ਦਿਲੀਪ ਜੋਸ਼ੀ
ਦਿਲੀਪ ਜੋਸ਼ੀ (ਜਨਮ 26 ਮਈ 1968)[1] ਇੱਕ ਭਾਰਤੀ ਅਭਿਨੇਤਾ ਹੈ ਜੋ ਲੰਬੇ ਸਮੇਂ ਤੋਂ ਚੱਲ ਰਹੇ ਭਾਰਤੀ ਹਿੰਦੀ-ਭਾਸ਼ਾ ਦੇ ਟੈਲੀਵਿਜ਼ਨ ਸਿਟਕਾਮ, ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ।[2]
ਦਿਲੀਪ ਜੋਸ਼ੀ | |
---|---|
ਜਨਮ | 26 ਮਈ 1968 |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1989–ਵਰਤਮਾਨ |
ਬੱਚੇ | 2 |
ਨਿੱਜੀ ਜੀਵਨ
ਸੋਧੋਬੀਸੀਏ ਕਰਦੇ ਸਮੇਂ, ਜੋਸ਼ੀ ਨੂੰ ਇਐਨਟੀ (ਇੰਡੀਅਨ ਨੈਸ਼ਨਲ ਥੀਏਟਰ) ਸਰਵੋਤਮ ਅਦਾਕਾਰ ਦੇ ਅਵਾਰਡ ਨਾਲ਼ ਸਨਮਾਨਿਤ ਕੀਤਾ ਗਿਆ।[3] ਇਸਦੀ ਪਤਨੀ ਦਾ ਨਾਂ ਜੈਮਾਲਾ ਜੋਸ਼ੀ ਹੈ ਅਤੇ ਇਹਨਾਂ ਦੇ ਦੋ ਬੱਚੇ ਹਨ।[4] ਸਾਲ 1985 ਤੋਂ 1990 ਤੱਕ ਇਹ ਇੱਕ ਟਰੈਵਲ ਏਜੰਸੀ ਵਿੱਚ ਕੰਮ ਕਰਦਾ ਸੀ।[5]
ਕੈਰੀਅਰ
ਸੋਧੋਜੋਸ਼ੀ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 1989 ਵਿੱਚ ਫ਼ਿਲਮ ਮੈਂਨੇ ਪਿਆਰ ਕੀਆ ਵਿੱਚ ਰਾਮੂ ਦਾ ਕਿਰਦਾਰ ਨਿਭਾਉਂਦੇ ਹੋਏ ਕੀਤੀ। ਬਾਅਦ ਵਿੱਚ, ਉਹ ਕਈ ਗੁਜਰਾਤੀ ਨਾਟਕਾਂ ਵਿੱਚ ਦਿਖਾਈ ਦਿੱਤਾ, ਜਿਨ੍ਹਾਂ ਵਿੱਚੋਂ ਇੱਕ ਸੀ ਬਾਪੂ ਤੈ ਕਮਲ ਕਾਰੀ। ਜੋਸ਼ੀ ਨੇ ਸ਼ੋਅ ਯੇ ਦੁਨੀਆ ਹੈ ਰੰਗੀਨ ਅਤੇ ਕਯਾ ਬਾਤ ਹੈ ਵਿੱਚ ਅਭਿਨੈ ਕੀਤਾ ਜਿਸ ਵਿੱਚ ਉਸਨੇ ਇੱਕ ਦੱਖਣੀ ਭਾਰਤੀ ਦੀ ਭੂਮਿਕਾ ਨਿਭਾਈ। ਉਹ ਫਿਰ ਵੀ ਦਿਲ ਹੈ ਹਿੰਦੁਸਤਾਨੀ ਅਤੇ ਹਮ ਆਪਕੇ ਹੈਂ ਕੌਨ..! ਫਿਲਮਾਂ ਵਿੱਚ ਵੀ ਨਜ਼ਰ ਆਏ।
2008 ਦੇ ਦੌਰਾਨ, ਜੋਸ਼ੀ ਨੇ ਸਿਟਕਾਮ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਜੇਠਾਲਾਲ ਚੰਪਕਲਾਲ ਗੜਾ ਦੀ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ।
ਹਿੰਦੀ ਵਿੱਚ ਇਸਦੇ ਹੋਰ ਟੈਲੀ-ਸੀਰੀਅਲਾਂ ਵਿੱਚ ਕਭੀ ਯੇ ਕਭੀ ਵੋ, ਹਮ ਸਬ ਬਾਰਤੀ , ਹਮ ਸਬ ਏਕ ਹੈ, ਸ਼ੁਭ ਮੰਗਲ ਸਾਵਧਾਨ, ਕਯਾ ਬਾਤ ਹੈ, ਦਾਲ ਮੇਂ ਕਾਲਾ ਅਤੇ ਮੇਰੀ ਬੀਵੀ ਵੰਦਰਫ਼ੁਲ ਹਨ । ਉਹ ਫਿਲਮਾਂ ਧੂੰਡਤੇ ਰਹਿ ਜਾਓਗੇ ਅਤੇ ਆਸ਼ੂਤੋਸ਼ ਗੋਵਾਰੀਕਰ ਦੀ ਵਟਸ ਯੂਅਰ ਰਾਸ਼ੀ ਵਿੱਚ ਦਿਖਾਈ ਦਿੱਤੀ।
ਹਵਾਲੇ
ਸੋਧੋ- ↑ ਸਾਇਰਿਲ, ਗ੍ਰੇਸ (26 May 2021). "Fans wish Dilip Joshi aka Jethalal on 53rd birthday calling tmkoc actor a legend" [ਪ੍ਰਸ਼ੰਸਕਾਂ ਨੇ ਜੇਠਾਲਾਲ ਦਿਲੀਪ ਜੋਸ਼ੀ ਨੂੰ 53ਵੇਂ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ, ਤਾਰਕ ਮਹਿਤਾ ਕਾ ਉਲਟਾ ਚਸ਼ਮਾ ਐਕਟਰ ਨੂੰ ਕਿਹਾ ਇੱਕ ਲੀਜੰਡ]. ਇੰਡੀਆ ਟੂਡੇ (in ਅੰਗਰੇਜ਼ੀ).
- ↑ "Taarak Mehta's Dilip Joshi turns 53: Doing side roles in Bollywood films to becoming everyone's favourite as Jethalal, his journey unfolded" [ਤਾਰਕ ਮਹਿਤਾ ਦੇ ਦਿਲੀਪ ਜੋਸ਼ੀ 53 ਸਾਲ ਦੇ ਹੋ ਗਏ: ਬਾਲੀਵੁੱਡ ਫ਼ਿਲਮਾਂ ਵਿੱਚ ਸਾਈਡ ਰੋਲ ਕਰਨ ਤੋਂ ਜੇਠਾਲਾਲ ਦੇ ਰੂਪ ਵਿੱਚ ਹਰ ਕਿਸੇ ਦੇ ਪਸੰਦੀਦਾ ਬਣੇ, ਉਸਦੇ ਸਫ਼ਰ ਦਾ ਸਾਰ] (in ਅੰਗਰੇਜ਼ੀ). ਦ ਟਾਈਮਜ਼ ਆਫ਼ ਇੰਡੀਆ. 26 May 2021. Retrieved 26 May 2021.
- ↑ "Dilip Joshi, Munmun Dutta; Educational Qualification Of The Cast Of Taarak Mehta Ka Ooltah Chashmah" [ਦਲੀਪ ਜੋਸ਼ੀ, ਮੁਨਮੁਨ ਦੱਤਾ; ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਕਾਸਟ ਦੀ ਵਿਦਿਅਕ ਯੋਗਤਾ]. ਦ ਟਾਈਮਜ਼ ਆਫ਼ ਇੰਡੀਆ. 7 October 2021. Retrieved 11 September 2023.[permanent dead link]
- ↑ "Dilip Joshi and Jaymala Joshi – Sunil Grover to Kapil Sharma: Popular Indian comedians and their lesser known life partners" ["ਦਲੀਪ ਜੋਸ਼ੀ ਅਤੇ ਜੈਮਾਲਾ ਜੋਸ਼ੀ - ਸੁਨੀਲ ਗਰੋਵਰ ਤੋਂ ਕਪਿਲ ਸ਼ਰਮਾ: ਪ੍ਰਸਿੱਧ ਭਾਰਤੀ ਕਾਮੇਡੀਅਨ ਅਤੇ ਉਨ੍ਹਾਂ ਦੇ ਘੱਟ ਜਾਣੇ ਜਾਂਦੇ ਜੀਵਨ ਸਾਥੀ"]. ਦ ਟਾਈਮਜ਼ ਆਫ਼ ਇੰਡੀਆ. Retrieved 13 October 2021.
- ↑ "ਦਿਲੀਪ ਜੋਸ਼ੀ ਨੇ ਇੰਜ ਘਟਾਇਆ ਸੀ 16 ਕਿੱਲੋ ਵਜ਼ਨ, ਡੇਢ ਮਹੀਨੇ 'ਚ ਹੀ ਆਪਣੇ ਕਿਰਦਾਰ ਲਈ ਫਿੱਟ ਹੋਏ ਸੀ 'ਜੇਠਾਲਾਲ'". ਏਬੀਪੀ ਸਾਂਝਾ. 17 May 2023. Retrieved 11 September 2023.