ਯਾਕ ਦੇਰੀਦਾ

(ਦਰਿਦਾ ਤੋਂ ਮੋੜਿਆ ਗਿਆ)

ਯਾਕ ਦੇਰੀਦਾ (ਫਰਾਂਸਿਸੀ: [ʒak dɛʁida],15 ਜੁਲਾਈ 1930 – 8 ਅਕਤੂਬਰ 2004) ਅਲਜੀਰੀਆ ਵਿਚ ਜਨਮਿਆ ਫਰਾਂਸ ਦਾ ਦਾਰਸ਼ਨਿਕ ਸੀ ,ਜਿਸ ਨੂੰ ਡੀਕੰਸਟ੍ਰਕਸ਼ਨ (Deconstruction) ਦੇ ਸਿਧਾਂਤ ਲਈ ਜਾਣਿਆ ਜਾਂਦਾ ਹੈ। ਉਸ ਦੇ ਵਿਸ਼ਾਲ ਲੇਖਣੀ ਕਾਰਜ ਦਾ ਸਾਹਿਤਕ ਅਤੇ ਯੂਰਪੀ ਦਰਸ਼ਨ ਉੱਤੇ ਡੂੰਘਾ ਪ੍ਰਭਾਵ ਪਿਆ ਹੈ। ਉਸ ਦੀ ਰਚਨਾ ਨੂੰ ਉੱਤਰ-ਸੰਰਚਨਾਵਾਦ ਕਿਹਾ ਗਿਆ ਅਤੇ ਇਹਦਾ ਸੰਬੰਧ ਉੱਤਰ-ਆਧੁਨਿਕਤਾਵਾਦ ਨਾਲ ਹੈ। [1]

ਯਾਕ ਦੇਰੀਦਾ
ਜਨਮ(1930-07-15)15 ਜੁਲਾਈ 1930
ਮੌਤ8 ਅਕਤੂਬਰ 2004(2004-10-08) (ਉਮਰ 74)
ਕਾਲ20ਵੀਂ-ਸਦੀ ਦਾ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਮਹਾਂਦੀਪੀ ਦਰਸ਼ਨ
ਮੁੱਖ ਵਿਚਾਰ
ਡੀਕੰਸਟ੍ਰਕਸ਼ਨ • ਦਿਫ਼ੇਰਾਂਸ • Phallogocentrism • Free Play • Archi-writing • Metaphysics of presence

ਆਫ਼ ਗ੍ਰੈਮਾਟੋਲੋਜੀ (Of Grammatology) ਉਨ੍ਹਾਂ ਦੀ ਸਭ ਤੋਂ ਮਹੱਤਵਪੂਰਣ ਕਿਤਾਬ ਮੰਨੀ ਜਾਂਦੀ ਹੈ।

ਲੈਕਚਰਾਂ ਅਤੇ ਨਿਬੰਧਾਂ ਦੇ ਇਲਾਵਾ ਉਸਨੇ ਚਾਲੀ ਤੋਂ ਵਧ ਕਿਤਾਬਾਂ ਲਿਖੀਆਂ। ਆਪਣੀਆਂ ਬਾਅਦ ਵਾਲੀਆਂ ਲਿਖਤਾਂ ਵਿੱਚ ਉਸਨੇ ਨੀਤੀ ਅਤੇ ਰਾਜਨੀਤੀ ਨਾਲ ਜੁੜੇ ਸੁਆਲ ਵਾਰ-ਵਾਰ ਉਠਾਏ ਹਨ ਅਤੇ ਅਨੇਕ ਆਗੂਆਂ 'ਤੇ ਸਮਾਜਿਕ ਲਹਿਰਾਂ ਨੇ ਉਹਦਾ ਪ੍ਰਭਾਵ ਕਬੂਲਿਆ ਹੈ।[2] ਉਸਨੇ ਬੇਹੱਦ ਪ੍ਰਸਿੱਧੀ ਖੱਟੀ ਅਤੇ ਉਹਦੀ ਦਾਰਸ਼ਨਿਕ ਪਹੁੰਚ ਅਤੇ ਉਹਦੀਆਂ ਧਾਰਨਾਵਾਂ ਨੂੰ ਸਮਝਣ ਵਿੱਚ ਆਉਂਦੀ ਕਠਿਨਾਈ ਕਾਰਨ ਉਹ ਵੱਡੇ ਵਾਦ-ਵਿਵਾਦ ਵਿੱਚ ਵੀ ਉਲਝਿਆ।[3][4]

ਜੀਵਨ

ਸੋਧੋ

ਦੈਰਿੰਦਾ ਦਾ ਜਨਮ ਫਰਾਂਸਿਸੀ ਅਲਜੀਰੀਆ ਵਿਚ ਯਹੂਦੀ ਪਰਿਵਾਰ ਵਿੱਚ 15 ਜੁਲਾਈ 1930 ਨੂੰ ਹੋਇਆ। ਉਹ ਪੰਜ ਬੱਚਿਆਂ ਦੇ ਪਰਵਾਰ ਵਿਚ ਤੀਸਰੇ ਸਥਾਨ ਉੱਤੇ ਸੀ। ਉਸ ਦਾ ਪਹਿਲਾ ਨਾਮ ਜੈਕੀ ਸੀ, ਲੇਕਿਨ ਬਾਅਦ ਵਿੱਚ ਉਸ ਨੇ ਜ਼ਿਆਦਾ ਰਸਮੀ ਨਾਮ ਯਾਕ ਅਪਣਾ ਲਿਆ।[5][6] ਉਸ ਦੀ ਜਵਾਨੀ ਅਲਜੀਰੀਆ ਦੇ ਅਲ-ਬਿਆਰ ਵਿੱਚ ਗੁਜ਼ਰੀ। 1942 ਵਿੱਚ ਪਹਿਲੇ ਦਿਨ ਹੀ ਆਪਣੇ ਸਕੂਲ ਵਿੱਚ ਗਿਆ ਤਾਂ ਉਸ ਨੂੰ ਉਥੋਂ ਕੱਢ ਦਿੱਤਾ ਗਿਆ ਕਿਉਂਕਿ ਕੋਟੇ ਅਨੁਸਾਰ ਕੁੱਲ ਵਿਦਿਆਰਥੀਆਂ ਦੇ ਕੇਵਲ ਸੱਤ ਪ੍ਰਤੀਸ਼ਤ ਯਹੂਦੀ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾ ਸਕਦਾ ਸੀ। ਉਨ੍ਹਾਂ ਨੇ ਵਿਸਥਾਪਿਤ ਯਹੂਦੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਸ਼ੁਰੂ ਕੀਤੇ ਸਕੂਲ ਜਾਣ ਦੀ ਬਜਾਏ ਇੱਕ ਸਾਲ ਲਈ ਗੁਪਤ ਤਰੀਕੇ ਨਾਲ ਸਕੂਲ ਤੋਂ ਟਲ ਜਾਣਾ ਵਧੇਰੇ ਬਿਹਤਰ ਸਮਝਿਆ। ਇਸ ਦੌਰਾਨ ਕਈ ਫੁਟਬਾਲ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹੇ – ਉਸ ਨੇ ਇੱਕ ਪੇਸ਼ਾਵਰਾਨਾ ਖਿਡਾਰੀ ਬਨਣ ਦਾ ਸੁਫ਼ਨਾ ਸੰਜੋਇਆ ਸੀ – ਉਹ ਰੂਸੋ, ਅਲਬੈਰ ਕਾਮੂ, ਫਰੈਡਰਿਚ ਨੀਤਸ਼ੇ ਅਤੇ ਆਂਦਰੇ ਜੀਦ ਵਰਗੇ ਦਾਰਸ਼ਨਿਕਾਂ ਅਤੇ ਲੇਖਕਾਂ ਨੂੰ ਪੜ੍ਹਦਾ ਰਿਹਾ। ਉਸ ਨੇ ਦਰਸ਼ਨ ਸ਼ਾਸਤਰ ਬਾਰੇ ਗੰਭੀਰਤਾ ਨਾਲ ਲੱਗਭਗ 1948 ਅਤੇ 1949 ਵਿੱਚ ਸੋਚਣਾ ਸ਼ੁਰੂ ਕੀਤਾ। ਉਹ ਪੈਰਿਸ ਦੇ ਲੂਈ - ਲ - ਗਰਾਂਦ ਸਕੂਲ ਵਿੱਚ ਵਿਦਿਆਰਥੀ ਬਣਿਆ , ਜਿੱਥੇ ਜਾਣਾ ਉਸ ਨੂੰ

ਚੰਗਾ ਨਹੀਂ ਲੱਗਿਆ। 1951–52 ਵਿੱਚ ਆਪਣੇ ਸਕੂਲ ਦੇ ਪੜ੍ਹਾਈ ਸਾਲ ਦੇ ਅਖੀਰ ਵਿੱਚ ਉਹ ਇਕੋਲ ਨੋਰਮੇਲ ਸੁਪੇਰਿਅਰ ਦੀ ਪ੍ਰਾਰੰਭਿਕ ਪਰੀਖਿਆ ਵਿੱਚ ਤੀਸਰੀ ਕੋਸ਼ਿਸ਼ ਵਿੱਚ ਹੀ ਸਫਲ ਹੋ ਪਾਏ।

ਇਕੋਲ ਨੋਰਮੇਲ ਸੁਪੇਰਿਅਰ ਵਿੱਚ ਪਹਿਲੇ ਦਿਨ ਉਹ ਲੂਈ ਆਲਥੂਜਰ ਨੂੰ ਮਿਲੇ , ਜੋ ਉਸ ਦਾ ਮਿੱਤਰ ਬਣ ਗਿਆ। ਉਹ ਮਿਸ਼ੇਲ ਫੂਕੋ ਦਾ ਵੀ ਮਿੱਤਰ ਬਣਿਆ, ਜਿਨ੍ਹਾਂ ਦੇ ਲੈਕਚਰ ਵਿੱਚ ਉਹ ਜਾਇਆ ਕਰਦੇ ਸਨ। ਲੁਵੈਂ , ਬੈਲਜੀਅਮ , ਵਿੱਚ ਹਸਰਲ ਲੇਖਾਗਾਰ ਜਾਣ ਦੇ ਬਾਅਦ ਉਨ੍ਹਾਂ ਨੇ ਹਸਰਲ ਉੱਤੇ ਆਪਣਾ ਲੈਕਚਰ The Origin of Geometry ਪੂਰਾ ਕੀਤਾ। ਦੇਰੀਦਾ ਨੂੰ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਵਜੀਫ਼ਾ ਮਿਲਿਆ, ਅਤੇ ਜੂਨ 1957 ਵਿੱਚ ਉਨ੍ਹਾਂ ਨੇ ਮਾਰਗਰੇਟ ਅਕੂਤਚੁਰੀਰ ਨਾਲ ਬਾਸਟਨ ਵਿੱਚ ਵਿਆਹ ਕੀਤਾ। ਅਲਜੀਰਿਆ ਦੇ ਅਜ਼ਾਦੀ ਦੀ ਲੜਾਈ ਦੇ ਦੌਰਾਨ ਉਸ ਨੂੰ ਫੌਜ ਵਿੱਚ ਕਾਰਜ ਕਰਨ ਦੀ ਥਾਂ ਸੈਨਿਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਨੂੰ ਕਿਹਾ ਗਿਆ , ਅਤੇ ਉਸ ਨੇ 1957 ਤੋਂ 1959 ਤੱਕ ਉਨ੍ਹਾਂ ਨੂੰ ਅੰਗਰੇਜ਼ੀ ਅਤੇ ਫਰਾਂਸਿਸੀ ਪੜ੍ਹਾਈ।

ਇਸ ਲੜਾਈ ਦੇ ਬਾਅਦ ਦੈਰਿੰਦਾ ਨੇ ਤੇਲ ਕੈਲ ਸਮੂਹ ਨਾਲ ਜੁੜੇ ਸਾਹਿਤ ਅਤੇ ਦਾਰਸ਼ਨਕ ਸਿੱਧਾਂਤਵਾਦੀਆਂ ਨਾਲ ਇੱਕ ਲੰਮਾ ਚਲਣ ਵਾਲ ਸੰਵਾਦ ਸ਼ੁਰੂ ਕੀਤਾ। ਇਸ ਸਮੇਂ ਵਿੱਚ ਦੇਰੀਦਾ ਨੇ 1960 ਤੋਂ ਲੈ ਕੇ 1964 ਤੱਕ ਸਾਰਬਾਨ ਵਿੱਚ ਅਤੇ 1964 ਤੋਂ 1984 ਤੱਕ ਇਕੋਲ ਨੋਰਮੇਲ ਸੁਪੇਰਿਅਰ ਵਿੱਚ ਦਰਸ਼ਨ ਪੜਾਇਆ। ਉਨ੍ਹਾਂ ਦੀ ਪਤਨੀ ਮਾਰਗਰੇਟ ਨੇ ਉਨ੍ਹਾਂ ਦੇ ਪਹਿਲੇ ਬੱਚੇ , ਪਿਏਰ , ਨੂੰ 1963 ਵਿੱਚ ਜਨਮ ਦਿੱਤਾ। 1966 ਵਿੱਚ ਜਾਨ ਹਾਪਕਿਨਜ ਯੂਨੀਵਰਸਿਟੀ ਵਿੱਚ ਦਿੱਤੇ ਗਏ ਉਨ੍ਹਾਂ ਦੇ ਲੈਕਚਰ ਸਟ੍ਰਕਚਰ, ਸਾਈਨ ਐਂਡ ਪਲੇ ਇਨ ਦ ਡਿਸਕੋਰਸ ਆਫ਼ ਦ ਹਿਊਮਨ ਸਾਇੰਸਜ (Structure , Sign and Play in the Discourse of the Human Sciences) ਦੇ ਨਾਲ ਹੀ ਉਨ੍ਹਾਂ ਦੇ ਸਿੱਧਾਂਤਾਂ ਨੂੰ ਅੰਤਰਾਸ਼ਟਰੀ ਪ੍ਰਸਿੱਧੀ ਮਿਲਣ ਲੱਗੀ। ਉਨ੍ਹਾਂ ਦੇ ਦੂਜੇ ਪੁੱਤ ਜਾਂ ਦਾ ਜਨਮ 1967 ਵਿੱਚ ਹੋਇਆ। ਇਸ ਸਾਲ ਦੇਰੀਦਾ ਦੀਆਂ ਪਹਿਲੀਆਂ ਤਿੰਨ ਕਿਤਾਬਾਂ – Writing and Difference , Speech and Phenomena , ਅਤੇ Of Grammatology – ਛਪੀਆਂ, ਜਿਨ੍ਹਾਂ ਤੋਂ ਉਹ ਪ੍ਰਸਿੱਧ ਹੋਏ।

ਹਵਾਲੇ

ਸੋਧੋ
  1. Vincent B. Leitch Postmodernism: Local Effects, Global Flows, SUNY Series in Postmodern Culture (Albany, NY: State University of New York Press, 1996), p. 27.
  2. Jonathan Kandell, "Jacques Derrida, Abstruse Theorist, Dies at 74," The New York Times, October 10, 2004
  3. http://www.nytimes.com/2004/10/10/obituaries/10derrida.html
  4. "Jacques Derrida". Stanford Encyclopedia of Philosophy. November 22, 2006. Accessed August 11, 2010.
  5. Powell (2006), p.12.
  6. Obituary in The Guardian, accessed August 2, 2007.