਸ਼ਨਲ ਬੁੱਕ ਸ਼ਾਪ ਦਿੱਲੀ (2013)
- ਸ਼ਬਦਾਂ ਦੇ ਚਹਰੇ, ਨੈਸ਼ਨਲ ਬੁੱਕ ਸ਼ਾਪ ਦਿੱਲੀ (2014)
- ਨਿਹੋਂਦ ਦਾ ਗੀਤ, ਨੈਸ਼ਨਲ ਬੁੱਕ ਸ਼ਾਪ ਦਿੱਲੀ (2015)
ਪੰਜਾਬੀ ਕਵਿਤਾਵਾਂ
ਸੋਧੋ- ਅਕਥ ਕਥਾ (1955-1966), ਨੈਸ਼ਨਲ ਬੁੱਕ ਸ਼ਾਪ ਦਿੱਲੀ 1988-2005
- ਵਾਨ ਵਾਨੀ (1967-1974), ਨੈਸ਼ਨਲ ਬੁੱਕ ਸ਼ਾਪ ਦਿੱਲੀ 1988-2005
- ਪਿਆਰਾ ਬਦੱਲ (1974-1986), ਨੈਸ਼ਨਲ ਬੁੱਕ ਸ਼ਾਪ ਦਿੱਲੀ 1990-2005
- ਸ਼ਬਦ ਸਾਗਰ (1896-2003), ਨੈਸ਼ਨਲ ਬੁੱਕ ਸ਼ਾਪ ਦਿੱਲੀ 2014
- ਪਿੰਡ ਬ੍ਰਹਿਮੰਡ (2003-2015), ਨੈਸ਼ਨਲ ਬੁੱਕ ਸ਼ਾਪ ਦਿੱਲੀ 2015
ਸ਼ਾਹ ਮੁਖੀ ਵਿੱਚ ਲਿਖੀਆਂ ਕਵਿਤਾਵਾਂ
ਸੋਧੋ- ਗਾਂਦਾਨ, ਅਦਾਰਾ ਪੰਜਾਬੀ ਜ਼ਬਾਨ, ਪਾਕਿਸਤਾਨ 2002
- ਹੀਰਿਆਂ ਦਾ ਛੋਗ (1978-1989), ਪਾਕਿਸਤਾਨ 2002
- ਪਤੱਰ ਤੇ ਦਰਿਆ, ਅਦਾਰਾ ਪੰਜਾਬੀ ਜ਼ਬਾਨ, ਪਾਕਿਸਤਾਨ 2005
ਪੰਜਾਬੀ ਵਿੱਚ ਨਾਟਕ
ਸੋਧੋ- ਰੂਹ ਪੰਜਾਬ ਦੀ, ਦੀਪਕ ਪਬਲਿਸ਼ਿੰਗ (1984-2002)
- ਸਿਫਰ ਨਾਟਕ, ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ (1987-2003)
- ਮਨ ਦੇ ਹਾਣੀ, ਨੈਸ਼ਨਲ ਬੁੱਕ ਸ਼ਾਪ ਦਿੱਲੀ (2005)
- ਆਪੋ ਆਪਣੇ ਦਰਿਆ, ਨੈਸ਼ਨਲ ਬੁੱਕ ਸ਼ਾਪ ਦਿੱਲੀ (2015)
ਕਹਾਣੀ ਸੰਗ੍ਰਹਿ
ਸੋਧੋ- ਜੁਰਮ ਦੇ ਪਾਤਰ, ਨਿਊ ਬੁਕ ਕੰਪਨੀ ਜਲੰਧਰ (1968-2010)
- ਸ਼ਹਿਰ ਵਿੱਚ ਜੰਗਲ, ਰਾਜ ਰੂਪ ਪ੍ਰਕਾਸ਼ਨ ਅੰਮ੍ਰਿਤਸਰ (1987-2003)
- ਚਰਾਣੀ, ਦੌਲਤ ਰਾਮ ਸਹਿਦੇਵ ਜਲੰਧਰ (1963-2010)
- ਜਿੱਥੇ ਦੀਵਾਰਾਂ ਨਹੀਂ, ਲਾਲ ਅੰਡ ਕੰਪਨੀ (1978-2010)
- ਆਪਣੇ ਆਪਣੇ ਟਾਪੂ, ਨੈਸ਼ਨਲ ਬੁਕ ਸ਼ਾਪ (1992-2010)
- ਗੋਰੀਆਂ ਸ਼ਹੀਦੀਆਂ, ਨੈਸ਼ਨਲ ਬੁਕ ਸ਼ਾਪ ਦਿੱਲੀ (2010)
ਹੋਰ ਲਿਖਤਾਂ
ਸੋਧੋ- ਕਵਿਤਾ ਸਨਮੁਖ
- ਮੇਰਾ ਜੀਵਨ-ਮੇਰਾ ਸਾਹਿਤ (ਸਵੈ-ਜੀਵਨੀ)
- ਦਿਲ ਦਰਿਆ ਸਮੁੰਦਰੋਂ ਡੂੰਘੇ (ਕਵਿਤਾ), ਧਨਪਤ ਰਾਏ ਐਂਡ ਸੰਨਜ ਜਲੰਧਰ, 1961
- ਬੁੱਕਲ ਦੇ ਵਿੱਚ ਚੋਰ (ਕਵਿਤਾ), ਹਿੰਦ ਪਬਲਿਸ਼ਰਜ਼ ਜਲੰਧਰ, 1963
- ਚਿਰਾਵੀ (ਕਹਾਣੀਆਂ), ਦੌਲਤ ਰਾਮ ਸਹਿਦੇਵ ਐਂਡ ਸੰਨਜ਼ ਜਲੰਧਰ, 1963
- ਬਿੰਦੂ (ਕਵਿਤਾ), ਦੌਲਤ ਰਾਮ ਸਹਿਦੇਵ ਐਂਡ ਸੰਨਜ਼ ਜਲੰਧਰ, 1965
- ਮੌਨ ਹਾਦਸੇ (ਕਵਿਤਾ), ਰਾਜ ਰੂਪ ਪ੍ਰਕਾਸ਼ਨ ਜਲੰਧਰ,1967
- ਜ਼ੁਰਮ ਦੇ ਪਾਤਰ (ਕਹਾਣੀਆਂ), ਨਿਊ ਬੁੱਕ ਕੰਪਨੀ ਜਲੰਧਰ, 1968
- ਸ਼ਹਿਰ ਵਿੱਚ ਜੰਗਲ (ਕਹਾਣੀਆਂ) ਰਾਜ ਰੂਪ ਪ੍ਰਕਾਸ਼ਨ ਜਲੰਧਰ, 1969
- ਦਿਲ ਟਰਾਂਸਪਲਾਂਟ ਤੋਂ ਬਾਅਦ (ਕਵਿਤਾ), ਨਿਊ ਬੁੱਕ ਕੰਪਨੀ ਜਲੰਧਰ, 1969
- ਸ਼ਹਿਰ ਜੰਗਲੀ ਹੈ (ਕਵਿਤਾ), ਨਿਊ ਬੁੱਕ ਕੰਪਨੀ ਜਲੰਧਰ, 1970
- ਕੋਨ ਪ੍ਰਤੀਕੋਨ (ਕਹਾਣੀਆਂ), ਹਜ਼ੂਰੀਆ ਪਬਲਿਸ਼ਿੰਗ ਕੰਪਨੀ ਜਲੰਧਰ, 1971
- ਮੇਰੇ ਮੌਸਮ ਦੀ ਵਾਰੀ (ਕਵਿਤਾ), ਨਿਊ ਬੁੱਕ ਕੰਪਨੀ, ਜਲੰਧਰ, 1972
- ਮੈਲੀ ਪੁਸਤਕ (ਕਹਾਣੀਆਂ), ਮਹਿੰਦਰਪਾਲ ਪਬਲਿਸ਼ਿੰਜ਼ ਜਲੰਧਰ, 1973
- ਬੀਮਾਰ ਸਦੀ (ਨਾਟਕ), ਮਹਿੰਦਰਪਾਲ ਪਬਲਿਸ਼ਰਜ ਜਲੰਧਰ, 1974
- ਜਲ ਭਰਮ ਜਲ (ਕਵਿਤਾ), ਕੇ. ਲਾਲ ਐਂਡ ਕੰਪਨੀ ਜਲੰਧਰ, 1976
- ਚਿੱਟੇ ਕਾਲੇ ਧੱਬੇ (ਕਵਿਤਾ), ਕੇ. ਲਾਲ ਐਂਡ ਕੰਪਨੀ ਜਲੰਧਰ, 1978
- ਜਿੱਥੇ ਦੀਵਾਰਾਂ ਨਹੀਂ (ਕਹਾਣੀਆਂ), ਕੇ ਲਾਲ ਐਂਡ ਕੰਪਨੀ ਜਲੰਧਰ, 1978
- ਸਿਮਰਤੀਆਂ ਦੇ ਦੇਸ਼,(ਸਫ਼ਰਨਾਮਾ), ਧਨਪਤ ਰਾਏ ਐਂਡ ਸੰਨਜ਼ ਜਲੰਧਰ, 1979
- ਸੀਮਾਂ ਆਕਾਸ਼ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1980
- ਦਰ ਦੀਵਾਰਾਂ (ਨਾਟਕ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1981
- ਸ਼ੀਸ਼ੇ 'ਤੇ ਦਸਤਕ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 1983
- ਅੱਧੀ ਰਾਤ ਦੁਪਿਹਰ (ਨਾਟਕ), ਨਵਯੁਗ ਪਬਲਿਸ਼ਰਜ ਦਿੱਲੀ, 1983
- ਚੌਕ ਨਾਟਕ (ਨਾਟਕ), ਨਵਯੁਗ ਪਬਲਿਸ਼ਰਜ ਦਿੱਲੀ, 1984
- ਰੂਹ ਪੰਜਾਬ ਦੀ (ਨਾਟਕ), ਦੀਪਕ ਪਬਲਿਸ਼ਰਜ ਜਲੰਧਰ, 1984
- ਅਘਰਵਾਸੀ (1955-1984 ਤੱਕ ਦੀਆਂ ਕਹਾਣੀਆਂ) ਨਵਯੁਗ ਪਬਲਿਸ਼ਰਜ਼ ਦਿੱਲੀ,1984
- ਕੰਪਿਊਟਰ ਕਲਚਰ (ਕਹਾਣੀਆਂ), ਨਵਯੁਗ ਪਬਲਿਸ਼ਰਜ਼ ਦਿੱਲੀ, 1985
- ਆਪਣੇ ਖਿਲਾਫ਼ (ਕਵਿਤਾ), ਨਵਯੁਗ ਪਬਲਿਸ਼ਰਜ਼ ਦਿੱਲੀ, 1986
- ਸਿਫਰ ਨਾਟਕ (ਨਾਟਕ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1987
- ਸੂਰਜ ਤੇਰਾ ਮੇਰਾ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1989
- ਸਮੇਂ ਦੇ ਨਾਲ ਨਾਲ (1955-1989 ਤੱਕ ਦੀਆਂ ਚੋਣਵੀਆਂ ਕਹਾਣੀਆਂ) ਨੈਸ਼ਨਲ ਬੁੱਕ ਸ਼ਾਪ ਦਿੱਲੀ,1989
- ਤਿੰਨ ਨਾਟਕ (ਨਾਟਕ), ਨੈਸ਼ਨਲ ਬੁੱਕ ਸ਼ਾਪ ਦਿੱਲੀ,1990
- ਆਪਣੇ-ਆਪਣੇ ਟਾਪੂ (ਕਹਾਣੀਆਂ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1992
- ਗੰਢਾਂ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1993
- ਮੇਰੀ ਸਾਹਿਤਕ ਸਵੈ-ਜੀਵਨੀ, ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ, 1994
- ਸ਼ਬਦੋਂ ਪਾਰ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 1999
- ਖੰਭਾਂ ਵਾਲੇ ਪਿੰਜਰੇ (1955-2000 ਚੋਣਵੀਆਂ ਕਹਾਣੀਆਂ) ਚੇਤਨਾ ਪ੍ਰਕਾਸ਼ਨ ਲੁਧਿਆਣਾ, 2001
- ਚੋਣਵੀਆਂ ਕਹਾਣੀਆਂ(ਇਸਤਰੀ-ਮਰਦ ਪ੍ਰਸੰਗ) ਕੁਕਨਸ ਪ੍ਰਕਾਸ਼ਨ ਜਲੰਧਰ, 2002
- ਪੱਤਰ ਤੇ ਦਰਿਆ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2003
- ਮੇਰੀ ਕਹਾਣੀ(1955-2005 ਤੱਕ ਦੀਆਂ ਕਹਾਣੀਆਂ) ਨੈਸ਼ਨਲ ਬੁੱਕ ਸ਼ਾਪ ਦਿੱਲੀ, 2006
- ਛਾਵਾਂ ਤੇ ਪਰਛਾਵੇਂ (ਕਵਿਤਾ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2007
- ਮਨ ਦੇ ਹਾਣੀ (ਨਾਟਕ), ਨੈਸ਼ਨਲ ਬੁੱਕ ਸ਼ਾਪ ਦਿੱਲੀ, 2005
- ਚੋਣਵੀਆਂ ਕਹਾਣੀਆਂ (ਬ੍ਰਹਿਮੰਡਕ ਸਰੋਕਾਰ), ਕੁਕਨਸ ਪ੍ਰਕਾਸ਼ਨ, ਜਲੰਧਰ, 2006
ਰਵਿੰਦਰ ਰਵੀ ਬਾਰੇ ਪੁਸਤਕਾਂ
ਸੋਧੋ- ਰਵਿੰਦਰ ਰਵੀ ਦੀ ਕਵਿਤਾ ਵਿੱਚ ਮਾਨਵੀ ਰਿਸ਼ਤੇ, (ਲੇਖਕ ਡਾ: ਸੁਖਵਿੰਦਰ ਕੋਰ ਮੱਲੀ)
- ਕਵੀ ਰਵਿੰਦਰ ਰਵੀ, (ਲੇਖਕ ਮਨਜੀਤ ਮੀਤ)
ਇਨਾਮ
ਸੋਧੋ- ਵਧੀਆ ਕਵਿਤਾ ਦੀ ਕਿਤਾਬ: "ਬਿੰਦੂ", 1965
- "ਬੀਮਾਰ ਸਦੀ" ਨਾਟਕ ਲਈ ਇਨਾਮ, ਪੰਜਾਬ 1975
- "ਸਿਮਰਤਿਆਂ ਦੇ ਦੇਸ਼" ਵਧੀਆ ਕਿਤਾਬ ਲਈ ਇਨਾਮ, ਜਲੰਧਰ 1979
- ਸ਼੍ਰੋਮਣੀ ਸਾਹਿਤਕਾਰ ਪੁਸਤਕ, ਪੰਜਾਬ 1980
- ਈਸ਼ਵਰ ਚੰਦਰ ਨੰਦਾ ਪੁਰਸਕਾਰ: "ਅੱਧੀ ਰਾਤ ਦੁਪਹਿਰ" ਲਈ ਪੁੰਜਾਬ 1983
- ਪ੍ਰੋਫੈਸਰ ਮੋਹਣ ਸਿੰਘ ਪੁਰਸਕਾਰ, ਟੋਰੰਟੋ 1989
- ਕਰਤਗਰ ਸਿੰਘ ਧਾਲੀਵਾਲ ਪੁਰਸਕਾਰ, ਲੁਧਿਆਣਾ 1992
- ਸਾਂਈ ਬੁੱਲੇ ਸ਼ਾਹ ਪੁਰਸਕਾਰ, ਡੈਨਮਾਰਕ 1993
- ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਕੈਲੀਫੋਰਨੀਆ 1994
- ਬਾਵਾ ਬਲਵੰਤ ਪੁਰਸਕਾਰ, ਅੰਮ੍ਰਿਤਸਰ 1994
- ਸਾਲ ਦਾ ਸਭ ਤੌਂ ਵਧੀਆ ਕਵੀ ਇਨਾਮ, ਕਨੇਡਾ 1996
- ਪੀਸ ਅਵਾਰਡ ਦੇ ਮਨੁੱਖ, ਲੁਧਿਆਣਾ 1997
- ਪ੍ਰੋਫੈਸਰ ਪੂਰਨ ਸਿੰਘ ਪੁਰਸਕਾਰ, ਪਟਿਆਲਾ 2000
- ਮਹਾਰਾਜਾ ਰਣਜੀਤ ਸਿੰਘ ਯਾਦਗਾਰੀ ਪੁਰਸਕਾਰ, ਪਟਿਆਲਾ 2001
- ਲਾਈਫ ਟਾਇਮ ਪ੍ਰਾਪਤੀ ਐਵਾਰਡ, ਸਰੀ ਕਨੇਡਾ 2005
- ਲਾਈਫ ਟਾਇਮ ਪ੍ਰਾਪਤੀ ਐਵਾਰਡ, ਲਾਹੋਰ ਪਾਕਿਸਤਾਨ 2006
- ਸੋਨੇ ਦਾ ਤਮਗਾ, ਲਾਹੋਰ 2006
- ਸੌ ਸਾਲ ਯਾਦਗਾਰ ਦਿਵਸ ਸ਼ਾਹੀ ਪੁਰਸਕਾਰ, ਵੈਨਕੂਵਰ 2006
- ਭਾਈਚਾਰਾ ਐਵਾਰਡ, ਇੰਗਲੈੰਡ 2007
- ਸਾਹੀ ਅੰਮ੍ਰਿਤਾ ਪ੍ਰੀਤਮ ਮੈਮੋਰੀਅਲ ਇੰਟਰਨੈਸ਼ਨਲ ਐਵਾਰਡ, ਟੋਰੰਟੋ 2007
- ਵਧੀਆ ਲੇਖਕ ਦਾ ਪੁਰਸਕਾਰ, ਟੋਰੰਟੋ 2008
- ਆਨਰੇਰੀ ਲਾਈਫ ਟਾਇਮ ਮੈੰਬਰਸ਼ਿਪ ਪੁਰਸਕਾਰ, ਕਨੇਡਾ 2010
- ਪੰਜਾਬੀ ਨਾਤ ਅਕੈਡਮੀ, ਲੁਧਿਆਣਾ 2011
- ਸ਼੍ਰੋਮਣੀ ਸਾਹਤਿਕਾਰ ਪੁਰਸਕਾਰ, ਲੁਧਿਆਣਾ 2011
- ਲਾਈਫ ਟਾਇਮ ਪ੍ਰਾਪਤੀ ਐਵਾਰਡ, ਯੂ ਬੀ ਸੀ ਏਸ਼ੀਅਨ ਸਟੱਡੀਸ ਡੀਪਾਰਟਮੈਂਟ, ਵੈਨਕੂਵਰ 2011
- ਇਕਬਾਲ ਆਰਪਨ ਯਾਦਗਾਰੀ ਪੁਰਸਕਾਰ, ਅਲਬਰਟਾ 2012
- ਲਾਈਫ ਟਾਇਮ ਪ੍ਰਾਪਤੀ ਐਵਾਰਡ ਪੰਜਾਬੀ ਆਰਸੀ ਲੇਖਕ ਕਲੱਬ, ਸਰੀ ਕਨੇਡਾ 2013
- ਸ਼ਾਹੀ ਬਲਵੰਤ ਗਰਗੀ ਮੈਮੋਰੀਅਲ ਇੰਟਰਨੈਸ਼ਨਲ ਐਵਾਰਡ
ਬਾਹਰਲੇ ਲਿੰਕ
ਸੋਧੋ- http://punjabikalma.com/play/ravinder-ravi-162.html Archived 2016-01-14 at the Wayback Machine.
- http://punjabialochana.com[permanent dead link]
ਰਵਿੰਦਰ ਰਵੀ - ਪਰੋਫਾਈਲ
- http://www.profiles.manchanpunjab.org/people.php?id=25 Archived 2016-09-01 at the Wayback Machine.
ਰਵਿੰਦਰ ਰਵੀ - ਬਲਾਗ