ਗੁਰੂਚਰਨ ਸਿੰਘ (ਅਦਾਕਾਰ)

(ਗੁਰਚਰਨ ਸਿੰਘ (ਅਦਾਕਾਰ) ਤੋਂ ਮੋੜਿਆ ਗਿਆ)

ਗੁਰੂਚਰਨ ਸਿੰਘ (ਜਨਮ 12 ਮਈ 1973)[1] ਇੱਕ ਭਾਰਤੀ ਅਦਾਕਾਰ ਹੈ ਜੋ ਸਿਟਕਾਮ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਹੈ।[2] ਉਸਨੇ 2008 ਤੋਂ 2013 ਅਤੇ ਫਿਰ 2014 ਤੋਂ 2020 ਤੱਕ ਸਿਟਕਾਮ ਵਿੱਚ ਕੰਮ ਕੀਤਾ।[3]

ਗੁਰੂਚਰਨ ਸਿੰਘ
ਸ਼ਆਮ ਪਾਠਕ, ਦਿਲੀਪ ਜੋਸ਼ੀ, ਗੁਰੂਚਰਨ ਸਿੰਘ (ਖੱਬੇ ਤੋਂ ਤੀਜਾ) ਅਤੇ ਸਮੇ ਸ਼ਾਹ
ਜਨਮ (1973-05-12) 12 ਮਈ 1973 (ਉਮਰ 51)
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ2007–ਵਰਤਮਾਨ
ਲਈ ਪ੍ਰਸਿੱਧਤਾਰਕ ਮਹਿਤਾ ਕਾ ਉਲਟਾ ਚਸ਼ਮਾ

ਨਿੱਜੀ ਜੀਵਨ

ਸੋਧੋ

24 ਅਪਰੈਲ 2024 ਨੂੰ ਇਹ ਦੱਸਿਆ ਗਿਆ ਕੀ ਸਿੰਘ 22 ਅਪ੍ਰੈਲ 2024 ਤੋਂ ਲਾਪਤਾ ਹੈ। ਉਸਦੇ ਪਿਤਾ ਹਰਜੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਅਧਿਕਾਰਤ ਜਾਂਚ ਸ਼ੁਰੂ ਕੀਤੀ ਗਈ।[4] ਉਹ 17 ਮਈ 2024 ਨੂੰ ਘਰ ਵਾਪਸ ਪਰਤਿਆ। ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਆਪਣਾ ਸੰਸਾਰਕ ਜੀਵਨ ਛੱਡ ਕੇ ਧਾਰਮਿਕ ਯਾਤਰਾ'ਤੇ ਗਿਆ ਹੋਇਆ ਸੀ ਅਤੇ ਉਹ ਅੰਮ੍ਰਿਤਸਰ ਅਤੇ ਲੁਧਿਆਣਾ ਸਮੇਤ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਰੁੱਕਿਆ ਸੀ।[5]

ਫ਼ਿਲਮੋਗਰਾਫੀ

ਸੋਧੋ

ਟੈਲੀਵਿਜ਼ਨ

ਸੋਧੋ
Year Title Role Notes
2008 ਲੇਫ਼ਟ ਰਾਈਟ ਲੇਫ਼ਟ ਸਵੀਟੀ ਸਿੰਘ
2008–2013; 2014–2020 ਤਾਰਕ ਮਹਿਤਾ ਕਾ ਉਲਟਾ ਚਸ਼ਮਾ ਰੋਸ਼ਨ ਸਿੰਘ ਸੋਢੀ
2014 ਸੀ.ਆਈ.ਡੀ ਰੋਸ਼ਨ ਸਿੰਘ ਸੋਢੀ

ਹਵਾਲੇ

ਸੋਧੋ
  1. ਸ਼ਰਮਾ, ਈਸ਼ਾ (1 May 2024). "ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਅਭਿਨੇਤਾ 50 ਸਾਲ ਦੀ ਉਮਰ 'ਚ ਵੀ ਸਿੰਗਲ ਹੈ, ਇੱਥੇ ਹੈ ਪਰਿਵਾਰ". ਟੀਵੀ9. Retrieved 2 May 2024.
  2. "ਤਾਰਕ ਮਹਿਤਾ ਦੇ 'ਸੋਢੀ' ਲਾਪਤਾ: ਕਰਜ਼ੇ ਦੇ ਬੋਝ ਤੋਂ ਉਭਰ ਕੇ ਗੁਰੂਚਰਨ ਸਿੰਘ ਕਿਵੇਂ ਟੀਵੀ ਦੀ ਮਕਬੂਲ ਹਸਤੀ ਬਣੇ". ਬੀਬੀਸੀ ਪੰਜਾਬੀ. 27 April 2024. Retrieved 2 May 2024.
  3. "Taarak Mehta actor Gurucharan Singh aka Sodhi answers if he left show due to payment issues: 'I want to move ahead with love'". ਦਾ ਇੰਡੀਅਨ ਐਕਸਪ੍ਰੈਸ (in ਅੰਗਰੇਜ਼ੀ). Mumbai. 10 October 2021. Retrieved 2 May 2024.
  4. "'Taarak Mehta...' actor Gurucharan Singh goes missing, father files complaint". India Today (in ਅੰਗਰੇਜ਼ੀ). 26 April 2024.
  5. ਅਨਣਯਾ ਦਾਸ, ed. (18 May 2024). "Missing Taarak Mehta Ka Ooltah Chashmah's Gurucharan Singh returns home after almost a month, had 'left worldly life'" [ਗੁੰਮਸ਼ੁਦਾ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੇ ਗੁਰੂਚਰਨ ਸਿੰਘ ਲਗਭਗ ਇੱਕ ਮਹੀਨੇ ਬਾਅਦ ਘਰ ਪਰਤੇ, 'ਸੰਸਾਰਕ ਜੀਵਨ ਤਿਆਗਿਆ']. ਹਿੰਦੁਸਤਾਨ ਟਾਈਮਜ਼ (in ਅੰਗਰੇਜ਼ੀ). ਨਵੀਂ ਦਿੱਲੀ. Retrieved 18 May 2023.