ਗੀਤਾ ਬਸਰਾ (ਜਨਮ 13 ਮਾਰਚ 1984) ਇੱਕ ਭਾਰਤੀ ਅਦਾਕਾਰਾ ਹੈ ਜੋ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਉਸਦਾ ਵਿਆਹ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨਾਲ ਹੋਇਆ ਹੈ।

ਗੀਤਾ ਬਸਰਾ
ਜਨਮ (1984-03-13) 13 ਮਾਰਚ 1984 (ਉਮਰ 40)[1][2]

ਪੇਸ਼ਾਅਦਾਕਾਰਾ
ਕੱਦ5 ft 3 in (1.60 m)[3][ਬਿਹਤਰ ਸਰੋਤ ਲੋੜੀਂਦਾ]
ਜੀਵਨ ਸਾਥੀਹਰਭਜਨ ਸਿੰਘ

ਮੁੱਢਲਾ ਜੀਵਨ ਸੋਧੋ

ਬਸਰਾ ਦਾ ਜਨਮ ਇੰਗਲੈਂਡ ਦੇ ਦੱਖਣੀ ਤੱਟ ਉੱਤੇ ਪੋਰਟਸਮਾਊਥ ਵਿੱਚ ਪੰਜਾਬੀ ਭਾਰਤੀ ਮਾਪਿਆਂ ਕੋਲ ਹੋਇਆ ਸੀ, ਪਰ ਹੁਣ ਉਹ ਮੁੰਬਈ ਵਿੱਚ ਰਹਿੰਦੀ ਹੈ। ਉਸ ਦਾ ਇਕ ਛੋਟਾ ਭਰਾ ਹੈ ਜਿਸਦਾ ਨਾਂ ਰਾਹੁਲ ਹੈ।

ਉਸ ਨੇ ਕਿਸ਼ੋਰ ਨਮਿਤ ਕਪੂਰ ਐਕਟਿੰਗ ਇੰਸਟੀਚਿਊਟ ਵਿੱਚ ਅਦਾਕਾਰੀ ਦੀ ਸਿਖਲਾਈ ਲਈ ਸੀ।

ਕੈਰੀਅਰ ਸੋਧੋ

ਗੀਤਾ ਨੂੰ 2006 ਵਿੱਚ ਪਹਿਲੀ ਵਾਰ ਅਭਿਨੇਤਾ ਇਮਰਾਨ ਹਾਸ਼ਮੀ ਨਾਲ ਫ਼ਿਲਮ "ਦਿਲ ਦੀਆ ਹੈ" ਵਿੱਚ ਦੇਖਿਆ ਗਿਆ ਸੀ। ਉਸ ਦੀ ਦੂਜੀ ਰਿਲੀਜ਼ ‘ਦਿ ਟਰੇਨ’ (2007) ਵੀ ਹਾਸ਼ਮੀ ਦੇ ਨਾਲ ਹੀ ਸੀ। ਉਸ ਨੇ ਰੋਮਾ ਦੀ ਭੂਮਿਕਾ ਨਿਭਾਈ, ਇੱਕ ਕੰਮਕਾਜੀ ਔਰਤ, ਜੋ ਕਿ ਇੱਕ ਵਿਆਹ ਤੋਂ ਬਾਹਰਲੇ ਰਿਸ਼ਤੇ ਵਿੱਚ ਫਸ ਜਾਂਦੀ ਹੈ।

ਬਸਰਾ ਨੂੰ ਰਾਹੁਲ ਭੱਟ ਦੁਆਰਾ ਨਿਭਾਏ ਗਏ ਪੁਰਸ਼ ਨਾਇਕ ਦੇ ਪ੍ਰੇਮ 'ਚ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਗਈ ਅਤੇ ਸੁਕਸ਼ਿੰਦਰ ਸ਼ਿੰਦਾ ਅਤੇ ਰਾਹਤ ਫਤਿਹ ਅਲੀ ਖਾਨ ਦੇ ਗਾਣੇ "ਗੁਮ ਸੁਮ ਗੁਮ ਸੁਮ" ਦੇ ਸੰਗੀਤ ਵੀਡੀਓ ਵਿੱਚ ਵੀ ਵੇਖਿਆ ਗਿਆ ਸੀ।

ਨਿੱਜੀ ਜੀਵਨ ਸੋਧੋ

ਬਸਰਾ ਨੇ 29 ਅਕਤੂਬਰ 2015 ਨੂੰ ਪੰਜਾਬ, ਜਲੰਧਰ ਵਿਖੇ ਭਾਰਤੀ ਕ੍ਰਿਕੇਟਰ ਹਰਭਜਨ ਸਿੰਘ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇੱਕ ਧੀ, ਹਿਨਾਇਆ ਹੀਰ ਪਲਾਹਾ, ਹੈ ਜੋ ਕਿ 27 ਜੁਲਾਈ, 2016 ਨੂੰ ਪੋਰਟਸਮਾਊਥ, ਹੈਂਪਸ਼ਾਇਰ ਵਿੱਚ ਪੈਦਾ ਹੋਈ।

ਫ਼ਿਲਮੋਗ੍ਰਾਫੀ ਸੋਧੋ

ਸਾਲ ਫ਼ਿਲਮ ਦਾ ਨਾਂ ਭੂਮਿਕਾ ਨਿਰਦੇਸ਼ਕ ਭਾਸ਼ਾ ਨੋਟਸ Ref.
2006 ਦਿਲ ਦਿਆ ਹੈ ਨੇਹਾ ਮਹਿਰਾ ਅਦਿੱਤਿਆ ਦੱਤ ਹਿੰਦੀ ਡੇਬਿਊ ਫ਼ਿਲਮ [4]
2007 ਦ ਟ੍ਰੇਨ ਰੋਮਾ ਕਪੂਰ / ਰੀਚਾ ਮਲਹੋਤਰਾ ਹਸਨੈਨ ਹੈਦਰਾਬਾਦਵਾਲਾ
Raksha Mistry
[5]
2013 ਜ਼ਿਲਾ ਗ਼ਾਜ਼ਿਆਬਾਦ ਫਰਮਾ:--- ਅਨੰਦ ਕੁਮਾਰ "ਬਾਪ ਕਾ ਮਾਲ" ਗੀਤ ਵਿੱਚ ਖ਼ਾਸ ਪੇਸ਼ਕਸ਼ [6]
2014 ਮਿ. ਜੋਅ ਬੀ. ਕਰਾਵਲਹੋ ਗਹਿਨਾ ਸਮੀਰ ਤਿਵਾਰੀ [7]
2015 ਸੈਕਿੰਡ ਹੈਂਡ ਹਸਬੰਡ ਨੇਹਾ ਕੌਰ ਗਰੇਵਾਲ ਸਮੀਪ ਕਾਂਗ [8]
2016 ਲੌਕ ਪੰਮੀ ਪੰਜਾਬੀ [9]

ਹਵਾਲੇ ਸੋਧੋ

  1. "Harbhajan Singh's wife Geeta Basra celebrates birthday with।ndia cricket team". The।ndian Express. 13 March 2016. Retrieved 4 June 2016.
  2. "Geeta Basra Biography on।n.Com". In.com. Archived from the original on 10 ਜੁਲਾਈ 2015. Retrieved 13 February 2013. {{cite web}}: Unknown parameter |dead-url= ignored (help)
  3. "Geeta Basra Biography on Dhan te nan". Retrieved 13 February 2013.
  4. "Geeta Basra make Bollywood debut with Emraan Hashmi in Dil Diya Hai". India Today. 22 May 2006. Retrieved 30 January 2020.
  5. "Geeta Basra, who made her Bollywood debut with Dil Diya Hai, is all excited about her forthcoming film, The Train". Hindustan Times. 3 May 2007. Retrieved 30 January 2020.
  6. "Item numbers are like special appearances: Geeta Basra". NDTV. 10 February 2013. Retrieved 30 January 2020.
  7. "'Calling Mr Joe B Carvalho' a mad movie, says Geeta Basra". Business Standard. 24 April 2013. Retrieved 30 January 2020.
  8. "Geeta Basra: My Second Hand Husband Role like Sridevi's in Judaai". NDTV. 2 February 2015. Retrieved 30 January 2020.
  9. "Geeta Basra follows Anushka Sharma's 'NH10′ in 'Lock'". Archived from the original on 10 ਅਗਸਤ 2015.

ਬਾਹਰੀ ਕੜੀਆਂ ਸੋਧੋ