ਮੁਕਤੀਬੋਧ
ਗਜਾਨਨ ਮਾਧਵ ਮੁਕਤੀਬੋਧ (गजानन माधव मुक्तिबोध) (13 ਨਵੰਬਰ 1917 – 11 ਸਤੰਬਰ 1964)[1] ਹਿੰਦੀ ਦੇ ਉਘੇ ਕਵੀ, ਨਿਬੰਧਕਾਰ ਅਤੇ ਆਲੋਚਕ ਸਨ। ਉਨ੍ਹਾਂ ਨੂੰ ਪ੍ਰਗਤੀਸ਼ੀਲ ਕਵਿਤਾ ਅਤੇ ਨਵੀਂ ਕਵਿਤਾ ਦੇ ਵਿੱਚ ਦਾ ਇੱਕ ਪੁਲ ਵੀ ਮੰਨਿਆ ਜਾਂਦਾ ਹੈ। ਨਯਾ ਖੂਨ ਅਤੇ ਵਸੁਧਾ ਆਦਿ ਵਰਗੇ ਰਸਾਲਿਆਂ ਦੇ ਸਹਾਇਕ ਸੰਪਾਦਕ ਵੀ ਰਹੇ।[2] ਉਹ ਭਾਰਤ ਵਿੱਚ ਆਧੁਨਿਕ ਕਵਿਤਾ ਦੇ ਮੋਢੀ ਮੰਨੇ ਜਾਂਦੇ ਹਨ[3] ਅਤੇ ਸੂਰਿਆਕਾਂਤ ਤਰਿਪਾਠੀ 'ਨਿਰਾਲਾ' ਤੋਂ ਬਾਅਦ ਹਿੰਦੀ ਕਵਿਤਾ ਦੇ ਮੋਹਰੀ ਵੀ।[4] ਅਤੇ ਹਿੰਦੀ ਸਾਹਿਤ ਦੀ ਪ੍ਰਯੋਗਵਾਦੀ ਲਹਿਰ ਦੇ ਥੰਮ ਅਤੇ ਇਹ ਉਨ੍ਹਾਂ ਦੀਆਂ ਰਚਨਾਵਾਂ ਹੀ ਸਨ ਜਿਨ੍ਹਾਂ ਨਾਲ ਇਹ ਲਹਿਰ ਨਈ ਕਹਾਨੀ ਅਤੇ ਨਈ ਕਵਿਤਾ ਵਜੋਂ ਵਿਕਸਿਤ ਹੋ ਕੇ 1950 ਵਿਆਂ ਵਿੱਚ ਆਧੁਨਿਕਤਾਵਾਦ ਦਾ ਆਗਾਜ਼ ਹੋਇਆ।[5] ਭਾਰਤੀ ਸਾਹਿਤ ਵਿੱਚ ਨਵੀਂ ਆਲੋਚਨਾ ਦੇ ਉਭਾਰ ਵਿੱਚ ਵੀ ਉਹਦੀ ਮੌਜੂਦਗੀ ਵੀ ਮਹੱਤਵਪੂਰਨ ਹੈ। ਉਨ੍ਹਾਂ ਦੀ ਭਾਸ਼ਾ ਕਬੀਰ ਦੀ ਭਾਸ਼ਾ ਦੀ ਤਰ੍ਹਾਂ ਹੀ ਊਬੜ-ਖਾਬੜ ਅਤੇ ਨਿਯਮਾਂ ਤੋਂ ਵੀ ਅਜ਼ਾਦ ਸੀ ਉੱਤੇ ਉਹ ਬੇਇਨਸਾਫ਼ੀ ਅਤੇ ਸ਼ੋਸ਼ਣ ਦੇ ਵਿਰੁਧ ਆਮ ਆਦਮੀ ਦੇ ਪੱਖ ਵਿੱਚ ਡੱਟ ਕੇ ਖੜੇ ਰਹਿਣ ਵਾਲੇ ਇੱਕ ਚਿੰਤਕ ਅਤੇ ਕਵੀ ਸਨ।[6]
ਗਜਾਨਨ ਮਾਧਵ ਮੁਕਤੀਬੋਧ | |
---|---|
ਜਨਮ | ਸੀਓਪੁਰ, ਜ਼ਿਲ੍ਹਾ ਗਵਾਲੀਅਰ, ਭਾਰਤ[1] ਭਾਰਤ | 13 ਨਵੰਬਰ 1917
ਮੌਤ | 11 ਸਤੰਬਰ 1964 ਹਬੀਬਗੰਜ, ਭੋਪਾਲ, ਮਧ ਪ੍ਰਦੇਸ਼, ਭਾਰਤ | (ਉਮਰ 46)
ਕਿੱਤਾ | ਲੇਖਕ, ਕਵੀ, ਨਿਬੰਧਕਾਰ, ਸਾਹਿਤ ਆਲੋਚਕ, ਰਾਜਨੀਤੀ ਆਲੋਚਕ |
ਭਾਸ਼ਾ | ਹਿੰਦੀ |
ਜੀਵਨੀ
ਸੋਧੋਮੁਕਤੀਬੋਧ ਦੇ ਪਿਤਾ ਪੁਲਿਸ ਵਿਭਾਗ ਦੇ ਇੰਸਪੈਕਟਰ ਸਨ ਅਤੇ ਉਨ੍ਹਾਂ ਦਾ ਤਬਾਦਲਾ ਅਕਸਰ ਹੁੰਦਾ ਰਹਿੰਦਾ ਸੀ। ਇਸ ਲਈ ਮੁਕਤੀਬੋਧ ਜੀ ਦੀ ਪੜ੍ਹਾਈ ਵਿੱਚ ਅੜਚਨ ਪੈਂਦੀ ਰਹਿੰਦੀ ਸੀ। 1930 ਵਿੱਚ ਮੁਕਤੀਬੋਧ ਨੇ ਮਿਡਲ ਦੀ ਪਰੀਖਿਆ, ਉਜੈਨ ਤੋਂ ਦਿੱਤੀ ਅਤੇ ਫੇਲ ਹੋ ਗਏ। ਕਵੀ ਨੇ ਇਸ ਅਸਫਲਤਾ ਨੂੰ ਆਪਣੇ ਜੀਵਨ ਦੀ ਮਹੱਤਵਪੂਰਣ ਘਟਨਾ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ। ਉਨ੍ਹਾਂ ਨੇ 1953 ਵਿੱਚ ਸਾਹਿਤ ਰਚਨਾ ਦਾ ਕਾਰਜ ਸ਼ੁਰੂ ਕੀਤਾ ਅਤੇ 1939 ਵਿੱਚ ਸ਼ਾਂਤਾ ਜੀ ਨਾਲ ਪ੍ਰੇਮ ਵਿਆਹ ਕੀਤਾ। 1942 ਦੇ ਆਲੇ ਦੁਆਲੇ ਉਹ ਖੱਬੀ ਵਿਚਾਰਧਾਰਾ ਵੱਲ ਝੁਕੇ ਅਤੇ ਸ਼ੁਜਾਲਪੁਰ ਵਿੱਚ ਰਹਿੰਦੇ ਹੋਏ ਉਨ੍ਹਾਂ ਦੀ ਕ੍ਰਾਂਤੀਕਾਰੀ ਚੇਤਨਾ ਮਜ਼ਬੂਤ ਹੋਈ।[7]
(चाँद का मुहँ टेढ़ा है) |
– ਮੁਕਤੀਬੋਧ[9] |
ਮਨੀ ਕੌਲ ਦੀ ਨਿਰਦੇਸ਼ਿਤ ਹਿੰਦੀ ਫ਼ੀਚਰ ਫ਼ਿਲਮ, ਸਤਹ ਸੇ ਉਠਤਾ ਆਦਮੀ ਦੀ ਪਟਕਥਾ ਅਤੇ ਸੰਵਾਦ ਉਸਨੇ ਲਿਖੇ ਸਨ ਅਤੇ ਇਹ ਕਾਨ ਫ਼ਿਲਮ ਫੈਸਟੀਵਲ ਵਿੱਚ 1981 ਵਿੱਚ ਦਿਖਾਈ ਗਈ ਸੀ।[10]
ਪ੍ਰਮੁੱਖ ਲਿਖਤਾਂ
ਸੋਧੋਕਾਵਿ-ਸੰਗ੍ਰਹਿ
ਸੋਧੋ- ਚਾਂਦ ਕਾ ਮੂੰਹ ਟੇੜਾ ਹੈ (1964)
- ਭੂਰੀ-ਭੂਰੀ ਖਾਕ ਧੂਲ
ਕਹਾਣੀ ਸੰਗ੍ਰਿਹ
ਸੋਧੋ- ਕਾਠ ਕਾ ਸਪਨਾ
- ਵਿਪਾਤ੍ਰ
- ਸਤਹ ਸੇ ਉਠਤਾ ਆਦਮੀ
ਆਲੋਚਨਾਤਮਕ ਰਚਨਾਵਾਂ
ਸੋਧੋ- ਕਾਮਾਯਨੀ:ਏਕ ਪੁਨਰਵਿਚਾਰ
- ਨਯੀ ਕਵਿਤਾ ਕਾ ਆਤਮਸੰਘਰਸ਼
- ਨਯੇ ਸਾਹਿਤ੍ਯ ਕਾ ਸੌਂਦਰਿਆਸ਼ਾਸਤਰ (ਆਖਿਰ ਰਚਨਾ ਕ੍ਯੋਂ)
- ਸਮੀਕਸ਼ਾ ਕੀ ਸਮਸਿਆਏਂ
- ਏਕ ਸਾਹਿਤਿਅਕ ਕੀ ਡਾਯਰੀ
- ਭਾਰਤ:ਇਤਿਹਾਸ ਔਰ ਸੰਸਕ੍ਰਿਤੀ
ਲੰਬੀਆਂ ਕਵਿਤਾਵਾਂ
ਸੋਧੋ- ਅੰਧੇਰੇ ਮੇਂ
- ਏਕ ਅੰਤਰਕਥਾ
- ਕਹਨੇ ਦੋ ਉਨ੍ਹੇਂ ਜੋ ਯਹ ਕਹਤੇ ਹੈਂ
ਹਵਾਲੇ
ਸੋਧੋ- ↑ 1.0 1.1 "Biography and Works of Muktibodh". Archived from the original on 2009-04-23. Retrieved 2013-04-02.
{{cite web}}
: Unknown parameter|dead-url=
ignored (|url-status=
suggested) (help) - ↑ Muktibodh Profile www.abhivyakti-hindi.org.
- ↑ Muktibodh Sahitya Akademi Official website.
- ↑ Resurrection of Kumar Vikal The Tribune, September 10, 2000.
- ↑ "Indian Poets - Hindi". Archived from the original on 2009-10-26. Retrieved 2009-10-26.
{{cite web}}
: Unknown parameter|dead-url=
ignored (|url-status=
suggested) (help) - ↑ साहित्य का सांस्कृतिक करिश्मा - कमलेश्वर
- ↑ "गजानन माधव 'मुक्तिबोध': एक परिचय". हिंदी कुंज.
- ↑ "चाँद का मुहँ टेढ़ा है". Archived from the original on 2022-03-31. Retrieved 2022-05-03.
{{cite web}}
: Unknown parameter|dead-url=
ignored (|url-status=
suggested) (help) - ↑ Literary Resurrections Archived 2006-10-30 at the Wayback Machine. www.himalmag.com, October 2001.
- ↑ Films presented in Cannes 1981 Cannes Film Festival Official website.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਹਰੀ ਲਿੰਕ
ਸੋਧੋ- ਕਵਿਤਾ ਕੋਸ਼ 'ਤੇ ਮੁਕਤੀਬੋਧ Archived 2009-04-23 at the Wayback Machine. (ਹਿੰਦੀ)
- ਮੁਕਤੀਬੋਧ ਦੇ ਜੀਵਨ ਅਤੇ ਕੰਮਾਂ 'ਤੇ ਚਰਚਾ
- ਨਾਸ਼ ਦੇਵਤਾ Archived 2016-11-10 at the Wayback Machine.
- अनहद कृति ई-पत्रिका में साहित्य स्तंम्भ गजानन माधव मुक्तिबोध का जीवन परिचय एवं कुछ रचनाएं ਅਨਹਦਕ੍ਰਿਤੀ ਵਿੱਚ ਮੁਕਤੀਬੋਧ[permanent dead link]