ਗਰੁੱਪ 12, ਮਿਆਦੀ ਪਹਾੜਾ ਦੇ ਚਾਰ ਤੱਤਾਂ ਜਿਹਨਾਂ ਵਿੱਚ ਜਿਸਤ (Zn), ਕੈਡਮੀਅਮ (Cd), ਪਾਰਾ (Hg) ਅਤੇ ਕੋਪਰਨੀਸੀਅਮ (Cn) ਦਾ ਗਰੁੱਪ ਹੈ। ਇਹਨਾਂ ਦੀ ਵਰਤੋਂ ਬਿਜਲੀ ਉਪਕਰਨ ਅਤੇ ਬਹੁਤ ਸਾਰੀਆਂ ਮਿਸ਼ਰਤ ਧਾਤਾਂ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ।

ਇਸ ਗਰੁੱਪ ਦੇ ਪਹਿਲੇ ਦੋ ਤੱਤ ਠੋਸ ਅਤੇ ਪਾਰਾ ਤਰਲ ਅਵਸਥਾ ਵਿੱਚ ਹੁੰਦਾ ਹੈ। ਜਿਸਤ ਧਾਤ ਦੀ ਵਰਤੋਂ ਬਾਇਓ ਰਸਾਇਣ ਵਿਗਿਆਨ ਵਿੱਚ ਕੀਤੀ ਜਾਂਦੀ ਹੈ। ਕੈਡਮੀਅਮ ਜ਼ਹਿਰੀਲਾ ਤੱਤ ਹੈ।

ਭੌਤਿਕ ਅਤੇ ਪ੍ਰਮਾਣੂ ਗੁਣ

ਸੋਧੋ

ਦੁੁਸਰੇ ਗਰੁੱਪ ਦੀ ਤਰ੍ਹਾਂ ਇਸ ਗਰੁੱਪ ਦੇ ਤੱਤ ਵੀ ਗੁਣਾ ਦੀ ਇੱਕ ਤਰਤੀਬ ਨਾਲ ਹਨ:

Z ਤੱਤ ਇਲੈਕਟ੍ਰਾਨ ਤਰਤੀਬ
30 ਜਿਸਤ 2, 8, 18, 2
48 ਕੈਡਮੀਅਮ 2, 8, 18, 18, 2
80 ਪਾਰਾ 2, 8, 18, 32, 18, 2
112 ਕੋਪਰਨੀਸੀਅਮ 2, 8, 18, 32, 32, 18, 2 (ਅਨੁਮਾਨ)

ਇਸ ਗਰੁੱਪ ਦੇ ਤੱਤ ਜਿਸਤ ਨਰਮ, ਘੱਟ ਪਿਘਲਣ ਦਰਜਾ, ਅੰਤਰਕਾਲੀ ਧਾਤਾਂ, ਡਾਈਮੈਗਨੈਟਿਕ ਦੂਹਰੇ ਬੰਧਨ ਵਾਲੀਆਂ ਧਾਤਾਂ ਹਨ।[1] ਕੈਡਮੀਅਮ ਨਰਮ ਕੁਟਨਯੋਗ ਅਤੇ ਖਿਚਣਯੋਗ ਨੀਲਾ ਚਿੱਟਾ ਰੰਗ ਦੀ ਧਾਤ ਹੈ। ਪਾਰਾ ਤਰਲ, ਭਾਰੀ, ਚਾਂਦੀ ਰੰਗਾ ਧਾਤ ਹੈ। ਇਹ ਤਾਪ ਅਤੇ ਬਿਜਲੀ ਦਾ ਬਹੁਤ ਘੱਟ ਚਾਲਕ ਹੈ।

ਗਰੁੱਪ 12 ਤੱਤਾਂ ਦਾ ਗੁਣ
ਨਾਮ ਜਿਸਤ ਕੈਡਮੀਅਮ ਪਾਰਾ ਕੋਪਰਨੀਸੀਅਮ
ਪਿਘਲਣ ਦਰਜਾ 693 K (420 °C) 594 K (321 °C) 234 K (−39 °C) ?
ਉਬਾਲ ਦਰਜਾ 1180 K (907 °C) 1040 K (767 °C) 630 K (357 °C) 357+112
−108
K (84+112
−108
°C)
ਘਣਤਾ 7.14 g·cm−3 8.65 g·cm−3 13.534 g·cm−3 ? 23.7 g·cm−3
ਦਿੱਖ ਚਾਂਦੀ ਨੀਲਾ ਗ੍ਰੇ ਧਾਤਵੀ ਚਾਂਦੀ ਗ੍ਰੇ ਚਾਂਦੀ ਰੰਗਾ ?
ਪਰਮਾਣੂ ਅਰਧ ਵਿਆਸ 135 pm 155 pm 150 pm ? 147 pm

ਹਵਾਲੇ

ਸੋਧੋ
  1. Heiserman 1992, p. 123