ਖੇਤਾ ਰਾਮ (ਜਨਮ 20 ਸਤੰਬਰ 1986) ਇੱਕ ਭਾਰਤੀ ਅਥਲੀਟ ਹੈ ਜਿਸਨੂੰ ਕਿ 2016 ਓਲੰਪਿਕ ਖੇਡਾਂ ਲਈ ਮੈਰਾਥਨ ਦੌੜ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਸੀ ਅਤੇ ਉਸਨੇ ਮੈਰਾਥਨ ਮੁਕਾਬਲੇ ਵਿੱਚ 26ਵਾਂ ਸਥਾਨ ਹਾਸਿਲ ਕੀਤਾ ਸੀ। ਖੇਤਾ ਰਾਮ ਭਾਰਤੀ ਫੌਜ ਵਿੱਚ ਵੀ ਹੈ।[1]

ਖੇਤਾ ਰਾਮ, ਜਿਸਨੇ ਕਿ 2016 ਰੀਓ ਓਲੰਪਿਕ ਲਈ ਮੈਰਾਥਨ ਦੌੜ ਵਿੱਚ ਹਿੱਸਾ ਲਿਆ ਸੀ

ਜੀਵਨਸੋਧੋ

ਖੇਤਾ ਰਾਮ ਨੇ ਵਿਸ਼ਵ ਮਿਲਟਰੀ ਖੇਡਾਂ ਵਿੱਚ ਵੀ ਭਾਰਤ ਵੱਲੋਂ ਭਾਗ ਲਿਆ ਸੀ। ਖੇਤਾ ਰਾਮ ਭਾਰਤੀ ਫੌਜ ਦਾ ਵੀ ਹਿੱਸਾ ਹੈ ਅਤੇ ਉਸਦੀ ਪੋਸਟ ਸਾਂਬਾ, ਜੰਮੂ ਵਿਖੇ ਹੈ। ਖੇਤਾ ਰਾਮ ਦੇ ਕੋਚ ਸੁਰੇਂਦਰ ਸਿੰਘ ਨੇ ਉਸਨੂੰ ਮੈਰਾਥਨ ਵਿੱਚ ਹਿੱਸਾ ਲੈਣ ਲਈ ਸਿਖਲਾਈ ਦਿੱਤੀ ਸੀ ਅਤੇ ਹੁਣ ਉਹ ਮੈਰਾਥਨ ਦੌੜਾਂ ਵਿੱਚ ਹਿੱਸਾ ਲੈਂਦਾ ਹੈ।[2][3]

ਖੇਤਾ ਰਾਮ ਨੂੰ 2016 ਓਲੰਪਿਕ ਖੇਡਾਂ ਜੋ ਕਿ ਰਿਓ ਡੀ ਜਨੇਰੋ ਵਿਖੇ ਹੋ ਰਹੀਆਂ ਹਨ, ਵਿੱਚ ਮੁੰਬਈ ਮੈਰਾਥਨ ਵਿੱਚ ਉਸਦੇ ਪ੍ਰਦਰਸ਼ਨ ਦੇ ਆਧਾਰ 'ਤੇ ਚੁਣਿਆ ਗਿਆ ਸੀ। ਕੁਆਲੀਫ਼ਾਈ ਮੁਕਾਬਲੇ ਵਿੱਚ ਉਸਨੇ 02:17:23 ਦਾ ਸਮਾਂ ਲਿਆ ਸੀ ਅਤੇ ਉਸ ਤੋਂ ਇਲਾਵਾ ਦੋ ਹੋਰ ਮੈਰਾਥਨ ਅਥਲੀਟ ਥੋਨਾਕਲ ਗੋਪੀ ਅਤੇ ਨਿਤੇਂਦਰ ਸਿੰਘ ਗੋਪੀ ਨੇ ਵੀ ਓਲੰਪਿਕ ਖੇਡਾਂ ਵਿੱਚ ਭਾਗ ਲਿਆ। ਖੇਤਾ ਰਾਮ 2016 ਓਲੰਪਿਕ ਖੇਡਾਂ ਦੇ ਮੈਰਾਥਨ ਮੁਕਾਬਲੇ ਵਿੱਚ 26ਵੇਂ ਸਥਾਨ 'ਤੇ ਰਿਹਾ।

ਹਵਾਲੇਸੋਧੋ