ਨੀਰੂ ਬਾਜਵਾ
ਨੀਰੂ ਬਾਜਵਾ ਕਨੇਡਾ ਵਿੱਚ ਜਨਮੀ ਪੰਜਾਬੀ ਅਭਿਨੇਤਰੀ ਹੈ। ਉਸਨੇ ਆਪਣਾ ਕੈਰੀਅਰ ਦੇਵ ਅਨੰਦ ਦੀ ਫ਼ਿਲਮ ਮੈਂ ਸੋਲ੍ਹਾ ਬਰਸ ਕੀ ਵਿੱਚ ਕੰਮ ਕੀਤਾ,ਅਤੇ ਫਿਰ ਇਸਤੋਂ ਬਾਅਦ ਇਸਨੇ ਭਾਰਤੀ ਸੋਪ ਓਪੇਰਾ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ।
ਨੀਰੂ ਬਾਜਵਾ | |
---|---|
ਜਨਮ | ਨੀਰੂਜੀਤ ਕੌਰ ਬਾਜਵਾ 26 ਅਗਸਤ 1980 ਵੇਨਕੂਵਰ,ਬ੍ਰਿਟਿਸ਼ ਕੋਲੰਬੀਆ, ਕਨੇਡਾ |
ਪੇਸ਼ਾ | ਅਭਿਨੇਤਰੀ, ਨਿਰਮਾਤਾ |
ਸਰਗਰਮੀ ਦੇ ਸਾਲ | 1998 – ਹੁਣ ਤੱਕ |
ਜੀਵਨ ਸਾਥੀ | ਹਰਮਿਕਪਾਲ |
ਮੁੱਢਲਾ ਜੀਵਨ ਸੋਧੋ
ਬਾਲੀਵੁੱਡ ਵਿੱਚ ਘੱਟ ਸੰਬਧ ਹੋਣ ਕਾਰਨ ਨੀਰੂ ਨੂੰ ਆਪਣੀ ਸਕੂਲੀ ਪੜ੍ਹਾਈ ਵਿਚਾਲੇ ਛੱਡਣੀ ਪਈ। ਕਿਉਂਕਿ ਇਸ ਦੀ ਪੜ੍ਹਾਈ ਵਿੱਚ ਜਿਆਦਾ ਰੁਚੀ ਨਹੀਂ ਸੀ ਅਤੇ ਇਹ ਹਮੇਸ਼ਾ ਤੋਂ ਹੀ ਬਾਲੀਵੁੱਡ ਚਮਕਦਾਰ ਦੁਨੀਆ ਤੋਂ ਜਿਆਦਾ ਪ੍ਰਭਾਵਿਤ ਸੀ, ਇਸ ਲਈ ਇਹ ਆਪਣੇ ਸੁਪਨਿਆ ਨੂੰ ਪੂਰਾ ਕਰਨ ਲਈ ਮੁੰਬਈ ਆ ਗਈ।
ਕੈਰੀਅਰ ਸੋਧੋ
ਇਸ ਦਾ ਇੱਕ ਸਿੰਗਲ ਟਰੈਕ ਧਾਰਮਿਕ "ਗੁਰੂ ਨਾਨਕ ਦੇਵ ਜੀ" ਜੂਨ 2014 ਵਿੱਚ ਰਲੀਜ਼ ਕੀਤਾ ਗਿਆ, ਜਿਸ ਨੂੰ ਸੁਖਸ਼ਿੰਦਰ ਛਿੰਦਾ ਦੁਆਰਾ ਕੰਮਪੋਜ਼ਡ ਕੀਤਾ ਗਿਆ। ਬਾਜਵਾ ਨੇ 2005 ਵਿਚ ਇੰਡੀਅਨ ਸੋਪ ਓਪੇਰਾ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ "ਹਰੀ ਮਿਰਚੀ ਲਾਲ ਮਿਰਚੀ" ਨਾਲ ਡੀ.ਡੀ 1 ਕੀਤੀ[1] ਜਿਸ ਤੋਂ ਬਾਅਦ ਉਹ "ਅਸਤਿਤਵ... ਏਕ ਪ੍ਰੇਮ ਕਹਾਣੀ" ਅਤੇ ਇਸ ਤੋਂ ਬਾਅਦ ਸਟਾਰ ਪਲੱਸ 'ਤੇ ਜੀਨ ਅਤੇ ਫਿਰ ਸਟਾਰ ਵਨ 'ਤੇ ਗਨਸ ਐਂਡ ਰੋਜ ਵਿੱਚ ਕੰਮ ਕੀਤਾ।[2] ਉਹ ਟੈਲੀਵਿਜ਼ਨ ਸੀਰੀਜ਼ ਸੀ.ਆਈ.ਡੀ (ਸੀ.ਆਈ.ਡੀ ਸਪੈਸ਼ਲ ਬਿਊਰੋ) ਵਿੱਚ ਏ.ਸੀ.ਪੀ ਅਜਤਸ਼ਤਰੂ ਦੀ ਮੰਗੇਤਰ ਦੇ ਰੂਪ ਵਿੱਚ ਵੀ ਨਜ਼ਰ ਆਈ ਅਤੇ "ਬੋਨ ਮੈਰੋ" ਨਾਟਕ ਵਿੱਚ ਵੀ ਨਜ਼ਰ ਆਈ।
ਜਨਵਰੀ 2013 ਵਿੱਚ, ਬਾਜਵਾ ਬਹੁ-ਸਿਤਾਰਿਆਂ ਦੀ ਪੰਜਾਬੀ ਫ਼ਿਲਮ "ਸਾਡੀ ਲਵ ਸਟੋਰੀ" ਵਿੱਚ ਦਿਖਾਈ ਦਿੱਤੀ, ਜਿੰਮੀ ਸ਼ੇਰਗਿੱਲ ਪ੍ਰੋਡਕਸ਼ਨਜ਼ ਦੁਆਰਾ ਨਿਰਮਿਤ, ਧੀਰਜ ਰਤਨ ਦੁਆਰਾ ਨਿਰਦੇਸ਼ਤ ਅਤੇ ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ ਅਤੇ ਸੁਰਵੀਨ ਚਾਵਲਾ ਨੇ ਭੂਮਿਕਾਵਾਂ ਅਦਾ ਕੀਤੀਆਂ। ਉਸ ਨੇ "ਜੱਟ ਅਤੇ ਜੂਲੀਅਟ 2" ਫ਼ਿਲਮ ਵਿੱਚ ਫਿਰ ਦਿਲਜੀਤ ਦੁਸਾਂਝ ਦੇ ਨਾਲ ਜੋੜੀ ਬਣਾਈ ਜਿਸ ਨੇ ਪੰਜਾਬੀ ਸਿਨੇਮਾ 'ਚ ਪਹਿਲੇ ਦਿਨ ਦੀ ਕੋਲੈਕਸ਼ਨ ਦਾ ਰਿਕਾਰਡ ਤੋੜ ਦਿੱਤਾ।[3] ਅਗਸਤ, 2013 ਵਿੱਚ, ਉਸ ਦੀ ਫ਼ਿਲਮ, "ਨੋਟੀ ਜੱਟਸ" ਰਿਲੀਜ਼ ਹੋਈ, ਜਿਸ ਵਿੱਚ ਉਸ ਨੇ ਬਿਨੂੰ ਢਿੱਲੋਂ, ਆਰੀਅਨ ਬੱਬਰ ਅਤੇ ਰੌਸ਼ਨ ਪ੍ਰਿੰਸ ਦੇ ਨਾਲ ਨਜ਼ਰ ਆਈ। ਫ਼ਿਲਮ ਨੇ ਬਹੁਤ ਪ੍ਰਸੰਸਾ ਪ੍ਰਾਪਤ ਕੀਤੀ।[4]
ਬਾਜਵਾ ਨੇ ਬਤੌਰ ਨਿਰਦੇਸ਼ਕ ਸਾਲ 2017 ਵਿੱਚ ਪੰਜਾਬੀ ਫ਼ਿਲਮ "ਸਰਗੀ" ਨਾਲ ਡੈਬਿਊ ਕੀਤਾ ਸੀ, ਜਿਸ ਵਿੱਚ ਉਸ ਦੀ ਭੈਣ ਰੁਬੀਨਾ ਬਾਜਵਾ ਜੱਸੀ ਗਿੱਲ ਅਤੇ ਬੱਬਲ ਰਾਏ ਦੇ ਨਾਲ ਮੁੱਖ ਭੂਮਿਕਾ ਵਿੱਚ ਹੈ।[5] ਉਹ "ਨੀਰੂ ਬਾਜਵਾ ਇੰਟਰਟੇਨਮੈਂਟ" ਨਾਮ ਦੀ ਇੱਕ ਪ੍ਰੋਡਕਸ਼ਨ ਕੰਪਨੀ ਦੀ ਵੀ ਮਾਲਕ ਹੈ। ਨਵੰਬਰ 2019 ਵਿੱਚ, ਬਾਜਵਾ ਦੁਆਰਾ ਅਦਾਕਾਰੀ ਅਤੇ ਨਿਰਮਿਤ ਫ਼ਿਲਮ "ਬਿਉਟੀਫੁੱਲ ਬਿੱਲੋ" ਫਲੋਰਾਂ 'ਤੇ ਚਲੀ ਗਈ, ਜਿਸ ਵਿੱਚ ਉਹ ਆਪਣੀ ਭੈਣ ਰੁਬੀਨਾ ਬਾਜਵਾ ਨਾਲ ਸਕ੍ਰੀਨ ਸ਼ੇਅਰ ਕਰੇਗੀ।[6]
ਭਾਰਤੀ ਟੈਲੀਵਿਜ਼ਨ ਸੋਧੋ
ਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਭਾਰਤੀ ਸੋਪ ਓਪੇਰਾ ਰਾਹੀਂ 2003 ਵਿੱਚ ਹਰੀ ਮਿਰਚੀ ਲਾਲ ਮਿਰਚੀ ਡੀ.ਡੀ ਵਨ ਤੋਂ ਕੀਤੀ।
ਮਿਊਜ਼ਿਕ ਵੀਡਿਓ ਸੋਧੋ
2003 ਵਿੱਚ ਇਹ ਪਹਿਲੀ ਵਾਰ ਪੰਜਾਬੀ ਗੀਤਾਂ ਦੀ ਵੀਡਿਓ ਵਿੱਚ ਕਮਲ ਹੀਰ ਦੇ ਗ਼ੀਤ 'ਕੈਂਠੇ ਵਾਲਾ' ਰਾਹੀਂ ਇੰਡਸਟਰੀ 'ਚ ਆਈ। ਇਸ ਤੋਂ ਬਾਅਦ ਇਸ ਨੇ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਗੀਤਾਂ ਦੀਆਂ ਵੀਡਿਓਜ਼ ਵਿੱਚ ਕੰਮ ਕੀਤਾ, ਜਿਸ 'ਚ ਸ਼ਲਿੰਦਰ ਪ੍ਰਦੇਸੀ ਦਾ 'ਹੇ ਸੋਹਣੀਏ' ਵੀ ਸ਼ਾਮਿਲ ਹੈ।
ਨਿੱਜੀ ਜੀਵਨ ਸੋਧੋ
ਅਭਿਨੇਤਾ ਅਮਿਤ ਸਾਧ ਨਾਲ ਉਸ ਦਾ ਲੰਬੇ ਸਮੇਂ ਤੱਕ ਸੰਬੰਧ ਵਿੱਚ ਰਹੀ ਸੀ, ਜਿਸ ਨਾਲ ਉਸ ਨੇ ਮਸ਼ਹੂਰ ਕਪਲ ਡਾਂਸ ਸ਼ੋਅ "ਨੱਚ ਬਲੀਏ" ਵਿੱਚ ਹਿੱਸਾ ਲਿਆ।
ਬਾਜਵਾ ਨੇ 2015 ਵਿੱਚ ਹੈਰੀ ਜਵੰਧਾ ਨਾਲ ਵਿਆਹ ਕਰਵਾ ਲਿਆ ਸੀ।[7] ਇਸ ਜੋੜੀ ਦਾ ਆਪਣਾ ਪਹਿਲਾ ਬੱਚਾ ਅਗਸਤ 2015 ਵਿੱਚ ਹੋਇਆ ਸੀ।[8] ਬਾਜਵਾ ਨੇ ਜਨਵਰੀ 2020 ਵਿੱਚ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ।.[9]
ਫ਼ਿਲਮੋਗ੍ਰਾਫੀ ਸੋਧੋ
ਬਤੌਰ ਅਦਾਕਾਰ ਸੋਧੋ
ਸਾਲ | ਫ਼ਿਲਮ | ਭੂਮਿਕਾ | ਭਾਸ਼ਾ |
---|---|---|---|
1998 | ਮੈਂ ਸੋਲ੍ਹਾ ਬਰਸ ਕੀ | ਟੀਨਾ | ਹਿੰਦੀ |
2003 | ਬਾਲੀਵੁੱਡ ਬੌੰਡ | Herself | ਅੰਗ੍ਰੇਜ਼ੀ |
2004 | ਅਸਾਂ ਨੂੰ ਮਾਨ ਵਤਨਾ ਦਾ | Neeru | ਪੰਜਾਬੀ |
2006 | ਦਿਲ ਅਪਣਾ ਪੰਜਾਬੀ | Laadi | ਪੰਜਾਬੀ |
2009 | ਮੁੰਡੇ ਯੂ.ਕੇ. ਦੇ | ਰੀਤ ਬਰਾੜ | ਪੰਜਾਬੀ |
2009 | ਹੀਰ ਰਾਂਝਾ | ਹੀਰ | ਪੰਜਾਬੀ |
2010 | ਮੇਲ ਕਰਾਦੇ ਰੱਬਾ | ਸੀਰਤ ਰੰਧਾਵਾ | ਪੰਜਾਬੀ |
ਪ੍ਰਿੰਸ | ਪ੍ਰਿਆ | ਹਿੰਦੀ | |
ਫੂਕ 2 | ਆਰੁਸ਼ੀ | ਹਿੰਦੀ | |
ਅੱਖ ਲਬਦੀ | ਅਮਰ | ਪੰਜਾਬੀ | |
2011 | ਜਿਨ੍ਹੇ ਮੇਰਾ ਦਿਲ ਲੁੱਟਿਆ | ਨੂਰ ਬਾਜਵਾ | ਪੰਜਾਬੀ |
ਮਿਲੇ ਨਾ ਮਿਲੇ ਹਮ | ਮਨਜੀਤ ਆਹਲੂਵਾਲੀਆ | ਹਿੰਦੀ | |
2012 | ਪਤਾ ਨੀ ਰੱਬ ਕਿਹੜਿਆਂ ਰੰਗਾਂ 'ਚ ਰਾਜੀ | ਸਿਮਰਨ | ਪੰਜਾਬੀ |
ਜੱਟ ਐਂਡ ਜੂਲੀਅਟ | ਪੂਜਾ | ਪੰਜਾਬੀ | |
ਪਿੰਕੀ ਮੋਗੇ ਵਾਲੀ | ਪਿੰਕੀ | ਪੰਜਾਬੀ | |
ਸਾਡੀ ਲਵ ਸਟੋਰੀ | ਖ਼ਾਸ ਪੇਸ਼ਕਾਰੀ (ਤਾਨੀਆ) | ਪੰਜਾਬੀ | |
2013 | ਸਪੈਸ਼ਲ ਚਾਬੀਸ | ਕੈਮਿਉ ਰੋਲ | ਹਿੰਦੀ |
ਜੱਟ ਐਂਡ ਜੂਲੀਅਟ 2 | ਪੂਜਾ | ਪੰਜਾਬੀ | |
ਨੌਟੀ ਜੱਟਸ | ਸਿੰਮੀ ਖਹਿਰਾ | ਪੰਜਾਬੀ | |
ਆਰ.ਐਸ.ਵੀ.ਪੀ | ਮਨਪ੍ਰੀਤ ਕੌਰ | ਪੰਜਾਬੀ | |
2014 | Dil Vil Pyaar Vyaar | ਪ੍ਰਭਜੋਤ | ਪੰਜਾਬੀ |
Aa Gaye Munde U.K. De | Disha Dhillion | ਪੰਜਾਬੀ | |
ਪ੍ਰੋਪਰ ਪਟੋਲਾ | ਪ੍ਰੀਤੀ, ਜਿਤੀ (ਡੱਬਲ ਰੋਲ) | ਪੰਜਾਬੀ | |
2015 | ਸਰਦਾਰ ਜੀ | ਪਿੰਕੀ | ਪੰਜਾਬੀ |
2016 | ਚੰਨੋ ਕਮਲੀ ਯਾਰ ਦੀ]] | ਚੰਨੋ | ਪੰਜਾਬੀ |
2017 | ਜਿੰਦੂਆ | ਇਸ਼ | ਪੰਜਾਬੀ |
2018 | ਲੌਂਗ ਲਾਚੀ [10] | Laachi | Punjabi |
ਆਟੇ ਦੀ ਚਿੜੀ | ਇਲੀਜ਼ਾ | ਪੰਜਾਬੀ | |
2019 | ਉੜਾ ਐੜਾ | ਮਨਜੀਤ | ਪੰਜਾਬੀ |
ਸ਼ੜਾ | ਵੰਝਲੀ | ਪੰਜਾਬੀ | |
2023 | ਕਲੀ ਜੋਟਾ | ਰਾਬੀਆ | ਪੰਜਾਬੀ |
ਬਤੌਰ ਨਿਰਦੇਸ਼ਕ ਸੋਧੋ
ਸਾਲ | ਫ਼ਿਲਮ |
---|---|
2017 | ਸਰਗੀ |
2023 | ਕਲੀ ਜੋਟਾ |
ਟੈਲੀਵਿਜ਼ਨ ਸੋਧੋ
ਸਾਲ | ਸੀਰੀਜ਼ | ਭੂਮਿਕਾ | ਸਰੋਤ |
---|---|---|---|
2003 | ਅਸਤਿਤਵ...ਏਕ ਪ੍ਰੇਮ ਕਹਾਣੀ | ਕਿਰਨ | |
2003-2004 | ਜੀਤ | ਨੰਦਿਨੀ | |
2004-2005 | ਗਨ ਐਂਡ ਰੋਜੀਜ਼ | ਦਿਵਿਆ | |
2005 | ਹਰੀ ਮਿਰਚੀ ਲਾਲ ਮਿਰਚੀ | ਰਿੰਕੂ | |
2006 | ਨਚ ਬੱਲੀਏ 1 | ਪ੍ਰਤਿਯੋਗੀ |
ਹਵਾਲੇ ਸੋਧੋ
- ↑ Chhabra, Arvind. "Simply Punjabi – Neeru Bajwa". India Today. Archived from the original on 28 November 2012. Retrieved 22 July 2010.
- ↑ Chhabra, Arvind. "Simply Punjabi – Neeru Bajwa". India Today. Archived from the original on 28 November 2012. Retrieved 22 July 2010.
- ↑ Ballewood. "Jatt and Juliet 2 smashes Box office". Ballewood.in. Archived from the original on 6 August 2013. Retrieved 16 August 2013.
- ↑ Ballewood. "Naughty Jatts – Review". Ballewood.in. Archived from the original on 5 August 2013. Retrieved 16 August 2013.
- ↑ "Sargi Punjabi Movie Review – Jassi Gill, Babbal Rai, Rubina Bajwa | Plot, Story". All About Movies. 24 February 2017. Archived from the original on 11 April 2018. Retrieved 22 July 2017.
- ↑ "Raghveer Boli joins the cast of Neeru Bajwa's 'Beautiful Billo' - Times of India". The Times of India (in ਅੰਗਰੇਜ਼ੀ). 25 November 2019. Retrieved 11 December 2019.
- ↑ "Neeru Bajwa gives a kiss of love to hubby Harry Jawandha on his birthday - Times of India". The Times of India (in ਅੰਗਰੇਜ਼ੀ). 19 October 2018. Retrieved 28 June 2019.
- ↑ Service, Tribune News (13 February 2016). "Once in a lifetime..." Trinuneindia News Service. Archived from the original on 7 October 2018. Retrieved 5 July 2016.
- ↑ "Neeru Bajwa blessed with twin girls Alia and Akira - Times of India". The Times of India (in ਅੰਗਰੇਜ਼ੀ). 11 February 2020. Retrieved 6 March 2020.
- ↑ "Laung Laachi Movie Cast, Crew Details". DeeduKnowAll. Archived from the original on 8 March 2018. Retrieved 8 March 2018.