ਲਕਸ਼ਮੀਕਾਂਤ-ਪਿਆਰੇ ਲਾਲ
ਲਕਸ਼ਮੀਕਾਂਤ-ਪਿਆਰੇਲਾਲ ਭਾਰਤੀ ਸੰਗੀਤ ਦੀ ਹਰਮਨ ਪਿਆਰੀ ਜੋੜੀ ਹੈ, ਜੋ ਲਕਸ਼ਮੀਕਾਂਤ ਸ਼ਾਂਤਾਰਾਮ ਕੁਦਲਕਰ (1937-1998) ਅਤੇ ਪਿਆਰੇਲਾਲ ਰਾਮਪ੍ਰਸਾਦ (ਜਨਮ 1940) ਨੇ ਮਿਲ ਕੇ ਬਣਾਈ। ਉਨ੍ਹਾਂ ਨੇ 1963 ਤੋਂ 1998 ਤੱਕ 635 ਹਿੰਦੀ ਫ਼ਿਲਮਾਂ ਲਈ ਸੰਗੀਤ ਬਣਾਇਆ ਅਤੇ ਇਸ ਸਮੇਂ ਦੇ ਸਾਰੇ ਨਾਮਵਰ ਫ਼ਿਲਮ ਨਿਰਮਾਤਾ ਨਾਲ ਕੰਮ ਕੀਤਾ ਜਿਨ੍ਹਾਂ ਵਿੱਚ ਰਾਜ ਕਪੂਰ, ਦੇਵ ਅਨੰਦ, ਬੀ ਆਰ ਚੋਪੜਾ, ਸ਼ਕਤੀ ਸਾਮੰਤ, ਮਨਮੋਹਨ ਦੇਸਾਈ, ਯਸ਼ ਚੋਪੜਾ, ਸੁਭਾਸ਼ ਘਈ, ਮਨੋਜ ਕੁਮਾਰ ਪ੍ਰਮੁੱਖ ਹਨ।
ਸ਼ੁਰੂਆਤੀ ਜੀਵਨ
ਸੋਧੋਲਕਸ਼ਮੀਕਾਂਤ
ਸੋਧੋਲਕਸ਼ਮੀਕਾਂਤ ਸ਼ਾਂਤਾਰਾਮ ਕੁਦਲਕਰ ਦਾ ਜਨਮ 3 ਨਵੰਬਰ 1937 ਵਿੱਚ ਲਕਸ਼ਮੀ ਪੂਜਾ ਦੇ ਦਿਨ ਹੋਇਆ, ਜਿਸ ਕਰਕੇ ਇਨ੍ਹਾਂ ਦਾ ਨਾਮ ਲਕਸ਼ਮੀ ਰੱਖ ਦਿੱਤਾ। ਇਨ੍ਹਾਂ ਨੇ ਆਪਣੇ ਬਚਪਨ ਦੇ ਮੁੰਬਈ ਦੇ ਵਿਲੇ ਪੂਰਵ ਦੀ ਮਲਿਨ ਬਸਤੀਆਂ 'ਚ ਅੰਤਾਂ ਦੀ ਗਰੀਬੀ ਵਿੱਚ ਗੁਜਾਰੇ।[1] ਇਨ੍ਹਾਂ ਦੇ ਪਿਤਾ ਦੀ ਮੌਤ ਇਨ੍ਹਾਂ ਦੇ ਬਚਪਨ ਵਿੱਚ ਹੀ ਹੋ ਗਈ ਸੀ। ਆਪਣੇ ਪਰਿਵਾਰ ਦੀ ਖਰਾਬ ਹਾਲਤ ਕਾਰਣ ਆਪਣੀ ਪੜ੍ਹਾਈ ਪੂਰੀ ਨਾ ਕਰ ਸਕੇ। ਲਕਸ਼ਮੀਕਾਂਤ ਦੇ ਪਿਤਾ ਦੇ ਦੋਸਤ ਜੋ ਖੁੱਦ ਸੰਗੀਤਕਾਰ ਸਨ, ਨੇ ਲਕਸ਼ਮੀਕਾਂਤ ਅਤੇ ਇਨ੍ਹਾਂ ਦੇ ਵੱਡੇ ਭਰਾ ਨੂੰ ਸੰਗੀਤ ਸਿਖਣ ਦੀ ਸਲਾਹ ਦਿਤੀ ਤੇ ਲਕਸ਼ਮੀਕਾਂਤ ਨੇ ਸਾਰੰਗੀ ਵਜਾਉਣਾ ਸਿੱਖਿਆ ਅਤੇ ਵੱਡੇ ਭਰਾ ਨੇ ਤਬਲਾ ਵਜਾਉਣਾ ਸਿੱਖਿਆ। ਲਕਸ਼ਮੀਕਾਂਤ ਨੂੰ ਮੰਨੇ ਪਰਮੰਨੇ ਸਾਰੰਗੀ ਵਾਦਕਹੁਸੈਨ ਅਲੀ ਦੇ ਨਾਲ ਦੋ ਸਾਲ ਰਹਿਣ ਦੀ ਸੋਭਤ ਮਿਲੀ।
ਲਕਸ਼ਮੀਕਾਂਤ ਨੇ ਆਪਣੇ ਫ਼ਿਲਮ ਕੈਰੀਅਰ ਦੀ ਸ਼ੁਰੂਆਤ ਇੱਕ ਬਾਲ ਅਭਿਨੇਤਾ ਦੇ ਰੂਪ ਵਿੱਚ ਹਿੰਦੀ ਫ਼ਿਲਮ ਭਗਤ ਪੁੰਡਲਿਕ(1949) ਅਤੇ ਆਖੇਂ (1950) ਫ਼ਿਲਮਾਂ ਤੋਂ ਕੀਤੀ। ਉਨ੍ਹਾਂ ਨੇ ਕੁਝ ਗੁਜਰਾਤੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ।[2]
ਪਿਆਰੇਲਾਲ
ਸੋਧੋਪਿਆਰੇਲਾਲ ਰਾਮਪ੍ਰਸਾਦ ਸ਼ਰਮਾ (ਜਨਮ: 3ਸਤੰਬਰ 1940) ਪ੍ਰਸਿਧ ਬਿਗੁਲ ਵਾਦਕ ਪੰਡਿਤ ਰਾਮਪ੍ਰਸਾਦ ਸ਼ਰਮਾ ਦੇ ਪੁੱਤ ਸਨ। ਪਿਆਰੇਲਾਲ ਨੂੰ ਸੰਗੀਤ ਦੀ ਮੂਲ ਸਿੱਖਿਆ ਪਿਤਾ ਤੋਂ ਹੀ ਮਿਲੀ।[3] ਇਨ੍ਹਾਂ ਨੇ 8 ਸਾਲ ਦੀ ਉਮਰ ਤੋਂ ਹੀ ਵਾਇਲਨ ਵਜਾਉਣਾ ਸਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ 8 ਤੋਂ 12 ਘੰਟੇ ਅਭਿਆਸ ਕਰਦੇ ਸਨ। ਇਨ੍ਹਾਂ ਨੇ ਏਂਥਨੀ ਗੋਂਜਾਲਵਿਸ ਨਾਮ ਦੇ ਇੱਕ ਸੰਗੀਤਕਾਰ ਤੋਂ ਵਾਇਲਨ ਵਜਾਉਣੀ ਸਿਖੀ। ਫ਼ਿਲਮ ਅਮਰ ਅਕਬਰ ਏਂਥਨੀ ਵਿੱਚ ਸੰਗੀਤ ਲਕਸ਼ਮੀਕਾਂਤ-ਪਿਆਰੇਲਾਲ ਦਾ ਹੀ ਸੀ।
ਸੰਗੀਤਕਾਰ ਜੋੜੀ ਦਾ ਗਠਨ
ਸੋਧੋਜਦ ਲਕਸ਼ਮੀਕਾਂਤ 10 ਸਾਲ ਦੇ ਸਨ ਉਦੋਂ ਲਤਾ ਮੰਗੇਸ਼ਕਰ ਨੇ ਕਿਸੇ ਸੰਗੀਤ ਸਮਾਰੋਹ ਵਿੱਚ ਗਾਇਆ ਸੀ ਉਸ ਦੌਰਾਨ ਲਕਸ਼ਮੀਕਾਂਤ ਨੇ ਸਰੰਗੀ ਵਜਾਉਣ ਦਾ ਕੰਮ ਕੀਤਾ। ਲਤਾ ਮੰਗੇਸ਼ਕਰ ਲਕਸ਼ਮੀਕਾਂਤ ਤੋਂ ਇਨ੍ਹਾਂ ਪ੍ਰਭਾਵਿਤ ਹੋਈ ਕਿ ਸੰਗੀਤ ਸਮਾਹੋਹ ਤੋਂ ਬਾਅਦ ਉਸ ਨੂੰ ਮਿਲ ਕੇ ਗੱਲਾਂ ਕੀਤੀਆਂ। ਲਕਸ਼ਮੀਕਾਂਤ ਅਤੇ ਪਿਆਰੇ ਲਾਲ ਸਰੀਲ ਕਲਾ ਕੇਂਦਰ ਨਾਮ ਦੀ ਬੱਚਿਆਂ ਦੀ ਸੰਗੀਤ ਅਕਾਦਮੀ ਵਿੱਚ ਮਿਲੇ, ਜੋ ਲਤਾਮੰਗੇਸ਼ਕਰ ਪਰਿਵਾਰ ਚਲਾ ਰਿਹਾ ਸੀ। ਲਤਾਮੰਗੇਸ਼ਕਰ ਨੇ ਇਨ੍ਹਾਂ ਦੋਵਾਂ ਦੇ ਨਾਂ ਮੰਨੇ ਪ੍ਰਮੰਨੇ ਸੰਗੀਤ ਨਿਰਮਾਤਾਵਾਂ ਜਿਵੇਂ ਨਾਉਸ਼ਦ, ਸਚਿਨ ਦੇਵ ਬਰਮਨ, ਸੀ ਰਾਮਚੰਦਰਾ ਸਿਖਾਉਣ ਲਈ ਭੇਜੇ। ਬਰਾਬਰ ਦਾ ਪਿਛੋਕੜ ਅਤੇ ਬਰਾਬਰ ਦੀ ਆਰਥਿਕ ਹਾਲਤ ਅਤੇ ਉਮਰ ਦੇ ਹਾਣੀ ਹੋਣ ਕਾਰਣ ਦੋਵਾਂ ਵਿੱਚ ਗੂੜ੍ਹੀ ਦੋਸਤੀ ਹੋ ਗਈ ਹੋ ਅੱਗੇ ਜਾ ਕੇ ਸੰਗੀਤ ਜੋੜੀ ਦਾ ਰੂਪ ਬਣ ਗਈ[4]
ਹਰਮਨ ਪਿਆਰੇ ਗੀਤ
ਸੋਧੋਸਾਲ | ਫਿਲਮ | ਗੀਤ | ਗਾਇਕ |
---|---|---|---|
1964 | ਦੋਸਤੀ | ਰਾਹੀ ਮਨਵਾ ਦੁੱਖ ਕੀ ਚਿੰਤਾ | ਮੁੰਹਮਦ ਰਫ਼ੀ |
1967 | ਮਿਲਨ | ਸਾਵਨ ਕਾ ਮਹੀਨਾ | ਮੁਕੇਸ਼, ਲਤਾ ਮੰਗੇਸ਼ਕਰ |
1968 | ਸ਼ਾਗਿਰਦ | ਦਿਲ ਵਿਲ ਪਿਆਰ ਵਿਆਰ | ਲਤਾ ਮੰਗੇਸ਼ਕਰ |
1969 | ਇੰਤਕਾਮ | ਕੈਸੇ ਰਹੂ ਚੁੱਪ | ਲਤਾ ਮੰਗੇਸ਼ਕਰ |
1969 | ਦੋ ਰਾਸਤੇ | "ਬਿੰਦੀਆ ਚਮਕੇਗੀ" | लता मंगेशकर |
1973 |
ਮਨਚਲੀ | ਹੇ ਮਨਚਲੀ ਕਹਾ ਚਲੀ | ਕਿਸ਼ੋਰ ਕੁਮਾਰ |
ਲਕਸ਼ਮੀਕਾਂਤ-ਪਿਆਰੇਲਾਲ ਹਿੰਦੀ ਦੇ ਇੱਕ ਪ੍ਰਸਿੱਧ ਸੰਗੀਤਕਾਰ ਹਨ, ਇਨ੍ਹਾਂ ਨੇ ਹੇਠਾਂ ਦਿਤੀਆਂ ਫ਼ਿਲਮਾਂ ਵਿੱਚ ਸੰਗੀਤ ਦਿੱਤਾ:
ਸਾਲ | ਫ਼ਿਲਮ |
---|---|
1963 | ਪਾਰਸ ਮਣੀ |
1964 | ਦੋਸਤੀ |
1964 | ਮਜ਼ਬੂਰ |
1966 | ਪਿਆਰ ਕਿਯੇ ਜਾ |
1967 | ਪੱਥਰ ਕੇ ਸਨਮ |
1967 | ਫ਼ਰਜ਼ |
1967 | ਮਿਲਨ |
1967 | ਸ਼ਾਗਿਰਦ |
1968 | ਮੇਰੇ ਹਮਦਮ ਮੇਰੇ ਦੋਸਤ |
1969 | ਆਯਾ ਸਾਵਨ ਝੂਮ ਕੇ |
1969 | ਜੀਨੇ ਕੀ ਰਾਹ |
1969 | ਦੋ ਰਾਸਤੇ |
1970 | ਆਨ ਮਿਲੋ ਸਜਨਾ |
1970 | ਜੀਵਨ ਮ੍ਰਿਤੂ |
1971 | ਉਪਹਾਰ |
1971 | ਮਹਿਬੂਬ ਕੀ ਮਹਿੰਦੀ |
1971 | ਹਾਥੀ ਮੇਰੇ ਸਾਥੀ |
1972 | ਪੀਆ ਕਾ ਘਰ |
1972 | ਸ਼ੋਰ |
1973 | ਅਨਹੋਨੀ |
1973 |
ਦਾਗ |
1973 |
ਬੌਬੀ |
1973 |
ਮਨਚਲੀ |
1973 |
ਲੋਫ਼ਰ |
1974 | ਅਮੀਰ ਗਰੀਬ |
1974 |
ਇਮਤਹਾਨ |
1974 |
ਦੋਸਤ |
1974 |
ਰੋਟੀ |
1974 |
ਰੋਟੀ ਕਪੜਾ ਔਰ ਮਕਾਨ |
1974 |
ਵਿਦਾਈ |
1975 |
ਲਫ਼ੰਗੇ |
1976 |
ਚਰਸ |
1977 |
ਅਪਨਾਪਨ |
1977 |
ਅਮਰ ਅਕਬਰ ਐਂਡ ਏਂਥਨੀ |
1977 |
ਅਨੁਰੋਧ |
1977 |
ਚਾਚਾ ਭਤੀਜਾ |
1977 |
ਧਰਮਵੀਰ |
1977 |
ਪਰਵਰਿਸ਼ |
1978 |
ਸਤਯਮ ਸ਼ਿਵਮ ਸੁੰਦਰਮ |
1979 | ਅਮਰ ਦੀਪ |
1979 | ਸੁਹਾਗ |
1980 | ਆਸ਼ਾ |
1980 |
ਕਰਜ਼ |
1980 |
ਕਾਲੀ ਘਾਟੀ |
1980 |
ਜੁਦਾਈ |
1980 |
ਹਮ ਪਾਂਚ |
1981 |
ਏਕ ਦੂਜੇ ਕੇ ਲੀਏ |
1981 |
ਨਸੀਬ |
1982 |
ਪ੍ਰੇਮ ਰੋਗ |
1983 |
ਵੋ ਸਾਤ ਦਿਨ |
1983 |
ਹੀਰੋ |
1984 |
ਉਤਸਵ |
1986 |
ਕਰਮਾ |
1986 |
ਨਗੀਨਾ |
1986 |
ਨਾਮ |
1987 |
ਮਿਸਟਰ ਇੰਡੀਆ |
1989 |
ਰਾਮ ਲਖਨ |
1991 |
ਸੌਦਾਗਰ |
1991 | ਹਮ |
ਹਵਾਲੇ
ਸੋਧੋ- ↑ "लक्ष्मीकांत-प्यारेलाल". हिंदीलीरिक्स.नेट. Archived from the original on 2016-10-31. Retrieved ५ अगस्त २०१६.
{{cite web}}
: Check date values in:|accessdate=
(help); Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ "प्यारेलाल अर्ली लाइफ". liquisearch.com. Archived from the original on 2016-09-13. Retrieved ५ अगस्त २०१६.
{{cite web}}
: Check date values in:|accessdate=
(help) - ↑ "लक्ष्मी-प्यारे". डौनमेलोडीयलने.कॉम. Archived from the original on 2013-06-21. Retrieved ५ अगस्त २०१६.
{{cite web}}
: Check date values in:|accessdate=
(help); Unknown parameter|dead-url=
ignored (|url-status=
suggested) (help)
<ref>
tag defined in <references>
has no name attribute.