ਗ਼ੁਲਾਮੀ (ਹਿੰਦੀ ਫ਼ਿਲਮ)

ਗ਼ੁਲਾਮੀ ("ਗੁਲਾਮੀ" ਵਿੱਚ ਹਿੰਦੀ) 1985 ਦੀ ਹਿੰਦੀ-ਭਾਸ਼ਾਈ ਭਾਰਤੀ ਫੀਚਰ ਫ਼ਿਲਮ ਹੈ ਜਿਸ ਦਾ ਨਿਰਦੇਸ਼ਕ ਜੇ.ਪੀ. ਦੱਤਾ ਹੈ। ਇਸ ਫ਼ਿਲਮ ਵਿੱਚ ਧਰਮਿੰਦਰ, ਮਿਥੁਨ ਚੱਕਰਵਰਤੀ, ਮਜ਼ਹਰ ਖਾਨ, ਕੁਲਭੂਸ਼ਨ ਖਰਬੰਦਾ, ਰਜ਼ਾ ਮੁਰਾਦ, ਰੀਨਾ ਰਾਏ, ਸਮਿਤਾ ਪਾਟਿਲ, ਅਨੀਤਾ ਰਾਜ, ਨਸੀਰੂਦੀਨ ਸ਼ਾਹ ਅਤੇ ਓਮ ਸ਼ਿਵਪੁਰੀ ਕਲਾਕਾਰ ਸ਼ਾਮਲ ਹਨ। ਬੋਲ ਗੁਲਜ਼ਾਰ ਦੇ ਅਤੇ ਸੰਗੀਤ ਲਕਸ਼ਮੀਕਾਂਤ-ਪਿਆਰੇਲਾਲ ਦਾ ਹੈ। ਇਸ ਦੀ ਸ਼ੂਟਿੰਗ ਫਤੇਹਪੁਰ, ਰਾਜਸਥਾਨ ਹੋਈ ਸੀ ਅਤੇ ਨਰੇਟਰ ਅਮਿਤਾਭ ਬੱਚਨ ਹੈ।

ਗ਼ੁਲਾਮੀ
ਤਸਵੀਰ:Ghulamifilm1.jpg
ਨਿਰਦੇਸ਼ਕਜੇ.ਪੀ. ਦੱਤਾ
ਸਿਤਾਰੇ
ਧਰਮਿੰਦਰ
ਮਿਥੁਨ ਚਕਰਵਰਤੀ
ਨਸੀਰੂਦੀਨ ਸ਼ਾਹ
ਰੀਨਾ ਰਾਏ
ਸਮਿਤਾ ਪਾਟਿਲ
ਕੁਲਭੂਸ਼ਨ ਖਰਬੰਦਾ
ਰਜ਼ਾ ਮੁਰਾਦ
ਕਥਾਵਾਚਕਅਮਿਤਾਭ ਬੱਚਨ
ਸਿਨੇਮਾਕਾਰIshwar Bidri
ਸੰਗੀਤਕਾਰਲਕਸ਼ਮੀਕਾਂਤ-ਪਿਆਰੇਲਾਲ
ਡਿਸਟ੍ਰੀਬਿਊਟਰ
ਨਾਡਿਆਡਵਾਲਾ ਸਨਜ਼
ਬੋਂਬੀਨੋ ਵੀਡੀਓ ਪ੍ਰਾਈਵੇਟ. ਲਿਮਟਿਡ
ਰਿਲੀਜ਼ ਮਿਤੀ
28 ਜੂਨ 1985
ਮਿਆਦ
201 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਪਲਾਟ

ਸੋਧੋ

ਫ਼ਿਲਮ ਦਾ ਫ਼ੋਕਸ ਜਾਤੀ ਅਤੇ ਰਾਜਸਥਾਨ ਵਿੱਚ ਜਗੀਰੂ ਸਿਸਟਮ ਹੈ। ਰਣਜੀਤ ਸਿੰਘ ਇੱਕ ਕਿਸਾਨ ਦਾ ਪੁੱਤਰ ਹੈ, ਜੋ ਇੱਕ ਪਿੰਡ ਵਿੱਚ ਰਹਿੰਦਾ ਹੈ, ਜਿਸਤੇ ਇੱਕ ਅਮੀਰ ਜਗੀਰਦਾਰ ਪਰਿਵਾਰ ਦਾ ਦਬਦਬਾ ਹੈ। ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕਰਦਾ ਰਣਜੀਤ ਬਾਗ਼ੀ ਅਤੇ ਆਕੀ ਹੈ। ਉਸਦੇ ਹਾਣੀ ਜਗੀਰਦਾਰ ਦੇ ਦੋ ਪੁੱਤਰ ਉਸ ਨਾਲ ਧੱਕੇਸ਼ਾਹੀ ਕਰਦੇ ਹਨ। ਉਸੇ ਸਕੂਲ ਵਿੱਚ ਦੋ ਕੁੜੀਆਂ ਵੀ ਪੜ੍ਹਦੀਆਂ ਹਨ ਜੋ ਰਣਜੀਤ ਨਾਲ ਹਮਦਰਦੀ ਰਖਦੀਆਂ ਹਨ। ਇੱਕ ਸਕੂਲ ਮਾਸਟਰ ਦੀ ਧੀ ਹੈ ਅਤੇ ਦੂਜੀ ਅਮੀਰ ਜਗੀਰਦਾਰ ਦੀ ਧੀ (ਗੁੰਡਿਆਂ ਦੀ ਭੈਣ) ਹੈ। ਆਪਣੇ ਆਲੇ-ਦੁਆਲੇ ਸ਼ੋਸ਼ਣ ਨੂੰ ਵੇਖਦੇ ਹੋਏ, ਰਣਜੀਤ ਸ਼ਹਿਰ ਨੂੰ ਦੌੜ ਜਾਂਦਾ ਹੈ।