ਸ਼ੇਰ ਸ਼ਾਹ ਸੂਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਲਾਈਨ 27:
ਸ਼ੇਰ ਸ਼ਾਹ ਸੂਰੀ ਉਹਨਾਂ ਗਿਣੇ-ਚੁਣੇ ਬਾਦਸ਼ਾਹਾਂ ਵਿੱਚੋਂ ਸੀ, ਜਿਸ ਨੇ ਭਾਰਤ ਵਰਗੇ ਵਿਸ਼ਾਲ ਉਪ-ਮਹਾਂਦੀਪ ਨੂੰ ਇੱਕ ਸੂਤਰ ਵਿੱਚ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਸ਼ੇਰ ਸ਼ਾਹ ਸੂਰੀ ਬੜਾ ਦੂਰ-ਅੰਦੇਸ਼ ਤੇ ਤੀਖਣ ਬੁੱਧੀ ਦਾ ਮਾਲਕ ਸੀ। ਆਪਣੀ ਲਿਆਕਤ, ਤੀਬਰ ਇੱਛਾ, ਸਖ਼ਤ ਮਿਹਨਤ ਅਤੇ ਦ੍ਰਿੜ੍ਹਤਾ ਦੇ ਬਲਬੂਤੇ ਉਹ ਮੁਗ਼ਲਾਂ ਨੂੰ ਹਰਾਕੇ ਦਿੱਲੀ ਦੇ ਤਖ਼ਤ ਦਾ ਮਾਲਕ ਬਣਿਆ।
==ਪਰਿਵਾਰਿਕ ਪਿਛੋਕੜ==
ਜਦੋਂ ਅਫ਼ਗਾਨਾਂ ਦੇ ਸਾਹੂ ਖੇਲ ਕਬੀਲੇ ਦੇ ਸਰਦਾਰ ਸੁਲਤਾਨ ਬਹਿਲੋਲ ਨੇ ਦਿੱਲੀ ’ਤੇ ਆਪਣਾ ਰਾਜ ਕਾਇਮ ਕੀਤਾ ਉਸ ਸਮੇਂ ਦੇਸ਼ ਦੀ ਹਾਲਤ ਬੜੀ ਡਾਵਾਂਡੋਲ ਸੀ। ਇਸੇ ਕਰਕੇ ਬਹਿਲੋਲ ਦੀ ਇੱਛਾ ਸੀ ਕਿ ਅਫ਼ਗਾਨਿਸਤਾਨ ਤੋਂ ਵੱਧ ਤੋਂ ਵੱਧ ਲੋਕ ਹਿੰਦੋਸਤਾਨ ਮੰਗਵਾਏ ਜਾਣ। ਸੁਲਤਾਨ ਬਹਿਲੋਲ ਦੀ ਇੱਛਾ ਤੇ ਦਰਿਆਦਿਲੀ ਦਾ ਫ਼ਾਇਦਾ ਉਠਾਉਂਦਿਆਂ ਅਨੇਕਾਂ ਅਫ਼ਗਾਨ ਪਰਿਵਾਰ ਭਾਰਤ ਵੱਲ ਚੱਲ ਪਏ। ਇਨ੍ਹਾਂ ਵਿੱਚ ਸ਼ੇਰ ਸ਼ਾਹ ਸੂਰੀ ਦਾ ਦਾਦਾ ਇਬਰਾਹਿਮ ਖ਼ਾਨ ਸੂਰੀ ਵੀ ਸ਼ਾਮਲ ਸੀ ਜੋ ਆਪਣੇ ਪੁੱਤਰ ਹਸਨ ਖ਼ਾਨ ਸੂਰੀ ਸਮੇਤ ਹਿੰਦੋਸਤਾਨ ਪਹੁੰਚਿਆ। ਬਰਾਹਿਮਇਬਰਾਹਿਮ ਖ਼ਾਨ ਆਪਣੇ ਪਰਿਵਾਰ ਸਮੇਤ ਬਜਵਾੜੇ ਪਰਗਨੇ ਵਿੱਚ ਰਹਿਣ ਲੱਗਿਆ। ਸ਼ੇਰ ਸ਼ਾਹ ਦਾ ਜਨਮ ਹਿਸਾਰ ਫਿਰੋਜ਼ਾ ਵਿੱਚ ਸੁਲਤਾਨ ਬਹਿਲੋਲ ਦੇ ਰਾਜ ’ਚ ਹੋਇਆ। ਉਹਦਾ ਨਾਂ ਫ਼ਰੀਦ ਖ਼ਾਨ ਰੱਖਿਆ ਗਿਆ। ਸ਼ੇਰ ਸ਼ਾਹ ਅਫ਼ਗਾਨਿਸਤਾਨ ਦੇ ਰੋਹ ਇਲਾਕੇ ਦੇ ਸੂਰ ਕਬੀਲੇ ਵਿਚੋਂ ਸੀ। ਬਚਪਨ ਵਿੱਚ ਉਸ ਦਾ ਨਾਂਅ ਫਰੀਦ ਸੀ। ਇੱਕ ਸ਼ੇਰ ਦਾ ਇਕੱਲੇ ਨੇ ਸ਼ਿਕਾਰ ਕੀਤਾ ਤੇ ਬਿਹਾਰ ਦੇ ਗਵਰਨਰ ਨੇ ਉਸ ਨੂੰ ਸ਼ੇਰ ਸ਼ਾਹ ਦਾ ਖਿਤਾਬ ਬਖਸ਼ਿਆ। ਉਸ ਦੇ ਪਿਤਾ ਨੂੰ ਬਿਹਾਰ ਵਿੱਚ ਸਹਿਸਰਾਮ ਦਾ ਇਲਾਕਾ ਜਾਗੀਰ ਵਿੱਚ ਮਿਲਿਆ ਹੋਇਆ ਸੀ।
 
ਇਬਰਾਹਿਮ ਖ਼ਾਨ ਨੇ ਮੁਹੰਮਦ ਖ਼ਾਨ ਦੀ ਨੌਕਰੀ ਛੱਡ ਕੇ ਹਿਸਾਰ ਫਿਰੋਜ਼ਾ ਦੇ ਸਰਦਾਰ ਜਮਾਲ ਖ਼ਾਨ ਸਾਰੰਗਖਾਨੀ ਦੀ ਨੌਕਰੀ ਕਰ ਲਈ। ਇਸ ਸਰਦਾਰ ਨੇ ਨਾਰਨੌਲ ਦੇ ਪਰਗਨੇ ਵਿੱਚ ਇੱਕ ਪਿੰਡ ਦੇ ਕੇ ਉਹਨੂੰ ਚਾਲੀ ਘੋੜਿਆਂ ਦਾ ਦਸਤਾ ਰੱਖਣ ਦੇ ਯੋਗ ਬਣਾਇਆ। ਸ਼ੇਰ ਸ਼ਾਹ ਦੇ ਅੱਬਾ ਹਸਨ ਖ਼ਾਨ ਨੇ ਮਸਨਦੇ ਅਲੀ ਉਮਰ ਖਾਨ ਸਰਵਾਨੀ ਕਾਲਕਾਪੁਰ ਦੀ ਨੌਕਰੀ ਕਰ ਲਈ। ਮਸਨਦੇ ਅਲੀ ਨੂੰ ਖਾਨ-ਏ-ਆਜ਼ਮ ਦੀ ਉਪਾਧੀ ਮਿਲੀ ਹੋਈ ਸੀ ਤੇ ਉਹ ਸੁਲਤਾਨ ਬਹਿਲੋਲ ਦਾ ਮੰਤਰੀ ਅਤੇ ਵਿਸ਼ਵਾਸਪਾਤਰ ਦਰਬਾਰੀ ਸੀ। ਲਾਹੌਰ ਸੂਬੇ ਦਾ ਸੁਲਤਾਨ ਵੀ ਉਮਰ ਖ਼ਾਨ ਸੀ ਜਿਸ ਨੇ ਸ਼ਾਹਬਾਦ ਪਰਗਨੇ ਦੇ ਕਈ ਪਿੰਡ ਹਸਨ ਖ਼ਾਨ ਨੂੰ ਜਗੀਰ ਵਜੋਂ ਦੇ ਦਿੱਤੇ।
 
==ਮੁਢਲਾ ਜੀਵਨ ਅਤੇ ਸੰਘਰਸ਼==
ਸ਼ੇਰ ਸ਼ਾਹ ਬਚਪਨ ਵਿੱਚ ਹੀ ਬੜੇ ਬੁਲੰਦ ਹੌਂਸਲੇ ਵਾਲਾ ਸੀ। ਸ਼ੇਰ ਸ਼ਾਹ ਦਾ ਦਾਦਾ ਇਬਰਾਹਿਮ ਖ਼ਾਨ ਨਾਸੌਲ ਵਿੱਚ ਫੌਤ ਹੋ ਜਾਣ ਤੇ ਉਮਰ ਖ਼ਾਨ ਨੇ ਜਮਾਲ ਖ਼ਾਨ ਨੂੰ ਬੁਲਾ ਕੇ ਕਿਹਾ ਕਿ ਹਸਨ ਖ਼ਾਨ ਨੂੰ ਉਹਦੇ ਅੱਬਾ ਦੀ ਜਗੀਰ ਅਤੇ ਕੁਝ ਹੋਰ ਪਿੰਡ ਸੌਂਪ ਦੇਵੇ। ਬਹਿਲੋਲ ਲੋਧੀ ਦੀ ਮੌਤ ਤੋਂ ਬਾਅਦ ਸਿਕੰਦਰ ਲੋਧੀ ਦਿੱਲੀ ਦੇ ਤਖ਼ਤ ’ਤੇ ਬੈਠਾ। ਜਮਾਲ ਖ਼ਾਨ, ਹਸਨ ਖ਼ਾਨ ਨੂੰ ਪਸੰਦ ਕਰਦਾ ਸੀ ਤੇ ਉਹ ਉਹਦਾ ਵਿਸ਼ਵਾਸਪਾਤਰ ਵੀ ਸੀ। ਹਸਨ ਖ਼ਾਨ ਦੇ ਛੇ ਮੁੰਡੇ ਸਨ। ਸ਼ੇਰ ਸ਼ਾਹ ਅਤੇ ਨਿਜ਼ਾਮ ਖ਼ਾਨ ਇੱਕ ਹੀ ਮਾਂ ਦੇ ਪੇਟੋਂ ਸਨ। ਹਸਨ ਖ਼ਾਨ ਦੀ ਚਹੇਤੀ ਦਾਸੀ ਸ਼ੇਰ ਸ਼ਾਹ ਤੇ ਉਹਦੇ ਭਰਾ ਤੋਂ ਖਾਰ ਖਾਂਦੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਵੱਡਾ ਹੋਣ ਕਰਕੇ ਸ਼ੇਰ ਸ਼ਾਹ ਜਗੀਰ ਦਾ ਮਾਲਕ ਬਣੇਗਾ। ਉਹਨੇ ਹਸਨ ਖ਼ਾਨ ਨੂੰ ਭੜਕਾਇਆ, ਜਿਸ ਕਰਕੇ ਪਿਓ-ਪੁੱਤ ਵਿੱਚ ਇੱਕ-ਦੂਜੇ ਪ੍ਰਤੀ ਸ਼ੱਕ ਪੈਦਾ ਹੋ ਗਿਆ। ਪਿਤਾ ਨਾਲ ਰੁੱਸ ਕੇ ਉਹ ਜੋਨਪੁਰ ਚਲਾ ਗਿਆ ਤੇ ਜਮਾਲ ਖ਼ਾਨ ਦੀ ਹਜ਼ੂਰੀ ਵਿੱਚ ਸੇਵਕ ਲੱਗ ਗਿਆ। ਜੋਨਪੁਰ ਵਿੱਚ ਸ਼ੇਰ ਸ਼ਾਹ ਨੇ ਕਾਜ਼ੀ ਸਾਹਬੂਦੀਨ ਕੋਲ ਅਰਬੀ ਭਾਸ਼ਾ ਦੇ ਨਾਲ-ਨਾਲ ਕਈ ਜੀਵਨੀਆਂ ਅਤੇ ਦਾਰਸ਼ਨਿਕ ਗ੍ਰੰਥਾਂ ਦਾ ਅਧਿਐਨ ਕੀਤਾ। ਪਿਤਾ ਪੁੱਤਰ ਦੇ ਝਗੜੇ ਨੂੰ ਖ਼ਤਮ ਕਰਨ ਲਈ ਉਨ੍ਹਾਂ ਦੇ ਸ਼ੁਭ-ਚਿੰਤਕਾਂ ਨੇ ਯਤਨ ਕੀਤੇ ਤੇ ਸ਼ੇਰ ਸ਼ਾਹ ਨੂੰ ਸਮਝਾਇਆ ਤੇ ਪਿਤਾ ਨੇ ਉਹਨੂੰ ਦੋ ਪਰਗਨਿਆਂ ਦਾ ਕੰਮ-ਕਾਰ ਸੰਭਾਲ ਦਿੱਤਾ ਤੇ ਉਹਨੇ ਵਚਨ ਦਿੱਤਾ ਕਿ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਆਪਣੇ ਫ਼ਰਜ਼ਾਂ ਦਾ ਪਾਲਣ ਕਰੇਗਾ।