ਗਾਇਤਰੀ ਚਕਰਵਰਤੀ ਸਪੀਵਾਕ (ਜਨਮ 24 ਫਰਵਰੀ 1942) ਇੱਕ ਭਾਰਤੀ ਸਾਹਿਤਕ ਸਿਧਾਂਤਕਾਰ, ਸਮਕਾਲੀ ਦਾਰਸ਼ਨਿਕ ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਹੈ, ਜਿਥੇ ਉਹ ਯੂਨੀਵਰਸਿਟੀ ਦੇ ਤੁਲਨਾਤਮਕ ਸਾਹਿਤ ਅਤੇ ਸਮਾਜ ਇੰਸਟੀਚਿਊਟ ਦੀ ਬਾਨੀ ਹੈ।[1] ਉਹ ਆਪਣੇ ਲੇਖ ਕੀ ਸਬਾਲਟਰਨ ਬੋਲ ਸਕਦਾ ਹੈ? "Can the Subaltern Speak?" ਲਈ ਲਈ; ਅਤੇ ਦਰਿਦਾ ਦੀ ਕਿਤਾਬ Grammatology ਦੇ ਅਨੁਵਾਦ ਅਤੇ ਇਸਦੀ ਲਿਖੀ ਭੂਮਿਕਾ ਜਾਣੀ ਜਾਂਦੀ ਹੈ। ਉਸਨੂੰ ਸਾਲ 2012 ਦੇ ਕਿਓਟੋ ਇਨਾਮ ਨਾਲ 10 ਨਵੰਬਰ 2012 ਨੂੰ ਸਨਮਾਨਿਤ ਕੀਤਾ ਗਿਆ ਸੀ।[2] ਉਸ ਨੂੰ 2013 ਵਿੱਚ ਭਾਰਤ ਦੇ ਗਣਤੰਤਰ ਵਲੋਂ ਦਿੱਤੇ ਜਾਣ ਵਾਲੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ, ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।[3]

ਗਾਇਤਰੀ ਚਕਰਵਰਤੀ ਸਪੀਵਾਕ
ਜਨਮ (1942-02-24) 24 ਫਰਵਰੀ 1942 (ਉਮਰ 82)
ਕਲਕੱਤਾ, ਬਰਤਾਨਵੀ ਭਾਰਤ
ਕਾਲ20ਵੀਂ-ਸਦੀ ਫ਼ਲਸਫ਼ਾ
ਸਕੂਲਉੱਤਰ-ਬਸਤੀਵਾਦੀ ਸਿਧਾਂਤ
ਉੱਤਰ-ਸੰਰਚਨਾਵਾਦ
ਮੁੱਖ ਰੁਚੀਆਂ
ਵਿਚਾਰਾਂ ਦਾ ਇਤਿਹਾਸ · ਸਾਹਿਤ · ਵਿਰਚਨਾਵਾਦ · ਨਾਰੀਵਾਦ · ਮਾਰਕਸਵਾਦ
ਮੁੱਖ ਵਿਚਾਰ
"subaltern", "strategic essentialism", "epistemological performance"

ਗਾਇਤਰੀ ਸਪੀਵਾਕ ਨੂੰ ਉੱਤਰ-ਬਸਤੀਵਾਦੀ ਸਿਧਾਂਤ ਦੇ ਖੇਤਰ ਵਿੱਚ ਉਸ ਦੇ ਨਿੱਗਰ ਯੋਗਦਾਨ ਲਈ ਜਾਣਿਆ ਜਾਂਦਾ ਹੈ। ਉਸ ਦੀਆਂ ਆਲੋਚਨਾਤਮਕ ਰਚਨਾਵਾਂ ਵਿੱਚ ਅਨੇਕਾਂ ਲੇਖ, ਕਿਤਾਬਾਂ, ਇੰਟਰਵਿਊ ਅਤੇ ਅਨੁਵਾਦ ਸ਼ਾਮਿਲ ਹਨ, ਜਿਹਨਾਂ ਦੇ ਵਿਸ਼ੇ ਉੱਤਰ-ਸੰਰਚਨਾਵਾਦੀ ਚਿੰਤਨ ਅਤੇ ਸਾਹਿਤਕ ਆਲੋਚਨਾ, ਮਾਰਕਸਵਾਦ ਅਤੇ ਉੱਤਰ-ਮਾਰਕਸਵਾਦ, ਸਬਆਲਟਰਨ (subaltern) ਲਈ ਸੰਘਰਸ਼ ਜੋ ਆਪਣੇ ਅਧਿਕਾਰਾਂ ਤੋਂ ਵੰਚਿਤ ਕਰ ਦਿੱਤੇ ਗਏ ਹਨ, ਜਿਹਨਾਂ ਭਾਰਤ, ਬੰਗਲਾਦੇਸ਼ ਵਰਗੇ ਉੱਤਰ-ਬਸਤੀਵਾਦੀ ਰਾਸ਼ਟਰਾਂ ਵਿੱਚ ਰਾਜਨੀਤਕ ਤਰਜਮਾਨੀ ਤੋਂ ਬਾਹਰ ਕਰ ਦਿੱਤਾ ਗਿਆ ਹੈ, ਕਿਰਤ ਦੀ ਅੰਤਰਰਾਸ਼ਟਰੀ ਵੰਡ, ਅੰਤਰਰਾਸ਼ਟਰੀ ਵਿਕਾਸ ਦੀ ਰਾਜਨੀਤੀ ਅਤੇ ਮਨੁੱਖੀ ਅਧਿਕਾਰਾਂ ਅਤੇ 19ਵੀਂ ਅਤੇ 20ਵੀਂ ਸਦੀ ਦੇ ਸਾਹਿਤ ਦੇ ਅਧਿਐਨ ਤੱਕ ਵਿਆਪਕ ਹਨ।[4]

ਸਿੱਖਿਆ

ਸੋਧੋ

ਗਾਇਤਰੀ ਸਪੀਵਾਕ ਦਾ ਜਨਮ 24 ਫਰਵਰੀ 1942 ਨੂੰ ਕਲਕੱਤਾ ਵਿੱਚ ਹੋਇਆ। ਉਸਨੇ ਅੰਗਰੇਜ਼ੀ (ਆਨਰਸ) ਨਾਲ ਬੀਏ ਪ੍ਰੈਜੀਡੇਂਸੀ ਕਾਲਜ, ਕਲਕੱਤਾ ਤੋਂ; ਐਮਏ ਅੰਗਰੇਜ਼ੀ ਅਤੇ ਤੁਲਨਾਤਮਕ ਲਿਟਰੇਚਰ ਵਿੱਚ ਪੀਐਚਡੀ ਕਾਰਨੇਲ ਯੂਨੀਵਰਸਿਟੀ (ਯੂਐੱਸ) ਤੋਂ; ਅਤੇ ਟੋਰੰਟੋ ਯੂਨੀਵਰਸਿਟੀ ਅਤੇ ਲੰਦਨ ਯੂਨੀਵਰਸਿਟੀ ਤੋਂ ਡੀਲਿਟ ਪ੍ਰਾਪਤ ਕੀਤੀ।[5]

ਜੀਵਨ

ਸੋਧੋ

ਕਾਫ਼ੀ ਸਾਰੇ ਹੋਰਾਂ ਇਨਾਮਾਂ ਸਨਮਾਨਾਂ ਨਾਲ ਸਨਮਾਨਿਤ ਇਸ ਚਿੰਤਕ ਦਾ ਵਿਆਹ ਟੈਲਵਿਟ ਸਪੀਵਾਕ ਨਾਲ ਹੋਇਆ ਸੀ। ਇਸ ਵਿਆਹ ਦੇ ਟੁੱਟਣ ਤੋਂ ਬਾਅਦ ਸਪੀਵਾਕ ਦੋ ਹੋਰ ਪੁਰਸ਼ਾਂ ਨਾਲ ਲਿਵ-ਇਨ ਸੰਬੰਧਾਂ ਵਿੱਚ ਰਹਿੰਦੀ ਹੈ। ਸਪੀਵਾਕ ਦੇ ਕੋਈ ਔਲਾਦ ਨਹੀਂ ਸੀ। ਸਪੀਵਾਕ ਅੱਜ ਕੱਲ ਅਮਰੀਕਾ ਅਤੇ ਭਾਰਤ ਵਿੱਚ ਰਹਿ ਰਹੀ ਹੈ। 74 ਸਾਲ ਦੀ ਉਮਰ ਹੋਣ ਦੇ ਬਾਵਜੂਦ ਉਹ ਲਗਾਤਾਰ ਪੜਨ-ਪੜਾਉਣ ਦੇ ਕੰਮ ਵਿੱਚ ਮਸ਼ਹੂਰ ਹੈ। ਸਪੀਵਾਕ ਦੇ ਜੀਵਨ ਬਾਰੇ ਬਾਬਤ ਇੱਕ ਰੋਚਕ ਤੱਥ ਹੈ ਕਿ ਸਪੀਵਾਕ ਭਾਰਤ ਦੀ ਨਾਗਰਿਕਤਾ ਕਦੇ ਨਹੀਂ ਛੱਡੀ।ਅਮਰੀਕਾ ਵਿੱਚ ਉਹ ਸਿਰਫ ਗਰੀਡ-ਕਾਰਡ ਧਾਰਕ ਹੈ। ਸਪੀਵਾਕ ਦੀ ਹੋਂਦ ਅਤੇ ਉਸ ਦੇ ਚਿੰਤਕ ਦੇ ਕੇਂਦਰੀ ਸਰੋਕਾਰ ਵੀ ਉਸ ਦੀ ਮੂਲ-ਭੂਮੀ ਚੋ ਗੁਜਰ ਕੇ ਹੋਂਦ ਗ੍ਰਹਿਣ ਕਰਦੇ ਹਨ।[6]

ਮੁੱਖ ਵਿਚਾਰ

ਸੋਧੋ

ਡਾ. ਗੁਰਮੁਖ ਸਿੰਘ ਮੁਤਾਬਕ ਸਪੀਵਾਕ ਦੀਆਂ ਰਚਨਾਵਾਂ ਮੁਹਾਵਰੇ ਵਿੱਚ ਲਿਖਿਆ ਗਈਆਂ ਹਨ। ਇਨ੍ਹਾਂ ਨੂੰ ਸਮਝਣਾ ਆਸਾਨ ਨਹੀਂ।[7] Dinitia Smith(2002) ਨੇ 'The New York Time' ਵਿੱਚ ਸਪੀਵਾਕ ਦੀਆਂ ਲਿਖਤਾਂ ਬਾਰੇ ‘ਪ੍ਰਸਿੱਧ ਪਰ ਮੁਸ਼ਕਿਲ ਨਾਲ ਸਮਝਣ ਆਉਣ ਵਾਲੀਆਂ’ ਦਾ ਜੁਮਲਾ ਵਰਤਿਆ ਸੀ। ਟੈਰੀ ਈਗਲਟਨ (1999) ਨੇ ‘The London Review of Books’ ਵਿੱਚ ਸਪੀਵਾਕ ਦੀ ਲਿਖਤ ਨੂੰ 'ਪਹੁੰਚ ਤੋਂ ਪਰੇ’ ਅਤੇ ‘ਅਡੰਬਰੀ ਰੂਪ ਵਿੱਚ ਅਸਪਸ਼ਟ ‘ (Pretentiously opaque) ਕਿਹਾ ਸੀ। ਸਪੀਵਾਕ ਆਪਣੀ ਲਿਖਤ ਦੇ ਅਸਮਝਣਯੋਗ ਜਾਂ ਮੁਸ਼ਕਲ ਹੋਣ ਬਾਬਤ ਲੱਗੇ ਇਲਜਾਮ ਦੇ ਹਵਾਲੇ ਸੌਖੀ ਭਾਸ਼ਾ ਦੀ ਰਾਜਨੀਤੀ ਦਾ ਉਲੇਖ ਕਰਦੀ ਹੈ। ਉਸ ਅਨੁਸਾਰ ਇਹ ਧਾਰਨਾ ਅਸਲੋਂ .ਗਲਤ ਹੈ। ਕਿ ਸੋਖੀ ਭਾਸ਼ਾ ਦਮਿਤ ਹਾਸ਼ਿਆਗਤ ਦੀ ਪੇਸ਼ਕਾਰੀ ਦਾ ਉਚਿਤ ਤਰੀਕਾ ਹੈ। ਸਪੀਵਾਕ ਅਨੁਸਾਰ ਸੋਖੀ ਸ਼ਾਫ ਭਾਸ਼ਾ ਅਸਲ ਵਿੱਚ ਉਸ ਸਿਸਟਮ ਨੇ ਸਿਰਜਿਆ ਹੁੰਦਾ ਹੈ। ਜਿਹੜਾ ਖੁਦ ਦਾ ਦਮਨ ਦਾ ਏਜੰਟ ਹੁੰਦਾ ਹੈ। ਸਪੀਵਾਕ ਪੱਛਮੀ ਗਿਆਨਕਾਰੀ ਦੀ ਪਿੱਛਲੱਗਤਾ ਨੂੰ .ਖਤਮ ਕਰ ਦੇਣਾ ਚਾਹਿਦਾ ਹੈ। ਇਹ ਗਿਆਨਕਾਰੀ ਅਸਿੱਧੇ ਰੂਪ ਵਿੱਚ ਬਸਤੀਵਾਦ ਅਤੇ ਨਵ-ਬਸਤੀਵਾਦ ਦੇ ਹਿੱਤਾਂ ਦੀ ਪੂਰਕ ਹੈ। ਸਪੀਵਾਕ ਸਮਕਾਲੀ ਦੋਰ ਵਿੱਚ ਕਾਮਨਾਵਾਂ ਖਾਹਿਸ਼ਾਂ ਦੇ ਪੁਨਰ-ਪ੍ਰਬੰਧਨ ਦੀ ਗੱਲ ਕਰਦੀ ਹੈ। ਜਿਸ ਵਿੱਚ ਹਾਸ਼ਿਆਗਤ ਅਤੇ ਤਾਕਤਵਰ ਦੋਵੇਂ ਸੁਹਜਾਤਮਕ ਪਰੰਪਰਾ ਅਤੇ ਆਧੁਨਿਕਤਾ ਦੀ ਦੁਵੰਡ ਤੋਂ ਪਾਰ ਕਲਪ ਸਕਣ।

ਸਿੱਖਿਆ ਦਾ ਪ੍ਰਚਾਰ

ਸੋਧੋ

ਸਪੀਵਾਕ ਨੇ ਇਸੇ ਤਰ੍ਹਾਂ ਦੀ ਸਿੱਖਿਆ ਸਮਝਦਾਰੀ ਨੂੰ ਪ੍ਰਵਾਨ ਕਰਨ ਲਈ ਬੰਗਾਲ ਦੇ ਪਛੜੇ ਇਲਾਕਿਆਂ ਵਿੱਚ ਕੁੱਝ ਸਕੂਲ ਖੋਲ੍ਹੇ ਅਤੇ ਉਹ ਸਫ਼ਲਤਾ ਭਰਪੂਰ ਚੱਲ ਰਹੇ ਹਨ। ਸਪੀਵਾਕ ਇਨ੍ਹਾਂ ਸਕੂਲਾਂ ਰਾਹੀਂ ਅਧਿਆਪਕਾਂ ਨੂੰ ਸਿਖਿਅਤ ਕਰਦੀ ਹੈ।

ਸਿੱਖਿਆ ਦੇ ਜਿਸ ਰੂਪ ਨੂੰ ਇਨ੍ਹਾਂ ਸਕੂਲਾਂ ਰਾਹੀਂ ਸੰਭਵ ਕਰਨ ਕੋਸ਼ਿਸ਼ ਕਰ ਰਹੀ ਹੈ,ਉਸ ਦੇ ਸਿਧਾਂਤਕ ਪਹਿਲੂ ਉਸ ਦੀਆਂ ਲਿਖਤਾਂ ‘Outside in the Teaching Machine’ (1993), ‘Ethics and Politics in Tagore, Coetzee ’ (2002) ਅਤੇ ‘Righting Wrongs’ (2004) ਅਤੇ ‘An Aesthetic Education in the Era of Globalization’ (2012) ਵਿੱਚੋਂ ਪਛਾਣੇ ਜਾ ਸਕਦੇ ਹਨ। ਸਪੀਵਾਕ ਵਿਸ਼ਵ-ਚਿੰਤਕ ਦੇ ਵਿੱਚ ਸਾਹਿਤ ਦੀ ਭੂਮਿਕਾ ਨੂੰ ਇੱਕ ਤਰ੍ਹਾਂ ਪੁਨਰ-ਸਥਾਪਿਤ ਕਰਦੀ ਹੈ।[7]

ਸਪੀਵਾਕ ਦੇ ਹਾਸ਼ਿਆਗਤ ਧਿਰ ਨਾਲ ਸੰਬੰਧਿਤ ਲੇਖ

ਸੋਧੋ

ਹਾਸ਼ਿਆਗਤ ਧਿਰ ਦੀ ਪੇਸ਼ਕਾਰੀ ਨਾਲ ਜੁੜੇ ਸਪੀਵਾਕ ਦੇ ਕੁੱਝ ਲੇਖ; ਜਿੰਨ੍ਹਾਂ ਵਿੱਚ ‘Can the Subaltern Speak’ ਤੋਂ ਬਿਨ੍ਹਾਂ ‘Three Women’s Texts and a Critique of Imperialism’ ਅਤੇ ‘The Rani of Sirmur: An Essay in Reading the Archive’ ਸ਼ਾਮਿਲ ਹਨ। ਸਪੀਵਾਕ ਹਾਸ਼ਿਆਗਤ ਨੂੰ ਕਿਸੇ ਇਕਹਿਰੇ ਸੰਗਠਿਤ ਰੂਪ ਨਾਲ ਜੋੜਨ ਤੋਂ ਇਨਕਾਰੀ ਹੈ। ਮਿਸਾਲ ਵਜੋਂ ਔਰਤ ਇੱਕ ਸੰਗਠਿਤ ਅਤੇ ਇਕਹਿਰੀ ਇਕਾਈ ਵਜੋਂ ਹਾਸ਼ੀਆਗਤ ਨਹੀਂ ਹੈ।ਸਪੀਵਾਕ ਅਨੁਸਾਰ ਜਿਹੜੀ ਔਰਤ ਸੱਤਾ ਅਤੇ ਸਥਾਪਿਤ ਪ੍ਰਵਚਨਕਾਰੀ ਦਾ ਹਿੱਸਾ ਹੈ, ਉਸ ਨੂੰ ਕਿਸੇ ਵੀ ਰੂਪ ਵਿੱਚ ਹਾਸ਼ਿਆਗਤ ਧਿਰ ਨਹੀਂ ਮੰਨਿਆ ਜਾ ਸਕਦਾ। ਇਸ ਦੀ ਪ੍ਰਤੀਨਿਧ ਮਿਸਾਲ ਆਪਣੀਆਂ ਪੁਸਤਕਾਂ ‘Outside in the Teaching Machine’(1993) ਅਤੇ ‘A Critique of Post-Colonial Reason: Towards a History of Vanishing Past;(1999)। ਵਿਚ ਸੰਸਾਰ ਨੂੰ ਉਸ ਦੀਆਂ ਵਿੱਲਖਣਤਾਵਾਂ ਅਤੇ ਵੱਖਰਤਾਵਾਂ ਸਮੇਤ ਪੜ੍ਹਨ ਦੀ ਪ੍ਰਕਿਰਿਆ ਦੇ ਸੰਦਰਭ ਵਿੱਚ ਦੇਖਿਆ ਜਾ ਸਕਦਾ ਹੈ।[7]

ਹਾਸ਼ਿਆਗਤ ਨਾਲ ਸਬੰਧੀ ਸਪੀਵਾਕ ਦੇ ਪ੍ਰਸ਼ਨ

ਸੋਧੋ

ਸਪੀਵਾਕ ਦੇ ਲੇਖ ਦੀ ਸਮਝਦਾਰੀ ਲਈ ਇਹ ਜਾਣਨਾ ਜਰੂਰੀ ਹੈ। ਕਿ ਸਪੀਵਾਕ ਦੇ ਅਨੁਸਾਰ ਅਸਲ ਹਾਸ਼ਿਆਗਤ ਕੌਣ ਹੈ ?ਕੀ ਹਾਸ਼ਿਆਗਤ ਕਿਸੇ ਜਾਤ. ਜਮਾਤ ਜਾਂ ਰਾਸ਼ਟਰ ਨਾਲ ਸੰਬੰਧਿਤ ਹੌਣਾ ਹੈ, ਕੀ ਹਾਸ਼ਿਆਗਤ ਦੀ ਪਛਾਣ ਦੇ ਕੋਈ ਸਪਸ਼ਟ ਲੱਛਣ ਹੁੰਦੇ ਹਨ? ਸਪੀਵਾਕ ਅਨੁਸਾਰ ਹਾਸ਼ਿਆਗਤ ਅਸਲ ਵਿੱਚ ਉਹ ਹੈ ਜਿਸ ਨੂੰ ਸਮਾਜਿਕ ਗਤੀਸ਼ੀਲਤਾ ਦੇ ਤਮਾਮ ਕਾਰ –ਵਿਹਾਰ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਸਪੀਵਾਕ ਅਨੁਸਾਰ ਹਾਸ਼ਿਆਗਤ ਇੱਕ ਵਿਸ਼ੇਸ਼ ਸਥਿਤੀ ਹੈ। ਅਤੇ ਇਹ ਸਮੂਹਿਕਤਾ ਨੂੰ ਚਿੰਨ੍ਹਤ ਨਹੀਂ ਕਰਦੀ।[7]

ਸਪੀਵਾਕ ਦੇ ਨਾਰੀਵਾਦ ਬਾਰੇ ਵਿਚਾਰ

ਸੋਧੋ

ਸਪੀਵਾਕ ਪੱਛਮੀ ਅਤੇ ਭਾਰਤੀ, ਫਰੈਂਚ ਅਤੇ ਅੰਤਰਰਾਸ਼ਟਰੀ ਨਾਰੀਵਾਦ ਵਿਚਲੇ ਵੱਖਰੇਪਣ ਨੂੰ ਉਭਾਰਦੀ ਹੈ।ਉਸ ਦੀ ਧਾਰਨਾ ਹੈ ਕਿ ਪੱਛਮੀ ਨਾਰੀਵਾਦ ਦੀ ਸਿਧਾਂਕਾਰੀ ਨਾਲ ਭਾਰਤੀ ਔਰਤ ਨੂੰ ਨਹੀਂ ਪੜਿਆ ਜਾ ਸਕਦਾ ਹੈ। ਸਪੀਵਾਕ ਆਪਣੇ ਲੇਖ “French Feminism in an International Frame” ਵਿੱਚ ਜੂਲੀਆ ਕ੍ਰਿਸਤੀਵਾ ਦੀ ਚੀਨੀ ਔਰਤਾਂ ਲਿਖੀ ਕਿਤਾਬ ਦੀ ਇਸ ਆਧਾਰ ਤੇ ਤਿੱਖੀ ਆਲੋਚਨਾ ਕਰਦੀ ਹੈ। ਕਿ ਜੂਲੀਆ ਕ੍ਰਿਸਤੀਵਾ ਨੇ ਆਪਣੀ ਕਿਤਾਬ ਰਾਹੀਂ ਜਿਸ ਔਰਤ ਨੂੰ ਸਮਝਣ ਅਤੇ ਪੇਸ਼ ਕਰਨ ਦਾ ਦਾਅਵਾ ਕੀਤਾ ਹੈ ਕਿ ਅਸਲ ਵਿੱਚ ਉਸ ਨੂੰ ਉਸ ਔਰਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਪੀਵਾਕ ਅਨੁਸਾਰ ਜੂਲੀਆ ਕ੍ਰਿਸਤੀਵਾ ਜਿਸ ਚੀਨੀ ਔਰਤ ਦੀ ਗੱਲ

ਕਰਦੀ ਹੈ,ਉਹ ਉਸ ਦੀ ਕਲਪਨਾ ਨੇ ਸਿਰਜੀ ਹੈ।

ਸਪੀਵਾਕ ਏਸ਼ਿਆਈ ਸੰਦਰਭ ਦੇ ਹਵਾਲੇ ਨਾਲ ਪੱਛਮੀ ਨਾਰੀਵਾਦ ਦੇ ਉਸ ਖਾਸੇ ਦੀ ਵੀ ਤਿੱਖੀ ਆਲੋਚਨਾ ਕਰਦੀ ਹੈ।ਜਿਹੜਾ ਨਿੱਜਵਾਦ ਨੂੰ ਨਾਰੀ ਸਮਝ ਅਤੇ ਨਾਰੀ ਉੱਥਾਨ ਦੀ ਕੇਂਦਰੀ ਬਣਤਰ ਵਜੋਂ ਸਥਾਪਿਤ ਕਰਦਾ ਹੈ। ਸਪੀਵਾਕ ਇਸੇ ਸੰਦਰਭ ਵਿੱਚ ਅਧਿਕਾਰੀ ਅਧਾਰਿਤ ਨਾਰੀਵਾਦ ਦੀ ਥਾਂ ਜਿੰਮੇਵਾਰੀ ਅਧਾਰਿਤ ਨਾਰੀਵਾਦ ਦੀ ਗੱਲ ਕਰਦੀ ਹੈ। ਸਪੀਵਾਕ ਭਾਰਤੀ ਨਾਰੀ ਦੀ ਸਮਝਦਾਰੀ ਦੇ ਮਾਮਲੇ ਵਿੱਚ ਜਿੱਥੇ ਪੱਛਮੀ ਨਾਰੀਵਾਦ ਦੀਆਂ ਸੀਮਾਵਾਂ ਨੂੰ ਉਭਾਰਦੀ ਹੈ। ਉੱਥੇ ਨਾਲ ਹੀ ਰੀ ਪ੍ਰਸੰਗ ਵਿੱਚ ਉਹ ਭਾਰਤ ਦੀ ਰਾਜਨੀਤਿਕ ਪ੍ਰਵਚਨਕਾਰੀ ਦੀ ਸੀਮਾ ਨੂੰ ਸਾਪ੍ਰਤੱਖ ਕਰਦੀ ਹੈ।ਸਪੀਵਾਕ ਅਨੁਸਾਰ ਦੇਸ਼-ਵੰਡ ਦੇ ਆਰ-ਪਾਰ .ਫੈਲਿਆ ਭਾਰਤੀ ਸਮਾਜਵਾਦ ਅਤੇ ਆਜਾਦੀ ਸੰਘਰਸ਼ ਦਾ ਪ੍ਰਵਚਨ ਪ੍ਰਭਾਵੀ ਰੂਪ ਵਿੱਚ ਕੇਂਦਰਿਤ ਹੈ ਅਤੇ ਇਸ ਵਿੱਚ ਔਰਤ ਦੀ ਭੂਮਿਕਾ ਨੂੰ ਕੋਈ ਥਾਂ ਨਹੀਂ ਦਿੱਤੀ ਗਈ ਹੈ। ਸਪੀਵਾਕ ਦੀਆਂ ਨਾਰੀ ਪ੍ਰਸ਼ਨ ਸੰਬੰਧੀ ਇਨ੍ਹਾਂ ਧਾਰਨਾਵਾਂ ਦਾ ਵਿਸਥਾਰ ਉਸ ਦੀਆਂ ਪੁਸਤਕਾਂ ‘In Other worlds: Essays in cultural Politics(1987)’ ‘Outside in the Teaching Machine(1993)’ ਅਤੇ ‘Other Asia’s (2005)’ ਵਿੱਚ ਮੌਜੂਦ ਹੈ।[7]

ਸਪੀਵਾਕ ਦੇ ਸਤੀ ਬਾਰੇ ਆਪਣੇ ਵਿਚਾਰ

ਸੋਧੋ

Can the Subaltern Speak ਲੇਖ ਵਿੱਚ ਸਪੀਵਾਕ ਸਤੀ ਦੀ ਪਰੰਪਰਾ ਰੀਤ ਦੇ ਚਲਨ ਅਤੇ ਖਾਤਮੇ ਦੇ ਹਵਾਲੇ ਇਹ ਧਾਰਨਾ ਪੇਸ਼ ਕਰਦੀ ਹੈ ਕਿ ਬਲਤੀਵਾਦੀ ਸਾਮਰਾਜਵਾਦ ਨੇ ਸਤੀ .ਖਾਤਮੇ ਦੇ ਰਾਹੀਂ ਹਿੰਦੂ ਔਰਤ ਨੂੰ ਇੱਕ ਅਜਿਹੇ ਬਸਤੀਵਾਦ ਸਬਜੈਕਟ ਦੇ ਰੂਪ ਵਿੱਚ ਘੜਿਆ,ਜਿਸ ਨੂੰ ਹਿੰਦੂ ਪੁਰਸ਼-ਤੰਤਰ ਤੋਂ ਬਚਾਉਣ ਦੀ ਲੋੜ ਸੀ। ਏਥੇ ਇਹ ਧਿਆਨਯੋਗ ਹੈ ਕਿ ਸਪੀਵਾਕ ਦਾ ਇਹ ਲੇਖ ਬਸਤੀਵਾਦੀ ਨਿਜਾਮ ਦੀ ਪ੍ਰਵਚਨਕਾਰੀ ਦੇ ਸਮਾਨਾਂਤਰ ਉਸ ਹਿੰਦੂ-ਤੰਤਰ ਦਾ ਵਿਰੋਧ ਹੈ, ਜਿਸ ਕਾਰਨ ਹਿੰਦੂ ਔਰਤ ਸਤੀ ਵਰਗੀ ਰੀਤ ਦੀ ਸ਼ਿਕਾਰ ਹੁੰਦੀ ਹੈ।

ਸਤੀ ਦੇ ਇਸ ਪ੍ਰਸੰਗ ਦੇ ਸਮਾਨਾਂਤਰ ਸਪੀਵਾਕ ਸੋਲਾਂ ਸਾਲ ਦੀ ਇੱਕ ਜਵਾਨ ਲੜਕੀ ਭੁਬਨੇਸਵਰੀ ਦੇਵੀ ਦਾ ਪ੍ਰਸੰਗ ਦਰਜ ਕਰਦੀ ਹੈ। ਭੁਬਨੇਸਵਰੀ ਨੇ ਸੰਨ 1926 ਵਿੱਚ ਕਲਕੱਤੇ ਆਪਣੇ ਪਿਤਾ ਦੇ ਘਰ ਵਿੱਚ ਛੱਤ ਨਾਲ ਲਟਕ ਕੇ ਆਤਮ-ਹੱਤਿਆ ਕਰ ਲਈ ਸੀ। ਇਹ ਆਤਮ-ਹੱਤਿਆ ਇਸ ਕਾਰਨ ਇੱਕ ਅਜਿਬ ਘਟਨਾ ਬਣ ਗਈ ਸੀ। ਕਿ ਆਤਮ-ਹੱਤਿਆ ਦੇ ਵਕਤ ਭੁਬਨੇਸਵਰੀ ਨੂੰ ਮਾਹਾਮਾਰੀ ਆਈ ਹੋਈ ਸੀ। ਭੁਬਨੇਸਵਰੀ ਦੀ ਆਤਮ-ਹੱਤਿਆ ਸਪਸ਼ਟ ਰੂਪ ਵਿੱਚ ਅਵੈਧ-ਗਰਭ ਦਾ ਮਸਲਾ ਨਹੀਂ ਸੀ। ਲਗਭਗ ਇੱਕ ਹਫਤੇ ਬਾਅਦ ਇੱਕ ਖੱਤ ਮਿਲਿਆ,ਜਿਹੜਾ ਭੁਬਨੇਸਵਰੀ ਨੇ ਆਪਣੀ ਵੱਡੀ ਭੈਣ ਨੂੰ ਲਿਖਿਆ ਸੀ। ਇਸ ਖੱਤ ਅਨੁਸਾਰ ਭੁਬਨੇਸਵਰੀ ਦੇਸ਼ ਦੀ ਆਜਾਦੀ ਲਈ ਹਥਿਆਰਬੰਦ ਲੜਾਈ ਲੜ੍ਹ ਰਹੇ ਇੱਕ ਸਮੂਹ ਦੀ ਮੈਂਬਰ ਸੀ ਤੇ ਸਮੂਹ ਨੇ ਉਸ ਨੂੰ ਇੱਕ ਰਾਜਨੀਤਿਕ ਹੱਤਿਆ ਦੀ ਜਿੰਮੇਵਾਰੀ ਸੌਂਪੀ ਸੀ। ਪਰ ਇਸ ਜਿੰਮੇਵਾਰੀ ਨੂੰ ਨਿਭਾ ਨਾ ਸਕਣ ਦੀ ਬੇਬਸੀ ਅਤੇ ਜਿੱਲਤ ਕਾਰਨ ਉਹ ਆਪਣੇ ਜੀਵਨ ਦੀ ਲੀਲ੍ਹਾ ਖਤਮ ਕਰਨ ਦਾ ਫੈਸਲਾ ਲੈਂਦੀ ਹੈ।

ਭੁਬਨੇਸਵਰੀ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਉਸ ਦੀ ਮੌਤ ਨੂੰ ਅਵੈਧ ਸੰਬੰਧਾਂ ਦੇ ਨਾਲ ਜੋੜਿਆ ਜਾਵੇਗਾ। ਲਿਹਾਜਾ ਉਹ ਮਾਹਾਵਾਰੀ ਦੀ ਉਡੀਕ ਕਰਦੀ ਹੈ। ਤਾਂ ਜੋ ਉਸ ਤੇ ਅਵੈਧ ਗਰਭ ਦਾ ਇਲਜਾਮ ਨਾ ਲਾਇਆ ਜਾ ਸਕੇ। ਪਰ ਇਸ ਦੇ ਬਾਵਜੂਦ ਭੁਬਨੇਸਵਰੀ ਦਾ ਪਰਿਵਾਰ ਅਤੇ ਆਲਾ-ਦੁਆਲਾ ਉਸ ਦੀ ਮੌਤ ਨੂੰ ਅਵੈਧ ਸੰਬੰਧਾਂ ਦੀ ਵਿਆਕਰਨ ਨਾਲ ਹੀ ਜੋੜਦਾ ਹੈ।ਅਤੇ ਅਜਿਹਾ ਉਸ ਦਾ .ਖਤ ਮਿਲਣ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ। ਭੁਬਨੇਸਵਰੀ ਦੇ ਹਵਾਲੇ ਸਪੀਵਾਕ ਇਹ ਸਿੱਧ ਕਰਦੀ ਹੈ ਕਿ ਭੁਬਨੇਸਵਰੀ ਬਹੁਤ ਜ਼ੋਰਦਾਰ ਤਰੀਕੇ ਨਾਲ ਬੋਲੀ ਸੀ, ਪਰ ਇਸ ਦੇ ਬਾਵਜੂਦ ਉਸ ਦਾ ਬੋਲ ਕਿਤੇ ਵੀ ਪ੍ਰਵਾਨ ਨਹੀਂ ਚੜ ਸਕਿਆ।[7]

• “Subaltern Studies: Deconstructing Historiography” (1985)

• “Three Women’s Text And a Critique Of Imperialism” (1985)

• “Can The Subaltern Speak?” (1988)

• “The Politics Of Translation” (1992)

• “Moving Devi” (1999)

• “Righting Wrongs” (2003)

ਰਚਨਾਵਾਂ

ਸੋਧੋ
  • ਮਾਈਸੈਲਫ ਆਈ ਮਸਟ ਰਿਮੇਕ: ਦ ਲਾਇਫ ਐਂਡ ਪੋਏਟਰੀ ਆਫ ਡਬਲਿਊ ਬੀ ਯੀਟਸ (1974),
  • ਆਫ ਗਰੇਮੇਟੋਲੋਜੀ (1976),
  • ਇਨ ਅਦਰ ਵਰਲਡਸ: ਐਸੇਜ ਇਨ ਕਲਚਰਲ ਪੋਲਿਟਿਕਸ (1987),
  • ਸਿਲੇਕਟੇਡ ਸਬਆਲਟਰਨ ਸਟਡੀਜ - ਸੰਪਾਦਨ (1988),
  • ਦ ਪੋਸਟ ਕੋਲੋਨੀਅਲ ਕਰਿਟਿਕ (1990),
  • ਥਿੰਕਿੰਗ ਅਕੈਡੇਮਿਕ ਫ਼ਰੀਡਮ ਇਸ ਜੇਂਡਰਡ ਪੋਸਟ-ਕੋਲੋਨੀਅਲਿਟੀ (1993)
  • ਆਉਟਸਾਈਡ ਇਸ ਦ ਟੀਚਿੰਗ ਮਸ਼ੀਨ (1993)
  • ਇਮੈਜਿਨਰੀ ਮੈਪਸ - ਮਹਾਸ਼ਵੇਤਾ ਦੇਵੀ ਦੀਆਂ ਕਹਾਣੀਆਂ ਦਾ ਅਨੁਵਾਦ (1997)
  • ਬਰੇਸਟ ਸਟੋਰੀਜ - ਮਹਾਸ਼ਵੇਤਾ ਦੇਵੀ ਦੀਆਂ ਕਹਾਣੀਆਂ ਦਾ ਅਨੁਵਾਦ (1997)
  • ਓਲਡ ਵੀਮੇਨ - ਮਹਾਸ਼ਵੇਤਾ ਦੇਵੀ ਦੀਆਂ ਕਹਾਣੀਆਂ ਦਾ ਅਨੁਵਾਦ (1999),
  • ਏ ਕਰਿਟਿਕ ਆਫ਼ ਪੋਸਟਕੋਲੋਨਿਅਲ ਰੀਜਨ (1999),
  • ਚੋੱਟੀ ਮੁੰਡਾ ਐਂਡ ਹਿਜ ਐਰੋ - ਮਹਾਸ਼ਵੇਤਾ ਦੇਵੀ ਦੇ ਨਾਵਲ ਦਾ ਅਨੁਵਾਦ
  • The Speak Reader (1995)
  • A Critique of Postcolonial Reason: Towards a History of Vanishing Present (1999)
  • Death of a Discipline (2003)
  • Who Sings the Nation State? (2007)
  • Nationalism and the Imagination(2010)

ਹਵਾਲੇ

ਸੋਧੋ
  1. Columbia faculty profile
  2. "The 2012 Kyoto Prize Laureate". Inamori Foundation. Archived from the original on 20 ਜਨਵਰੀ 2013. Retrieved 1 January 2013. {{cite web}}: Unknown parameter |dead-url= ignored (|url-status= suggested) (help)
  3. January 2013 "List of Padma awardees". {{cite web}}: Check |url= value (help)
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
  5. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
  7. 7.0 7.1 7.2 7.3 7.4 7.5 ਸਿੰਘ, ਡਾ. ਗੁਰਮੁਖ (2016). "ਗਾਇਤ੍ਰੀ ਚਕਰਵਰਤੀ ਸਪੀਵਾਕ". ਪੰਜਾਬੀ ਯੂਨੀਵਰਸਿਟੀ ਸਭਿਆਚਾਰ ਪਤ੍ਰਿਕਾ. 14: 102–116.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.