ਗੁਰੂ ਦੱਤ
ਵਸੰਤ ਕੁਮਾਰ ਸ਼ਿਵਸ਼ੰਕਰ ਪਾਦੂਕੋਨ, ਗੁਰੂ ਦੱਤ ਨਾਮ ਨਾਲ ਮਸ਼ਹੂਰ, ਇੱਕ ਭਾਰਤੀ ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ ਅਤੇ ਅਭਿਨੇਤਾ ਸੀ। ਇਸਦੀਆਂ ਫਿਲਮਾਂ ਪਿਆਸਾ, ਕਾਗਜ਼ ਕੇ ਫੂਲ, ਸਾਹਿਬ ਬੀਵੀ ਔਰ ਗੁਲਾਮ ਅਤੇ ਚੌਧਵੀਂ ਕਾ ਚਾਂਦ 1950ਵਿਆਂ and 1960ਵਿਆਂ ਦੀਆਂ ਉੱਤਮ ਫਿਲਮਾਂ ਵਿੱਚੋਂ ਮੰਨੀਆਂ ਜਾਂਦੀਆਂ ਹਨ।
ਗੁਰੂ ਦੱਤ | |
---|---|
ਜਨਮ | ਵਸੰਤ ਕੁਮਾਰ ਸ਼ਿਵਸ਼ੰਕਰ ਪਾਦੂਕੋਨ 9 ਜੁਲਾਈ 1925 |
ਮੌਤ | 10 ਅਕਤੂਬਰ 1964 | (ਉਮਰ 39)
ਪੇਸ਼ਾ | ਅਭਿਨੇਤਾ, ਫਿਲਮ ਨਿਰਮਾਤਾ, ਫਿਲਮ ਨਿਰਦੇਸ਼ਕ, ਕੋਰੀਓਗਰਾਫਰ |
ਸਰਗਰਮੀ ਦੇ ਸਾਲ | 1944–1964 |
ਜੀਵਨ ਸਾਥੀ | ਗੀਤਾ ਦੱਤ (1953–1964) (ਇਹਦੀ ਮੌਤ) |
ਜ਼ਿੰਦਗੀ
ਸੋਧੋਗੁਰੂ ਦੱਤ ਦਾ ਜਨਮ 9 ਜੁਲਾਈ 1925 ਨੂੰ ਬੰਗਲੌਰ ਵਿਖੇ ਹੋਇਆ। ਉਸ ਦੇ ਪਿਤਾ ਸਿ਼ਵ ਸ਼ੰਕਰ ਰਾਓ ਪਾਦੂਕੋਨੇ ਇੱਕ ਅਧਿਆਪਕ ਸਨ। ਗੁਰੂਦੱਤ ਦੀ ਮਾਂ ਵਸੰਤੀ ਪਾਦੂਕੋਨੇ ਵੀ ਸਾਹਿਤਕ ਰੁਚੀਆਂ ਵਾਲੀ ਔਰਤ ਸੀ ਅਤੇ ਬੰਗਾਲੀ ਕਿਤਾਬਾਂ ਨੂੰ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਦੀ ਸੀ। ਸ਼ੁਰੂ ਵਿੱਚ, ਉਹ ਇੱਕ ਘਰੇਲੂ ਔਰਤ ਸੀ, ਬਾਅਦ ਨੂੰ ਇੱਕ ਸਕੂਲ ਅਧਿਆਪਿਕਾ ਬਣ ਗਈ, ਪ੍ਰਾਈਵੇਟ ਟਿਊਸ਼ਨ ਵੀ ਦਿੰਦੀ ਰਹੀ ਅਤੇ ਨਿੱਕੀ ਕਹਾਣੀ ਵੀ ਲਿਖਦੀ ਸੀ। ਉਸ ਨੇ ਜਦੋਂ ਗੁਰੂਦੱਤ ਨੂੰ ਜਨਮ ਦਿੱਤਾ ਤਾਂ ਉਹ ਸਿਰਫ 16 ਸਾਲ ਦੀ ਸੀ।
ਗੁਰੂ ਦੱਤ ਨੇ ਆਪਣੇ ਬਚਪਨ ਦੇ ਦਿਨ ਕਲਕੱਤੇ ਦੇ ਭਵਾਨੀਪੁਰ ਇਲਾਕੇ ਵਿੱਚ ਗੁਜਾਰੇ[1] ਜਿਸਦਾ ਉਸ ਤੇ ਤਕੜਾ ਬੌਧਿਕ ਅਤੇ ਸਾਂਸਕ੍ਰਿਤਕ ਪ੍ਰਭਾਵ ਪਿਆ। ਉਸ ਦਾ ਬਚਪਨ ਵਿੱਤੀ ਕਠਿਨਾਇਆਂ ਅਤੇ ਆਪਣੇ ਮਾਤਾ ਪਿਤਾ ਦੇ ਤਨਾਵ ਪੂਰਨ ਰਿਸ਼ਤੇ ਤੋਂ ਪ੍ਰਭਾਵਿਤ ਸੀ। ਉਸ ਤੇ ਬੰਗਾਲੀ ਸੰਸਕ੍ਰਿਤੀ ਦੀ ਇੰਨੀ ਡੂੰਘੀ ਛਾਪ ਪਈ ਕਿ ਉਸ ਨੇ ਆਪਣੇ ਬਚਪਨ ਦਾ ਨਾਮ ਵਸੰਤ ਕੁਮਾਰ ਸ਼ਿਵਸ਼ੰਕਰ ਪਾਦੁਕੋਨੇ ਤੋਂ ਬਦਲਕੇ ਗੁਰੂ ਦੱਤ ਰੱਖ ਲਿਆ।
ਪ੍ਰਮੁੱਖ ਫ਼ਿਲਮਾਂ
ਸੋਧੋਸਾਲ | ਫ਼ਿਲਮ | ਪਾਤਰ | ਟਿੱਪਣੀ |
---|---|---|---|
1964 | ਸੁਹਾਗਨ | ਵਿਜਯ ਕੁਮਾਰ | |
1963 | ਭਰੋਸਾ | ਬੰਸੀ | |
1962 | ਸਾਹਿਬ ਬੀਬੀ ਔਰ ਗ਼ੁਲਾਮ | ਅਤੁਲ੍ਯ ਚਕਰਵਰਤੀ ਉਰਫ਼ ਭੂਤਨਾਥ | |
1960 | ਚੌਧਵੀਂ ਕਾ ਚਾਂਦ | ਅਸਲਮ | |
1960 | ਕਾਲਾ ਬਾਜ਼ਾਰ | ||
1959 | ਕਾਗਜ਼ ਕੇ ਫੂਲ | ਸੁਰੇਸ਼ ਸਿਨ੍ਹਾ | |
1957 | ਪਿਆਸਾ | ਵਿਜਯ | |
1955 | ਮਿਸਟਰ ਐਂਡ ਮਿਸੇਜ਼ 55 | ||
1946 | ਹਮ ਏਕ ਹੈਂ |
ਬਤੌਰ ਲੇਖਕ
ਸੋਧੋਸਾਲ | ਫ਼ਿਲਮ | ਟਿੱਪਣੀ |
---|---|---|
1952 | ਜਾਲ |
ਬਤੌਰ ਨਿਰਦੇਸ਼ਕ
ਸੋਧੋਸਾਲ | ਫ਼ਿਲਮ | ਟਿੱਪਣੀ |
---|---|---|
1959 | ਕਾਗਜ਼ ਕੇ ਫੂਲ | |
1957 | ਪਿਆਸਾ | |
1955 | ਮਿਸਟਰ ਐਂਡ ਮਿਸੇਜ਼ 55 | |
1953 | ਬਾਜ਼ | |
1952 | ਜਾਲ | |
1951 | ਬਾਜ਼ੀ |
ਸਨਮਾਨ ਅਤੇ ਨਾਮਜਦਗੀ
ਸੋਧੋਸਾਲ | ਫ਼ਿਲਮ | ਸਨਮਾਨ | ਸ਼੍ਰੇਣੀ | ਨਤੀਜਾ | Refs. |
---|---|---|---|---|---|
1963 | ਸਾਹਿਬ ਬੀਬੀ ਔਰ ਗੁਲਾਮ | ਬੰਗਾਲੀ ਫ਼ਿਲਮ ਜਰਨਲਿਸਟ ਐਸੋਸੀਏਸ਼ਨ ਸਨਮਾਨ | ਐਕਟਰ | Won | [2] |
10ਵਾਂ ਫ਼ਿਲਮ ਫੇਅਰ ਸਨਮਾਨ | ਫ਼ਿਲਮਫ਼ੇਅਰ ਪੁਰਸਕਾਰ | ਫ਼ਿਲਮਫ਼ੇਅਰ ਸਭ ਤੋਂ ਵਧੀਆ ਫ਼ਿਲਮ | Won | [3] | |
ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ | ਨਾਮਜ਼ਦ | [3] | |||
1963 | ਰਾਸ਼ਟਰੀ ਫ਼ਿਲਮ ਪੁਰਸਕਾਰ | ਰਾਸ਼ਟਰੀ ਫ਼ਿਲਮ ਪੁਰਸਕਾਰ ਵਧੀਆ ਫ਼ਿਲਮ[lower-alpha 1] | Won | [4] |
ਹਵਾਲੇ
ਸੋਧੋ- ↑ Nandgaonkar, Satish. "The past master". The Telegraph. Retrieved 25 April 2014.
- ↑ "Award Winners: 1963". bfjaaward.com. Archived from the original on 6 June 2014.
- ↑ 3.0 3.1 "Filmfare Awards Winners From 1953 to 2020". filmfare.com (in ਅੰਗਰੇਜ਼ੀ). Archived from the original on 4 February 2018. Retrieved 9 August 2021.
- ↑ "10th NFA Catalogue" (PDF). dff.nic.in. Archived (PDF) from the original on 17 October 2021. Retrieved 9 August 2021.
ਹਵਾਲੇ ਵਿੱਚ ਗ਼ਲਤੀ:<ref>
tags exist for a group named "lower-alpha", but no corresponding <references group="lower-alpha"/>
tag was found