ਖੇਮਕਰਨ ਸਰਾਇ
ਖੇਮਕਰਨ ਸਰਾਇ ਭਾਰਤ ਦੇ ਬਿਹਾਰ ਰਾਜ ਦੇ ਅਰਵਲ ਜ਼ਿਲ੍ਹੇ ਦੇ ਕੁਰਥਾ ਬਲਾਕ ਦਾ ਇੱਕ ਪਿੰਡ ਹੈ। ਇਹ ਮਗਧ ਡਿਵੀਜ਼ਨ ਨਾਲ ਸਬੰਧਤ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਅਰਵਲ ਤੋਂ ਪੂਰਬ ਵੱਲ 23 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਕੁਰਥਾ ਤੋਂ 1 ਕਿਲੋਮੀਟਰ। ਰਾਜ ਦੀ ਰਾਜਧਾਨੀ ਪਟਨਾ ਤੋਂ 74 ਕਿਲੋਮੀਟਰ ਦੂਰੀ ਤੇ ਹੈ। ਇਸਦੇ ਨਾਲ ਲਗਦੇ ਹੋਰ ਪਿੰਡ ਪਿੰਜਰਾਵਾਂ (2 ਕਿਲੋਮੀਟਰ), ਚਮਾਂਡੀਹ (4 ਕਿਲੋਮੀਟਰ), ਮਾਨਿਕਪੁਰ (5 ਕਿਲੋਮੀਟਰ), ਖਟਾਂਗੀ (9 ਕਿਲੋਮੀਟਰ), ਸੋਨਭਦਰਾ (9 ਕਿਲੋਮੀਟਰ) ਖੇਮਕਰਨ ਸਰਾਏ ਦੇ ਨੇੜਲੇ ਪਿੰਡ ਹਨ। ਖੇਮਕਰਨ ਸਰਾਏ ਪੱਛਮ ਵੱਲ ਸੋਨਭੱਦਰ-ਬੰਸੀ-ਸੂਰਜਪੁਰ ਬਲਾਕ, ਪੂਰਬ ਵੱਲ ਰਤਨੀ ਫਰੀਦਪੁਰ ਬਲਾਕ, ਉੱਤਰ ਵੱਲ ਕਾਪਰੀ ਬਲਾਕ, ਦੱਖਣ ਵੱਲ ਟੇਕਰੀ ਬਲਾਕ ਨਾਲ ਘਿਰਿਆ ਹੋਇਆ ਹੈ।
ਖੇਮਕਰਨ ਸਰਾਇ | |
---|---|
ਪਿੰਡ | |
ਗੁਣਕ: 25°07′30″N 84°48′47″E / 25.125063°N 84.812992°E | |
ਦੇਸ਼ | ਭਾਰਤ |
ਰਾਜ | ਬਿਹਾਰ |
ਜ਼ਿਲ੍ਹਾ | ਅਰਵਲ |
ਬਲਾਕ | ਕੁਰਥਾ |
ਉੱਚਾਈ | 354 m (1,161 ft) |
ਆਬਾਦੀ (2011 ਜਨਗਣਨਾ) | |
• ਕੁੱਲ | 7.237 |
ਭਾਸ਼ਾਵਾਂ | |
• ਅਧਿਕਾਰਤ | ਮੈਥਲੀ ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 804421 |
ਟੈਲੀਫ਼ੋਨ ਕੋਡ | 06114****** |
ਵਾਹਨ ਰਜਿਸਟ੍ਰੇਸ਼ਨ | BR:56 |
ਨੇੜੇ ਦਾ ਸ਼ਹਿਰ | ਕੁਰਥਾ |
ਤਿਓਹਾਰ
ਸੋਧੋਇੱਥੇ ਮੁੱਖ ਤਿਉਹਾਰ ਹੋਲੀ, ਦੀਵਾਲੀ,"ਛੱਠ" ਪੂਜਾ, ਦੁਰਗਾਪੂਜਾ, ਜੋ ਪੂਰੇ ਸਰਧਾ ਅਤੇ ਸਮਰਪਣ ਅਤੇ ਧੂਮ ਧਾਮ ਨਾਲ ਮਨਾਏ ਜਾਂਦੇ ਹਨ, ਇਥੇ 15 ਅਗਸਤ, 26 ਜਨਵਰੀ, 2 ਅਕਤੂਬਰ ਨੂੰ ਵੀ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ।
ਆਬਾਦੀ
ਸੋਧੋਖੇਮਕਰਨ ਸਰਾਇ ਦੀ ਕੁਲ ਅਬਾਦੀ 2011 ਜਨਗਣਨਾਂ ਦੇ ਅਨੁਸਾਰ 7237 ਹੈ।
ਪੰਚਾਇਤ
ਸੋਧੋਖੇਮਕਰਨ ਸਰਾਇ ਪੰਚਾਇਤ ਦੇ ਅੰਦਰ 5 ਪਿੰਡ ਆਉਂਦੇ ਹਨ। ਪੰਜ ਪਿੰਡਾਂ ਦੀ ਇੱਕ ਪੰਚਾਇਤ ਹੈ। ਇਹ ਪੰਜ ਪਿੰਡ ਹਨ - ਕੁਰਥਾ, ਮੁਬਾਰਕਪੁਰ, ਸਰਾਇਆ ਪਰ, ਨਾਨਸੂ ਵਿਘਹਾ, ਕੁਰਥਾ ਡੀਹ।